ਪੰਜਾਬੀ ਲੇਖ ਇਕ ਭਾਰਤੀ ਕਿਸਾਨ। Essay on An Indian farmer in Punjabi

ਪੰਜਾਬੀ ਲੇਖ ਇਕ ਭਾਰਤੀ ਕਿਸਾਨ। Essay on An Indian farmer in Punjabi

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Essay on An Indian farmer in Punjabi, ਪੰਜਾਬੀ ਲੇਖ ਇਕ ਭਾਰਤੀ  ਕਿਸਾਨ, Punjabi Essay, Paragraph, Speech for Class 7, 8, 9, 10 and 12 Students ਪੜੋਂਗੇ.

ਪੰਜਾਬੀ ਲੇਖ ਇਕ ਭਾਰਤੀ ਕਿਸਾਨ। Essay on An Indian farmer in Punjabi – ਭਾਰਤ ਵਿੱਚ ਕਈ ਪਿੰਡ ਹਨ। ਇਥੇ ਜ਼ਿਆਦਾਤਰ ਲੋਕ ਪਿੰਡ ਵਿੱਚ ਹੀ ਰਹਿੰਦੇ ਹਨ। ਉਹ ਪਿੰਡ ਵਿੱਚ ਆਮਤੌਰ ਤੇ ਖੇਤੀਬਾੜੀ ਹੀ ਕਰਦੇ ਹਨ। ਉਹ ਪੂਰੇ ਭਾਰਤ ਨੂੰ ਭੋਜਨ ਦੇਣ ਲਈ ਰਾਤ ਦਿਨ ਖੇਤਾਂ ਵਿੱਚ ਕੰਮ ਕਰਦੇ ਹਨ। ਇਕ ਭਾਰਤੀ ਕਿਸਾਨ ਬਹੁਤ ਮੇਹਨਤੀ ਹੁੰਦਾ ਹੈ। ਉਹ ਸਵੇਰੇ ਤੜਕੇ ਹੀ ਖੇਤਾਂ ਵਿੱਚ ਮੇਹਨਤ ਕਰਨ ਚਲਾ ਜਾਂਦਾ ਹੈ। ਇਕ ਭਾਰਤੀ ਕਿਸਾਨ ਸਰਦੀ ਗਰਮੀ ਦੀ ਪ੍ਰਵਾਹ ਨਾ ਕਰ ਕੇ ਖੇਤਾਂ ਵਿੱਚ ਪੂਰਾ ਦਿਨ ਮੇਹਨਤ ਕਰਦਾ। ਉਹ ਹਰ ਤਰ੍ਹਾਂ ਦੇ ਮੌਸਮ ਵਿੱਚ ਕੰਮ ਕਰਦਾ ਹੈ ਤੇ ਭਾਰਤ ਦਾ ਢਿੱਡ ਭਰਤਾ ਹੈ। ਉਸਨੂੰ ਬਿਜਾਈ ਅਤੇ ਕਟਾਈ ਦਾ ਕੰਮ ਵੀ ਕਰਨਾ ਪੈਂਦਾ ਹੈ। ਉਸ ਦਾ ਪਰਿਵਾਰ ਵੀ ਉਸ ਲਈ ਖਾਣਾ ਲੈ ਕੇ ਆਉਂਦੇ ਹਨ ਅਤੇ ਉਸ ਦੀ ਮਦਦ ਕਰਦੇ ਹਨ। ਉਹ ਮਾੜਾ ਜੀਆ ਭੋਜਨ ਕਰਕੇ ਫਿਰ ਆਪਣੇ ਕੰਮ ਵਿੱਚ ਜੁਟ ਜਾਂਦਾ ਹੈ।

