Punjabi Essay – Essay on Honesty in Punjabi for Students | ਵਿਦਿਆਰਥੀਆਂ ਲਈ ਪੰਜਾਬੀ ਵਿੱਚ ਈਮਾਨਦਾਰੀ ‘ਤੇ ਲੇਖ
ਚਰਿੱਤਰ ਦਾ ਨਿਰਮਾਣ ਕਰਦੀ ਹੈ ਇਮਾਨਦਾਰੀ
ਤੁਹਾਡਾ ਪੰਜਾਬੀ ਸਟੋਰੀ ਵਿਚ ਸਵਾਗਤ ਹੈ। ਅਸੀਂ ਵਿਦਿਆਰਥੀਆਂ ਲਈ ਪੰਜਾਬੀ ਲੇਖ Essay on Honesty in Punjabi ਜੋ ਕਿ ਇਮਾਨਦਾਰੀ ਨਾਲ ਸੰਬੰਧਿਤ ਹੈ ਕਿਵੇਂ ਲਿਖਣਾ ਹੈ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ. ਇਮਾਨਦਾਰੀ ਨੂੰ ਸਾਡੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣ ਦੇ ਢੰਗਾਂ ਵਿਚੋਂ ਸੱਭ ਤੋਂ ਉਚਾ ਮੰਨਿਆ ਗਿਆ ਹੈ. ਇਸ ਲੇਖ ਤੋਂ ਬੱਚੇ ਇਸ ਅਣਮੁੱਲੇ ਗੁਣ ਨੂੰ ਆਪਣਾ ਕੇ ਆਪਣਾ ਜੀਵਨ ਬਹੁਤ ਹੀ ਸੋਹਣੇ ਤਰੀਕੇ ਨਾਲ ਬਿਤਾ ਸਕਦੇ ਹਨ। ਚਲੋ ਹੁਣ ਆਪਾਂ ਇਸ ਲੇਖ ਬਾਰੇ ਪੜ੍ਹੀਏ।
500+ Words Essay on Honesty is the Best Policy in Punjabi
ਇਮਾਨਦਾਰੀ ਸਾਡੀ ਮਾਨਸਿਕ ਅਵਸਥਾ ਦਾ ਇਕ ਪੱਧਰ ਹੁੰਦਾ ਹੈ। ਇਹ ਸਾਡੇ ਵਿਹਾਰ ਚੋਂ ਪ੍ਰਗਟ ਹੁੰਦੀ ਹੈ ਅਤੇ ਸਮਾਜ ਦੇ ਸੰਦਰਭ ਵਿਚ ਸਾਡੇ ਚਰਿੱਤਰ ਦਾ ਨਿਰਮਾਣ ਕਰਦੀ ਹੈ। ਸਮਾਜ ਵਿਚ ਇਕ ਵਿਅਕਤੀ ਵਜੋਂ ਸਾਡੀ ਕੀ ਕੀਮਤ ਹੈ, ਇਹ ਸਾਡੇ ਚਰਿੱਤਰ ‘ਤੇ ਹੀ ਨਿਰਭਰ ਕਰਦੀ ਹੈ। ਵਧੀਆ ਗੱਲ ਇਹ ਹੈ ਕਿ ਪੈਸਾ ਇੰਨਾ ਕਾਬਲ ਨਹੀਂ ਹੈ ਕਿ ਉਹ ਕਿਸੇ ਵਿਅਕਤੀ ਦੀ ਸਮਾਜਿਕ ਕੀਮਤ ਵਧਾ ਸਕੇ ਜਾਂ ਘਟਾ ਸਕੇ। ਦੁਨੀਆ ‘ਚ ਸਭ ਤੋਂ ਜ਼ਿਆਦਾ ਤਿਰਸਕਾਰ ਦਾ ਪਾਤਰ ਉਹ ਹੁੰਦਾ ਹੈ, ਜਿਸ ਨੂੰ ਲੋਕ ਬੇਈਮਾਨ ਕਹਿਣ। ਅਜਿਹਾ ਬੇਈਮਾਨ ਵਿਅਕਤੀ ਆਪਣੇ ਇਸ ਵਿਹਾਰ ਦੇ ਜ਼ਰੀਏ ਹੋਲੀ-ਹੌਲੀ ਸਭ ਨੂੰ ਆਪਣੇ ਤੋਂ ਦੂਰ ਕਰ ਲੈਂਦਾ ਹੈ ਅਤੇ ਇਕ ਦਿਨ ਅਜਿਹਾ ਵੀ ਆਉਂਦਾ ਹੈ ਕਿ ਉਹ ਹਜ਼ਾਰਾਂ ਬੰਦਿਆਂ ‘ਚ ਖੜ੍ਹਾ ਹੋਇਆ ਵੀ ਖ਼ੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ।
