ਵਿਸ਼ੇਸ਼ਣ ਕਿ ਹੁੰਦਾ ਹੈ?(ਪਰਿਭਾਸ਼ਾ ਅਤੇ ਕਿਸਮਾਂ ਉਦਹਾਰਣ ਸਹਿਤ)| Definition and types of adjective with examples in Punjabi
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਵਿਸ਼ੇਸ਼ਣ ਦੀਆਂ ਕਿਸਮਾਂ ਅਤੇ ਪਰਿਭਾਸ਼ਾ ਉਦਾਹਰਣਾਂ ਸਹਿਤ ,adjective meaning in Punjabi,Punjabi adjective, Punjabi grammer ,Punjabi vyakaran, adjective in Punjabi.
ਵਿਸ਼ੇਸ਼ਣ ਕਿ ਹੁੰਦਾ ਹੈ? (ਵਿਸ਼ੇਸ਼ਣ ਦੀ ਪਰਿਭਾਸ਼ਾ)
What is adjective(visheshan) in Punjabi?
ਜੋ ਸ਼ਬਦ ਨਾਂਵ ਜਾਂ ਪੜਨਾਂਵ ਦੇ ਗੁਣ-ਔਗੁਣ ਅਤੇ ਗਿਣਤੀ-ਮਿਣਤੀ ਦਸਦੇ ਹੋਏ ਉਹਨਾਂ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਣ ,ਉਹਨਾਂ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਉਦਹਾਰਣ :
1.ਰਵੀ ਇਕ ਹੋਸ਼ਿਆਰ ਬੱਚਾ ਹੈ।
2.ਇਹ ਮਹਲ ਬਹੁਤ ਸੋਹਣਾ ਬਣਿਆ ਹੋਇਆ ਹੈ।
ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? (What are the types of adjectives in Punjabi?)
ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ:
1.ਗੁਣ ਵਾਚਕ ਵਿਸ਼ੇਸ਼ਣ
2.ਗਿਣਤੀ ਜਾਂ ਸੰਖਿਆ ਵਾਚਕ ਵਿਸ਼ੇਸ਼ਣ
3.ਪਰਿਮਾਣ ਜਾਂ ਮਿਣਤੀ ਵਾਚਕ ਵਿਸ਼ੇਸ਼ਣ
4.ਨਿਸਚੇ ਵਾਚਕ ਵਿਸ਼ੇਸ਼ਣ
5.ਪੜਨਾਵੀਂ ਵਿਸ਼ੇਸ਼ਣ
1.ਗੁਣ ਵਾਚਕ ਵਿਸ਼ੇਸ਼ਣ :ਜਿਹੜੇ ਸ਼ਬਦ ਕਿਸੇ ਸ਼ਬਦ ਦੇ ਗੁਣ, ਹਲਾਤ, ਔਗੁਣ, ਆਕਾਰ ਆਦਿ ਨੂੰ ਪ੍ਰਗਟ ਕਰਨ ,ਉਹਨਾਂ ਸ਼ਬਦਾਂ ਨੂੰ ਗੁਣ-ਵਾਚਕ ਵਿਸ਼ੇਸ਼ਣ ਕਹਿੰਦੇ ਹਨ।
ਉਦਹਾਰਣ :
ਉ.ਮੈਂ ਇੱਕ ਕਾਲਾ ਸੱਪ ਦੇਖਿਆ।
ਅ.ਉਹ ਸਫ਼ੈਦ ਘਰ ਅਮਨ ਦਾ ਹੈ।
2.ਗਿਣਤੀ ਜਾਂ ਸੰਖਿਆ ਵਾਚਕ ਵਿਸ਼ੇਸ਼ਣ :ਜਿਹੜੇ ਸ਼ਬਦ ਕਿਸੇ ਸ਼ਬਦ ਦੀ ਗਿਣਤੀ ,ਦਰਜ਼ਾ ਆਦਿ ਨੂੰ ਪ੍ਰਗਟ ਕਰਨ ,ਉਹਨਾਂ ਸ਼ਬਦਾਂ ਨੂੰ ਗਿਣਤੀ ਜਾਂ ਸੰਖਿਆ-ਵਾਚਕ ਵਿਸ਼ੇਸ਼ਣ ਕਹਿੰਦੇ ਹਨ।
ਉਦਹਾਰਣ :
ਉ.ਮੇਰੇ ਕੋਲ ਪੰਜ ਪੈਨਸਿਲਾਂ ਹਨ।
ਅ.ਅਰਜੁਨ ਕੋਲ ਦੋ ਕੋਠੀਆਂ ਹਨ।
3.ਪਰਿਮਾਣ ਵਾਚਕ ਵਿਸ਼ੇਸ਼ਣ :ਜਿਹੜੇ ਵਿਸ਼ੇਸ਼ਣ ਕਿਸੇ ਸ਼ਬਦ ਦਾ ਨਾਪ-ਤੋਲ ਜਾਂ ਮਿਣਤੀ ਬਾਰੇ ਦਸਣ ,ਉਹਨਾਂ ਨੂੰ ਪਰਿਮਾਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਉਦਹਾਰਣ :
ਉ.ਮੇਰੇ ਬਸਤੇ ਵਿੱਚ ਕਾਫ਼ੀ ਕਿਤਾਬਾਂ ਹਨ।
ਅ.ਮੈਂ ਅੱਜ ਥੋੜਾ ਹੀ ਖਾਣਾ ਖਾ ਸਕਦਾਂ ਹਾਂ।
4.ਨਿਸ਼ਚੇ ਵਾਚਕ ਵਿਸ਼ੇਸ਼ਣ :ਜਿਹੜੇ ਸ਼ਬਦ ਇਸ਼ਾਰੇ ਕਰਕੇ ਹੀ ਆਪਣੇ ਵਿਸ਼ੇਸ਼ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਸ਼ਬਦਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਹਿੰਦੇ ਹਨ।
ਉਦਹਾਰਣ :
ਉ.ਉਹ ਕਿਤਾਬ ਮੇਰੀ ਹੈ।
ਅ.ਇਹ ਬਾਂਦਰ ਕਿਸ ਦਾ ਹੈ?
5.ਪੜਨਾਵੀ ਵਿਸ਼ੇਸ਼ਣ :ਉਹ ਪੜਨਾਂਵ ਜੋ ਨਾਂਵ ਦੇ ਨਾਲ ਮਿਲ ਕੇ ਕਿਸੇ ਵਿਸ਼ੇਸ਼ਣ ਦਾ ਕੰਮ ਕਰਨ ,ਉਹ ਵਿਸ਼ੇਸ਼ਣ ਅਖਵਾਉਂਦੇ ਹਨ।
ਉਦਹਾਰਣ :
ਉ.ਸਾਡਾ ਘਰ ਬਹੁਤ ਸੋਹਣਾ ਹੈ।
ਅ.ਮੇਰੀ ਭੈਣ ਬਹੁਤ ਹੋਸ਼ਿਆਰ ਹੈ।
ਉਮੀਦ ਹੈ ਇਸ ਪੋਸਟ ਵਿੱਚ ਦਿੱਤੀ ਗਈ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ ਉਧਾਰਨ ਸਹਿਤ ਤੁਹਾਨੂੰ ਪਸੰਦ ਆਈਆਂ ਹੋਣਗੀਆਂ ,ਇਸ ਨੂੰ ਸ਼ੇਅਰ ਜ਼ਰੂਰ ਕਰੋ।