ਪੜਨਾਂਵ ਕਿ ਹੁੰਦਾ ਹੈ? ਪਰਿਭਾਸ਼ਾ ਅਤੇ ਕਿਸਮਾਂ | What is Pronoun in Punjabi?

What is a pronoun (Padnav) in Punjabi, and what are its types? | ਪੰਜਾਬੀ ਵਿੱਚ ਪੜਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ ਉਧਾਹਰਣ ਸਹਿਤ 

ਤੁਹਾਡਾ ਪੰਜਾਬੀ ਸਟੋਰੀ ਵਿੱਚ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ How to use Pronouns in Punjabi, pronouns meaning in Punjabi ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ | Padnav di Paribhasha in Punjabi ,ਪੜਨਾਂਵ ਦੀਆਂ ਕਿਸਮਾਂ ਅਤੇ ਪਰਿਭਾਸ਼ਾ ਪੰਜਾਬੀ ਵਿੱਚ ,ਪੜਨਾਂਵ ਕਿਸਨੂੰ ਕਹਿੰਦੇ ਹਨ ,ਪੜਨਾਂਵ ਨੂੰ ਪੰਜਾਬੀ ਵਿੱਚ ਕਿਵੇਂ ਇਸਤਮਾਲ ਕਿੱਤਾ ਜਾ ਸਕਦਾ ਹੈ ਬਾਰੇ ਪੜੋਂਗੇ।

ਪੜਨਾਂਵ ਕਿ ਹੁੰਦਾ ਹੈ ?(What is a pronoun in Punjabi?)

ਆਓ ਪੜ੍ਹਦੇ ਹਾਂ ਪੜਨਾਂਵ ਦੀ ਪਰਿਭਾਸ਼ਾ : Padnav di Paribhasha in Punjabi

ਜਿਹਡ਼ੇ ਸ਼ਬਦ ਨਾਂਵ ਦੀ ਥਾਂ ਤੇ ਵਰਤੇ ਜਾ ਸਕਦੇ ਹਨ ,ਉਹਨਾਂ ਸ਼ਬਦਾਂ ਨੂੰ ਪੜਨਾਂਵ ਆਖਦੇ ਹਨ। ਜਾਂ ਨਾਂਵ ਦੀ ਥਾਂ ਤੇ ਵਰਤੇ ਜਾਂ ਵਾਲੇ ਸ਼ਬਦ ਪੜਨਾਂਵ ਅਖਵਾਉਂਦੇ ਹਨ।

ਪੜਨਾਂਵ ਦੀਆਂ ਉਦਹਾਰਣਾਂ : Examples of Padnav

1.ਮੈ ਕੱਲ ਪਿੰਡ ਗਿਆ ਸੀ।
2.ਅਸੀਂ ਸਾਰੇ ਉਸ ਤੋਂ ਬਹੁਤ ਨਾਰਾਜ਼ ਹਨ।
3.ਤੁਸੀਂ ਤਾਂ ਕਿਹਾ ਸੀ ਕਿ ਸਾਨੂੰ ਰੱਲ ਮਿੱਲ ਕੇ ਰਹਿਣਾ ਚਾਹੀਦਾ ਹੈ।
4.ਤੁਹਾਡਾ ਕੁਝ ਸਮਾਨ ਸਾਡੇ ਘਰ ਹੀ ਰਹਿ ਗਿਆ ਸੀ।
5.ਉਹ ਚੋਰ ਸਾਡਾ ਸਾਰਾ ਸਮਾਨ ਲੈ ਕੇ ਭੱਜ ਗਏ।

ਪੜਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ? (What are the types of Pronouns in Punjabi?)

Padnav Kinne Parkar de Hunde han?

