Punjabi Essay Lekh on “Mera Manpasand Adhyapak Lekh”, “My Favorite Teacher”, “ਮੇਰਾ ਮਨਭਾਉਂਦਾ ਅਧਿਆਪਕ ਲੇਖ”, Punjabi Essay for Class 4, 5, 6, 7, 8, 9 and 10.
Welcome to Punjabystory in the Last post we published the list of Punjabi essays. Today in this post we are providing an Essay on My Favorite Teacher in Punjabi Language, ਮੇਰਾ ਮਨ-ਭਾਉਂਦਾ ਅਧਿਆਪਕਾ ਲੇਖ for students. Mera Manpasand Adhyapak Lekh in Punjabi is a very common Punjabi Lekh.
ਇਸ ਲੇਖ ਵਿੱਚੋਂ ਤੁਸੀਂ 10 lines on my favourite teacher in punjabi ਕੱਢ ਸਕਦੇ ਹੋਂ, ਵਿਦਿਆਰਥੀਆਂ ਲਈ mera adhyapak essay in punjabi ਕੋਈ ਜਿਆਦਾ ਮੁਸ਼ਕਿਲ ਲੇਖ ਨਹੀਂ ਹੈ ਕਿਉਂਕਿ ਹਰ ਇੱਕ ਵਿਦਿਆਰਥੀ ਦਾ ਕੋਈ ਨਾ ਕੋਈ ਮਨਭਾਉਂਦਾ ਟੀਚਰ ਜਾਂ ਅਧਿਆਪਕ (Favorite Teacher) ਹੁੰਦਾ ਹੀ ਹੈ। My Favorite Teacher essay in punjabi for class 4 ਤੋਂ ਸ਼ੁਰੂ ਹੋ ਕੇ class 5, class 6, class 7, class 8 class 9 ਅਤੇ class 10 ਤੱਕ ਪੜ੍ਹਾਇਆ ਜਾਂਦਾ ਹੈ।
Mera Manpasand Adhyapak Lekh : ਮੇਰੇ ਸਕੂਲ ਦੇ ਪ੍ਰਿੰਸੀਪਲ / ਮੁੱਖ-ਅਧਿਆਪਕ
ਭੂਮਿਕਾ – ਮੇਰੇ ਸਕੂਲ ਵਿਚ ਬਹੁਤ ਸਾਰੇ ਅਧਿਆਪਕ ਹਨ। ਸਾਰੇ ਹੀ ਅਧਿਆਪਕ ਬੜੇ ਹੀ ਸਤਿਕਾਰਯੋਗ ਅਤੇ ਤਜਰਬੇਕਾਰ ਹਨ। ਪਰੰਤੂ ਮੈਂ ਇਨ੍ਹਾਂ ਸਾਰਿਆਂ ਵਿਚੋਂ ਸ੍ਰੀ ਬਰਿੰਦਰ ਕੁਮਾਰ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦਾ ਹਾਂ। ਉਹ ਮੇਰੇ ਮਨ-ਭਾਉਂਦੇ ਅਧਿਆਪਕ ਹੋਣ ਦੇ ਨਾਲ-ਨਾਲ ਮੇਰੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਵੀ ਹਨ। ਆਪਣੇ ਗੁਣਾਂ ਅਤੇ ਆਦਤਾਂ ਸਦਕਾ ਉਹ ਇਸ ਆਦਰਸ਼ ਅਧਿਆਪਕ ਅਖਵਾਉਂਦੇ ਹਨ।
