Punjabi Medium ਪੰਜਾਬੀ ਲੇਖ : ਅੱਖੀਂ ਡਿੱਠਾ ਵਿਸਾਖੀ ਦਾ ਮੇਲਾ | Akhi ditha Visakhi da mela punjabi lekh | 6th 7th 8th 9th class CBSE and PSEB
ਅੱਖੀਂ ਡਿੱਠਾ ਮੇਲਾ | Akhi ditha mela : ਮੇਲੇ ਦੇ ਵਰਣਨ ‘ਤੇ ਲੇਖ ਹੈਲੋ ਬੱਚਿਓ, ਅੱਜ ਦੇ ਲੇਖ ਵਿੱਚ ਅਸੀਂ ਤੁਹਾਡੇ ਨਾਲ Essay On Baisakhi In Punjabi , ਅੱਖੀਂ ਡਿੱਠਾ ਵਿਸਾਖੀ ਦਾ ਮੇਲਾ | akhi ditha visakhi da mela ਮੇਲੇ ਦਾ ਵਰਣਨ ਕਰਨ ਜਾ ਰਹੇ ਹਾਂ। ਮੇਲਾ ਇੱਕ ਅਜਿਹਾ ਸਫ਼ਰ ਹੁੰਦਾ ਹੈ ਜੋ ਸਾਡੀਆਂ ਯਾਦਾਂ ਵਿੱਚ ਲੰਬੇ ਸਮੇਂ ਤੱਕ ਰਹਿੰਦਾ ਹੈ। ਇਹ ਲੇਖ punjab school education board ਦੇ Syllabus ਵਿੱਚ ਵੀ
Punjabi Essay, Lekh on “Ankhi Ditha Visakhi da Mela”, “ਅੱਖੀ ਡਿੱਠਾ ਵਿਸਾਖੀ ਦਾ ਮੇਲਾ ” Punjabi Paragraph, Speech for Class 5, 6, 7, 8, 9, 10, 11, 12 Students.
ਪੰਜਾਬੀ ਮੇਲੇ, ਤਿਓਹਾਰਾਂ ਅਤੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਨੂੰ ਮਨਾਉਣ ਵਿੱਚ ਸਭ ਤੋਂ ਅਗੇ ਹਨ। ਪੰਜਾਬ ਮੇਲਿਆਂ ਦੀ ਧਰਤੀ ਹੈ ਇਨ੍ਹਾਂ ਮੇਲਿਆਂ ਵਿੱਚੋਂ ਬੇਹੱਦ ਖ਼ਾਸ ਵਿਸਾਖੀ ਦੇ ਮੇਲੇ ਦਾ ਨਾਂ ਸੁਣਦਿਆਂ ਹੀ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਝੱਟ ਦੋ ਚਾਰ ਦੋਸਤਾਂ ਨਾਲ ਦੂਜੇ ਦਿਨ ਮੇਲੇ ’ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਵਿਸਾਖੀ ਦਾ ਮੇਲਾ ਜੋ ਹਰ ਸਾਲ ਵਿਸਾਖ ਮਹੀਨੇ ਦੀ ਸੰਗ੍ਰਾਦ ਨੂੰ ਸਾਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਖਾਲਸਾ ਪੰਥ ਦੀ ਸਥਾਪਨਾ : ਪੰਜਾਬ ਦੇ ਸਿੱਖ ਇਤਿਹਾਸ ਵਿੱਚ ਇਸ ਮੇਲੇ ਦੀ ਖ਼ਾਸ ਮਹਾਨਤਾ ਹੈ। 