ਹੋਲੀ ਦਾ ਤਿਓਹਾਰ ਲੇਖ।Essay on Holi in Punjabi

ਪੰਜਾਬੀ ਲੇਖ ਹੋਲੀ ਦਾ ਤਿਓਹਾਰ। Essay on Holi in Punjabi

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Essay on Holi ,ਹੋਲੀ ਬਾਰੇ ਲੇਖ ,Punjabi Essay, Paragraph, Speech for Class 7, 8, 9, 10 and 12 Students ਪੜੋਂਗੇ.

Holi in Punjabi. Short Essay on Holi in Punjabi Language. ਹੋਲੀ ਤੇ ਲੇਖ ਪੰਜਾਬੀ ਵਿੱਚ, Holi  Punjabi Nibandh ਅਕਸਰ exams ਦੇ ਵਿਚ ਆਉਂਦਾ ਹੈ। 

ਭਾਰਤ ਦੀ ਧਰਤੀ ਤੇ ਪੂਰੇ ਸਾਲ ਵੱਖਰੇ-ਵੱਖਰੇ ਤਿਓਹਾਰ ਮਨਾਏ ਜਾਂਦੇ ਹਨ। ਸਾਰੇ ਤਿਓਹਾਰ ਕਿਸੇ ਵੱਡੇ ਅਤੇ ਵਿਸ਼ੇਸ਼ ਕਾਰਨਾਂ ਵਜੋਂ ਮਨਾਏ ਜਾਂਦੇ ਹਨ। ਹੋਲੀ ਇਨ੍ਹਾਂ ਤਿਓਹਾਰਾਂ ਵਿਚੋਂ ਇਕ ਹੈ। ਇਸ ਤਿਓਹਾਰ ਨੂੰ ਰੰਗਾਂ ਦਾ ਤਿਓਹਾਰ ਵੀ ਆਖਿਆ ਜਾਂਦਾ ਹੈ। ਇਹ ਹਰ ਸਾਲ ਮਾਰਚ ਦੇ ਮਹੀਨੇ ਵਿੱਚ ਆਉਂਦੀ ਹੈ। ਇਸ ਤਿਓਹਾਰ ਨਾਲ ਕਈ ਘਟਨਾਵਾਂ ਵੀ ਜੁੜੀਆਂ ਹੋਈਆਂ  ਹਨ।

ਪ੍ਰਹਲਾਦ ਅਤੇ ਹੋਲਿਕਾ ਦੀ ਕਹਾਣੀ 

ਪ੍ਰਲਾਦ ਅਸੁਰਾਂ ਦਾ ਰਾਜਾ ਹਿਰਨਾਂ ਕਸ਼ਿਅਪ ਦਾ ਪੁੱਤਰ ਸੀ। ਉਹ ਈਸ਼ਵਰ ਦਾ ਬਹੁਤ ਵੱਡਾ ਭਗਤ ਸੀ। ਉਸ ਦੇ ਪਿਤਾ ਨੂੰ ਓਹਦਾ ਇਹ ਸਬ ਕਰਨਾ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਤੇ ਉਸ ਦੇ ਪਿਤਾ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਂ ਹੋਲਿਕਾ ਸੀ।ਉਹਦੀ ਭੈਣ ਨੂੰ ਆਗ ਵਿੱਚ ਨਾ ਜਲਣ ਦਾ ਵਰਦਾਨ ਮਿਲਿਆ ਹੋਇਆ ਸੀ। ਹਿਰਨਾਂ ਕਸ਼ਯਪ ਨੇ ਇਕ ਦਿਨ ਆਪਣੀ ਭੈਣ ਨੂੰ ਉਸ ਨੂੰ ਮਾਰਨ ਲਈ ਭੇਜਿਆ।ਉਹ ਪ੍ਰਲਾਦ ਨੂੰ ਗੋਦ ਵਿਚ ਲੈ ਕੇ  ਅੱਗ ਵਿਚ ਬੈਠ ਗਈ। ਪ੍ਰਲਾਦ ਨੇ ਈਸ਼ਵਰ  ਉਸ ਨੂੰ ਬਚਾ ਲਓ। ਤਾਂ ਅੱਗ ਵਿਚ ਪ੍ਰਲਾਦ ਤਾਂ ਬਚ ਗਿਆ ਪਰ ਹੋਲਿਕਾ ਅੱਗ ਵਿੱਚ ਜੱਲ ਕੇ ਰਾਖ ਹੋ ਗਈ।

