ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Gandhi in Punjabi

ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Gandhi in Punjabi

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪ Mahatma Gandhi in Punjabi. Short Essay on Mahatma Gandhi in the Punjabi Language. ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ, Mahatma Gandhi Ji par Punjabi Nibandh ਬਾਰੇ ਪੜ੍ਹੋਗੇ। ਮਹਾਤਮਾ ਗਾਂਧੀ ਦਾ ਪੰਜਾਬੀ ਵਿੱਚ ਲੇਖ ਵਿਚ ਮਹਾਤਮਾ ਗਾਂਧੀ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹ ਲੇਖ Class 6, Class 7, Class 8, Class 9 ਅਤੇ Class 10 ਵਿੱਚ ਜਿਆਦਾ ਪੜਾਇਆ ਜਾਂਦਾ ਹੈ। 

Punjabi Essay / Lekh on “Mahatma Gandhi”, “ਮਹਾਤਮਾ ਗਾਂਧੀ ਤੇ ਲੇਖ ”, Punjabi Essay for Class 6,7,8,9,10, Class 12 Students and Competitive Examinations.

ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Gandhi in Punjabi

ਜਾਣ-ਪਛਾਣ – ਭਾਰਤ ਮਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਅਨੇਕਾਂ ਹੀ ਦੇਸ਼-ਭਗਤਾਂ ਨੇ ਜੇਲਾਂ ਕੱਟੀਆਂ, ਤਸੀਹੇ ਝੱਲੇ ਅਤੇ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਦੇਸ਼ ਭਗਤਾਂ ਵਿਚੋਂ ਮਹਾਤਮਾ ਗਾਂਧੀ ਜੀ ਦਾ ਨਾਂ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਆਪ ਨੂੰ ਬਾਪੂ ਗਾਂਧੀ, ਮਹਾਤਮਾ ਗਾਂਧੀ (Mahatma Gandhi), ਰਾਸ਼ਟਰ ਪਿਤਾ ਅਨੇਕਾਂ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ ਨੇ ਸ਼ਾਂਤਮਈ ਢੰਗ ਨਾਲ ਲਹਿਰਾਂ, ਅੰਦੋਲਨ ਚਲਾ ਕੇ ਗੋਰੀ ਸਰਕਾਰ ਨੂੰ ਹੱਥਾਂ-ਪੈਰਾਂ ਦੀਆਂ ਪਾਈ ਰੱਖੀਆਂ। 

ਜਨਮ ਅਤੇ ਮਾਤਾ-ਪਿਤਾ – ਮਹਾਤਮਾ ਗਾਂਧੀ (Mahatma Gandhi) ਜੀ ਦਾ ਜਨਮ 2 ਅਕਤੂਬਰ, 1869 ਈ. ਨੂੰ ਪੋਰਬੰਦਰ (ਕਾਠੀਆਵਾੜ) ਗੁਜਰਾਤ ਵਿਖੇ ਹੋਇਆ। ਇਨ੍ਹਾਂ ਦਾ ਅਸਲ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਆਪ ਦੇ ਪਿਤਾ ਕਰਮ ਚੰਦ ਗਾਂਧੀ ਪੋਰਬੰਦਰ ਤੇ ਰਾਜਕੋਟ ਰਿਆਸਤ ਦੇ ਦੀਵਾਨ ਰਹਿ ਚੁੱਕੇ ਸਨ। ਆਪ ਦੀ ਮਾਤਾ ਦਾ ਨਾਂ ਪੁਤਲੀ ਬਾਈ ਸੀ ਜੋ ਬਹੁਤ ਧਾਰਮਿਕ ਖ਼ਿਆਲਾਂ ਵਾਲੀ ਔਰਤ ਸੀ। ਆਪ ’ਤੇ ਆਪਣੀ ਮਾਤਾ ਦੇ ਵਿਚਾਰਾਂ ਦਾ ਜ਼ਿਆਦਾ ਅਸਰ ਸੀ। ਇਸ ਕਰਕੇ ਆਪ ਆਪਣੀ ਮਾਂ ਦੇ ਆਗਿਆਕਾਰੀ ਸਪੂਤ ਸਨ। ਗਿਆ। 

