ਰਬਿੰਦਰਨਾਥ ਟੈਗੋਰ ‘ਤੇ ਪੰਜਾਬੀ ਵਿੱਚ ਲੇਖ । Essay on Rabindranath Tagore in punjabi

ਰਬਿੰਦਰਨਾਥ ਟੈਗੋਰ ‘ਤੇ ਪੰਜਾਬੀ ਵਿੱਚ ਲੇਖ।Essay on Rabindranath Tagore in punjabi

ਅਸੀਂ ਆਪਣੀ ਵੈੱਬਸਾਈਟ ‘ਤੇ ਕਲਾਸ 1, 2, 3, 4, 5, 6, 7, 8, 9, 10, 11, 12 ਅਤੇ ਕਾਲਜ ਦੇ ਵਿਦਿਆਰਥੀਆਂ (Punjabi Essay for Students) ਲਈ ਵੱਖ-ਵੱਖ ਤਰ੍ਹਾਂ ਦੇ ਪੰਜਾਬੀ ਦੇ ਲੇਖ Punjabi Language Essay Post ਕਰ ਰਹੇ ਹਾਂ। ਇਸ ਕਿਸਮ ਦਾ ਲੇਖ ਤੁਹਾਡੇ ਬੱਚਿਆਂ ਅਤੇ ਵਿਦਿਆਰਥੀਆਂ ਦੀਆਂ ਵਾਧੂ ਪਾਠਕ੍ਰਮ ਗਤੀਵਿਧੀਆਂ ਜਿਵੇਂ: ਲੇਖ ਲਿਖਣ, ਬਹਿਸ ਮੁਕਾਬਲੇ ਅਤੇ ਚਰਚਾ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ।

ਆਓ ਪੜੀਏ Essay on Rabindranath Tagore in Punjabi for Student | Punjabi Essay on “Rabindranath Tagore”, “ਰਬਿੰਦਰਨਾਥ ਟੈਗੋਰ ਪੰਜਾਬੀ ਲੇਖ”, Punjabi Essay for Class 5, 6, 7, 8, 9 and 10