ਵਿਦਿਅਕ ਯੋਗਤਾਵਾਂ – ਮੇਰੇ ਅਧਿਆਪਕ ਜੀ ਸਕੂਲ ਦੇ ਸਾਰੇ ਅਧਿਆਪਕਾਂ ਵਿਚ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਹਨ। ਉਨ੍ਹਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਦੀ ਐੱਮ.ਏ. ਕੀਤੀ ਹੋਈ ਹੈ।ਉਸ ਦੇ ਨਾਲ ਬੀ. ਐੱਡ ਤੇ ਐੱਮ.ਐੱਡ. ਵੀ ਕੀਤੀ ਹੋਈ ਹੈ। ਪੰਜਾਬੀ ਵਿਚ ਪੀ.ਐੱਚ.ਡੀ. ਕੀਤੀ ਹੋਣ ਕਰਕੇ ਸਾਰੇ ਅਧਿਆਪਕ ਉਨ੍ਹਾਂ ਨੂੰ ਡਾ. ਸਾਹਿਬ ਕਹਿ ਕੇ ਬਲਾਉਂਦੇ ਹਨ।
ਸ਼ਖਸੀਅਤ – ਮੇਰੇ ਅਧਿਆਪਕ ਜੀ ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਹਨ। ਉਹ ਉੱਚੇ-ਲੰਮੇ, ਗੋਰੇ ਰੰਗ ਦੇ ਖੂਬਸੂਰਤ ਇਨਸਾਨ ਹਨ।ਉਹ ਬੜੇ ਸਾਫ਼-ਸੁਥਰੇ ਅਤੇ ਸਾਦੇ ਕੱਪੜੇ ਪਹਿਨਦੇ ਹਨ।
ਪੜ੍ਹਾਉਣ ਦਾ ਢੰਗ – ਮੇਰੇ ਮਾਣਯੋਗ ਅਧਿਆਪਕ ਜੀ ਦਾ ਪੜ੍ਹਾਉਣ ਦਾ ਢੰਗ ਬਹੁਤ ਹੀ ਵਧੀਆ ਹੈ। ਉਹ ਸਾਨੂੰ ਅੱਠਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਉਂਦੇ ਹਨ। ਉਨ੍ਹਾਂ ਦਾ ਪੜ੍ਹਾਇਆ ਇਕ-ਇਕ ਲਫ਼ਜ਼ ਸਾਨੂੰ ਉਸੇ ਵੇਲੇ ਯਾਦ ਹੋ ਜਾਂਦਾ ਹੈ। ਅੰਗਰੇਜ਼ੀ ਜਿਹੇ ਔਖੇ ਵਿਸ਼ੇ ਨੂੰ ਉਹ ਸੌਖਾ ਕਰਕੇ ਇੰਝ ਪੜ੍ਹਾਉਂਦੇ ਹਨ ਜਿਵੇਂ ਬੱਚਿਆਂ ਦੇ ਅੰਦਰ ਕੋਈ ਅੰਮ੍ਰਿਤ ਘੋਲ ਰਹੇ ਹੋਣ। ਉਹ ਬੱਚਿਆਂ ਨੂੰ ਬੜੇ ਪਿਆਰ ਨਾਲ ਪੜ੍ਹਾਉਂਦੇ ਹਨ। ਉਹ ਕਦੇ ਵੀ ਕਿਸੇ ਨੂੰ ਮਾਰਦੇ ਨਹੀਂ ਹਨ। ਉਹ ਬੱਚਿਆਂ ਨੂੰ ਪਿਆਰ ਕਰਦੇ ਹਨ ਫਿਰ ਵੀ ਬੱਚੇ ਉਨ੍ਹਾਂ ਕੋਲੋਂ ਪੂਰਾ ਡਰਦੇ ਹਨ।
ਸਮੇਂ ਅਤੇ ਅਨੁਸ਼ਾਸਨ ਦੇ ਪਾਬੰਦ – ਮੇਰੇ ਅਧਿਆਪਕ ਜੀ ਸਮੇਂ ਤੇ ਅਨੁਸ਼ਾਸਨ ਦੇ ਪੂਰੇ ਪਾਬੰਦ ਹਨ। ਉਹ ਸਮੇਂ ਤੋਂ ਪਹਿਲਾਂ ਸਕੂਲ ਪੁੱਜਦੇ ਹਨ ਤੇ ਸਭ ਤੋਂ ਬਾਅਦ ਵਿਚ ਜਾਂਦੇ ਹਨ। ਇਸ ਕਰ ਕੇ ਸਾਰੇ ਅਧਿਆਪਕ ਤੇ ਵਿਦਿਆਰਥੀ ਵੀ ਸਮੇਂ ਸਿਰ ਸਕੂਲ ਪੁੱਜਦੇ ਹਨ। ਉਹ ਅਨੁਸ਼ਾਸਨ ਦੇ ਏਨੇ ਪੱਕੇ ਹਨ ਕਿ ਸਕੂਲ ਵਿਚ ਕਿਸੇ ਤਰ੍ਹਾਂ ਦੀ ਬੇਨਿਯਮੀ ਉਹ ਪਸੰਦ ਨਹੀਂ ਕਰਦੇ। ਕੋਈ ਵੀ ਵਿਦਿਆਰਥੀ ਇਧਰ-ਉਧਰ ਘੁੰਮ ਨਹੀਂ ਸਕਦਾ, ਸਕੂਲ ਦੀ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ । ਕੋਈ ਵੀ ਅਧਿਆਪਕ ਵਿਹਲੇ ਬੈਠ ਕੇ ਗੱਪਾਂ ਨਹੀਂ ਮਾਰ ਸਕਦਾ, ਆਪਣਾ ਪੀਰੀਅਡ ਛੱਡ ਕੇ ਇਧਰ-ਉਧਰ ਨਹੀਂ ਘੁੰਮ ਸਕਦਾ। ਉਹ ਹਰੇਕ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ।
