Essay on Shri Guru Nanak Dev ji in punjabi, ਲੇਖ/ਨਿਬੰਧ ਸ੍ਰੀ ਗੁਰੂ ਨਾਨਕ ਦੇਵ ਜੀ
ਅਸੀਂ ਆਪਣੀ ਵੈੱਬਸਾਈਟ ‘ਤੇ ਕਲਾਸ 1, 2, 3, 4, 5, 6, 7, 8, 9, 10, 11, 12 ਅਤੇ ਕਾਲਜ ਦੇ ਵਿਦਿਆਰਥੀਆਂ (Punjabi Essay for Students) ਲਈ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਦੇ ਲੇਖ Punjabi Language Essay Post ਕਰ ਰਹੇ ਹਾਂ। ਇਸ ਕਿਸਮ ਦਾ ਲੇਖ ਤੁਹਾਡੇ ਬੱਚਿਆਂ ਅਤੇ ਵਿਦਿਆਰਥੀਆਂ ਦੀਆਂ ਵਾਧੂ ਪਾਠਕ੍ਰਮ ਗਤੀਵਿਧੀਆਂ ਜਿਵੇਂ: ਲੇਖ ਲਿਖਣ, ਬਹਿਸ ਮੁਕਾਬਲੇ ਅਤੇ ਚਰਚਾ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ।
Punjabi Essay on “Guru Nanak Dev Ji”, “ਗੁਰੂ ਨਾਨਕ ਦੇਵ ਜੀ”, Punjabi Essay for Class 10, Class 12, B.A Students and Competitive Examinations.
ਜਾਣ ਪਛਾਣ – ਸ੍ਰੀ ਗੁਰੂ ਨਾਨਕ ਦੇਵ ਜੀ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਦੋਂ ਹੋਇਆ ਜਦੋਂ ਧਰਤੀ ਤੇ ਪਾਪਾਂ ਦਾ ਬੋਲ ਬਾਲਾ ਬਹੁਤ ਵੱਧ ਗਿਆ ਸੀ। ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਗਿਆਨ ਦਾ ਪ੍ਰਕਾਸ਼ ਚਾਰੇ ਪਾਸੇ ਫੈਲ ਗਿਆ। ਗੁਰੂ ਜੀ ਨੇ ਦੁਨੀਆਂ ਨੂੰ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਵੱਲ ਲਿਆਂਦਾ।
“ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥”
ਗੁਰ ਨਾਨਕ ਜੀ ਦਾ ਜਨਮ ਤੇ ਬਚਪਨ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ (ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ) ਵਿਖੇ ਹੋਇਆ। ਇਸ ਪਵਿੱਤਰ ਸਥਾਨ ਨੂੰ ਨਨਕਾਣਾ ਸਾਹਿਬ ਦੇ ਵਾਜੋਂ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਨਾਨਕੀ ਗੁਰੂ ਜੀ ਦੀ ਇੱਕੋ-ਇੱਕ ਭੈਣ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੁਰਨਮਾਸ਼ੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਕਈ ਵਿਦਵਾਨਾ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਨੂੰ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੜ੍ਹਾਈ ਜਾਂ ਵਿਦਿਆ – ਪਾਂਧੇ ਕੋਲ ਗੁਰੂ ਜੀ ਨੂੰ ਭੇਜਿਆ ਉਸ ਵੇਲੇ ਗੁਰੂ ਜੀ ਦੀ ਉਮਰ ਸੱਤ ਸਾਲ ਸੀ। ਉਹ ਪਾਂਧਾ ਬਹੁਤ ਹੀ ਗਿਆਨੀ ਵਿਅਕਤੀ ਸੀ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰੂ ਜੀ ਆਗਿਆਕਾਰੀ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਗੁਰੂ ਜੀ ਨੇ ਫ਼ਾਰਸੀ ਤੇ ਸੰਸਕ੍ਰਿਤ ਦੇ ਨਾਲ ਨਾਲ ਹਿਸਾਬ ਕਿਤਾਬ ਦੀ ਵੀ ਪੜ੍ਹਾਈ ਕੀਤੀ ਤੇ ਇਨ੍ਹਾਂ ਭਾਸ਼ਾਵਾਂ ਵਿੱਚ ਮਹਾਰਤ ਹਾਸਿਲ ਕੀਤੀ।
ਸੱਚਾ ਸੌਦਾ ਦੀ ਘਟਨਾ – ਜਦੋਂ ਆਪ ਜੀ ਵਿਦਿਆ ਵਿੱਚ ਮਾਹਿਰ ਹੋ ਗਏ ਤਾਂ ਆਪ ਜੀ ਦੇ ਪਿਤਾ ਜੀ ਨੇ ਵੀਹ ਰੁਪਏ ਦੇ ਕੇ ਕੋਈ ਕਾਰੋਬਾਰ ਕਰਨ ਲਈ ਸ਼ਹਿਰ ਨੂੰ ਭੇਜਿਆ। ਗੁਰੂ ਜੀ ਨੂੰ ਰਾਹ ਦੇ ਵਿੱਚ ਭੁੱਖੇ ਸਾਧੂ ਮਿਲ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਸਾਧੂਆਂ ਨੂੰ ਭੋਜਨ ਛਕਾਇਆ ਤੇ ਘਰ ਪਰਤ ਆਏ। ਇਸ ਘਟਨਾ ਤੋਂ ਗੁਰੂ ਜੀ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ।
ਮੋਦੀਖਾਨੇ ਵਿਚ ਨੌਕਰੀ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਸੰਸਾਰਿਕ ਕੰਮਾਂ ਵਿੱਚ ਸ਼ੁਰੂ ਤੋਂ ਹੀ ਨਹੀਂ ਸੀ ਤਾਂ ਆਪ ਜੀ ਨੂੰ ਭੈਣ ਨਾਨਕੀ ਕੋਲ ਸੁਲਤਾਨਪੁਰ ਭੇਜਿਆ ਗਿਆ। ਉੱਥੇ ਆਪ ਜੀ ਨੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਅਤੇ ਇੱਥੇ ਵੀ ਗੁਰੂ ਜੀ ਨੇ ਲੋਕਾਂ ਦਾ ਭਲਾ ਕੀਤਾ ਅਤੇ ਲੋੜਵੰਦ ਅਤੇ ਗਰੀਬਾਂ ਵਿੱਚ ਦਿਲ ਖੋਲ੍ਹ ਕੇ ਅਨਾਜ ਵੰਡਿਆ। ਕਿਸੇ ਨੇ ਨਵਾਬ ਨੂੰ ਜਾ ਕੇ ਸਾਰੀ ਘਟਨਾ ਦੱਸੀ। ਨਵਾਬ ਨੇ ਜਦੋਂ ਹਿਸਾਬ ਕਿਤਾਬ ਕੀਤਾ ਤਾਂ ਸਾਰਾ ਕੁੱਝ ਠੀਕ ਅਤੇ ਪੂਰਾ ਨਿਕਲਿਆ। ਇਸ ਘਟਨਾ ਤੋਂ ਬਾਅਦ ਗੁਰੂ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ।
ਗੁਰੂ ਜੀ ਨੂੰ ਗਿਆਨ ਪ੍ਰਾਪਤੀ – ਸੁਲਤਾਨਪੁਰ ਵਿੱਚ ਇੱਕ ਦਿਨ ਆਪ ਪਵਿੱਤਰ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਵੇਈਂ ਵਿੱਚ ਤਿੰਨ ਦਿਨ ਅਲੋਪ ਰਹੇ, ਗੁਰੂ ਜੀ ਜਦੋਂ ਬਾਹਰ ਆਏ ਤਾਂ ਆਪ ਜੀ ਨੂੰ ਸੰਪੂਰਣ ਰੱਬੀ ਗਿਆਨ ਹੋ ਚੁੱਕਾ ਸੀ। ਆਪ ਜੀ ਸੰਸਾਰ ਦੇ ਭਲੇ ਲਈ ਸੰਸਾਰਿਕ ਕੰਮਾਂ ਨੂੰ ਛੱਡ ਕੇ ਯਾਤਰਾ ਦੇ ਚੱਲ ਪਏ।