ਪੜਨਾਂਵ ਛੇ ਪ੍ਰਕਾਰ ਦੇ ਹੁੰਦੇ ਹਨ : 

1. ਪੁਰਖ-ਵਾਚਕ ਪੜਨਾਂਵ – Purakh Vachak Padnav
2. ਨਿੱਜ ਵਾਚਕ ਪੜਨਾਂਵ – Nij Vachak Padnav
3. ਸੰਬੰਧ ਵਾਚਕ ਪੜਨਾਂਵ – Sambandh Vachak Padnav
4. ਪ੍ਰਸ਼ਨ ਵਾਚਕ ਪੜਨਾਂਵ – Prashan Vachak Padnav
5. ਨਿਸ਼ਚੇ ਵਾਚਕ ਪੜਨਾਂਵ – Nishche Vachak Padnav
6. ਅਨਿਸ਼ਚੇ ਵਾਚਕ ਪੜਨਾਂਵ – Anishche Vachak Padnav

1.ਪੁਰਖ ਵਾਚਕ ਪੜਨਾਂਵ :ਜੋ ਪੜਨਾਂਵ ਪੁਰਖਾਂ ਦੀ ਥਾਂ ਤੇ ਵਰਤੇ ਜਾਣ ,ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਕਹਿੰਦੇ ਹਨ।

ਉਦਹਾਰਣਾਂ :

ਉ.ਤੁਸੀਂ ਸਫ਼ਾਈ ਕਦੋਂ ਕਰਨੀ ਹੈ?
ਅ.ਅਸੀਂ ਤੁਹਾਡੀ ਹਰ ਕੰਮ ਵਿੱਚ ਮਦਦ ਕਰਾਂਗੇ।

2.ਨਿੱਜ ਵਾਚਕ ਪੜਨਾਂਵ : ਜਿਹੜੇ ਪੜਨਾਂਵ ਕਰਤਾ ਦੀ ਥਾਂ ਤੇ ਵਰਤੇ ਜਾਣ ਅਤੇ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ,ਉਹਨਾਂ ਨੂੰ ਨਿੱਜ ਵਾਚਕ ਪੜਨਾਂਵ ਕਿਹਾ ਜਾਂਦਾ ਹੈ।

ਉਦਹਾਰਣਾਂ :

ਉ.ਅਸੀਂ ਆਪ ਉਸਨੂੰ ਲੈਣ ਜਾ ਰਹੇ ਹਾਂ।
ਅ.ਸਾਨੂੰ ਆਪਸ ਵਿੱਚ ਰੱਲ-ਮਿੱਲ ਕੇ ਰਹਿਣਾ ਚਾਹੀਦਾ ਹੈ।

3.ਸਮਬੰਦ ਵਾਚਕ ਪੜਨਾਂਵ : ਜਿਹੜੇ ਪੜਨਾਂਵ ਯੋਜਕਾਂ ਵਾਂਗ ਵਾਕ ਨੂੰ ਜੋੜਨ ,ਉਹਨਾਂ ਸ਼ਬਦਾਂ ਨੂੰ ਸੰਬੰਧ ਵਾਚਕ ਪੜਨਾਂਵ ਆਖਦੇ ਹਨ।

ਉਦਹਾਰਣਾਂ :

ਉ.ਜੈਸੀ ਕਰਨੀ ਵੈਸੀ ਭਰਨੀ
ਅ.ਜਿਹੜੇ ਲੋਕ ਮਹਿਨਤ ਨਹੀਂ ਕਰਦੇ ਉਹ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦੇ।

4.ਪ੍ਰਸ਼ਨ ਵਾਚਕ ਪੜਨਾਂਵ : ਅਜਿਹੇ ਪੜਨਾਂਵ ਸ਼ਬਦ ਜਿਹਨਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾ ਸਕੇ ,ਉਹਨਾਂ ਸ਼ਬਦਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਕਹਿੰਦੇ ਹਨ।

ਉਦਹਾਰਣਾਂ :

ਉ.ਇਸ ਜਮਾਤ ਵਿੱਚ ਕੌਣ-ਕੌਣ ਸ਼ਰਾਰਤਾਂ ਕਰਦਾ ਹੈ?
ਅ.ਕਿਸ ਬੱਚੇ ਨੇ ਇਹ ਕਾਪੀ ਫਾੜੀ ਹੈ ?