ਪੜ੍ਹਾਈ ਲਿਖਾਈ – ਮਹਾਤਮਾ ਗਾਂਧੀ(Mahatma Gandhi) ਜੀ ਪੜ੍ਹਾਈ ਵਿਚ ਬਹੁਤੇ ਤੇਜ਼ ਨਹੀਂ ਸਨ। ਫਿਰ ਵੀ ਆਪ ਨੇ ਦਸਵੀਂ ਦੀ ਪ੍ਰੀਖਿਆ ਪਾਸ ਕਰਕੇ, ਉਚੇਰੀ ਵਿੱਦਿਆ ਕਾਲਜ ਤੋਂ ਪ੍ਰਾਪਤ ਕਰਕੇ ਇੰਗਲੈਂਡ ਵਿਚ ਜਾ ਕੇ ਬੈਰਿਸਟਰੀ ਦੀ ਡਿਗਰੀ ਹਾਸਲ ਕੀਤੀ। ਆਪ ਦੇ ਸਕੂਲ ਨਾਲ ਸੰਬੰਧਤ ਇਕ ਬਹੁਤ ਹੀ ਪ੍ਰਚਲਤ ਘਟਨਾ ਹੈ। ਇਕ ਵਾਰ ਇਕ ਇੰਸਪੈਕਟਰ ਆਪ ਦੇ ਸਕੂਲ ਆਇਆ । ਉਸ ਵੇਲੇ ਆਪ ਪੰਜਵੀਂ ਜਮਾਤ ਵਿਚ ਪੜ੍ਹਦੇ ਸਨ। ਉਸ ਨੇ ਇਨ੍ਹਾਂ ਦੀ ਜਮਾਤ ਨੂੰ ਪੰਜ ਸ਼ਬਦ ਲਿਖਣ ਲਈ ਕਿਹਾ।ਆਪ ਨੇ ਚਾਰ ਸ਼ਬਦ ਤਾਂ ਲਿਖ ਲਏ ਪਰ ਆਪ ਨੂੰ ਪੰਜਵਾਂ ਸ਼ਬਦ ਨਹੀਂ ਸੀ ਆਉਂਦਾ ਅਧਿਆਪਕ ਨੇ ਗਰਜ਼ਾਂ ਨੂੰ ਇਸ਼ਾਰੇ ਨਾਲ ਆਪ ਨੂੰ ਪੰਜਵਾਂ ਸ਼ਬਦ ਕਿਸੇ ਗੁਆਂਢੀ ਬੱਚੇ ਵੱਲ ਵੇਖ ਕੇ ਲਿਖਣ ਲਈ ਕਿਹਾ | ਆਪ ਨੇ ਨਕਲ ਮਾਰਨ ਹਿੱਸਾ ਲਿ ਤੋਂ ਇਨਕਾਰ ਕਰ ਦਿੱਤਾ। ਇੰਸਪੈਕਟਰ ਨੇ ਜਾਣ ਤੋਂ ਬਾਅਦ ਅਧਿਆਪਕ ਆਪ ‘ਤੇ ਬਹੁਤ ਨਰਾਜ਼ ਹੋਏ ਪਰ ਆਪ ਨੇ ਆਪਣੀ ਮਾਤਾ ਦੇ ਆਗਿਆਕਾਰੀ ਹੋਣ ਦਾ ਸਬੂਤ ਦਿੱਤਾ ਕਿ ਪ੍ਰੀਖਿਆ ਵਿਚ ਕਦੀ ਨਕਲ ਨਾ ਮਾਰਨਾ। 

