ਪੰਜਾਬੀ ਵਿਚ ਵੱਧਦੀ ਮਹਿੰਗਾਈ ਉੱਤੇ ਲੇਖ। Essay on ‘Vadhadi Mahingai’ in Punjabi

ਪੰਜਾਬੀ ਵਿਚ ਵੱਧਦੀ ਮਹਿੰਗਾਈ ਉੱਤੇ ਲੇਖ। Essay on ‘Rising inflation’ in Punjabi

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ ਵੱਧਦੀ ਮਹਿੰਗਾਈ ਉੱਤੇ ਪੰਜਾਬੀ ਲੇਖ, Essay on ‘Vadhadi Mahingai’ in Punjabi ,Essay on ‘Rising Inflation’ in punjabi for classes 5,6,7,8,9,10,11,12 ਪੜੋਂਗੇ। 

ਲੇਖ – ਵੱਧਦੀ ਮਹਿੰਗਾਈ 

ਦੇਸ਼ ਦੇ ਸੰਕਟ –  ਸਾਡਾ ਦੇਸ਼ ਕਈ ਸੰਕਟਾਂ ਤੋਂ ਲੰਘ ਰਿਹਾ ਹੈ,ਇਹਨਾਂ ਵਿਚੋਂ ਵੱਧਦੀ ਮਹਿੰਗਾਈ ਇਕ ਸੱਬ ਵੱਧ ਦੁਖਦਾਈ ਸੰਕਟ ਹੈ। ਹਰ ਤਰਫ ਸਬ ਚੀਜ਼ਾਂ ਨੂੰ ਅੱਗ ਹੀ ਲੱਗੀ ਹੋਈ ਹੈ। ਬਾਜ਼ਾਰ ਦੀਆਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਅਕਾਸ਼ ਨੂੰ ਛੂ ਰਹੀਆਂ ਹਨ। ਦਾਲਾਂ ਅਤੇ ਸਬਜ਼ੀਆਂ ਆਟਾ ਅਤੇ ਗੇਹੂ ਤੇਲ, ਵਨਸਪਤੀ ਅਤੇ ਖੰਡ ਕੋਈ ਚੀਜ਼ ਹੇਠ ਨਹੀਂ ਆਉਂਦੀ। ਕਈ ਚੀਜ਼ਾਂ ਦੀਆਂ ਕੀਮਤਾਂ ਤਾਂ ਪਹਿਲਾਂ ਤੋਂ 10 ਗੁਣਾਂ ਵੱਧ ਗਈਆਂ ਹਨ। ਇਸ ਵਧਦੀ ਮਹਿੰਗਾਈ ਨੇ ਗਰੀਬ ਅਤੇ ਮੱਧ ਸ਼੍ਰੇਣੀ ਦੇ ਲੋਕਾਂ ਦਾ ਤਾਂ ਬੁਰਾ ਹਾਲ ਹੀ ਕਰ ਦਿੱਤਾ ਹੈ। ਸਰਕਾਰੀ ਮੁਲਾਜ਼ਮ ਤਾਂ ਆਪਣੀ ਤਾਨਖੁਆ ਵਾਧਵਾ ਕੇ ਤੇ ਕੁਝ ਵਧਦੀ ਮਹਿੰਗਾਈ ਭੱਤੇ ਨਾਲ ਆਈ-ਚਲਾਈ ਕਰਿ ਜਾਂਦੇ ਹਨ। ਮਜ਼ਦੂਰ ਵੀ ਹੜਤਾਲਾਂ ਆਦਿ ਦਾ ਦਬਾਅ ਪਾ ਕੇ ਆਪਣਾ ਵੀ ਕੁਝ ਵਾਧਾ ਕਰ ਲੈਂਦੇ ਹਨ। ਪਰ ਉਹ ਉਤਪਾਦਕਤਾ ਵਿਚ ਜਰਾ ਵਾਧਾ ਨਹੀਂ ਕਰਦੇ।