ਸਕੂਲ ਦੇ ਵਧੀਆ ਪ੍ਰਬੰਧਕ – ਮੇਰੇ ਮਾਣਯੋਗ ਅਧਿਆਪਕ ਜੀ ਸਕੂਲ ਦੇ ਬਹੁਤ ਵਧੀਆ ਪ੍ਰਬੰਧਕ ਵੀ ਹਨ। ਸਕੂਲ ਦੀ ਜਿੰਨੀ ਵੀ ਇਮਾਰਤ ਹੈ, ਉਨ੍ਹਾਂ ਦੀ ਦੇਖ-ਰੇਖ ਵਿਚ ਹੀ ਬਣੀ ਹੈ। ਉਹ ਸਕੂਲ ਵਿਚ ਹਰ ਤਰ੍ਹਾਂ ਦਾ ਸਮਾਨ ਮੁਹੱਈਆ ਕਰਵਾਉਂਦੇ ਹਨ। ਕੰਪਿਊਟਰ ਲੈਬ, ਸਾਇੰਸ ਲੈਬ, ਲਾਇਬਰੇਰੀ, ਸੰਗੀਤ ਰੂਪ, ਸਟਾਫ਼ ਰੂਮ, ਪ੍ਰਿੰਸੀਪਲ ਦਾ ਦਫ਼ਤਰ ਸਭ ਕੁਝ ਪੂਰਾ ਹੈ। ਇਨ੍ਹਾਂ ਵਿਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ।
ਸੁਭਾਅ ਅਤੇ ਆਦਤਾਂ – ਮੇਰੇ ਅਧਿਆਪਕ ਜੀਦਾ ਸੁਭਾਅ ਬਹੁਤ ਮਿਲਾਪੜਾਹੈ।ਉਹ ਹੱਸ-ਮੁੱਖ ਸੁਭਾਅ ਦੇ ਇਨਸਾਨ ਹਨ ।ਮੈਂ ਉਨ੍ਹਾਂ ਦੇ ਚਿਹਰੇ ‘ਤੇ ਕਦੀ ਗੁੱਸਾ ਨਹੀਂ ਵੇਖਿਆ।ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ। ਗ਼ਰੀਬ ਬੱਚਿਆਂ ਦੀ ਉਹ ਪੜ੍ਹਾਈ ਵਿਚ ਵੀ ਮਦਦ ਕਰਦੇ ਹਨ ਅਤੇ ਆਰਥਿਕ ਪੱਖੋਂ ਵੀ। ਉਹ ਬਹੁਤ ਵਧੀਆ ਆਦਤਾਂ ਦੇ ਮਾਲਕ ਹਨ।ਉਹ ਹਰ ਰੋਜ਼ ਸਵੇਰੇ ਲੰਮੀ ਸੈਰ ਕਰਨ ਜਾਂਦੇ ਹਨ। ਹਰ ਰੋਜ਼ ਇਸਨਾਨ ਕਰਕੇ ਰੱਬ ਦਾ ਨਾਂ ਲੈਂਦੇ ਹਨ।ਉਹ ਬਹੁਤ ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਖਾਂਦੇ ਹਨ।ਫਾਲਤੂ ਕਿਸਮ ਦੀਆਂ ਚੀਜ਼ਾਂ ਤੋਂ ਉਹ ਦੂਰ ਹੀ ਰਹਿੰਦੇ ਹਨ।ਉਹ ਹਰੇਕ ਨਾਲ ਮਿੱਠਾ ਬੋਲਦੇ ਹਨ। ਉਹ ਪ੍ਰਾਰਥਨਾ ਸਭਾ ਵਿਚ ਖੁਦ ਵੀ ਸ਼ਾਮਲ ਹੁੰਦੇ ਹਨ ਤੇ ਸਾਰੇ ਅਧਿਆਪਕਾਂ ਨੂੰ ਹਾਜ਼ਰ ਹੋਣ ਦੀ ਆਗਿਆ ਦਿੰਦੇ ਹਨ। ਪ੍ਰਾਰਥਨਾ ਸਭਾ ਵਿੱਚ ਉਹ ਵਿਦਿਆਰਥੀਆਂ ਨੂੰ ਚੰਗੀਆਂ ਚੰਗੀਆਂ ਗੱਲਾਂ ਦੱਸਦੇ ਹਨ।
ਸਾਰੰਸ਼: ਇਸ ਤਰ੍ਹਾਂ ਮੈਂ ਆਪਣੇ ਅਧਿਆਪਕ ਜੋ ਸਾਡੇ ਪ੍ਰਿੰਸੀਪਲ ਸਾਹਿਬ ਜੀ ਦੀ ਜਿੰਨੀ ਵੀ ਸਿਫ਼ਤ ਕਰਾਂ ਉਨੀ ਘੱਟ ਹੈ। ਉਹ ਗੁਣਾਂ ਦੀ ਖਾਣ ਹਨ। ਮੈਂ ਰੱਬ ਅਗੇ ਇਹੀ ਦੁਆ ਕਰਦਾ ਹਾਂ ਕਿ ਉਨ੍ਹਾਂ ਦੀ ਉਮਰ ਲੰਮੀ ਹੋਵੇ ਤਾਂ ਜੋ ਉਹ ਸਮਾਜ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ।