Punjabi Application to Principal for Permission to Attend the Match ਮੈਚ ਵਿਚ ਸ਼ਾਮਲ ਹੋਣ ਲਈ ਪ੍ਰਿੰਸੀਪਲ ਨੂੰ ਪੱਤਰ for class 5, 6, 7, 8, 9 and 10

Punjabi Application to Principal for Permission to Attend the Match ਮੈਚ ਵਿਚ ਸ਼ਾਮਲ ਹੋਣ ਲਈ ਪ੍ਰਿੰਸੀਪਲ ਨੂੰ ਪੱਤਰ for class 5, 6, 7, 8, 9 and 10 #1 (Template)

ਪੰਜਾਬੀ ਬਿਨੈ ਪੱਤਰ | ਪੰਜਾਬੀ ਬਿਨੈ ਪੱਤਰ | ਬਿਨੈ ਪੱਤਰ format | ਬੇਨਤੀ ਪੱਤਰ | Punjabi ਪੱਤਰ

ਸਕੂਲ ਦੇ ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲੈਣ ਸੰਬੰਧੀ ਬਿਨੈ-ਪੱਤਰ ਲਿਖੋ।

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
ਪੰਜਾਬ ਪਬਲਿਕ ਸਕੂਲ,
ਮੁਕਤਸਰ।

ਵਿਸ਼ਾ : ਕ੍ਰਿਕਟ ਦਾ ਮੈਚ ਦੇਖਣ ਸੰਬੰਧੀ ਪ੍ਰਾਰਥਨਾ ਪੱਤਰ

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 10ਵੀਂ ਕਲਾਸ ਵਿੱਚ ਪੜ੍ਹਦਾ ਹਾਂ। ਮੈਂ ਇੱਕ ਹੋਣਹਾਰ ਵਿਦਿਆਰਥੀ ਹਾਂ ਅਤੇ ਕਲਾਸ ਦਾ ਮੋਨੀਟਰ ਹਾਂ ਇਹ ਪ੍ਰਾਰਥਨਾ ਪੱਤਰ ਮੈਂ ਸਮੂਹ ਕਲਾਸ ਵੱਲੋਂ ਲਿਖ ਰਿਹਾ ਹਾਂ। ਮੈਂ ਆਪ ਜੀ ਤੋਂ ਕ੍ਰਿਕਟ ਦਾ ਮੈਚ ਵੇਖਣ ਲਈ ਆਗਿਆ ਲੈਣੀ ਚਾਹੁੰਦਾ ਹਾਂ। ਇਹ ਮੈਚ ਸਾਡੇ ਸ਼ਹਿਰ ਅਤੇ ਨਾਲ ਦੇ ਸ਼ਹਿਰ ਦਾ ਫਾਈਨਲ ਮੁਕਾਬਲਾ ਹੈ। ਇਹ ਮੈਚ 11 ਅਪ੍ਰੈਲ ਨੂੰ ਦਿਨ ਸ਼ਨੀਵਾਰ ਦੁਪਹਿਰ 2 ਵਜੇ ਸ਼ੁਰੂ ਹੋਣਾ ਹੈ ਸ਼ਨੀਵਾਰ ਹੋਣ ਦੇ ਕਾਰਨ ਸਕੂਲ ਅੱਧੇ ਦਿਨ ਦਾ ਹੀ ਹੈ। 

ਇਸ ਮੈਚ ਵਿੱਚ ਸਾਡੇ ਸਕੂਲ ਦੇ ਤਿੰਨ ਵਿਦਿਆਰਥੀ ਵੀ ਖੇਡ ਰਹੇ ਹਨ, ਇਸ ਕਰ ਕੇ ਸਾਡੀ ਸਾਰੀ ਜਮਾਤ ਮੈਚ ਵੇਖਣ ਵਾਸਤੇ ਉਤਸੁਕ ਹੈ। ਅਸੀਂ ਆਪਣੇ ਸ਼ਹਿਰ ਤੇ ਸਕੂਲ ਦੇ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਹੋਂਸਲਾ ਵਧਾਉਣਾ ਚਾਹੁੰਦੇ ਹਾਂ। ਬਾਕੀ ਵਿਦਿਆਰਥੀਆਂ ਲਈ ਵੀ ਇਸ ਮੈਚ ਤੋਂ ਸਿਖਿਆ ਮਿਲੇਗੀ ਤੇ ਉਹ ਖੇਲਾਂ ਦੇ ਪ੍ਰਤੀ ਜਾਗਰੂਕ ਹੋਣਗੇ। 

ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਕ੍ਰਿਕਟ ਮੈਚ ਵੇਖਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸਕੂਲ ਦੀ ਬੱਸ ਦਾ ਵੀ ਪ੍ਰਬੰਧ ਕੀਤਾ ਜਾਵੇ। ਸਾਡੇ ਮਾਨਯੋਗ ਪੀ. ਟੀ ਸਾਬ ਨੂੰ ਨਾਲ ਭੇਜਿਆ ਜਾਵੇ ਤਾਂ ਜੋ ਅਨੁਸਾਸ਼ਨ ਬਣਿਆ ਰਹੇ। ਸਕੂਲ ਦੇ ਫੰਡ ਵਿਚੋਂ ਕੁੱਝ ਖਾਣ ਪੀਣ ਦਾ ਪ੍ਰਬੰਧ ਅਗਰ ਹੋ ਜਾਏ ਤਾਂ ਮੇਹਰਬਾਨੀ ਹੋਵੇਗੀ।  ਮੈਨੂੰ ਪੂਰਾ ਯਕੀਨ ਹੈ ਕਿ ਆਪ ਸਾਡੀ ਮੈਚ ਵੇਖਣ ਦੀ ਬੇਨਤੀ ਨੂੰ ਜਰੂਰ ਸਵੀਕਾਰ ਕਰੋਂਗੇ।

ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,
ਅਸ਼ਵਨੀ ਕੁਮਾਰ
ਕਲਾਸ – 10 ਬੀ

Punjabi Application to Principal for Permission to Attend the Match ਮੈਚ ਵਿਚ ਸ਼ਾਮਲ ਹੋਣ ਲਈ ਪ੍ਰਿੰਸੀਪਲ ਨੂੰ ਪੱਤਰ for class 5, 6, 7, 8, 9 and 10 #2 (Template)

ਪੰਜਾਬੀ ਬਿਨੈ ਪੱਤਰ | ਪੰਜਾਬੀ ਬਿਨੈ ਪੱਤਰ | ਬਿਨੈ ਪੱਤਰ format | ਬੇਨਤੀ ਪੱਤਰ | Punjabi ਪੱਤਰ
 

ਪੰਜਾਬੀ ਬਿਨੈ ਪੱਤਰ | ਪੰਜਾਬੀ ਬਿਨੈ ਪੱਤਰ | ਬਿਨੈ ਪੱਤਰ format | ਬੇਨਤੀ ਪੱਤਰ | Punjabi ਪੱਤਰ

ਸਕੂਲ ਦੇ ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲੈਣ ਸੰਬੰਧੀ ਬਿਨੈ-ਪੱਤਰ ਲਿਖੋ।

ਸੇਵਾ ਵਿਖੇ,

ਮੁੱਖ ਅਧਿਆਪਕ ਸਾਹਿਬ,
ਪੰਜਾਬ ਪਬਲਿਕ ਸਕੂਲ,
ਮੁਕਤਸਰ।

ਵਿਸ਼ਾ : ਕ੍ਰਿਕਟ ਦਾ ਮੈਚ ਦੇਖਣ ਸੰਬੰਧੀ ਪ੍ਰਾਰਥਨਾ ਪੱਤਰ

ਸ੍ਰੀਮਾਨ ਜੀ,

ਸਾਡੇ ਸਕੂਲ ਦੀ ਫ਼ੁਟਬਾਲ ਦੀ ਟੀਮ ਜ਼ਿਲ੍ਹਾ ਪੱਧਰ ‘ਤੇ ਮੈਚ ਖੇਡਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿਖੇ ਜਾ ਰਹੀ ਹੈ। ਫ਼ੁਟਬਾਲ ਮੇਰੀ ਮਨਪਸੰਦ ਖੇਡ ਹੈ। ਮੈਂ ਆਪ ਜੀ ਕੋਲੋਂ ਕੱਲ੍ਹ ਮਿਤੀ 19.10.20.. ਨੂੰ ਹੋਣ ਵਾਲੇ ਮੈਚ ਨੂੰ ਦੇਖਣ ਜਾਣ ਦੀ ਆਗਿਆ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਅਤੇ ਮੇਰੀ ਬੇਨਤੀ ਨੂੰ ਸਵੀਕਾਰ ਕਰੋਂਗੇ। 

ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰੀ,

ਆਪ ਜੀ ਦਾ ਆਗਿਆਕਾਰੀ,
ਅਸ਼ਵਨੀ ਕੁਮਾਰ
ਕਲਾਸ – 10 ਬੀ

Read More Applications in Punjabi

Sharing Is Caring:

2 thoughts on “Punjabi Application to Principal for Permission to Attend the Match ਮੈਚ ਵਿਚ ਸ਼ਾਮਲ ਹੋਣ ਲਈ ਪ੍ਰਿੰਸੀਪਲ ਨੂੰ ਪੱਤਰ for class 5, 6, 7, 8, 9 and 10”

Leave a comment