ਰਿਕਾਰਡ ਤੋੜ ਮਹਿੰਗਾਈ  –  ਵਿਕਾਸਸ਼ੀਲ ਦੇਸ਼ਾਂ ਵਿੱਚ ਕੀਮਤਾਂ ਦਾ ਵੱਧਣਾ ਜ਼ਰੂਰੀ ਹੈ ਅਤੇ ਇਹ ਕਿਸੇ ਹੱਦ ਤੱਕ ਦੇਸ ਦੀ ਆਰਥਕ ਉੱਨਤੀ ਦਾ ਚਿੰਨ੍ਹ ਵੀ ਹਨ। ਕਾਰਨ ਇਹ ਹੈ ਕਿ ਸਰਕਾਰ, ਆਰਥਕ ਵਿਕਾਸ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਤਾਨਖੁਆ ਤੋਂ ਵੱਧ ਖ਼ਰਚ ਕਰਦੀ ਹੈ। ਇਸ ਨਾਲ ਲੋਕਾਂ ਦੀ ਆਮਦਨ ਵੱਧ ਕੇ ਵਸਤੂਆਂ ਤੇ ਸੇਵਾਵਾਂ ਦੀ
ਮੰਗ ਕਰਦੀ ਹੈ। ਮੰਗ ਵੱਧਣ ਨਾਲ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਪਰ ਆਖਰ ਮਹਿੰਗਾਈ ਦੀ ਵੀ ਕੋਈ ਹੱਦ ਹੁੰਦੀ ਹੈ। ਜੇ ਹਾਲਤ ਇਸੇ ਤਰ੍ਹਾਂ ਰਹੀ ਤੇ ਸਾਡੀ ਸਰਕਾਰਾਂ ਨੇ ਮਹਿਗਾਈ ਨੂੰ ਨੱਥ ਪਾਉਣ ਤੇ ਕੀਮਤਾਂ ਨੂੰ ਸਥਿਰ ਕਰਨ ਦਾ ਜਤਨ ਨਾ ਕੀਤਾ, ਤਾਂ ਹਾਲਤ ਹੋਰ ਬੇਕਾਬੂ ਹੋ ਜਾਵੇਗੀ। ਸਾਡੀ ਆਰਥਿਕਤਾ ਤੇ ਰਾਜਨੀਤਿਕ ਹਸਤੀ ਡਾਵਾਂਡੋਲ ਹੋ ਕੇ ਦੇਸ਼ ਵਿੱਚ ਅਰਾਜਕਤਾ ਤੇ ਰਾਮ- ਰੋਲੇ ਦੀ ਹਾਲਤ ਪੈਦਾ ਹੋਣ ਦੀ ਸੰਭਾਵਨਾ ਹੈ।

ਮਹਿੰਗਾਈ ਦੇ ਕਾਰਨ – ਕੀਮਤਾਂ ਵੱਧਣ ਦੇ ਕਈ ਕਾਰਨ ਹਨ, ਸਭ ਤੋਂ ਵੱਡਾ ਕਾਰਨ ਇਹ ਹੈ ਕਿ ਚੀਜ਼ਾਂ ਦੀ ਮੰਗ ਦੇ ਟਾਕਰੇ ਵਿੱਚ ਇਨ੍ਹਾਂ ਦੀ ਉਤਪਤੀ ਬਹੁਤ ਘੱਟ ਹੈ। ਦੂਜੇ ਸ਼ਬਦਾਂ ਵਿੱਚ ਜਿੰਨੀ ਮਾਤਰਾ ਵਿੱਚ ਲੋਕਾਂ ਨੂੰ ਵੱਖ-ਵੱਖ ਚੀਜ਼ਾਂ ਦੀ ਲੋੜ ਹੈ, ਉੱਨੀਆਂ ਉਪਲਬਧ ਨਹੀਂ ਹਨ। ਦੂਸਰਾ ਸਾਡੀ ਵਸੋਂ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਇਸਦੇ ਵੱਧਣ ਨਾਲ ਲੋਕਾਂ ਦੀਆਂ
ਜ਼ਰੂਰਤਾਂ ਦੀ ਮੰਗ ਵੀ ਵੱਧਦੀ ਹੈ। ਪਰ ਚੀਜ਼ਾ ਦੀ ਉਪਜ ਵਿੱਚ ਵਾਧਾ ਬਹੁਤ ਘਟ ਹੋ ਰਿਹਾ ਹੈ। ਮੰਗ ਵਧੇਰੇ ਹੋਣ ਕਰਕੇ ਉਸਦੀ ਕੀਮਤ ਵਧਾ ਦਿੱਤੀ ਜਾਂਦੀ ਹੈ।

ਮਹਿੰਗਾਈ ਕਾਬੂ ਵਿੱਚ ਕਰਨ ਦੇ ਉਪਰਾਲੇ – ਮਹਿੰਗਾਈ ਨੂੰ ਰੋਕਣ ਦੇ ਤਿੰਨ ਉਪਰਾਲੇ ਕਰਨੇ ਜ਼ਰੂਰੀ ਹਨ-
1. ਅਬਾਦੀ ਨੂੰ ਸੀਮਿਤ ਰੱਖਣਾ।
2.ਦੂਜਾ ਚੀਜ਼ਾਂ ਦੀ ਉਪਜ ਵਿੱਚ ਵਾਧਾ ਕੀਤਾ ਜਾਵੇ। ਜੇ ਚੀਜ਼ਾਂ ਦੀ ਸਾਡੇ ਦੇਸ ਵਿੱਚ ਘਾਟ ਹੈ ਤਾਂ ਉਸਨੂੰ ਬਾਹਰਲੇ
ਦੇਸ ਤੋਂ ਮੰਗਵਾ ਕੇ ਜ਼ਰੂਰਤ ਨੂੰ ਪੂਰਾ ਕੀਤਾ ਜਾਵੇ।
3.ਤੀਜਾ ਚੀਜ਼ਾਂ ਦੀ ਖਪਤ ਨੂੰ ਘਟਾਇਆ ਜਾਵੇ ਪਰ ਹੁੰਦਾ ਅਸਲ ਵਿੱਚ ਇਹ ਹੈ ਕਿ ਜਿਸ ਚੀਜ਼ ਦੀ ਘਾਟ ਹੁੰਦੀ ਹੈ, ਲੋਕਾਂ ਦਾ ਧਿਆਨ ਉਸੇ ਚੀਜ਼ ਨੂੰ ਖ਼ਰੀਦਣ ਵੱਲ ਹੁੰਦਾ ਹੈ।