  1. ਭੂਮਿਕਾ – ਆਪਣੀ ਮਾਂ-ਬੋਲੀ ਬੰਗਾਲੀ ਨਾਲ ਪਿਆਰ ਕਰਨ ਕਰਕੇ ਗੀਤਕਾਰ, ਨਾਟਕਕਾਰ, ਚਿੱਤਰਕਾਰ, ਕਵੀ, ਕਲਾਕਾਰ ਰਵਿੰਦਰ ਨਾਥ ਟੈਗੋਰ ਨੂੰ ਕੌਣ ਨਹੀਂ ਜਾਣਦਾ। ਜਦੋਂ ਰਾਸ਼ਟਰੀ ਗਾਣ ਜੋ ਹਰ ਰੋਜ਼ ਸਕੂਲਾਂ ਵਿਚ ਗਾਇਆ ਜਾਂਦਾ ਹੈ, ਹਰ ਕੌਮੀ ਤਿਉਹਾਰ ਤੇ ਜਿਸ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਦੇ ਰਚਨਹਾਰੇ ਦਾ ਨਾਂ ਆਉਂਦਾ ਹੈ ਤਾਂ ਉਸ ਸਮੇਂ ਵੀ ਰਵਿੰਦਰ ਨਾਥ ਟੈਗੋਰ ਨੂੰ ਯਾਦ ਕੀਤਾ ਜਾਂਦਾ ਹੈ। ਭਾਰਤ ਮਾਤਾ ਦੇ ਅਜਿਹੇ ਹੀਰੋ ਪੁੱਤਰ ਜਿਨ੍ਹਾਂ ਭਾਰਤ ਮਾਤਾ ਦੀ ਆਨ ਅਤੇ ਸ਼ਾਨ ਦੀ ਖ਼ਾਤਰ ਆਪਣਾ ਸਾਰਾ ਜੀਵਨ ਲਗਾ ਦਿੱਤਾ, ਉਨ੍ਹਾਂ ਨੂੰ ਵਾਰ-ਵਾਰ ਨਮਸਕਾਰ ਕਰਨ ਨੂੰ ਜੀ ਕਰਦਾ ਹੈ।
  2.  ਜਨਮ ਅਤੇ ਬਚਪਨ – ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ, 1881 ਈ. ਨੂੰ ਬੰਗਾਲ ਦੇ ਮਹਾਂਨਸਰ ਕੋਲਕਾਤਾ ਵਿਖੇ ਇਕ ਬਹੁਤ ਹੀ ਅਮੀਰ ਘਰਾਣੇ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ੍ਰੀ ਦੇਵਿੰਦਰ ਨਾਥ ਠਾਕੁਰ ਸੀ ਜੋ ਬੰਗਾਲ ਦੇ ਪ੍ਰਸਿੱਧ ਬੈਨਰਜੀ ਘਰਾਣੇ ਵਿੱਚੋਂ ਸਨ।ਆਪ ਦੇ ਪਿਤਾ ਭਾਵੇਂ ਇੱਕ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਫਿਰ ਵੀ ਉਹ ਜ਼ਾਤ-ਪਾਤ, ਛੂਤ-ਛਾਤ ਜਿਹੇ ਭਰਮਾਂ ਤੋਂ ਦੂਰ ਹੀ ਰਹਿੰਦੇ ਸਨ। ਉਨ੍ਹਾਂ ਦੇ ਘਰ ਵਿਚ ਹਮੇਸ਼ਾ ਪ੍ਰਾਰਥਨਾ ਅਤੇ ਭਜਨ-ਬੰਦਗੀ ਦਾ ਮਹੌਲ ਬਣਿਆ ਹੀ ਰਹਿੰਦਾ ਸੀ। ਇਨ੍ਹਾਂ ਸਭ ਗੱਲਾਂ ਦਾ ਰਵਿੰਦਰ ਨਾਥ ’ਤੇ ਬਹੁਤ ਅਸਰ ਪਿਆ। ਘਰ ਦੇ ਧਾਰਮਿਕ ਮਹੌਲ ਦਾ ਹੀ ਅਸਰ ਸੀ ਕਿ ਆਪ ਆਪਣੇ ਪਿਤਾ ਜੀ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ, ਜਿਸ ਨੂੰ ਦੇਖ ਕੇ ਆਪ ਬਹੁਤ ਖੁਸ਼ ਹੋਏ ।