ਇਮਾਨਦਾਰੀ ਤਾਜ ਹੈ ਤੇ ਬੇਈਮਾਨੀ ਕਲੰਕ
ਬੜੀ ਹੈਰਾਨੀ ਦੀ ਗੱਲ ਹੈ ਕਿ ਸਿਰਫ਼ ਮਨੁੱਖ ਹੀ ਹੈ ਜਿਸ ਨੂੰ ਇਮਾਨਦਾਰੀ ਦਾ ਪਾਠ ਵਾਰ-ਵਾਰ ਪੜ੍ਹਾਉਣਾ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਮਨੁੱਖ ਹੀ ਬੇਈਮਾਨ ਵਿਹਾਰ ਵਾਲੇ ਪਾਸੇ ਜਾਂਦਾ ਹੈ। ਪਸ਼ੂ ਜਗਤ ਵਿਚ ਇਸ ਤਰ੍ਹਾਂ ਨਹੀਂ ਵਾਪਰਦਾ। ਇਸੇ ਲਈ ਸਾਡੇ ਧਾਰਮਿਕ ਸਾਹਿਤ ਵਿਚ ਮਨੁੱਖ ਨੂੰ ਸਮਝਾਉਣ ਲਈ ਪਸ਼ੂ ਜਗਤ ਦੀਆਂ ਬਹੁਤ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਇਮਾਨਦਾਰੀ ਨਾਲ ਜੀਵਨ ’ਚ ਸਹਿਜਤਾ, ਨਿਮਰਤਾ, ਦਿਆਨਤਦਾਰੀ, ਸਲੀਕਾ ਆਦਿ ਨੈਤਿਕ ਗੁਣ ਆਪਣੇ ਆਪ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।
ਜਦੋਂ ਇਮਾਨਦਾਰੀ ਜੀਵਨ ਜਾਚ ਦਾ ਹਿੱਸਾ ਬਣ ਜਾਂਦੀ ਹੈ ਤਾਂ ਇਹ ਸਮੁਚੇ ਵਿਹਾਰ ਨੂੰ ਨਿਯੰਤ੍ਰਿਤ ਕਰਨਾ ਸ਼ੁਰੂ ਕਰ ਦਿੰਦੀ ਹੈ। ਇਮਾਨਦਾਰੀ ਵਾਲੀ ਜੀਵਨ ਜਾਚ ਦਾ ਆਪਣਾ ਇਕ ਸਰੂਰ ਹੁੰਦਾ ਹੈ। ਇਹ ਅਜਿਹਾ ਸਰੂਰ ਹੈ ਜਿਸ ਸਦਕਾ ਤੁਸੀਂ ਸਮਾਜ ਵਿਚ ਸਿਰ ਉੱਚਾ ਕਰ ਕੇ ਚੱਲ ਸਕਦੇ ਹੋ। ਇਮਾਨਦਾਰ ਵਿਅਕਤੀ ਖੁਦ ਦਾ ਹੀ ਨਹੀਂ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਸਿਰ ਉੱਚਾ ਕਰ ਜਾਂਦਾ ਹੈ। ਉਂਝ ਇਮਾਨਦਾਰੀ ਸਾਨੂੰ ਵਿਰਸੇ ‘ਚੋਂ ਮਿਲਣ ਵਾਲੀ ਦਾਤ ਨਹੀਂ, ਇਹ ਤਾਂ ਮਨੁੱਖ ਦੇ ਅੰਦਰ ਪੈਦਾ ਹੋਣ ਵਾਲਾ ਗੁਣ ਹੈ। ਬੇਸ਼ਕ ਸਾਡੇ ਆਚਰਨ ਅਤੇ ਰਹਿਣੀ-ਬਹਿਣੀ ਦੀ ਨੀਂਹ ਸਾਡੇ ਘਰ ਵਿਚ ਹੀ ਰੱਖੀ ਜਾਂਦੀ ਹੈ।
ਬੈਂਜਾਮਿਨ ਫਰੈਂਕਲਿਨ ਨੇ ਸੱਚਮੁੱਚ ਕਿਹਾ ਸੀ ਕਿ ਈਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ.
