Essay on Rabinder Nath Tagore in Punjabi

Essay on Rabindranath Tagore in Punjabi | 10 lines on Rabindranath Tagore in Punjabi | ਰਬਿੰਦਰ ਨਾਥ ਟੈਗੋਰ ਤੇ ਪੰਜਾਬੀ ਵਿੱਚ ਲੇਖ

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ Punjabi Essay, Essay on “Rabindranath Tagore”, “ਰਬਿੰਦਰ ਨਾਥ ਟੈਗੋਰ ” for Class 8, 9, 10, 11, 12 PSEB, CBSE Students ਪੜੋਂਗੇ। 

Essay on Rabindranath Tagore in Punjabi

ਨਾਮ

ਰਵਿੰਦਰ ਨਾਥ ਟੈਗੋਰ

ਪਿਤਾ ਦਾ ਨਾਮ

ਦੇਵੇਂਦਰਨਾਥ ਟੈਗੋਰ

ਮਾਤਾ ਦਾ ਨਾਮ

ਸਰਦਾ ਦੇਵੀ

ਜਨਮ

7 ਮਈ, 1861

ਜਨਮ ਸਥਾਨ

ਕਲਕੱਤਾ

ਮੌਤ

7 ਅਗਸਤ, 1941

ਮਰਨ ਸਥਾਨ

ਕਲਕੱਤਾ

ਰਬਿੰਦਰ ਨਾਥ ਟੈਗੋਰ ਜੀ ਦਾ ਜਨਮ 6 ਮਈ ,1861 ਵਿੱਚ ਬੰਗਾਲ ਵਿੱਚ ਹੋਇਆ। ਰਬਿੰਦਰ ਜੀ ਨੂੰ ਆਮ ਸਕੂਲਾਂ ਵਿੱਚ ਪੜ੍ਹਨ ਦਾ ਕੋਈ ਸ਼ੋਕ ਨਹੀਂ ਸਨ ਕਿਓਂਕਿ ਉਹਨਾਂ ਦੇ ਸਮੇਂ ਦੇ ਸਕੂਲ ਨਿਯਮਾਂ ਵਿੱਚ ਬੁਝੇ ਹੋਏ ਸਨ ਅਤੇ ਇਕ ਵਿਅਰਥ ਪ੍ਰਕਾਰ ਦੇ ਸਨ। ਉਹਨਾਂ ਨੂੰ ਘਰ ਵਿੱਚ ਹੀ ਪੜ੍ਹਨ ਦੀ ਇਜ਼ਾਜ਼ਤ ਮਿਲ ਗਈ। ਉਹ ਖੁਲੇ ਸੁਪਨੇ ਲੈਣ ਵਾਲੇ ਇਨਸਾਨ ਸਨ। ਉਹਨਾਂ ਦਾ ਪ੍ਰਕਾਰਤੀ ਲਈ ਬਹੁਤ ਪ੍ਰੇਮ ਸਨ ਉਹਨਾਂ ਪ੍ਰਕਾਰਤੀ ਲਈ ਪ੍ਰੇਮ ਸਮੇਂ ਦੇ ਨਾਲ-ਨਾਲ ਹੋਰ ਵੀ ਵਧਦਾ ਗਿਆ।

ਉਹਨਾਂ ਨੂੰ ਸੋਲਾਂ ਸਾਲਾਂ ਦੀ ਉਮਰ ਵਿੱਚ ਇੰਗਲੈਂਡ ਭੇਜ ਦਿੱਤਾ ਗਿਆ। ਉਹ ਉਥੇ ਘੱਟ ਕੁਝ ਹੀ ਕਰ ਪਾਏ ਅਤੇ ਖਾਲੀ ਹੱਥ ਹਿ ਵਾਪਸ ਆਏ। ਉਹਨਾਂ ਨੇ ਪੰਦਰਾਂ ਸਾਲਾਂ ਦੀ ਉਮਰ ਵਿੱਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਸੰਮਾਜ ਵਿੱਚ ਉਹਨਾਂ ਦੀ ਕਵਿਤਾਵਾਂ ਨੂੰ ਜਲਦ ਹੀ ਪਹਿਚਾਣ ਹੋਣ ਲਗੀ। ਇਸ ਤੋਂ ਉਹਨਾਂ ਨੂੰ ਨਾਮ ਅਤੇ ਸ਼ੋਹਰਤ ਪ੍ਰਾਪਤ ਹੋਈ। ਇਹਨਾਂ ਦੀਆ ਕਵਿਤਾਵਾਂ ਜਨੂਨ ਅਤੇ ਵਿਚਾਰਾਂ ਨਾਲ ਭਰਭੂਰ ਹਨ। ਇਸ ਨਾਲ ਉਹਨਾਂ ਨੇ ਆਪਣੇ ਆਪ ਨੂੰ ਇਕ ਚੰਗਾ ਕਵਿ ਸਾਬਤ ਕੀਤਾ।

