Sehat Adhikari or Meyar nu Muhalle di Safai Da Prabandh Theek hon di Shikayat layi Benati Patar

Punjabi Formal Letter “Sehat Adhikari or Meyar nu Muhalle di Safai Da Prabandh Theek Na Hon di Shikayat layi Benati Patar”, “ਸਿਹਤ ਅਧਿਕਾਰੀ ਜਾਂ ਮੇਅਰ ਨੂੰ ਮੁਹੱਲੇ ਦੀ ਸਫਾਈ ਦਾ ਪ੍ਰਬੰਧ ਠੀਕ ਨਾ ਹੋਣ ਦੀ ਸ਼ਿਕਾਇਤ ਲਈ ਬੇਨਤੀ ਪੱਤਰ” for Class 6, 7, 8, 9, 10 and 12, PSEB Classes.

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ।  ਅੱਜ ਤੁਸੀਂ ਪੰਜਾਬੀ ਅਰਜ਼ੀਆਂ ਵਿੱਚੋਂ “ਆਪਣੇ ਸ਼ਹਿਰ ਦੀ ਮਿਉਂਸਪਲ ਕਮੇਟੀ ਦੇ ਪ੍ਰਧਾਨ ਨੂੰ ਇਕ ਪੱਤਰ ਲਿਖੋ ਜਿਸ ਵਿਚ ਆਪਣੇ ਮੁਹੱਲੇ ਦੀਆਂ ਗਲੀਆਂ ਅਤੇ ਨਾਲੀਆਂ ਦੀ ਭੈੜੀ ਹਾਲਤ ਕਾਰਨ ਲੋਕਾਂ ਦੀਆਂ ਤਕਲੀਫਾਂ ਦੱਸਦੇ ਹੋਏ ਉਹਨਾਂ ਦੀ ਮੁਰੰਮਤ ਕਰਵਾਉਣ ਲਈ ਬੇਨਤੀ ਕਰੋ। ਆਪਣੇ ਸ਼ਹਿਰ ਦੇ ਮੇਅਰ ਨੂੰ ਆਪਣੇ ਇਲਾਕੇ ਦੀ ਸਫ਼ਾਈ ਦੀ ਮਾੜੀ ਹਾਲਤ ਬਾਰੇ ਦੱਸਦੇ ਹੋਏ ਬਿਨੈ-ਪੱਤਰ ਲਿਖੋ ਜਾਂ ਸ਼ਹਿਰ ਦੇ ਸਿਹਤ ਅਧਿਕਾਰੀ ਨੂੰ ਮੁਹੱਲੇ ਦੀ ਸਫਾਈ ਦਾ ਪ੍ਰਬੰਧ ਠੀਕ ਨਾ ਹੋਣ ਦੀ ਸ਼ਿਕਾਇਤ ਲਈ ਚਿੱਠੀ ਲਿਖੋ” ਬਾਰੇ ਪੜੋਗੇ। ਇਹ ਬਿਨੈ ਪੱਤਰ ਕਲਾਸ 6,7,8,9,10 ਅਤੇ 12 ਵੀਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਇਹ CBSE ਅਤੇ PSEB ਦੇ ਸਿਲੇਬਸ ਦਾ ਹਿੱਸਾ ਵੀ ਹੈ।

ਸਿਹਤ ਅਧਿਕਾਰੀ ਜਾਂ ਮੇਅਰ ਨੂੰ ਮੁਹੱਲੇ ਦੀ ਸਫਾਈ ਦਾ ਪ੍ਰਬੰਧ ਠੀਕ ਨਾ ਹੋਣ ਦੀ ਸ਼ਿਕਾਇਤ ਲਈ ਬੇਨਤੀ ਪੱਤਰ

ਸੇਵਾ ਵਿਖੇ
ਮੇਅਰ ਸਾਹਿਬ / ਸਿਹਤ ਅਧਿਕਾਰੀ,
ਨਗਰ ਨਿਗਮ,
ਬਠਿੰਡਾ ਸ਼ਹਿਰ

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਗੋਬਿੰਦ ਨਗਰ ਮੁਹੱਲੇ ਦਾ ਰਹਿਣ ਵਾਲਾ ਹਾਂ ਤੇ ਆਪ ਜੀ ਦਾ ਧਿਆਨ ਆਪਣੇ ਮੁਹੱਲੇ ਦੀ ਸਫ਼ਾਈ ਪੱਖੋਂ ਮਾੜੀ ਹਾਲਤ ਵੱਲ ਦਿਵਾਉਣਾ ਚਾਹੁੰਦਾ ਹਾਂ। ਇਸ ਵਾਸਤੇ ਇਲਾਕੇ ਦੇ ਕੌਂਸਲਰ ਸਾਹਿਬ ਨੂੰ ਕਈ ਵਾਰ ਮਿਲ ਚੁੱਕੇ ਹਾਂ ਪਰੰਤੂ ਉਨ੍ਹਾਂ ਨੇ ਸਿਵਾਏ ਮੌਕਾ ਦੇਖਣ ਦੇ ਕੁੱਝ ਨਹੀਂ ਕੀਤਾ।

ਸਾਡੇ ਮੁਹੱਲੇ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ। ਸੜਕਾਂ ਵਿਚ ਡੂੰਘੇ-ਡੂੰਘੇ ਟੋਏ ਪਏ ਹੋਏ ਹਨ।ਨਾਲੀਆਂ ਜਗਾ-ਜਗਾ ਤੋਂ ਟੁੱਟੀਆਂ ਹੋਣ ਕਰ ਕੇ ਗੰਦਾ ਪਾਣੀ ਸੜਕ ਦੇ ਇਹਨਾਂ ਟੋਇਆਂ ਵਿਚ ਭਰ ਜਾਂਦਾ ਹੈ। ਗੰਦੇ ਪਾਣੀ ’ਤੇ ਮੱਛਰਾਂ ਦੀ ਭਰਮਾਰ ਰਹਿੰਦੀ ਹੈ। ਜਿਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਫੈਲ ਰਹਿਆਂ ਹਨ।ਸਾਡੇ ਇਲਾਕੇ ਦੀ ਸਟਰੀਟ ਲਾਈਟ ਦਾ ਵੀ ਬਹੁਤ ਮਾੜਾ ਹਾਲ ਹੈ।ਇਹ ਕਾਫ਼ੀ ਦੇਰ ਤੋਂ ਬੰਦ ਪਈਆਂ ਹਨ। ਹਨੇਰੇ ਵਿਚ ਡਿਗਦੇ-ਢਹਿੰਦੇ, ਕੱਪੜੇ ਗੰਦੇ ਕਰਵਾ ਕੇ ਘਰੀਂ ਪੁੱਜਦੇ ਹਨ।ਹਨੇਰੇ ਦਾ ਚੋਰ ਵੀ ਫ਼ਾਇਦਾ ਉਠਾ ਰਹੇ ਹਨ। ਪਿਛਲੇ ਦਿਨੀਂ ਇੱਕ-ਦੋ ਘਰਾਂ ਵਿਚ ਚੋਰੀਆਂ ਵੀ ਹੋ ਚੁੱਕੀਆਂ ਹਨ।

ਇਸ ਲਈ ਅਸੀਂ ਮੁਹੱਲਾ ਨਿਵਾਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਮੁਹੱਲੇ ਦੀ ਸਫ਼ਾਈ ਵੱਲ ਉਚੇਚਾ ਧਿਆਨ ਦਿਓ। ਸਫ਼ਾਈ ਕਰਮਚਾਰੀ, ਜੋ ਕਦੀ-ਕਦੀ ਹੀ ਆਉਂਦਾ ਹੈ, ਉਸ ਦੀ ਥੋੜ੍ਹੀ ਖਿਚਾਈ ਕਰੋ ਕਿ ਉਹ ਇਮਾਨਦਾਰੀ ਨਾਲ ਸਫ਼ਾਈ ਕਰੇ। ਸੜਕਾਂ-ਨਾਲੀਆਂ ਦੀ ਮੁਰੰਮਤ ਤੇ ਰੌਸ਼ਨੀ ਦੇ ਪ੍ਰਬੰਧ ਲਈ ਸਾਡੇ ਮੁਹੱਲੇ ਵਾਸਤੇ ਕੁੱਝ ਖ਼ਾਸ ਬਜਟ ਰੱਖੋ। ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ।

ਆਪ ਜੀ ਦਾ ਸ਼ੁੱਭ ਚਿੰਤਕ,
ਨਾਮ,
ਅਤੇ ਮੁਹੱਲਾ ਨਿਵਾਸੀ।
ਮਿਤੀ :

ummid hai tuhanu eh meyar Nu Shikayat yan Compliant lai Bine Patar Punjabi Letter “Safai adhikari nu Muhale di safai bare binati patra”, “ਸਿਹਤ ਅਧਿਕਾਰੀ ਨੂੰ ਮੁਹੱਲੇ ਦੀ ਸਫ਼ਾਈ ਬਾਰੇ ਬਿਨੈ-ਪੱਤਰ“, Letter for Class 10, Class 12, PSEB Classes changa Lagga Hovega. Comment Kar ke Sanu Zaruru Feedback Deo. Thank you 

Sharing Is Caring:

Leave a comment