ਉਹ ਹਨੇਰਾ ਹੋਣ ਤੋਂ ਬਾਅਦ ਹੀ ਘਰ ਪੁੱਜਦਾ ਹੈ। ਉਸ ਦਾ ਪਰਿਵਾਰ ਦਰਵਾਜ਼ੇ ਨੂੰ ਤਾੜਦਿਆਂ ਉਸ ਦੀ ਉਡੀਕ ਕਰ ਰਹੇ ਹੁੰਦੇ ਹਨ। ਜੱਦ ਉਹ ਘਰ ਪੁੱਜਦਾ ਹੈ ਤਾਂ ਉਹ ਘੜੀ ਉਸ ਦੇ ਦਿਨ ਦੀ ਸਭ ਤੋਂ ਖੁਸ਼ੀ ਭਰੀ ਘੜੀ ਹੁੰਦੀ ਹੈ। ਉਹ ਖਾਣਾ ਖਾ ਕੇ ਪਿੰਡ ਦੀ ਸੱਥ ਤੇ ਜਾਂਦਾ ਹੈ ਤੇ ਆਪਣੇ ਦੋਸਤਾਂ ਨਾਲ ਗੱਲਾਂ ਬਾਤਾਂ ਕਰ ਕੇ ਆਪਣੀ ਥਕਾਵਟ ਦੂਰ ਕਰਦਾ ਹੈ। ਉਹ ਇਕ-ਦੋ ਘੈਂਟੇ ਬਾਅਦ ਵਾਪਸ ਆਉਂਦਾ ਹੈ।

ਇਕ ਭਾਰਤੀ ਕਿਸਾਨ ਦਾ ਜੀਵਨ ਇੰਨਾ ਸਰਲ ਅਤੇ ਆਸਾਨ ਨਹੀਂ ਹੁੰਦਾ। ਉਹ ਬਹੁਤ ਕਠਿਨਾਈਆਂ ਭਰਾ ਹੁੰਦਾ ਹੈ। ਸ਼ੁਰੂ ਚੇ ਮੇਹਨਤ ਦੇ ਨਾਲ-ਨਾਲ ਬਹੁਤ ਖਰਚਾ ਵੀ ਕਰਨਾ ਪੈਂਦਾ ਹੈ। ਉਸ ਦੀ ਫ਼ਸਲ ਕੁਦਰਤ ਤੇ ਨਿਰਭਰ ਹੈ। ਕਈ ਵੇਲ਼ੇ ਸੋਕਾ ਵੀ ਪੈ ਜਾਂਦਾ ਹੈ ਪਰ ਕਦੇ ਹੜ੍ਹ ਹੀ ਆ ਜਾਂਦੀ ਹੈ। ਜ਼ਿਆਦਾਤਰ ਭਾਰਤੀ ਪਿੰਡਾਂ ਵਿੱਚ ਹਸਪਤਾਲ ਹੀ ਨਹੀਂ ਹੁੰਦਾ। ਪੱਰ ਕਿੱਤੇ ਹੁੰਦੇ ਵੀ ਹਨ ਤਾਂ ਉਸ ਦੇ ਇਲਾਜ ਦੇ ਵਿੱਚ ਵੀ ਕੰਮੀਆਂ ਹੁੰਦੀਆਂ ਹਨ। ਕਈ ਵਾਰ ਪਿੰਡਾਂ ਦੇ ਲੋਕ ਇਲਾਜ਼ ਦੀ ਕੰਮੀਂ ਨਾਲ ਆਪਣੀ ਜਾਣ ਵੀ ਖੋ ਦਿੰਦੇ ਹਨ। ਭਾਰਤੀ ਪਿੰਡਾਂ ਵਿੱਚ  ਵਧੀਆ ਸਕੂਲਾਂ ਦੀ ਵੀ ਕਾਮਿਆਂ ਹੋਣ ਕਰਕੇ ਲੋਕ ਅਨਪੜ ਹੀ ਰਹ ਜਾਂਦੇ ਹਨ।

 ਭਾਰਤੀ ਕਿਸਾਨਾਂ ਦੀ ਗਰੀਬੀ ਦੂਰ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਉਸ ਨੂੰ ਖੇਤੀਬਾੜੀ ਕਰਨ ਲਈ ਵਿਗਿਆਨਕ ਤਰੀਕੇ ਪੜਾਉਣ ਦੀ ਲੋੜ ਹੈ। ਉਸ ਨੂੰ ਕਰਜ਼ਿਆਂ ਤੋਂ ਵੀ ਮੁਕਤੀ ਦਿਲਾਉਣੀ ਚਾਹਿਦੀ।

ਭਾਰਤੀ ਕਿਸਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ ? 