ਰਬਿੰਦਰ ਨਾਥ ਟੈਗੋਰ ਜੀ ਨੋਬਲ ਪੁਰਸਕਾਰ ਵਿਜੇਤਾ ਵੀ ਸਨ। ਇਹ ਪੁਰਸਕਾਰ ਉਹਨਾਂ ਨੂੰ ਉਹਨਾਂ ਦੀ ਇਕ ਕਵਿਤਾ “ਗੀਤਾਂਜਲੀ ” ਲਿਖਣ ਲਾਇ ਮਿਲਿਆ। ਰਾਬਿੰਦਰ ਨਾਥ ਟੈਗੋਰ ਜੀ ਪਹਿਲੇ ਭਾਰਤੀ ਸੀ ਜੀਣਾ ਨੇ ਇਹ ਪੁਰਸਕਾਰ ਜਿੱਤਿਆ।

ਸ਼ਾਂਤੀ ਨਿਕੇਤਨ ਵਿੱਚ ਉਹਨਾਂ ਦੇ ਵਿਦਿਆਲੇ ਨੇ ਉਹਨਾਂ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਈ। ਇਹ ਸਿਖਿਆ ਦਾ ਇਕ ਨਵਾਂ ਤਰੀਕਾ ਸੀ। ਇਥੇ ਵਿਦਿਆਰਥੀ ਪ੍ਰਕਰਤੀ ਦੇ ਕੋਲ ਰਹਿ ਕੇ ਸਿਖਿਆ ਪ੍ਰਾਪਤ ਕਰਦੇ ਸਨ। ਉਹ ਇਹ ਚਾਹੁੰਦੇ ਸਨ ਕਿ ਉਹਨਾਂ ਦਾ ਸਕੂਲ ਭਾਰਤ ਦੀ ਪ੍ਰਾਣੀ ਸਿਖਿਆ ਪ੍ਰਣਾਲੀ ਨੂੰ ਦਰਸਾਉਣ ਦਾ ਇਕ ਨਮੂਨਾ ਬਣੇ।

ਰਬਿੰਦਰ ਨਾਥ ਟੈਗੋਰ ਜੀ ਭਾਰਤ ਚੇ ਅੰਗਰੇਜ਼ਾਂ ਦੇ ਪ੍ਰਸ਼ਾਸਨ ਵਰੁੱਧ ਵੀ ਲੜੇ। ਟੈਗੋਰ ਸਭ ਨੂੰ ਹੀ ਪ੍ਰਭਾਵਿਤ ਕਰ ਲੈਂਦੇ ਉਹ ਇਕ ਬਹੁਤ ਬੁੱਧੀਮਾਨ ਇਨਸਾਨ ਸਨ। ਉਹ ਇਕਮਹਾਂ ਕਲਾਕਾਰ ਵੀ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਕਵਿਤਾਵਾਂ ,ਡਰਾਮੇ ਅਤੇ ਲੇਖ ਲਿਖੇ। ਉਹ ਲੇਖਕ ਦੇ ਨਾਲ -ਨਾਲ ਇਕ ਸੰਗੀਤਕਾਰ ਅਤੇ ਇਕ ਚਿਤਰਕਾਰ ਵੀ ਸਨ। ਅਤੇ ਅੰਤ ਵਿੱਚ 1941 ਵਿੱਚ ਉਹਨਾਂ ਦੀ ਮੌਤ ਹੋ ਗਈ।

10 lines on Rabindranath Tagore in Punjabi

1.ਰਬਿੰਦਰਨਾਥ ਟੈਗੋਰ ਦਾ ਜਨਮ ਸਾਲ 1861 ਵਿੱਚ ਇੱਕ ਮੱਧ-ਵਰਗੀ ਬੰਗਾਲੀ ਪਰਿਵਾਰ ਵਿੱਚ ਦੇਵੇਂਦਰਨਾਥ ਟੈਗੋਰ ਦੇ ਸਭ ਤੋਂ ਛੋਟੇ ਪੁੱਤਰ ਵਜੋਂ ਹੋਇਆ ਸੀ।

2.ਰਬਿੰਦਰਨਾਥ ਟੈਗੋਰ ਦੇ ਪਿਤਾ ਦੇਵੇਂਦਰਨਾਥ 18ਵੀਂ ਸਦੀ ਦੇ ਮੱਧ ਵਿੱਚ ਬੰਗਾਲ ਵਿੱਚ ਇੱਕ ਧਾਰਮਿਕ ਸੰਪਰਦਾ, ਬ੍ਰਹਮੋ ਸਮਾਜ ਦੇ ਆਗੂ ਸਨ।