13 ਅਪ੍ਰੈਲ, 1699 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਦਿਹਾੜੇ ਭਾਰਤੀ ਕੌਮ ਨੂੰ ਸਦੀਆਂ ਦੀ ਗੂੜ੍ਹੀ ਨੀਂਦ ਤੋਂ ਜਗਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖੀ ਸੀ ਅਤੇ ਇਹ ਤਿਉਹਾਰ ਸਾਰੇ ਭਾਰਤੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਮੇਲੇ ਲਈ ਰਵਾਨਾ- ਦੂਜੇ ਦਿਨ ਸਵੇਰੇ ਅਸੀਂ ਚਾਰੇ ਦੋਸਤ ਵਿਸਾਖੀ ਦਾ ਮੇਲਾ ਦੇਖਣ ਲਈ ਲਈ ਰਵਾਨਾ ਹੋਏ। ਮੇਲੇ ਦਾ ਸਥਾਨ ਘਰ ਤੋਂ ਕਰੀਬ 5-6 ਕਿਲੋਮੀਟਰ ਦੂਰ ਸੀ। ਇਸ ਲਈ ਅਸੀਂ ਪੈਦਲ ਯਾਤਰਾ ਕਰਨ ਦਾ ਫੈਸਲਾ ਕੀਤਾ। ਕਈ ਹੋਰ ਲੋਕ ਵੀ ਪੈਦਲ ਜਾ ਰਹੇ ਸਨ।
ਸੜਕ ਦਾ ਦ੍ਰਿਸ਼ – ਸੜਕ ਦਾ ਨਜ਼ਾਰਾ ਬਹੁਤ ਸੁੰਦਰ ਸੀ। ਕੁਝ ਲੋਕ ਬੈਲ ਗੱਡੀਆਂ, ਟ੍ਰੈਕਟਰਾਂ ਟਰਾਲੀਆਂ ਅਤੇ ਕਾਰਾਂ ‘ਤੇ ਜਾ ਰਹੇ ਸਨ, ਜਦਕਿ ਕੁਝ ਮੋਟਰ ਸਾਈਕਲ ‘ਤੇ ਸਵਾਰ ਸਨ। ਕੋਈ ਅੱਕ ਕੇ ਬੈਠਾ ਸੀ। ਕਹਿਣ ਦਾ ਭਾਵ, ਰਸਤੇ ਵਿੱਚ ਬਹੁਤ ਭੀੜ ਸੀ, ਰਸਤਾ ਨਹਿਰ ਦੇ ਨਾਲੋਂ ਨਾਲ ਜਾਂਦਾ ਸੀ । ਸੋ, ਬੱਤਖਾਂ, ਪਾਣੀ ਅਤੇ ਮੁਰਗੀਆਂ ਨੂੰ ਦੇਖਦਿਆਂ ਅਸੀਂ ਪਿੰਡਾਂ ਦੇ ਵਿਚਕਾਰੋਂ ਜਾਂਦੀ ਮੈਨ ਸੜਕ ‘ਤੇ ਪਹੁੰਚ ਗਏ।
ਮੇਲੇ ਦੀ ਰੌਣਕ- ਉੱਥੇ ਪਹੁੰਚ ਕੇ ਸਭ ਨੇ ਇਤਿਹਾਸਿਕ ਗੁਰਦਵਾਰੇ ਵਿੱਚ ਬਣੇ ਸਰੋਵਰ ਦੇ ਪਵਿੱਤਰ ਪਾਣੀ ਵਿੱਚ ਇਸ਼ਨਾਨ ਕੀਤਾ। ਇਸ ਤੋਂ ਬਾਅਦ ਅਸੀਂ ਗੁਰੂਦਵਾਰਾ ਸਾਹਿਬ ਮੱਥਾ ਟੇਕਿਆ, ਪਾਠ ਸੁਣਿਆ ਅਤੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਗਏ। ਮੈਂ ਆਪਣੇ ਦੋ ਦੋਸਤ ਕਿਸ਼ਨ ਅਤੇ ਮੁਕੁਲ ਨਾਲ ਕੋਲ ਦੇ ਪ੍ਰਸਿੱਧ ਮਹਾਦੇਵ ਦੇ ਮੰਦਿਰ ਦਰਸ਼ਨ ਕੀਤੇ। ਦਰਸ਼ਨ ਕਰਨ ਤੋਂ ਬਾਅਦ, ਅਸੀਂ ਇੱਕ ਹਲਵਾਈ ਦੀ ਦੁਕਾਨ ‘ਤੇ ਗਏ ਅਤੇ ਨਾਸ਼ਤਾ ਕੀਤਾ। ਨਾਸ਼ਤਾ ਬਹੁਤ ਹੀ ਸਵਾਦ ਸੀ।