ਪੂਤਨਾ ਦੇ  ਮਰਨ ਦੀ ਘਟਨਾ

ਇਸ ਤਿਓਹਾਰ ਨਾਲ ਇਕ ਹੋਰ ਘਟਨਾ ਵੀ ਜੁੜੀ ਹੋਈ ਹੈ। ਇਕ ਵਾਰ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਾਰਨ ਲਾਇ ਦੁਸ਼ਟ ਕੰਸ ਨੇ ਇਕ ਪੂਤਨਾ ਨਾਮ ਦੀ ਰਾਕਸ਼ਸੀ ਨੂੰ ਭੇਜਿਆ ਤਾਂ ਉਹਨਾਂ ਨੇ ਉਸ ਦਾ ਵੱਧ ਕਰ ਦਿੱਤਾ। ਪੂਤਨਾ ਦੇ ਮਰਨ ਤੋਂ ਬਾਦ ਸਾਰੇ ਵਰਿੰਧਵਨ ਵਾਸੀਆਂ ਨੇ ਮਿਲ ਕੇ ਜਸ਼ਨ ਮਨਾਇਆ। ਭਗਵਾਨ ਦੀ ਉਸ ਚਮਤਕਾਰੀ ਘਟਨਾ ਨੂੰ ਯਾਦ ਰੱਖਣ ਲਇ ਵੀ ਇਸ ਤਿਓਹਾਰ ਨੂੰ ਮਨਾਇਆ ਜਾਂਦਾ ਹੈ।

ਆਪਸੀ ਸਾਂਝ ਦਾ ਤਿਓਹਾਰ

ਹੋਲੀ ਦੇ ਦਿਨ ਸਾਰੇ ਲੋਕ ਟੋਲੀਆਂ ਬਣਾ ਕੇ ਮਹੱਲੇ ਵਿਚ ਘੁਮਦੇ ਹਨ। ਉਹ ਸਾਰੇ ਇਕ -ਦੂਜੇ ਨੂੰ ਰੰਗ ਲਗਾਉਂਦੇ ਹਨ। ਸਾਰੇ ਬੱਚੇ ਇਕ -ਦੂਜੇ ਤੇ  ਰੰਗੀਨ ਪਾਣੀ ਪਾ ਕੇ ਉਹਨਾਂ ਦੇ ਕੱਪੜੇ ਖ਼ਰਾਬ ਕਰਦੇ ਹਨ। ਪਰ ਇਸ ਨਾਲ ਕੋਈ ਵੀ ਗੁੱਸਾ ਨਹੀਂ ਹੁੰਦਾ ਕਿਓਂਕਿ ਉਹ ਨਫਰਤ ਅਤੇ ਬੁਰੀਆਂ ਭਾਵਨਾਵਾਂ  ਨੂੰ ਭੁੱਲ ਜਾਂਦੇ ਹਨ ਤੇ ਮਜ਼ੇ ਕਰਦੇ ਹਨ।ਇਸ ਦਿਨ ਲੋਕ ਮਨ ਮੁਟਾਵ ਭੁਲਾ ਦਿੰਦੇ ਹਨ ਤੇ ਇਕ ਦੂਜੇ ਦੇ ਕਰੀਬ ਆ ਜਾਂਦੇ ਹਨ। ਤਿਓਹਾਰ ਤੋਂ ਇਕ ਦਿਨ ਪਹਿਲਾਂ ਲੋਕ ਹੋਲਿਕਾ ਦਹਨ ਮਨਾਉਂਦੇ ਹਨ ਜੇਦੇ ਵਿੱਚ ਉਹ ਅੱਗ ਜਲਾ ਕੇ ਉਸ ਦੀ ਪਰਿਗਰਮਾਂ ਕਰਦੇ ਹਨ।

ਕੁਝ ਲੋਕ ਹੋਲੀ ਦੇ ਤਿਓਹਾਰ ਦੀ ਸ਼ੁੱਧਤਾ ਨੂੰ ਖ਼ਰਾਬ ਕਰਦੇ ਹਨ। ਕੁਝ ਲੋਕ ਰੰਗਾਂ ਦਾ ਇਸਤੇਮਾਲ ਨਾ ਕਰਦੇ ਹੋਏ ਮਿੱਟੀ ਤੇ ਅੰਡਿਆਂ ਨਾਲ ਖੇਡਦੇ ਹਨ ਜਿਸ ਨਾਲ ਕਈ ਲੜਾਈ ਝਗੜੇ ਇਸ ਤਿਓਹਾਰ ਦਾ ਮਾਹੌਲ ਖਰਾਬ ਕਰ ਦਿੰਦੇ ਹਨ। ਇਸਲਈ ਸਾਨੂੰ ਇਸ ਤਿਓਹਾਰ ਨੂੰ ਦੋਸਤੀ ਨੂੰ ਵਧਾਉਣ ਲਈ ਹੀ ਖੇਡਣਾ ਚਾਹੀਦਾ ਹੈ।

ਪੰਜਾਬੀ ਦੇ ਹੋਰ ਲੇਖ ਵੀ ਪੜ੍ਹੋ 

 

Sharing Is Caring:

1 thought on “ਹੋਲੀ ਦਾ ਤਿਓਹਾਰ ਲੇਖ।Essay on Holi in Punjabi”

Leave a comment