3.17 ਸਾਲ ਦੀ ਛੋਟੀ ਉਮਰ ਵਿੱਚ, ਰਬਿੰਦਰਨਾਥ ਟੈਗੋਰ ਨੇ ਆਪਣੀ ਸਕੂਲੀ ਪੜ੍ਹਾਈ ਇੰਗਲੈਂਡ ਵਿੱਚ ਸ਼ੁਰੂ ਕੀਤੀ।

4.ਭਾਵੇਂ ਰਬਿੰਦਰਨਾਥ ਟੈਗੋਰ ਦਾ ਪਰਿਵਾਰ ਆਰਥਿਕ ਤੌਰ ‘ਤੇ ਠੀਕ-ਠਾਕ ਸੀ, ਪਰ ਉਨ੍ਹਾਂ ਦੀ ਸੋਚਣ ਦੀ ਪ੍ਰਕਿਰਿਆ ਅਤੇ ਸੋਚ ਦੱਬੇ-ਕੁਚਲੇ ਅਤੇ ਘੱਟ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਵੱਲ ਵਧੇਰੇ ਸੀ।

5.ਰਬਿੰਦਰਨਾਥ ਟੈਗੋਰ ਕੇਵਲ ਇੱਕ ਕਵੀ ਹੀ ਨਹੀਂ ਸਨ ਸਗੋਂ ਇੱਕ ਕਹਾਣੀਕਾਰ, ਗੀਤਕਾਰ, ਸੰਗੀਤਕਾਰ, ਨਾਟਕਕਾਰ, ਕਾਲਮਨਵੀਸ ਅਤੇ ਨਿਬੰਧ ਲੇਖਕ ਵੀ ਸਨ।

6.ਉਸਦੀਆਂ ਸਾਹਿਤਕ ਰਚਨਾਵਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਪੱਛਮ ਅਤੇ ਉਸ ਤੋਂ ਬਾਹਰ ਤੱਕ ਪਹੁੰਚਾਇਆ।

7.ਰਬਿੰਦਰਨਾਥ ਟੈਗੋਰ ਨੂੰ 1913 ਵਿੱਚ ਨੋਬਲ ਪੁਰਸਕਾਰ ਮਿਲਿਆ।

8.ਉਹ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲਾ ਗੈਰ-ਯੂਰਪੀ ਵਿਅਕਤੀ ਸਨ।

9. ਰਬਿੰਦਰਨਾਥ ਟੈਗੋਰ ਦੀ ਮੌਤ 7 ਅਗਸਤ 1941 ਨੂੰ 80 ਸਾਲ ਦੀ ਉਮਰ ਵਿੱਚ ਹੋਈ ਸੀ।

10. ਰਬਿੰਦਰਨਾਥ ਟੈਗੋਰ ਦੁਆਰਾ 19ਵੀਂ ਸਦੀ ਵਿੱਚ ਆਪਣੇ ਜੀਵਨ ਦੌਰਾਨ ਕੀਤੀਆਂ ਸਾਹਿਤਕ ਰਚਨਾਵਾਂ ਦੇ ਨਾਲ-ਨਾਲ, ਬਹੁਤ ਸਾਰੇ ਸਮਾਜਕ ਕਾਰਜ ਅੱਜ ਵੀ ਦੁਨੀਆ ਭਰ ਵਿੱਚ ਗੂੰਜਦੇ ਹਨ ਅਤੇ ਅੱਜ ਦੇ ਭਾਰਤ ਵਿੱਚ ਲੱਖਾਂ ਲੇਖਕਾਂ ਅਤੇ ਕਾਰਕੁਨਾਂ ਨੂੰ ਪ੍ਰੇਰਿਤ ਕਰਦੇ ਹਨ. 

ਉਮੀਦ ਹੈ ਇਸ ਪੋਸਟ ਵਿੱਚ ਦਿੱਤੇ ਗਏ ਪੰਜਾਬੀ ਲੇਖ ,Punjabi Essay ਤੁਹਾਨੂੰ ਪਸੰਦ ਆਏ ਹੋਣਗੇ ਅਤੇ ਤੁਹਾਡੇ ਕੰਮ ਵੀ ਆਏ ਹੋਣਗੇ ,ਇਸ ਨੂੰ ਸ਼ੇਅਰ ਜ਼ਰੂਰ ਕਰੋ। 

Sharing Is Caring:

Leave a comment