ਕਿਸਾਨ ਦਿਵਸ ਹਰ ਸਾਲ 23 ਦਸੰਬਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਦੇ ਸਨਮਾਨ ਲਈ ਕਿਸਾਨ ਦਿਵਸ ਹਰ ਸਾਲ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਨੂੰ ਦੇਸ਼ ਦੀ ਸੇਵਾ ਕਰਨ ਲਈ ਛੋਟੇ ਅਹੁਦੇ ‘ਤੇ ਪ੍ਰਧਾਨ ਮੰਤਰੀ ਬਣਾਇਆ ਗਿਆ।

ਕਿਉਂਕਿ ਉਹ ਇੱਕ ਕਿਸਾਨ ਪਰਿਵਾਰ ਵਿੱਚੋਂ ਸਨ ਅਤੇ ਕਿਸਾਨਾਂ ਲਈ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਨੇ ਕਈ ਸਕੀਮਾਂ ਸ਼ੁਰੂ ਕੀਤੀਆਂ ਸਨ। ਉਸਨੇ ਕਿਸਾਨਾਂ ਦੇ ਜੀਵਨ ਲਈ ਪੂਰੀ ਲਗਨ ਨਾਲ ਮਿਹਨਤ ਕੀਤੀ ਅਤੇ ਕਿਸਾਨਾਂ ਦੇ ਜੀਵਨ ਵਿੱਚ ਨਵੀਂ ਉਮੀਦ ਲਿਆਉਣ ਲਈ ਕਈ ਨਿਯਮ ਬਣਾਏ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ, ਇਸ ਲਈ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਵੱਲੋਂ ਬਣਾਈਆਂ ਨੀਤੀਆਂ ਦੀ ਯਾਦ ਵਿੱਚ ਕਿਸਾਨ ਦਿਵਸ ਮਨਾਇਆ ਜਾਂਦਾ ਹੈ।

ਦੇਸ਼ ਦੀ ਤਰੱਕੀ ਵਿੱਚ ਕਿਸਾਨ ਦੀ ਅਹਿਮ ਭੂਮਿਕਾ ਹੁੰਦੀ ਹੈ। ਕਿਸਾਨ ਦੇਸ਼ ਦੇ ਲੋਕਾਂ ਲਈ ਅਨਾਜ ਪੈਦਾ ਕਰਦਾ ਹੈ, ਜੇਕਰ ਕਿਸਾਨ ਅਨਾਜ ਪੈਦਾ ਕਰਨਾ ਬੰਦ ਕਰ ਦਿੰਦਾ ਹੈ ਤਾਂ ਲੋਕਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ। ਸਰਕਾਰ ਵੱਲੋਂ ਕਿਸਾਨ ਲਈ ਕੁਝ ਨਵੀਆਂ ਸਕੀਮਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਬਿਲਕੁਲ ਵੀ ਬੰਦ ਨਹੀਂ ਕਰਨਾ ਚਾਹੀਦਾ, ਤਾਂ ਜੋ ਕਿਸਾਨਾਂ ਨੂੰ ਵੀ ਕੁਝ ਮੁਨਾਫਾ ਕਮਾਉਣ ਦਾ ਮੌਕਾ ਮਿਲੇ। ਕਿਸਾਨ ਜਨਤਾ ਲਈ ਕਿੰਨਾ ਕੁਝ ਕਰਦਾ ਹੈ, ਕਿਸਾਨਾਂ ਲਈ ਕੁਝ ਕਰਨਾ ਵੀ ਜਨਤਾ ਦਾ ਫਰਜ਼ ਹੈ।

ਪੰਜਾਬੀ ਦੇ ਹੋਰ ਲੇਖ ਵੀ ਪੜ੍ਹੋ 

 

Sharing Is Caring:

Leave a comment