ਵਕਾਲਤ ਦੀ ਸ਼ੁਰੂਆਤ – ਮਹਾਤਮਾ ਗਾਂਧੀ (Mahatma Gandhi) ਨੇ ਇੰਗਲੈਂਡ ਤੋਂ ਵਾਪਸ ਆ ਕੇ ਵਕਾਲਤ ਅਰੰਭ ਕੀਤੀ। ਇਹ ਪੇਸ਼ਾ ਝੂਠ ‘ਤੇ ਅਧਾਰਤ ਹੋਣ ਕਰਕੇ ਆਪ ਨੇ ਵਕਾਲਤ ਕਰਨੀ ਛੱਡ ਦਿੱਤੀ। ਫਿਰ ਵੀ ਆਪ ਨੂੰ ਇਕ ਮੁਕੱਦਮੇ ਦੇ ਸੰਬੰਧ ਵਿਚ ਦੱਖਣੀ ਅਫ਼ਰੀਕਾ ਜਾਣਾ ਪਿਆ। ਉਥੇ ਆਪ ਨੇ ਭਾਰਤੀਆਂ ਨਾਲ ਬੁਰਾ ਸਲੂਕ ਹੁੰਦਾ ਦੇਖਿਆ। ਭਾਰਤੀਆਂ ਨਾਲ ਗੋਰੇ-ਕਾਲੇ ਦਾ ਭੇਤ ਦੱਸ ਕੇ ਨਫ਼ਰਤ ਕੀਤੀ ਜਾਂਦੀ। ਆਪ ਨੂੰ ਖ਼ੁਦ ਇਸ ਜਬਰ ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਆਪ ਕੋਲੋਂ ਇਹ ਵਿਤਕਰਾ ਸਹਿਣ ਨਾ ਹੋਇਆ। ਆਪ ਨੇ ਉਥੇ ਰਹਿੰਦੇ ਭਾਰਤੀਆਂ ਨੂੰ ਲਾਮਬੰਦ ਕਰਨਾ ਕੀਤਾ ਤੇ ਅੰਗਰੇਜ਼ਾਂ ਵਿਰੁੱਧ ਇਕ ਸ਼ਾਂਤਮਈ ਯੁੱਧ ਅਰੰਭ ਕਿੱਤਾ। ਆਪ ਨੂੰ ਇਸ ਵਿਚ ਕਾਫ਼ੀ ਸਫ਼ਲਤਾ ਹਾਸਲ ਹੋਈ। ਮਹਾਤਮਾ ਗਾਂਧੀ(Mahatma Gandhi) ਇਥੇ 22-23 ਸਾਲ ਰਹੇ। ਜੇ ਇਹ ਕਹਿ ਲਈਏ ਕਿ ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਮੁੱਢ ਇਥੋਂ ਹੀ ਬੱਝਾ ਤਾਂ ਕੋਈ ਝੂਠ ਨਹੀਂ ਹੋਵੇਗਾ।

ਭਾਰਤ ਪਰਤਣਾ ਤੇ ਅੰਗ਼ਰੇਜ਼ਾਂ ਦੇ ਖਿਲਾਫ ਯੁੱਧ ਆਰੰਭ ਕਰਨਾ : ਮਹਾਤਮਾ ਗਾਂਧੀ (Mahatma Gandhi) ਜੀ 1916 ਈ. ਵਿੱਚ ਭਾਰਤ ਵਾਪਸ ਪਰਤ ਆਏ। ਆਪ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਭਰੀ ਪਈ ਸੀ। ਹੁਣ ਤੱਕ ਆਪ ਅੰਗਰੇਜ਼ਾਂ ਨਾਲ ਟੱਕਰ ਲੈਣ ਦਾ ਪੱਕਾ ਮਨ ਬਣਾ ਚੁੱਕੇ ਸਨ। ਆਪ ਨੇ ਅੰਗਰੇਜ਼ਾਂ ਵਿਰੁੱਧ ਕਈ ਲਹਿਰਾਂ ਚਲਾਈਆਂ ਜਿਨ੍ਹਾਂ ਵਿਚੋਂ ਨਾ ਮਿਲਵਰਤਨ ਲਹਿਰ, ਲੂਣ ਸਤਿਆ ਗ੍ਰਹਿ, ਡਾਂਡੀ ਮਾਰਚ ਆਦਿ ਬਹੁਤ ਪ੍ਰਸਿੱਧ ਹਨ। 1930 ਵਿਚ ਕਾਂਗਰਸ ਨੇ ਪੂਰਨ ਅਜ਼ਾਦੀ ਦੀ ਮੰਗ ਕੀਤੀ। ਇਨ੍ਹਾਂ ਅੰਦੋਲਨਾਂ ਦੌਰਾਨ ਆਪ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ ਪਰੰਤੂ ਆਪ ਰਤਾ ਨਹੀਂ ਡੋਲੇ ਤੇ ਆਪਣੇ ਇਰਾਦਿਆਂ ਤੇ ਫੌਲਾਦ ਦੀ ਤਰ੍ਹਾਂ ਕਾਇਮ ਰਹੇ। 

