ਨਾਂਵ | Noun : ਨਾਂਵ ਦੀ ਪਰਿਭਾਸ਼ਾ ਤੇ ਕਿਸਮਾਂ ਪੰਜਾਬੀ ਸਹਿਤ
ਨਾਂਵ ਦੀ ਪਰਿਭਾਸ਼ਾ ਪੰਜਾਬੀ (NAAV DI PARIBHASHA IN PUNJABI) ਵਿੱਚ : In this article, we are providing Noun Definition in Punjabi Language for students of class 5, 6, 7, 8, 9, 10, 11 & 12.
ਨਾਂਵ ਕਿਸ ਨੂੰ ਆਖਦੇ ਹਨ ? What is noun in Punjabi with example?
ਨਾਂਵ ਦੀ ਪਰਿਭਾਸ਼ਾ What do you mean by noun in Punjabi: ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਿਅਕਤੀ, ਪੰਛੀ, ਪਸ਼ੂ, ਸਥਾਨ, ਚੀਜ਼ ਆਦਿ ਦੇ ਨਾਮ ਦਾ ਗਿਆਨ ਹੋਵੇ ਉਸਨੂੰ ਨਾਂਵ ਆਖਦੇ ਹਨ। ਸਾਦੀ ਭਾਸ਼ ਵਿੱਚ ਜਿਹੜੇ ਸ਼ਬਦ ਕਿਸੇ ਮਨੁੱਖ, ਜੀਵ, ਵਸਤੂ, ਸਥਾਨ ਅਤੇ ਭਾਵਾਂ ਦੇ ਨਾਂ ਦਾ ਬੋਧ ਕਰਾਉਂਦੇ ਹੋਣ, ਉਨ੍ਹਾਂ ਨੂੰ ਨਾਂਵ ਕਿਹਾ ਜਾਂਦਾ ਹੈ। ਉਦਾਹਰਣ : ਰਾਘਵੀ, ਮਾਨਵੀ, ਮਿੱਠੂ, ਸ਼ਿਮਲਾ, ਪਿੰਡ, ਜਲੰਧਰ, ਮੌਰ, ਬਸ ਆਦਿ
ਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅਤੇ ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? How many types of nouns are there in Punjabi?
ਨਾਂਵ ਪੰਜ ਕਿਸਮ ਦੇ ਹੁੰਦੇ ਹਨ: What are the 5 types of nouns?
1. ਆਮ ਨਾਂਵ
2. ਖਾਸ ਨਾਂਵ
3. ਵਸਤੂ ਵਾਚਕ ਨਾਂਵ
ਨਾਂਵ ਅਤੇ ਉਸ ਦੀਆਂ ਕਿਸਮਾਂ / Noun and their types in Punjabi
What are types of noun: ਹੁਣ ਅਸੀਂ ਨਾਂਵ ਅਤੇ ਉਸ ਦੀਆਂ ਕਿਸਮ ਜਾਂ ਪ੍ਰਕਾਰ ਦੀ ਪਰਿਭਾਸ਼ਾ ਬਾਰੇ ਪੜ੍ਹਾਂਗੇ। ਨਾਂਵ ਦੀਆਂ ਕਿਸਮਾਂ ਦੀਆਂ ਪਰਿਭਾਸ਼ਾਵਾਂ ਨੂੰ ਸਮਝਣ ਦੇ ਵਾਸਤੇ ਅਲੱਗ ਅਲੱਗ ਕਿਸਮ ਦੀ ਪਰਿਭਾਸ਼ਾਂ ਅਤੇ ਉਦਾਹਰਣ ਦੇ ਕੇ ਸਮਝਾਇਆ ਹੈ।
1. ਆਮ ਨਾਂਵ | Common Noun
ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ, ਜੀਵ ਜਾਂ ਸਥਾਨ ਦੀ ਸਮੁੱਚੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਕਿਤਾਬ , ਬਸ , ਸ਼ਹਿਰ ਆਦਿ।
ਬੱਚਾ ਰੋ ਰਿਹਾ ਹੈ – ਇਸ ਵਿੱਚ ਬੱਚਾ ਆਮ ਨਾਂਵ ਹੈ।
2. ਖ਼ਾਸ ਨਾਂਵ | Proper Noun
ਜਿਨ੍ਹਾਂ ਸ਼ਬਦਾਂ ਤੋਂ ਕਿਸੇ ਖ਼ਾਸ ਵਿਅਕਤੀ, ਜੀਵ, ਖ਼ਾਸ ਵਸਤੁ, ਖ਼ਾਸ ਸਥਾਨ ਦੇ ਨਾਂ ਦਾ ਬੋਧ ਹੁੰਦਾ ਹੈ ਉਸ ਨੂੰ ਖ਼ਾਸ ਨਾਂਵ ਜਾਨ ਨਿੱਜ ਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਨਰਿੰਦਰ ਮੋਦੀ, ਸ਼੍ਰੀ ਕ੍ਰਿਸ਼ਨ , ਸਤਲੁਜ, ਬਿਆਸ, ਰਾਵੀ ਆਦਿ।
ਸਤਲੁਜ ਦਾ ਪਾਣੀ ਘਟ ਗਿਆ ਹੈ – ਇਸ ਵਿੱਚ ਸਤਲੁਜ ਖਾਸ ਨਾਂਵ ਹੈ
3. ਵਸਤੂ ਵਾਚਕ ਨਾਂਵ | Material Noun
ਜਿਹੜੇ ਸ਼ਬਦ ਤੋਂ ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਪਤਾ ਲੱਗੇ , ਉਸ ਨੂੰ ਵਸਤੂ ਵਾਚਕ ਨਾਂਵ ਕਹਿੰਦੇ ਹਨ, ਜਿਵੇਂ :- ਤੇਲ, ਪੈਟਰੋਲ, ਪਾਣੀ ਆਦਿ।
ਪੈਟਰੋਲ ਦਿਨੋਂ ਦਿਨ ਮਹਿੰਗਾ ਹੋ ਰਿਹਾ ਹੈ – ਇਸ ਵਿੱਚ ਪੈਟਰੋਲ ਵਸਤੂ ਵਾਚਕ ਨਾਂਵ ਹੈ।
4. ਇਕੱਠ ਵਾਚਕ ਨਾਂਵ | Collective Noun
ਜਿਨ੍ਹਾਂ ਸ਼ਬਦਾਂ ਤੋਂ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਅਤੇ ਇਕੱਠ ਦਾ ਗਿਆਨ ਹੋਵੇ ਉਹਨਾਂ ਨੂੰ ਇਕੱਠ ਵਾਚਕ ਨਾਂਵ ਕਹਿੰਦੇ ਹਨ, ਜਿਵੇਂ :- ਫ਼ੌਜ, ਜਲੂਸ, ਸ਼ੇਣੀ, ਸਭਾ ਆਦਿ।
ਅੱਜ ਸਾਡੇ ਸ਼ਹਿਰ ਵਿੱਚ ਜਲੂਸ ਨਿਕਲਿਆ ਹੈ – ਇਸ ਵਿੱਚ ਜਲੂਸ ਇਕੱਠ ਵਾਚਕ ਨਾਂਵ ਹੈ।
5. ਭਾਵਵਾਚਕ ਨਾਂਵ | Abstract Noun
ਜਿਨ੍ਹਾਂ ਸ਼ਬਦਾਂ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਦਾ ਗਿਆਨ ਅਤੇ ਭਾਵ ਇਨਾ ਨੂੰ ਨਾ ਵੇਖਿਆ ਜਾ ਸਕੇ ਅਤੇ ਇਹ ਸਿਰਫ ਮਹਿਸੂਸ ਹੋਵੇ ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ :- ਖੁਸ਼ੀ, ਗਮੀ, ਇਮਾਨਦਾਰੀ , ਉਦਾਸੀ ਆਦਿ।