ਸਰਮਾਏਦਾਰੀ ਢਾਂਚਾ – ਇਹ ਮਹਿੰਗਾਈ ਦਾ ਵੱਡਾ ਕਾਰਨ ਹੈ। ਇਸ ਨਾਲ ਸਮਾਜ ਵਿਚ ਪੈਦਾ ਹੋਈ ਭ੍ਰਿਸ਼ਟਾਚਾਰੀ ਵੀ ਹੈ। ਸਾਰੀਆਂ ਸਰਕਾਰਾਂ ਤਾ ਸਮਾਜਵਾਦ ਦੇ ਨਾਂ ਦੀ ਪੂਜਾ ਕਰਦਿਆਂ ਹਨ ਪਰ ਅਸਲੀ ਸਮਾਜਵਾਦ ਕਿੱਤੇ ਨਹੀਂ ਹੈ। ਬੇਈਮਾਨ ਕਾਰਖਾਨੇਦਾਰਾਂ ,ਵਪਾਰੀਆਂ ,ਸਮੱਗਲਰਾਂ ਤੇ ਟੈਕਸ ਚੋਰਾਂ ਅਤੇ ਰਿਸ਼ਵਤ ਖੋਰਾਂ ਦੇ ਲਾਇ ਤਾਂ ਕਮਾਈ ਕਾਲ਼ਾ ਧਨ ਹੈ। ਕੁਝ ਲੋਕ ਗ਼ਲਤ ਕਮਾਈ ਨੂੰ ਇੱਦਾਂ ਉਡਾਉਂਦੇ ਹਨ ਜਿੱਦਾਂ ਉਹਨਾਂ ਕੋਲ ਧਨ ਦੀ ਬਿਲਕੁਲ ਕਮੀ ਨਹੀਂ ਹੈ। ਪਰ ਦੇਸ਼ ਦੇ ਅੱਸੀ ਪ੍ਰਤੀਸ਼ਤ ਲੋਕ ਤਾਂ ਮਨਾਹੀਣਗੇ ਦੀ ਬਾੜ ਵਿਚ ਡੁੱਬ ਰਹੇ ਹਨ। 

ਸੰਖੇਪ- ਸਰਕਾਰ ਨੂੰ ਉਤਪਾਦਨ ਦੇ ਵਿਗੜੇ ਹੋਏ ਢਾਂਚੇ ਨੂੰ ਠੀਕ ਕਰਨਾ ਚਾਹੀਦਾ ਹੈ। ਲੋਕ ਸਾਧਾਰਨ ਉਪਭੋਗ ਦੀਆਂ ਚੀਜ਼ਾਂ ਛੱਡ ਕੇ ਵਿਲਾਸਪੂਰਨ  ਚੀਜ਼ਾਂ ਬਾਂਉਂਦੇ ਹਨ ਜਿਸ ਨਾਲ ਕਾਰਖਾਨੇ ਦੇ ਮਾਲਕਾਂ ਨੂੰ ਜ਼ਿਆਦਾ ਲਾਭ ਹੁੰਦਾ ਹੈ। ਇਸ ਤਰਾਹ ਉਪਵੋਗਤਾ ਦੀ ਵਸਤਾ ਦੀ ਕਮੀ ਦੇ ਕਾਰਣ ਚੀਜ਼ਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਮਹਿੰਗਾਈ ਨੂੰ ਘਟ ਕਰਨ ਲਈ ਜਦ ਤਕ ਸਰਕਾਰ ਕੋਈ ਕਦਮ ਨਹੀਂ ਚਕੂਗੀ ਤਦ ਤਕ ਇਸ ਤੇ ਠੱਲ ਨਹੀਂ ਪਵੇਗੀ।

ਸਾਨੂ ਉਮੀਦ ਹੈ ਕਿ ਇਸ ਪੋਸਟ ਵਿਚ ਦਿੱਤਾ ਗਿਆ ਵਧਦੀ ਮਹਿੰਗਾਈ ਤੇ ਪੰਜਾਬੀ ਲੇਖ ਤੁਹਾਡੇ ਕੰਮ ਆਇਆ ਹੋਵੇਗਾ। 

Sharing Is Caring:

Leave a Comment