ਸ਼੍ਰੇਸ਼ਠ ਗੁਣਾਂ ਦਾ ਧਾਰਨੀ ਵਿਅਕਤੀ ਹੀ ਸ਼੍ਰੇਸ਼ਠ ਅਹੁਦਾ ਪਾ ਸਕਦਾ ਹੈ। ਜਿਸ ਵਿਅਕਤੀ’ਚ ਨੈਤਿਕ ਗੁਣਾਂ ਦੀ ਘਾਟ ਹੁੰਦੀ ਹੈ, ਸਮਾਜਿਕ ਪੱਧਰ ‘ਤੇ ਉਸ ਵਿਅਕਤੀ ਕੋਲ ਵਿਸ਼ਾਵਾਸਹੀਣਤਾ ਤੋਂ ਸਿਵਾਏ ਹੋਰ ਕੁਝ ਨਹੀਂ ਹੋ ਸਕਦਾ। ਧਰਮ ਮਨੁੱਖ ਨੂੰ ਉੱਚ ਨੈਤਿਕ ਜੀਵਨ ਜਿਊਣ ਲਈ ਪ੍ਰੇਰਦਾ ਹੈ। ਨੈਤਿਕਤਾ ਦੇ ਵੱਖ-ਵੱਖ ਪੱਖਾਂ ’ਚ ਇਮਾਨਦਾਰੀ ਵੀ ਇਕ ਅਹਿਮ ਹੈ। ਧਰਤੀ ਦਾ ਪਾਠ ਇਮਾਨਦਾਰੀ ਦਾ ਪਾਠ ਹੀ ਤਾਂ ਹੈ। ਜ਼ਰਾ ਗਹੁ ਨਾਲ ਧਿਆਨ ਮਾਰੀਏ ਤਾਂ ਕੁਦਰਤ ਦਾ ਹਰ ਵਰਤਾਰਾ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ। ਸੂਰਜ ਦਾ ਚੜ੍ਹਨਾ ਤੇ ਲਹਿਣਾ, ਸੂਰਜ ਦਾ ਤਪਸ਼ ਦੇਣਾ, ਧਰਤੀ ਦਾ ਘੁੰਮਣਾ, ਰੁੱਤਾਂ ਦਾ ਬਦਲਣਾ ਆਦਿ ਸਾਰੇ ਕੁਦਰਤੀ ਵਰਤਾਰੇ ਇਮਾਨਦਾਰੀ ਨਾਲ ਹੀ ਤਾਂ ਵਾਪਰ ਰਹੇ ਹਨ।
ਜੇ ਸੂਰਜ ਤਪਸ਼ ਨੂੰ ਨਿਰਧਾਰਤ ਪੈਮਾਨੇ ਤੋਂ ਜ਼ਿਆਦਾ ਘੱਟ ਜਾਂ ਵਧ ਕਰ ਦੇਵੇ ਜਾਂ ਧਰਤੀ ਆਪਣੀ ਘੁੰਮਣ ਦੀ ਦਿਸ਼ਾ ਬਦਲ ਲਵੇ ਤਾਂ ਸਾਰੀ ਦੁਨੀਆਂ ਤਹਿਸ-ਨਹਿਸ ਹੋ ਜਾਵੇਗੀ। ਇਸੇ ਤਰ੍ਹਾਂ ਹੀ ਜੇ ਜ਼ਿੰਦਗੀ ‘ਚ ਮਨੁੱਖ ਇਮਾਨਦਾਰ ਬਣੇਗਾ ਤਾਂ ਦੁਨੀਆ ਸਵਰਗ ਰੂਪ ਬਣ ਜਾਵੇਗੀ ਤੇ ਜੇਕਰ ਇਮਾਨਦਾਰੀ ਛੱਡ ਦੇਵੇਗਾ ਤਾਂ ਨਰਕ ਤੋਂ ਵਧ ਕੇ ਹੋ ਜਾਵੇਗੀ। ਇਨਸਾਨ ਵਿਚ ਮਨੁੱਖਤਾ ਦਾ ਇਕ ਗੁਣ, ਇਮਾਨਦਾਰੀ ਹੈ। ਸਾਨੂੰ ਇਹ ਗੁਣ ਜ਼ਿੰਦਗੀ ਵਿਚ ਸਹਿਜ ਰੂਪ ਵਿਚ ਧਾਰਨ ਕਰਨਾ ਚਾਹੀਦਾ ਹੈ।
This Essay on Honesty in Punjabi Language for Students.
ਜਲਦ ਹੀ ਅਸੀਂ ਤੁਹਾਡੇ ਵਾਸਤੇ 10 lines on honesty in punjabi ਪੋਸਟ ਕਰ ਦੇਵਾਂਗੇ। ਜੇ ਤੁਹਾਨੂੰ 10 lines on imandari in punjabi ਦੀ ਲੋੜ ਹੈ ਤਾਂ ਸਾਨੂ ਕੰਮੈਂਟ ਕਰ ਕੇ ਜ਼ਰੂਰ ਦੱਸੋ। ਉਪਰ ਦਿਤੇ ਗਏ essay on imandari in punjabi ਬਾਰੇ ਤੁਹਾਡੀ ਕਿ ਰਾਏ ਹੈ ਇਸ ਬਾਰੇ ਵੀ ਤੁਸੀਂ ਸਾਨੂੰ ਫੀਡਬੈਕ ਦੇ ਸਕਦੇ ਹੋਂ. ਇਮਾਨਦਾਰੀ essay on moral values in punjabi language ਦੀ ਲਿਸਟ ਵਿਚੋਂ ਇਕ ਟੌਪਿਕ ਹੈ. ਉੱਮੀਦ ਹੈ ਅਸੀਂ ਸਾਰੇ honesty is the best policy story in punjabi ਤੇ ਅਮਲ ਕਰਕੇ ਸਮਾਜ ਨੂੰ ਹੋਰ ਚੰਗਾ ਬਣਾਂਵਾਂਗੇ।
ਤੁਸੀਂ ਸਾਡੀ ਵੈਬਸਾਈਟ ਵਿਚ punjabi stories ਅਤੇ punjabi short stories pdf ਵੀ ਪੜ੍ਹ ਸਕਦੇ ਹੋਂ.
2 thoughts on “Punjabi Essay : ਚਰਿੱਤਰ ਦਾ ਨਿਰਮਾਣ ਕਰਦੀ ਹੈ ਇਮਾਨਦਾਰੀ | Essay on Honesty in Punjabi Language”