ਸੁਆਰਥੀ ਮਿੱਤਰ | Swarthi Mitra
ਪੰਜਾਬੀ ਕਹਾਣੀਆਂ (Punjabi Stories): Punjabi Moral Stories in Punjabi Language ਵਿੱਚ ਬਾਲ ਕਹਾਣੀਆਂ ਬੱਚਿਆਂ ਨੂੰ ਸਮਝਾਉਣ ਵਾਸਤੇ ਬਹੁਤ ਹੀ ਵਧੀਆ ਤਰੀਕਾ ਹੈ। ਪੁਰਾਣੇ ਸਮੇਂ ਤੋਂ ਹੀ ਪੰਜਾਬੀ ਕਹਾਣੀਆਂ ਸੁਣੀਆਂ ਸੁਣਾਈਆਂ ਜਾਂਦੀਆਂ ਰਹੀਆਂ ਹਨ। ਸੋ ਅੱਜ ਅਸੀਂ ਇਕ ਸਿਖਿਆ ਦੀ ਕਹਾਣੀ ਸਵਾਰਥੀ ਮਿੱਤਰ ਜਾਂ ਮਤਲਬੀ ਦੋਸਤ ਕਹਾਣੀ (Swarthi Mitra) ਲੈ ਕੇ ਆਏ ਹਾਂ।
Punjabi Moral Story on “Swarthi Mitra”, “ਸੁਆਰਥੀ ਮਿੱਤਰ” for Kids and Students for Class 5, 6, 7, 8, 9, 10 in Punjabi Language.
ਸਵਾਰਥੀ ਦੋਸਤ : ਕਿਸੇ ਪਿੰਡ ਵਿੱਚ ਦੋ ਦੋਸਤ ਰਹਿੰਦੇ ਸਨ। ਦੋਨਾਂ ਦਾ ਨਾਂ ਸੁਨੀਲ ਅਤੇ ਅਸ਼ੋਕ ਸੀ। ਦੋਨੋ ਬਹੁਤ ਹੀ ਗਹਿਰੇ ਅਤੇ ਪੱਕੇ ਦੋਸਤ ਹਨ। ਸਾਰਾ ਪਿੰਡ ਉਨ੍ਹਾਂ ਦੀ ਦੋਸਤੀ ਦੀ ਮਿਸਾਲਾਂ ਦਿੰਦੇ ਸਨ। ਪਰ ਦੋਨੋ ਥੋੜੇ ਗਰੀਬ ਸਨ ਤੇ ਆਪਣਾ ਗੁਜ਼ਾਰਾ ਦਿਹਾੜੀ ਕਰ ਕੇ ਕਰਦੇ ਸਨ। ਇੱਕ ਦਿਨ ਸੁਨੀਲ ਨੇ ਕਿਹਾ “ਦੋਸਤ ਕਿਉਂ ਨਾ ਆਪਾਂ ਕਿਸੀ ਸ਼ਹਿਰ ਚਲ ਕੇ ਕਾਮ ਕਰ ਕਰੀਏ ਤੇ ਪੈਸੇ ਕਮਾਈਏ ਤੇ ਘਰ ਬਾਰ ਬਣਾਈਏ। ਅਸ਼ੋਕ ਨੂੰ ਆਪਣੇ ਦੋਸਤ ਸੁਨੀਲ ਦੀ ਗੱਲ ਪਸੰਦ ਆਈ ਤੇ ਅਗਲੇ ਦਿਨ ਹੀ ਦੋਵੇਂ ਦੋਸਤ ਸ਼ਹਿਰ ਵੱਲ ਚੱਲ ਪਏ.
