ਮਾਸਟਰ ਸਾਹਿਬ ਨੂੰ ਡਾਕੀਏ ਦੀ ਸ਼ਿਕਾਇਤ ਲਈ ਪੱਤਰ ਲਿਖੋ।Dakiye di shikayat lai post master nu punjabi vich patar
ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ Punjabi letter to post master to complain against postman’s carelessness and irresponsibility towards his duty, Punjabi letter to post master awaring him from the carelessness of post man towards his duty ਪੜੋਂਗੇ।
Dakiye di shikayat lai post master nu punjabi vich patar
Complaint letter against postman to post master in Punjabi
ਸੇਵਾ ਵਿਖੇ,
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫ਼ਿਸ,
_____ ਰੋਡ,
_____ ਸਥਾਨ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ____(ਸਥਾਨ) ਨਗਰ ਦੀ ਰਹਿਣ ਵਾਲੀ ਹਾਂ। ਸਾਡੇ ਇਲਾਕੇ ਦੇ ਡਾਕੀਏ ਦਾ ਨਾਂ ਗੋਪਾਲ ਹੈ। ਮੈਂ ਆਪ ਜੀ ਦਾ ਧਿਆਨ ਗੋਪਾਲ ਡਾਕੀਏ ਦੇ ਲਾਪਰਵਾਹ ਅਤੇ ਗ਼ੈਰ ਜ਼ੁਮੇਵਾਰਾਨਾ ਰਵੱਈਏ ਵੱਲ ਲਿਆਉਣਾ ਚਾਹੁੰਦੀ ਹਾਂ। ਇਹ ਆਦਮੀ ਆਪਣੀ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾ ਰਿਹਾ। ਉਹ ਅਕਸਰ ਚਿੱਠੀਆਂ ਚਾਰ-ਪੰਜ ਦਿਨ ਪਛੜ ਕੇ ਵੰਡਦਾ ਹੈ। ਡਾਕ ਵੰਡਣ ਸਮੇਂ ਵੀ ਉਹ ਚਿੱਠੀਆਂ ਘਰਾਂ ਦੇ ਬਾਹਰ ਲੱਗੇ ਬਕਸਿਆਂ ਵਿੱਚ ਪਾਉਣ ਦੀ ਬਜਾਏ, ਦਰਵਾਜ਼ੇ ਵਿੱਚ ਸੁੱਟ ਜਾਂਦਾ ਹੈ, ਚਿੱਠੀਆਂ ਠੀਕ ਸਰਨਾਂਵੇਂ ਵਾਲੇ ਦੇ ਘਰ ਨਹੀਂ ਪਹੁੰਚਾਉਂਦਾ ਸਗੋਂ ਆਂਢ-ਗੁਆਂਢ ਦੇ ਮਕਾਨਾਂ ਵਿੱਚ ਮਹੱਲੇ ਦੇ ਲੋਕ ਕਈ ਵਾਰ ਉਸ ਨੂੰ ਪਿਆਰ ਨਾਲ ਸਮਝਾ ਚੁੱਕੇ ਹਨ ਪਰ ਉਸ ਦੇ ਰਵੱਈਏ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਆਪ ਅੱਗੇ ਬੇਨਤੀ ਹੈ ਕਿ ਆਪ ਇਸ ਡਾਕੀਏ ਨੂੰ ਹਿਦਾਇਤ ਕਰੋ ਕਿ ਉਹ ਆਪਣਾ ਫ਼ਰਜ਼ ਪਛਾਣੇ ਅਤੇ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਾਲ ਨਿਭਾਵੇ। ਜੇ ਉਸ ਕੋਲ ਕੰਮ ਜ਼ਿਆਦਾ ਹੈ ਤਾਂ ਇੱਕ ਹੋਰ ਡਾਕੀਏ ਦੀ ਡਿਊਟੀ ਇਸ ਪਾਸੇ ਲਗਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਆਪਜੀ ਦੀ ਵਿਸ਼ਵਾਸਪਾਤਰ,
ਪ੍ਰਭਨੂਰ ਕੌਰ
ਉਮੀਦ ਹੈ ਪੋਸਟ ਵਿੱਚ ਦਿੱਤਾ ਗਿਆ ਪੰਜਾਬੀ ਵਿੱਚ ਪੋਸਟ ਮਾਸਟਰ ਨੂੰ ਡਾਕੀਏ ਦੀ ਲਾਪਰਵਾਹੀ ਬਾਰੇ ਸੂਚਿਤ ਕਰਨ ਲਈ ਬਿੰਨੇ ਪੱਤਰ,ਪੰਜਾਬੀ ਪੱਤਰ ,Punjabi letter ਤੁਹਾਨੂੰ ਪਸੰਦ ਆਇਆ ਹੋਵੇਗਾ, ਇਸ ਨੂੰ ਸ਼ੇਅਰ ਜ਼ਰੂਰ ਕਰੋ।