5.ਨਿਸ਼ਚੇ ਵਾਚਕ ਪੜਨਾਂਵ : ਉਹ ਪੜਨਾਂਵ ਜੋ ਕਿਸੇ ਦਿਸ ਰਾਹੀਂ ਕਿਸੇ ਵਸਤੂ ਵੱਲ ਸੰਕੇਤ ਕਰਨ ਜਾਂ ਕਿਸੇ ਵਸਤੂ ਦਾ ਨਿਸਚਾ ਕਰਵਾਉਣ ,ਉਹ ਸ਼ਬਦ ਨਿਸ਼ਚੇ ਵਾਚਕ ਪੜਨਾਂਵ ਅਖਵਾਉਂਦੇ ਹਨ।

ਉਦਹਾਰਣਾਂ :

ਉ.ਉਹ ਕੁੜੀਆਂ ਗਾਣਾ ਗਾ ਰਹੀਆਂ ਹਨ।
ਅ.ਇਹ ਮੇਰਾ ਕੰਪਿਊਟਰ ਹੈ। 

6.ਅਨਿਸਚੇ ਵਾਚਕ ਪੜਨਾਂਵ : ਉਹ ਪੜਨਾਂਵ ਜੋ ਕਿਸੇ ਚੀਜ਼ ਦੀ ਨਿਸ਼ਚਿਤ ਗਿਣਤੀ ਜਾ ਨਾਲ ਤੋਲ ਨਾ ਦੱਸ ਕੇ ਇਕ ਅੰਦਾਜ਼ਾ ਹੀ ਦੱਸੇ ,ਉਹਨਾਂ ਸ਼ਬਦਾਂ ਨੂੰ ਅਨਿਸਚੇ ਵਾਚਕ ਪੜਨਾਂਵ ਕਹਿੰਦੇ ਹਨ। 

ਉਦਾਹਰਣਾਂ :

ਉ.ਸਾਡੀ ਜਮਾਤ ਵਿੱਚ ਕਈ ਬੱਚੇ ਹੋਸ਼ਿਆਰ ਹਨ। 
ਅ.ਉਸ ਨੇ ਬਹੁਤ ਅਨਾਰ ਖਾਦੇ। 

ਅਭਿਆਸ | Abhyas

1. ਪੜਨਾਂਵ ਕਿਸ ਨੂੰ ਆਖਦੇ ਹਨ? Padnav Kisnu Aakhde han?
2. ਪੜਨਾਂਵ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆ ਹਨ? Padnav Diyan Kisma
3. ਪੁਰਖ-ਵਾਚਕ ਪੜਨਾਂਵ ਕਿੰਨੇ ਪ੍ਕਾਰ ਦਾ ਹੁੰਦਾ ਹੈ ? Padnav De Parkar
4. ਨਿੱਜ-ਵਾਚਕ ਪੜਨਾਂਵ ਕਿਸ ਨੂੰ ਆਖਦੇ ਹਨ ? Nij Vachak Padnav Kis nu akhde han?
5. ਸੰਬੰਧ-ਵਾਚਕ ਪੜਨਾਂਵ ਦੀਆਂ ਕੋਈ ਦੋ ਉਦਾਹਰਨਾਂ ਦਿਓ 

ਉਮੀਦ ਹੈ ਇਸ ਪੋਸਟ ਵਿੱਚ ਦਿੱਤੀ ਗਈ ਪੜਨਾਂਵ ਦੀ ਪਰਿਭਾਸ਼ਾ ਉਦਹਾਰਣਾਂ ਸਹਿਤ ਅਤੇ ਉਸ ਦੀ ਕਿਸਮਾਂ ਪਰਿਭਾਸ਼ਾ ਅਤੇ ਉਦਹਾਰਣਾਂ ਸਹਿਤ,Pronoun (Parnaav) definition with examples and its types in Punjabi ਤੁਹਾਡੇ ਕਿਸੇ ਕੰਮ ਆਇਆ ਹੋਵੇਗਾ ਅਤੇ ਇਹ ਤੁਹਾਨੂੰ ਪਸੰਦ ਵੀ ਆਇਆ ਹੋਵੇਗਾ,ਇਸ ਨੂੰ ਸ਼ੇਅਰ ਜ਼ਰੂਰ ਕਰੋ।

Sharing Is Caring:

Leave a comment