Formal Punjabi Letter: ਸਕੂਲ ਦੀ ਹੈਡ ਮਿਸਟ੍ਰੈਸ ਨੂੰ ਜਮਾਤ ਦੇ ਕਮਰੇ ਦੀ ਹਾਲਤ ਸੁਧਾਰਨ ਬਾਰੇ ਬਿਨੈ ਪੱਤਰ।

ਸਕੂਲ ਦੀ ਹੈਡ ਮਿਸਟ੍ਰੈਸ / ਪ੍ਰਿੰਸੀਪਲ ਨੂੰ ਜਮਾਤ ਦੇ ਕਮਰੇ ਦੀ ਹਾਲਤ ਸੁਧਾਰਨ ਬਾਰੇ ਬਿਨੈ ਪੱਤਰ।

Formal Letter to the Head Mistress of the school regarding the improvement of the condition of the classroom.” School di Headmistress nu jamaat de kamre di haalat sudharan baare bine-patar” Class 7, 8, 9, 10, 11 and 12.

ਬਿਨੈ-ਪੱਤਰ I Punjabi Formal Application Writing: ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ  ਸਕੂਲ ਦੀ ਹੈਡ ਮਿਸਟ੍ਰੈਸ ਨੂੰ ਜਮਾਤ ਦੇ ਕਮਰੇ ਦੀ ਹਾਲਤ ਸੁਧਾਰਨ ਬਾਰੇ ਬਿਨੈ ਪੱਤਰ । Formal Letter to the Head Mistress of the school regarding the improvement of the condition of the classroom.” School di Headmistress nu jamaat de kamre di haalat sudharan baare bine-patar” ਪੜੋਂਗੇ।

ਸੇਵਾ ਵਿੱਖੇ ,

ਹੈਡ ਮਿਸਟ੍ਰੈਸ ਜੀ ,
______ਸਕੂਲ ,
______ਸ਼ਹਿਰ।

ਮਿਤੀ – 17 ਅਗਸਤ 2022

ਵਿਸ਼ਾ: ਜਮਾਤ ਦੇ ਕਮਰੇ ਦੀ ਹਾਲਾਤ ਸੁਧਾਰਨ ਬਾਰੇ ਬਿਨੈ ਪੱਤਰ।

ਮੈਡਮ,

ਬੇਨਤੀ ਹੈ ਕਿ ਮੈਂ ਛੇਵੀਂ ‘ਏ’ ਜਮਾਤ ਦੀ ਮਨੀਟਰ ਹਾਂ ਅਤੇ ਆਪਣੀ ਜਮਾਤ ਦੇ ਕਮਰੇ ਦੀ ਹਾਲਤ ਦਾ ਧਿਆਨ ਰੱਖਣਾ ਮੇਰੀ ਜਿੰਮੇਵਾਰੀ ਹੈ। ਇਸਲਈ ਮੈਂ ਆਪ ਜੀ ਦਾ ਧਿਆਨ ਆਪਣੀ ਜਮਾਤ ਦੇ ਕਮਰੇ ਦੀ ਮਾੜੀ ਹਾਲਤ ਵੱਲ ਦਿਵਾਉਣਾ ਚਾਹੁੰਦੀ ਹਾਂ। ਸਾਡੀ ਜਮਾਤ ਵਿਚ ਚਾਰ ਪੱਖੇ ਹਨ ਪਰ ਸਾਰੇ ਦੇ ਸਾਰੇ ਹੀ ਖ਼ਰਾਬ ਹਨ ਜਿਸ ਕਾਰਣ ਗਰਮੀਆਂ ਵਿਚ ਬਹੁਤ ਦਿੱਕਤ ਹੁੰਦੀ ਹੈ। ਸਾਡੀ ਜਮਾਤ ਦੇ ਫਰਸ਼ ਦੀ ਵੀ ਬਹੁਤ ਬੁਰੀ ਹਾਲਾਤ ਹੈ। ਉਹ ਜਗਾਹ-ਜਗਾਹ ਤੋਂ ਟੁੱਟਾ ਹੋਇਆ ਹੈ ਜਿਸ ਕਰਕੇ ਸਾਰੇ ਡੈਸਕ ਉੱਚੇ-ਨੀਵੇ ਰੱਖੇ ਜਾਂਦੇ ਹਨ ਤੇ ਸਾਰਾ ਦਿਨ ਆਵਾਜ਼ ਕਰਦੇ ਰਹਿੰਦੇ ਹਨ। ਸਾਡੀ ਜਮਾਤ ਵਿਚ ਬਿਜਲੀ ਦੀਆਂ ਤਾਰਾਂ ਵੀ ਨਿਕਲੀਆਂ ਹੋਈਆਂ  ਹਨ ਜੇ ਕਿਸੇ ਬੱਚੇ ਦਾ ਹੱਥ ਉਸ ਤੇ ਲਗ ਗਿਆ ਤਾਂ ਜਾਨੀ ਨੁਕਸਾਨ ਹੋ ਸਕਦਾ ਹੈ। ਸਾਡੀ ਪੂਰੀ ਜਮਾਤ ਦੀ ਬੇਨਤੀ ਹੈ ਕਿ ਜਮਾਤ ਦੇ ਕਮਰੇ ਦੀ ਮੁਰੰਮਤ ਜਲਦੀ ਹੀ ਕਾਰਵਾਈ ਜਾਏ। 
ਧੰਨਵਾਦ ਸਹਿਤ। 

ਆਪ ਜੀ ਦਿ ਆਗਿਆਕਾਰੀ ,
ਮੁਸਕਾਨ ਕੌਰ 
ਜਮਾਤ :6’ਏ ‘
ਰੋਲ ਨੌ :23

ਉਮੀਦ ਹੈ ਇਸ ਪੋਸਟ ਦਿੱਤੇ ਗਏ ਸਕੂਲ ਦੀ ਹੈਡ ਮਿਸਟ੍ਰੈਸ ਨੂੰ ਜਮਾਤ ਦੇ ਕਮਰੇ ਦੀ ਹਾਲਤ ਸੁਧਾਰਨ ਬਾਰੇ ਬਿੰਨੇ-ਪੱਤਰ। Letter to the Head Mistress of the school regarding the improvement of the condition of the classroom.” School di Headmistress nu jamaat de kamre di haalat sudharan baare bine-patar”ਤੁਹਾਨੂੰ ਪਸੰਦ ਆਏ ਹੋਣਗੇ। ਇਸ ਨੂੰ ਸਹਾਰੇ ਜ਼ਰੂਰ ਕਰਿਓ। 

Sharing Is Caring:

Leave a comment