  3. ਵਿਦਿਆ ਪ੍ਰਾਪਤੀ – ਟੈਗੋਰ ਬਚਪਨ ਤੋਂ ਖੁੱਲ੍ਹੇ-ਡੁੱਲ੍ਹੇ ਸੁਭਾਅ ਦਾ ਸੀ। ਇਸ ਕਰਕੇ ਉਸ ਨੇ ਕਿਸੇ ਵੀ ਸਕੂਲ ਵਿੱਚ ਜਾ ਕੇ ਵਿਦਿਆ ਹਾਸਲ ਨਹੀਂ ਕੀਤੀ। ਇਸੇ ਕਰਕੇ ਪਿਤਾ ਨੇ ਆਪ ਜੀ ਦੀ ਵਿਦਿਆ ਪ੍ਰਾਪਤੀ ਲਈ ਘਰ ਵਿਚ ਹੀ ਬਹੁਤ – ਤਜ਼ਰਬੇਕਾਰ ਅਤੇ ਹੋਣਹਾਰ ਅਧਿਆਪਕ ਦੀ ਡਿਊਟੀ ਲਗਾ ਦਿੱਤੀ। ਭਾਵੇਂ ਪਿਤਾ ਦੇ ਕਹਿਣ ਅਨੁਸਾਰ ਆਪ ਨੂੰ ਉਚੇਰੀ ਵਿਦਿਆ ਦੀ ਪ੍ਰਾਪਤੀ ਲਈ ਇੰਗਲੈਂਡ ਜਾਣਾ ਪਿਆ, ਪਰੰਤੂ ਆਪ ਪੜ੍ਹਾਈ ਵਿੱਚੇ ਛੱਡ ਕੇ ਹੀ ਭਾਰਤ ਪਰਤ ਆਏ ਕਿਉਂਕਿ ਆਪ ਦੀਆਂ ਕਵਿਤਾ ਲਿਖਣ, ਚਿੱਤਰਕਾਰੀ ਕਰਨ ਜਾਂ ਕਲਾਕਾਰੀ ਦੀਆਂ ਰੁਚੀਆਂ ਨੇ ਆਪ ਨੂੰ ਉਥੇ ਰਹਿਣ ਨਹੀਂ ਦਿੱਤਾ। ਆਪ ਕੁਦਰਤ ਦੇ ਨਜ਼ਾਰਿਆਂ ਨਾਲ ਇਕ-ਮਿਕ ਹੋ ਕੇ ਰਹਿਣਾ ਪਸੰਦ ਕਰਦੇ ਸਨ।ਆਪ ਦੀਆਂ ਰੁਚੀਆਂ ਨੂੰ ਉਸ ਵੇਲੇ ਬੜਾਵਾ ਮਿਲਿਆ ਜਦੋਂ ਆਪ ਦਾ ਵਿਆਹ ਮ੍ਰਿਣਾਲਿਨੀ ਦੇਵੀ ਜਿਹੀ ਸੁੰਦਰ ਕੰਨਿਆ ਨਾਲ ਹੋ ਗਿਆ। ਉਸ ਦਿਨ ਤੋਂ ਆਪ ਦੇ ਜੀਵਨ ਵਿਚ ਪ੍ਰੇਮ ਦਾ ਹੜ੍ਹ ਜਿਹਾ ਹੀ ਆ ਗਿਆ। ਉਸ ਦੇ ਆਉਣ ਨਾਲ ਆਪ ਦੀ ਕਵਿਤਾ ਵਿਚ ਪ੍ਰੇਮ ਦਾ ਅਥਾਹ ਸਾਗਰ ਹੀ ਸਮਾ ਗਿਆ, ਜੋ ਫੁੱਟ-ਫੁੱਟ ਕੇ ਬਾਹਰ ਨਿਕਲਣ ਲੱਗਾ। ਇਹ ਉਸੇ ਦਾ ਹੀ ਨਤੀਜਾ ਸੀ ਜੋ ਆਪ ਨੇ ‘ਗੀਤਾਂਜਲੀ ਨਾਂ ਦਾ ‘ਕਾਵਿ ਸੰਗ੍ਰਹਿ` ਲਿਖਿਆ ਜਿਸ ’ਤੇ ਆਪ ਨੂੰ ਦੁਨੀਆਂ ਦਾ ਮਹਾਨ ਪੁਰਸਕਾਰ ‘ਨੋਬਲ ਪੁਰਸਕਾਰ ਮਿਲਿਆ।
  4. ਸਾਹਿਤ ਦੀ ਰਚਨਾ – ਆਪ ਦਾ ਸਾਹਿਤ ਵੱਲ ਬਚਪਨ ਤੋਂ ਹੀ ਆਪ ਦਾ ਕਾਫ਼ੀ ਝੁਕਾਅ ਸੀ। ਛੋਟੀ ਉਮਰ ਤੋਂ ਹੀ ਆਪ ਨੇ ਕਵਿਤਾ, ਨਾਵਲ, ਨਾਟਕ, ਇਕਾਂਗੀਆਂ, ਕਹਾਣੀਆਂ, ਨਿਬੰਧ ਆਦਿ ਲਿਖਣੇ ਸ਼ੁਰੂ ਕਰ ਦਿੱਤੇ ਸਨ। ਆਪ ਨੇ ਇਹ ਆਪਣੀਆਂ ਸਾਰੀਆਂ ਰਚਨਾਵਾਂ ਆਪਣੀ ਮਾਂ-ਬੋਲੀ ਬੰਗਾਲੀ ਵਿਚ ਹੀ ਲਿਖੀਆਂ। ਆਪ ਨੇ ‘ਸ਼ਾਮ ਦੇ ਗੀਤ’, ‘ਪ੍ਰਭਾਤ ਦੇ ਗੀਤ’, ‘ਤਸਵੀਰਾਂ ਦਾ ਰਾਗ’, ‘ਨਵਾਂ ਚੰਨ, ‘ਪ੍ਰਾਰਥਨਾ’, ‘ਭੁੱਖੇ ਪੱਥਰ’, ‘ਤਾਰਾ’, ‘ਕਾਬਲੀ ਵਾਲਾ” ਜਿਹੀਆਂ ਪ੍ਰਸਿੱਧ ਰਚਨਾਵਾਂ ਲਿਖ ਕੇ ਸਾਹਿਤ ਜਗਤ ਵਿਚ ਧੂਮ ਮਚਾ ਦਿੱਤੀ। ਆਪਣੀਆਂ ਇਨ੍ਹਾਂ ਕੁਝ ਕਹਾਣੀਆਂ, ਇਕਾਂਗੀ, ਨਾਟਕਾਂ ਆਦਿ ‘ਤੇ ਫਿਲਮਾਂ ਵੀ ਬਣ ਚੁੱਕੀਆਂ ਹਨ ਨਾਟਕ ਵੀ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ “ਕਾਬਲੀ ਵਾਲਾ’ ਕਹਾਣੀ ਅਤੇ ‘ਡਾਕ-ਘਰ’ ਨਾਟਕ ਬਹੁਤ ਪ੍ਰਸਿੱਧ ਹਨ।
  5. ਸ਼ਾਂਤੀ ਨਿਕੇਤਨ ਦੀ ਸਥਾਪਨਾ – ਕਿਉਂਕਿ ਆਪ ਸ਼ੁਰੂ ਤੋਂ ਹੀ ਖੁੱਲ੍ਹੇ-ਡੁੱਲ੍ਹੇ ਅਤੇ ਅਜ਼ਾਦ ਖਿਆਲਾਂ ਦੇ ਮਾਲਕ ਸਨ, ਇਸ ਲਈ ਆਪ ਚਾਹੁੰਦੇ ਸਨ ਕਿ ਕਿਸੇ ਅਜਿਹੀ ਸੰਸਥਾ ਦੀ ਸਥਾਪਨਾ ਕੀਤੀ ਜਾਵੇ ਜਿਸ ਵਿਚ ਵਿਦਿਆਰਥੀ ਅਸਾਨੀ ਨਾਲ ਵਿਦਿਆ ਹਾਸਲ ਕਰ ਸਕਣ। ਉਨ੍ਹਾਂ ‘ਤੇ ਕੋਈ ਕਿਤਾਬੀ ਬੋਝ ਨਾ ਹੋਵੇ। ਉਹ ਸਕੂਲ ਵਿਚ ਬੱਝ ਕੇ ਪੜ੍ਹਾਈ ਨਾ ਕਰਨ। ਆਪਣੇ ਇਸ ਸੁਪਨਿਆਂ ਦੇ ਸਕੂਲ ਨੂੰ ਸੰਜੋਣ ਲਈ ਆਪ ਨੇ ਸ਼ਾਂਤੀ ਨਿਕੇਤਨ ਦੀ ਸਥਾਪਨਾ ਕੀਤੀ। ਇਹ ਇਕ ਅਜਿਹੀ ਸੰਸਥਾ ਸੀ, ਜਿਸ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਸਲੇਬਸ ਵਿਚ ਕਿਤਾਬੀ ਪੜ੍ਹਾਈ ਨਾਲੋਂ ਕਲਾਤਮਕਤਾ, ਕੁਦਰਤੀ ਦ੍ਰਿਸ਼ਾਂ ਦੇ ਚਿਤਰਣ ਲਈ ਚਿੱਤਰਕਾਰੀ, ਨਾਟਕ, ਨਾਵਲ, ਕਹਾਣੀ ਲੇਖਣ ਆਦਿ ਨੂੰ ਤਰਜ਼ੀਹ ਦਿੱਤੀ ਜਾਂਦੀ ਸੀ। ਅੱਜ ਵੀ ਆਪ ਦਾ ਲਗਾਇਆ ਉਹ ਬੂਟਾ ‘ਸ਼ਾਂਤੀ ਨਿਕੇਤਨ’ ਵਿਸ਼ਵ ਵਿਦਿਆਲਾ ਦੇ ਰੂਪ ਵਿੱਚ ਫਲ-ਫੁੱਲ ਰਿਹਾ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਵਿਦਿਆਰਥੀ ਆ ਕੇ ਸਿਖਿਆ ਹਿਣ ਕਰ ਰਹੇ ਹਨ।