ਰਸਤੇ ਵਿੱਚ ਇਕ ਬਹੁਤ ਹੀ ਘਣਾ ਜੰਗਲ ਪੈਂਦਾ ਸੀ। ਦੋਵੇਂ ਦੋਸਤ ਚਲਦੇ ਚਲਦੇ ਥੱਕ ਗਏ, ਉਨ੍ਹਾਂ ਨੂੰ ਭੁੱਖ ਵੀ ਲੱਗ ਰਹੀ ਸੀ। ਉਹ ਆਪਣੀ ਰੋਟੀ ਕੱਢ ਕੇ ਖਾਣ ਲੱਗ ਪਏ। ਜਦੋਂ ਉਹ ਰੋਟੀ ਖਾ ਰਹੇ ਸੀ ਕਿ ਉਨ੍ਹਾਂ ਨੂੰ ਭਾਲੂ ਦੀ ਆਵਾਜ਼ ਸੁਣਾਈ ਦਿੱਤੀ। ਭਾਲੂ ਦੀ ਆਵਾਜ਼ ਸੁਣਕੇ ਸੁਨੀਲ ਤੁਰੰਤ ਪੇੜ ਤੇ ਚੜ ਗਿਆ, ਪਰ ਅਸ਼ੋਕ ਨੂੰ ਪੇੜ ਤੇ ਚੜ੍ਹਣਾ ਨਹੀਂ ਆਉਂਦਾ ਸੀ। ਉਹ ਆਸ ਕਰ ਰਿਹਾ ਸੀ ਕਿ ਉਸਦਾ ਪੱਕਾ ਦੋਸਤ ਉਸ ਦੀ ਪੇੜ ਤੇ ਚੜ੍ਹਣ ਵਿੱਚ ਮਦਦ ਕਰੇਗਾ। ਪਰ ਸੁਨੀਲ ਨੇ ਅਸ਼ੋਕ ਦੀ ਕੋਈ ਮਦਦ ਨਾ ਕਿੱਤੀ।
ਸੁਨੀਲ ਨੇ ਸੋਚਿਆ ਕਿ ਹੁਣ ਉਸ ਦੀ ਮੌਤ ਆ ਚੁਕੀ ਹੈ। ਅਜੇ ਉਹ ਕੁੱਝ ਸੋਚ ਹੀ ਰਿਹਾ ਸੀ ਕਿ ਇੱਕ ਖ਼ਤਰਨਾਕ ਭਾਲੂ ਉਸਨੂੰ ਆਪਣੇ ਵੱਲ ਆਉਂਦਾ ਵਿਖਾਈ ਦਿੱਤਾ। ਅਸ਼ੋਕ ਨੂੰ ਇੱਕ ਤਰਕੀਬ ਸੁਝੀ ਉਹ ਜ਼ਮੀਨ ਤੇ ਸਾਂਹ ਰੋਕ ਕੇ ਲੰਮਾ ਪੈ ਗਿਆ। ਉਸ ਨੇ ਕੀਤੇ ਉਸ ਨੇ ਮਰਨ ਦਾ ਨਾਟਕ ਕੀਤਾ ਕਿਉਂਕਿ ਅਸ਼ੋਕ ਨੇ ਸੁਣਿਆ ਹੋਇਆ ਸੀ ਕਿ ਭਾਲੂ ਮਰੇ ਹੋਏ ਜੀਵ ਨੂੰ ਨਹੀਂ ਖਾਂਦਾ। ਭਾਲੂ ਆਇਆ ਉਸ ਨੇ ਅਸ਼ੋਕ ਨੂੰ ਸੁੰਘਿਆ ਤੇ ਮਰਿਆ ਸਮਝ ਕੇ ਵਾਪਸ ਪਰਤ ਗਿਆ। ਸੁਨੀਲ ਪੇੜ ਤੋਂ ਉਤਰਿਆ ਤੇ ਅਸ਼ੋਕ ਵੀ ਉਠ ਖੜਾ ਹੋਇਆ।
ਸੁਨੀਲ ਭਾਲੂ ਦੀ ਇਸ ਹਰਕਤ ਨੂੰ ਸਮਝ ਨਹੀਂ ਪਾਇਆ ਅਤੇ ਉਸ ਨੇ ਅਸ਼ੋਕ ਨੂੰ ਪੁੱਛਿਆ ਕਿ “ਤੈਨੂੰ ਭਾਲੂ ਨੇ ਕੰਨ ਵਿੱਚ ਕਿ ਕਿਹਾ?”, ਅਸ਼ੋਕ ਨੇ ਸੁਨੀਲ ਨੂੰ ਵੇਖ ਕਿ ਕਿਹਾ “ਭਾਲੂ ਮੈਨੂੰ ਕਹਿ ਰਿਹਾ ਸੀ ਕਿ ਮਤਲਬੀ ਤੇ ਸਵਾਰਥੀ ਦੋਸਤਾਂ ਹਮੇਸ਼ਾ ਸਾਵਧਾਨ ਰਹਿਣਾ”. ਸੁਨੀਲ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ ਪਰ ਅਸ਼ੋਕ ਸੁਨੀਲ ਨੂੰ ਛੱਡ ਕੇ ਮੁੜ ਪਿੰਡ ਆ ਗਿਆ।