ਮੇਲੇ ਦਾ ਆਨੰਦ – ਹੁਣ ਅਸੀਂ ਮੇਲੇ ਦਾ ਆਨੰਦ ਲੈਣ ਦਾ ਫੈਸਲਾ ਲਿਆ। ਮੇਲੇ ਵਿੱਚ ਦੁਕਾਨਾਂ ਸਜੀਆਂ ਹੋਈਆਂ ਸਨ। ਕਿਤੇ ਦੁਕਾਨਾਂ ‘ਤੇ ਰੇਡੀਓ ਤੇ ਟੇਪ ਰਿਕਾਰਡਰ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਰਹੇ ਸਨ। ਕੁਝ ਦੂਰੀ ‘ਤੇ ਕਬੱਡੀ ਦੇ ਮੈਚ ਦਾ ਇਕੱਠ ਦਿਖਾਈ ਦਿੱਤਾ। ਅਸੀਂ ਕਬੱਡੀ ਦੇ ਮੈਚ ਦੇਖਣ ਲਈ ਕੁਝ ਦੇਰ ਰੁਕੇ। ਉਸਤੋਂ ਬਾਅਦ ਅਸੀਂ ਪਹਿਲਵਾਨਾਂ ਦੇ ਘੋਲ ਵੀ ਵੇਖੇ, ਉਨ੍ਹਾਂ ਦਾ ਘੋਲ ਬਹੁਤ ਹੀ ਜਬਰਦਸਤ ਸੀ। ਇਸ ਮੇਲੇ ਵਿੱਚ ਮਠਿਆਈਆਂ, ਚਾਟ, ਖਿਡੌਣੇ, ਫਲਾਂ ਆਦਿ ਦੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ।
ਮੇਲੇ ਤੋਂ ਵਾਪਸੀ – ਫਿਰ ਇਧਰ-ਉਧਰ ਘੁੰਮਣ ਤੋਂ ਬਾਅਦ ਅਸੀਂ ਇਕ ਥਾਂ ਆਰਾਮ ਕੀਤਾ। ਸ਼ਾਮ ਹੋ ਗਈ ਸੀ। ਇਸ ਲਈ ਅਸੀਂ ਝੂਲੇ ਲੈ ਕੇ ਵਾਪਸ ਪਰਤਣ ਦਾ ਸੋਚਿਆ। ਥੱਕੇ ਹੋਣ ਕਰਕੇ ਅਸੀਂ ਸਾਰੇ ਸਾਡੇ ਪਿੰਡੋ ਗਏ ਹੋਰ ਲੋਕਾਂ ਨਾਲ ਟ੍ਰੈਕਟਰ ਤੇ ਘਰ ਆ ਗਏ। ਇਸ ਤਰ੍ਹਾਂ ਮੇਲੇ ਵਿਚ ਸਾਡੀ ਫੇਰੀ ਸਫਲ ਰਹੀ।
ਮੇਲਿਆਂ ਦਾ ਮਹੱਤਵ- ਮੇਲਿਆਂ ਦਾ ਮਹੱਤਵ ਸਾਡੇ ਜੀਵਨ ਵਿੱਚ ਖੁਸ਼ੀਆਂ ਨੂੰ ਮਨਾਉਣ ਦਾ ਸੰਦੇਸ਼ ਹੈ, ਸਾਡੇ ਸਮਾਜ ਦਾ ਹਰ ਵਰਗ ਇਸ ਵਿੱਚ ਆਇਆ ਹੁੰਦਾ ਹੈ ਅਤੇ ਆਨੰਦ ਲੈਂਦਾ ਹੈ। ਇਸ ਨਾਲ ਸਾਡੀ ਸਮਾਜਿਕ ਏਕਤਾ ਵੀ ਵੱਧਦੀ ਹੈ। ਪੁਰਾਣੇ ਮਿੱਤਰ ਜਾਂ ਪੁਰਾਣੇ ਲੋਕ ਵੀ ਮਿਲ ਪੈਂਦੇ ਹਨ , ਇੱਕ ਦੂਜੇ ਨੂੰ ਮਿਲਣ ਨਾਲ ਜਾਣ-ਪਛਾਣ ਵਧਦੀ ਹੈ ਅਤੇ ਨਾਲ ਹੀ ਮਨੋਰੰਜਨ ਵੀ ਹੁੰਦਾ ਹੈ।
ummid hai tuhanu eh Punjabi Essay on Baisakhi Festival # Baisakhi Essay in Punjabi # vaisakhi da mela essay in punjabi changa laga hovega .
Bhut vadiya hai 👏👏👏🤗🤗🤗 essay👍👍👍
Thank You Khushi