ਗੁਰੂ ਜੀ ਦਾ ਵਿਆਹ – ਪਿਤਾ ਜੀ ਆਪ ਜੀ ਦੇ ਸੰਸਾਰ ਦੇ ਕੰਮਾਂ ਵਿਚ ਮਨ ਨਾ ਲੱਗਣ ਦੇ ਕਾਰਣ ਬਹੁਤ ਪਰੇਸ਼ਾਨ ਸਨ ,ਇਸ ਲਈ ਗੁਰੂ ਜੀ ਦੇ ਪਿਤਾ ਜੀ ਨੇ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰ ਦਿੱਤਾ। ਪਰ ਗੁਰੂ ਜੀ ਦਾ ਮਨ ਤਾਂ ਪ੍ਰਮਾਤਮਾ ਵਿੱਚ ਲੱਗਾ ਹੋਇਆ ਸੀ। ਆਪ ਜੀ ਜਦੋਂ ਭਗਤੀ ਵਿੱਚ ਲੀਨ ਹੁੰਦੇ ਸਨ ਤਾਂ ਮੱਝਾਂ ਦੂਸਰਿਆਂ ਦੇ ਖੇਤਾਂ ਵਿੱਚ ਜਾ ਵੜਦਿਆਂ ਸਨ। ਜਿਸ ਨਾਲ ਲੋਕ ਸ਼ਿਕਾਇਤ ਲੈ ਕੇ ਆਉਂਦੇ ਸਨ। ਗੁਰੂ ਨਾਨਕ ਸਾਹਿਬ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰਬ,ਪੱਛਮ, ਉੱਤਰ ਅਤੇ ਦੱਖਣ ਦੀਆਂ ਚਾਰ ਉਦਾਸੀਆਂ ਕੀਤੀਆਂ ਅਤੇ ਬਹੁਤ ਸਾਰੇ ਸੂਫ਼ੀ, ਸੰਤਾਂ, ਫ਼ਕੀਰਾਂ, ਗੁਰੂਆਂ, ਪੰਡਤਾਂ ਅਤੇ ਕਾਜ਼ੀਆਂ ਨੂੰ ਮਿਲੇ। ਉਨ੍ਹਾਂ ਨੂੰ ਵੀ ਗੁਰੂ ਜੀ ਨੇ ਅਸਲ ਗਿਆਨ ਦੇ ਕੇ ਸਿੱਧੇ ਰਸਤੇ ਪਾਇਆ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ, ਕੌਡੇ ਰਾਕਸ਼ , ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗੇ ਕੁਰਾਹੇ ਪਏ ਲੋਕਾਂ ਨੂੰ ਸੁਧਾਰਿਆ ਅਤੇ ਜੀਵਨ ਦੇ ਅਸਲ ਗਿਆਨ ਦੀ ਵਿਦਿਆ ਦਿੱਤੀ। ਗੁਰੂ ਜੀ ਨੇ ਸਮਾਜ ਨੂੰ ਮਿਲ ਕੇ ਰਹਿਣ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਸਮਾਜਿਕ ਕੁਰੀਤੀਆਂ ਨੂੰ ਵੀ ਗੁਰੂ ਜੀ ਖ਼ਤਮ ਕਰਨ ਲਈ ਲੋਕਾਂ ਨੂੰ ਦਿਸ਼ਾ ਦਿੱਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਕਵੀ ਤੇ ਸੰਗੀਤਕਾਰ ਵੀ ਸਨ ਗੁਰੂ ਜੀ ਨੇ 19 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਜੋ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ਹੈ। ਲੋਕ ਅੱਜ ਵੀ ਇਸ ਬਾਣੀ ਨੂੰ ਪੜ੍ਹ ਕੇ ਆਨੰਦ ਲੈਂਦੇ ਹਨ। ਗੁਰੂ ਜੀ ਨੇ ਫ਼ਰਮਾਇਆ ਹੈ –
“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।”
ਜੋਤੀ ਜੋਤ ਸਮਾਉਣਾ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਕੇ ਸਮਾਜ ਦੀ ਭਲਾਈ ਵਾਸਤੇ ਗੱਦੀ ਦਾ ਵਾਰਸ ਚੁਣਿਆ ਅਤੇ ਆਪ ਗੁਰੂ ਜੀ 1539 ਈ. ਨੂੰ ਜੋਤੀ-ਜੋਤ ਸਮਾ ਗਏ। ਇਸ ਤਰ੍ਹਾਂ ਅਕਾਲ ਪੁਰਖ ਦੇ ਅਵਤਾਰ ਦੀ ਸੰਸਾਰਕ ਯਾਤਰਾ ਪੂਰੀ ਹੋਈ।
In this article, we are provided information about Guru Nanak Dev Ji in Punjabi. Short Essay on Guru Nanak Dev Ji in Punjabi Language. ਗੁਰੂ ਨਾਨਕ ਦੇਵ ਜੀ ਤੇ ਲੇਖ ਪੰਜਾਬੀ ਵਿੱਚ, Guru Nanak Dev Ji par Punjabi Nibandh. ਜਨਮ, ਪਰਿਵਾਰ, ਸਿਖਿਆ, ਚਮਤਕਾਰ ਭਰੀਆਂ ਘਟਨਾਵਾਂ, ਸੱਚਾ ਸੋਦਾ, ਉਪਦੇਸ਼ , ਸਾਰ-ਅੰਸ਼ ।
ਨਿਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਸਵਾਲ –
ਸ੍ਰੀ ਗੁਰੂ ਨਾਨਕ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ (ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ) ਵਿਖੇ ਹੋਇਆ। ਇਸ ਪਵਿੱਤਰ ਸਥਾਨ ਨੂੰ ਨਨਕਾਣਾ ਸਾਹਿਬ ਦੇ ਵਾਜੋਂ ਜਾਣਿਆ ਜਾਂਦਾ ਹੈ।
ਸ੍ਰੀ ਗੁਰੂ ਨਾਨਕ ਜੀ ਦੇ ਪਿਤਾ ਜੀ ਅਤੇ ਮਾਤਾ ਦਾ ਨਾਂ ਕੀ ਸੀ ?
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ ?
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ ਨਾਨਕੀ ਸੀ।
ਸ੍ਰੀ ਗੁਰੂ ਨਾਨਕ ਜੀ ਨੇ ਕਿਹੜੀ ਪੜ੍ਹਾਈ ਕੀਤੀ ?
ਗੁਰੂ ਜੀ ਨੇ ਫ਼ਾਰਸੀ ਤੇ ਸੰਸਕ੍ਰਿਤ ਦੇ ਨਾਲ ਨਾਲ ਹਿਸਾਬ ਕਿਤਾਬ ਦੀ ਵੀ ਪੜ੍ਹਾਈ ਕੀਤੀ ਤੇ ਇਨ੍ਹਾਂ ਭਾਸ਼ਾਵਾਂ ਵਿੱਚ ਮਹਾਰਤ ਹਾਸਿਲ ਕੀਤੀ।
ਸ੍ਰੀ ਗੁਰੂ ਨਾਨਕ ਜੀ ਦੇ ਜੀਵਨ ਦੀ ਸੱਚਾ ਸੌਦਾ ਦੀ ਘਟਨਾ ਕੀ ਹੈ ?
ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਆਪ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ। ਗੁਰੂ ਜੀ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ, ਤਾਂ ਗੁਰੂ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੁਆਂ ਨੂੰ ਲੰਗਰ ਛਕਾ ਦਿੱਤਾ।
ਗੁਰੂ ਨਾਨਕ ਜੀ ਨੂੰ ਰਹਿਣ ਕਿੱਥੇ ਭੇਜਿਆ ਗਿਆ ?
ਆਪ ਜੀ ਨੂੰ ਭੈਣ ਨਾਨਕੀ ਕੋਲ ਸੁਲਤਾਨਪੁਰ ਭੇਜਿਆ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ?
ਗੁਰੂ ਨਾਨਕ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਸੀ ।
ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ?
ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ 1539 ਈ. ਨੂੰ ਜੋਤੀ-ਜੋਤ ਸਮਾ ਗਏ।
1 thought on “Essay on Shri Guru Nanak Dev ji in punjabi, ਲੇਖ/ਨਿਬੰਧ ਸ੍ਰੀ ਗੁਰੂ ਨਾਨਕ ਦੇਵ ਜੀ”