  6. ਪ੍ਰਸਿੱਧ ਦੇਸ਼-ਭਗਤ – ਟੈਗੋਰ ਸਿਰਫ਼ ਇਕ ਸਾਹਿਤਕਾਰ ਹੀ ਨਹੀਂ ਸਨ ਬਲਕਿ ਇਕ ਸੱਚੇ ਦੇਸ਼-ਭਗਤ ਵੀ ਸਨ। ਦੇਸ਼-ਭਗਤੀ ਦਾਜਜ਼ਬਾ ਇਨ੍ਹਾਂ ਦੇ ਦਿਲ ਵਿਚ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਭਾਵੇਂ ਆਪ ਨੇ ਸਿੱਧੇ ਰੂਪ ਵਿਚ ਕਿਸੇ ਅਜ਼ਾਦੀ ਅੰਦੋਲਨ ਵਿਚ ਹਿੱਸਾ ਨਹੀਂ ਲਿਆ ਫਿਰ ਵੀ ਆਪਣੀਆਂ ਲਿਖਤਾਂ ਰਾਹੀਂ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਨੂੰ ਭੰਡਦੇ ਰਹੇ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਆਪ ਦੇ ਕੋਮਲ ਮਨ ’ਤੇ ਏਨਾ ਅਸਰ ਹੋਇਆ ਸੀ ਕਿ ਆਪ ਦੀ ਆਤਮਾ ਕੰਬ ਉੱਠੀ ਸੀ। ਉਸ ਦਾ ਹੀ ਅਸਰ ਸੀ ਕਿ ਮਹਾਤਮਾ ਗਾਂਧੀ ਵੱਲੋਂ ਚਲਾਈ ਜਾ ਰਹੀ ਨਾ-ਮਿਲਵਰਤਨ ਲਹਿਰ ’ਤੇ ਅਮਲ ਕਰਦਿਆਂ ਆਪ ਨੇ ਅੰਗਰੇਜ਼ ਸਰਕਾਰ ਵੱਲੋਂ ਆਪ ਨੂੰ ਮਿਲਿਆ ‘ਸਰ ਦਾ ਖਿਤਾਬ ਵਾਪਸ ਕਰ ਦਿੱਤਾ ਸੀ ਜਿਸ ਨੂੰ ਪ੍ਰਾਪਤ ਕਰਨਾ ਕਿਸੇ ਵੀ ਨਾਗਰਿਕ ਵਾਸਤੇ ਮਾਣ ਵਾਲੀ ਗੱਲ ਹੁੰਦੀ ਹੈ। ਇਸੇ ਕਰਕੇ ਮਹਾਤਮਾ ਗਾਂਧੀ ਜੀ ਆਪ ਨੂੰ ‘ਗੁਰੂਦੇਵ’ ਕਹਿੰਦੇ ਸਨ।
  7. ਦੇਹਾਂਤ – ਇਹ ਮਹਾਨ ਸਾਹਿਤਕਾਰ ਅਤੇ ਦੇਸ਼ ਭਗਤ 1941 ਈ. ਵਿਚ 80 ਸਾਲ ਦੀ ਉਮਰ ਭੋਗ ਕੇ ਦੇਸ਼ ਵਾਸੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਜਦੋਂ ਤਕ ਵੀ ਰਾਸ਼ਟਰੀ ਗਾਣ ‘ਜਨ-ਗਣ-ਮਨ’ਦੇ ਬੋਲ ਸਾਡੇ ਕੰਨਾਂ ਵਿਚ ਗੂੰਜਦੇ ਰਹਿਣਗੇ, ਇਸ ਮਹਾਨਸ਼ਖ਼ਸੀਅਤ ਨੂੰ ਯਾਦ ਕੀਤਾ ਜਾਂਦਾ ਰਹੇਗਾ।

Essay on Rabindranath Tagore in Punjabi for Student

Read More Punjabi Essays

ਪੰਜਾਬੀ ਲੇਖ: ਮਹਾਤਮਾ ਗਾਂਧੀ ਬਾਰੇ ਲੇਖ | Essay on Mahatma Gandhi in Punjabi for Student

ਪੰਜਾਬੀ ਦੇ ਲੇਖ : ਪ੍ਰਦੂਸ਼ਣਤੇ ਲੇਖ | Essay on Pollution in Punjabi

ਚਰਿੱਤਰ ਦਾ ਨਿਰਮਾਣ ਕਰਦੀ ਹੈ ਇਮਾਨਦਾਰੀ | Essay on Honesty in Punjabi Language

 

Sharing Is Caring:

Leave a comment