ਭਾਰਤ-ਛੱਡੋ-ਅੰਦੋਲਨ-1942 ਈ. ਵਿਚ ਦੂਸਰਾ ਮਹਾਂ-ਯੁੱਧ ਸ਼ੁਰੂ ਹੋਇਆ । ਆਪ ਨੇ ਇਸ ਮੌਕੇ ਦਾ ਲਾਭ ਉਠਾਉਣਾ ਚਾਹਿਆ। ਆਪ ਨੇ 1942 ਈ. ਵਿਚ ਹੀ ਭਾਰਤ ਛੱਡੋ ਅੰਦੋਲਨ ਅਰੰਭ ਕਰ ਦਿੱਤਾ। ਇਸ ਨਾਲ ਕਈ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਇਹ ਅੰਦੋਲਨ ਆਖਰੀ ਅੰਦੋਲਨ ਹੋ ਨਿਬੜਿਆ।ਅੰਗਰੇਜ਼ਾਂ ਨੇ ਦੇਖ ਲਿਆ, ਹੁਣ ਇਥੇ ਸਾਡੀ ਦਾਲ ਗਲਣ ਵਾਲੀ ਨਹੀਂ ਹੈ। ਉਹ ਭਾਰਤ ਨੂੰ ਛੱਡ ਕੇ ਜਾਣ ਲਈ ਤਿਆਰ ਹੋ ਗਏ। ਅੰਤ 15 ਅਗਸਤ, 1947 ਨੂੰ ਦੇਸ਼ ਅਜ਼ਾਦ ਹੋ ਗਿਆ। ਅੰਗਰੇਜ਼ ਜਾਂਦਾ-ਜਾਂਦਾ ਆਪਣੀ ਕੁਟਿਲ ਨੀਤੀ ਫਿਰ ਚਲਾ ਗਿਆ। ਉਸ ਨੇ ਭਾਰਤ ਨੂੰ ਦੋ ਹਿੱਸਿਆ ਭਾਰਤ ਅਤੇ ਪਾਕਿਸਤਾਨ ਦੇ ਰੂਪ ਵਿਚ ਵੰਡ ਦਿੱਤਾ। ਬਹੁਤ ਫਿਰਕੂ ਫਸਾਦ ਹੋਏ। ਲੱਖਾਂ ਲੋਕ ਘਰੋਂ ਬੇ-ਘਰ ਹੋ ਗਏ ਇਸ ਦਾ ਆਪ ਨੂੰ ਬਹੁਤ ਦੁੱਖ ਹੋਇਆ।

ਸ਼ਹੀਦੀ – 30 ਜਨਵਰੀ, 1948 ਦਾ ਉਹ ਮਨਹੂਸ ਦਿਨ ਸੀ ਜਿਸ ਦਿਨ ਮਹਾਤਮਾ ਗਾਂਧੀ (Mahatma Gandhi) ਬਿਰਲਾ ਮੰਦਰ ਵਿਚ ਪ੍ਰਾਰਥਨਾ ਕਰਕੇ ਵਾਪਸ ਆ ਰਹੇ ਸਨ। ਇਕ ਸਿਰਫਿਰ ਨੌਜਵਾਨ ਨੱਥੂ ਰਾਮ ਗੌਡਸੇ ਨੇ ਗੋਲੀਆਂ ਚਲਾ ਕੇ ਆਪ ਨੂੰ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਅਹਿੰਸਾ ਦਾ ਇਹ ਪੁਜਾਰੀ ਹਿੰਸਾ ਦਾ ਸ਼ਿਕਾਰ ਹੋ ਗਿਆ। ਅੱਜ ਵੀ ਮਹਾਤਮਾ ਗਾਂਧੀ(Mahatma Gandhi) ਨੂੰ ਦੇਸ਼ ਪੂਰੇ ਫ਼ਕਰ ਅਤੇ ਮਾਣ ਨਾਲ ਯਾਦ ਕਰਦਾ ਹੈ। 2 ਅਕਤੂਬਰ ਨੂੰ ਰਾਸ਼ਟਰੀ ਪੱਧਰ ਤੇ ਪ੍ਰੋਗਰਾਮ ਕਰਾਏ ਜਾਂਦੇ ਹਨ ਅਤੇ ਇਸ ਦਿਨ ਦੇਸ਼ ਵਿੱਚ ਛੁੱਟੀ ਹੁੰਦੀ ਹੈ। 

ਸਾਂਨੂੰ ਉਮੀਦ ਹੈ ਕਿ ਆਪ ਨੂੰ mahatma gandhi essay in punjabi, paragraph on mahatma gandhi in punjabi ਅਤੇ  short essay on mahatma gandhi in punjabi ਦੇ ਨਾਲ ਨਾਲ  mahatma gandhi paragraph in punjabi ਪਸੰਦ ਆਇਆ ਹੋਣਾ ਹੈ। ਇਹ ਲੇਖ  gandhi jayanti essay in punjabi ਵਜੋਂ ਅਤੇ ਗਾਂਧੀ ਜੈਅੰਤੀ ਵਾਲੇ ਦਿਨ  speech on mahatma gandhi in punjabi ਲਈ ਵੀ ਲਾਹੇਵੰਦ ਹੈ। ਜੇ ਲੇਖ ਪਸੰਦ ਆਇਆ ਹੋਵੇ ਤਾਂ ਸ਼ੇਯਰ ਜ਼ਰੂਰ ਕਰੋ।  

Sharing Is Caring:

Leave a comment