ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦੇਣ ਲਈ ਪੱਤਰ। Letter Younger Brother Take Part in Sports As Well Studies

ਆਪਣੇ ਛੋਟੇ ਭਰਾ ਨੂੰ ਇਕ ਪੱਤਰ ਲਿਖੋ ਜਿਸ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦਿਓ । Letter Younger Brother Take Part in Sports As Well Studies for class 5, 6, 7, 8, 9 and 10 in Punjabi 

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਇਸ ਪੋਸਟ ਵਿੱਚ ਅਸੀਂ  ਛੋਟੇ ਭਰਾ ਨੂੰ ਪੜਾਈ ਦੇ ਨਾਲ ਖੇਡਾਂ ਵਿਚ ਹਿੱਸਾ ਲੈਣ ਪੱਤਰ Punjabi Letter to Younger Brother Advising Him To Take Part in Sports As Well Studies, Chote Bhra Nu Patar ਲੈ ਕੇ ਆਏ ਹਾਂ। ਅਸੀਂ ਆਪਣੀ ਵੈਬਸਾਈਟ ਤੇ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਪੋਸਟਾਂ ਪਾਉਂਦੇ ਰਹਿੰਦੇ ਹਾਂ। ਆਓ ਪੜ੍ਹੀਏ  

ਪਰੀਖਿਆ ਭਵਨ,
ਜਲੰਧਰ ਸ਼ਹਿਰ .
30 ਅਪ੍ਰੈਲ, 2022

ਪਿਆਰੇ ਰਵੀ,

ਜਦੋਂ ਮੈਨੂੰ ਮਾਂ ਦੀ ਚਿੱਠੀ ਮਿਲੀ  ਜਿਸ ਨੂੰ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਤੂੰ ਬਹੁਤ ਕਮਜ਼ੋਰ ਜਿਹਾ ਹੋ ਗਿਆ ਹੈਂ। ਤੇਰੀ ਸਿਹਤ ਹਮੇਸ਼ਾ ਖ਼ਰਾਬ ਹੀ ਰਹਿੰਦੀ ਹੈ। ਤੇਰੇ ਤਾਂ ਨਜ਼ਰ ਵਾਲਿਆਂ ਐਨਕਾਂ ਵੀ ਲੱਗ ਗਈਆਂ ਹਨ। ਜਿਸ ਦਾ ਕਾਰਨ ਹੈ ਕਿ ਤੂੰ ਹਮੇਸ਼ਾ ਪੜ੍ਹਦਾ ਰਹਿੰਦਾ ਹੈ ਤੇ ਖੇਡਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ। ਤੇਰੀ ਭੁੱਖ ਬਿਲਕੁਲ ਮਰ ਗਈ ਹੈ ਜਿਸ ਕਰਕੇ ਤੂੰ ਚੰਗੀ ਤਰ੍ਹਾਂ ਖਾਂਦਾ-ਪੀਂਦਾ ਵੀ ਨਹੀਂ।

ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਅਤੇ ਦੁੱਖ ਹੋਇਆ। ਜਦੋਂ ਮੈਂ ਪਿਛਲੀ ਵਾਰ ਘਰ ਆਇਆ ਸਾਂ ਤਾਂ ਤੇਰੀ ਸਿਹਤ ਬਹੁਤ ਵਧੀਆ ਸੀ। ਇਹ ਸਭ ਤੇਰੇ ਲਗਾਤਾਰ ਪੜ੍ਹਨ ਕਰਕੇ ਹੋਇਆ ਹੈ। ਮੇਰੇ ਵੀਰ, ਜੀਵਨ ਵਿਚ ਪੜ੍ਹਾਈ ਬਹੁਤ ਜ਼ਰੂਰੀ ਹੈ। ਮੈਂ ਇਹ ਨਹੀਂ ਚਾਹੁੰਦਾ ਕਿ ਤੂੰ ਪੜ੍ਹੇ-ਲਿਖੇਂ ਨਾ। ਅਸੀਂ ਤਾਂ ਤੈਨੂੰ ਪੜ੍ਹਾ-ਲਿਖਾ ਕੇ ਇਕ ਵੱਡਾ ਅਫ਼ਸਰ ਬਣਾ ਵੇਖਣਾ ਚਾਹੁੰਦੇ ਹਾਂ। ‘ਭੱਠ ਪਿਆ ਚੋਨਾ ਜਿਹੜਾ ਕੰਨਾਂ ਨੂੰ ਖਾਵੇ’ ਇਸ ਕਹਾਵਤ ਅਨੁਸਾਰ ਅਜਿਹੀ ਪੜ੍ਹਾਈ ਨੂੰ ਕਰਨਾ ਜਿਸ ਨਾਲ ਸਿਹਤ ਹੀ ਖ਼ਰਾਬ ਹੋ ਜਾਵੇ।

ਸਾਰੇ ਚਾਹੁੰਦੇ ਹਨ ਕਿ ਤੂੰ ਖੂਬ ਪੜ੍ਹੇ-ਲਿਖੇਂ ਅਤੇ ਇਸ ਦੇ ਨਾਲ ਤੇਰੀ ਸਿਹਤ ਵੀ ਬਿਲਕੁਲ ਠੀਕ ਰਹੇ।ਇਹ ਤਾਂ ਹੀ ਹੋ ਸਕਦਾ ਹੈ ਜੇ ਤੂੰ ਪੜ੍ਹਾਈ ਦੇ ਨਾਲ-ਨਾਲ ਥੋੜ੍ਹਾ ਸਮਾਂ ਖੇਡਾਂ ਨੂੰ ਵੀ ਦੇਵੇਂ । ਸਵੇਰ ਵੇਲੇ ਉੱਠ ਕੇ ਤਾਜ਼ੀ ਹਵਾ ਵਿਚ ਸੈਰ ਕਰੇਂ । ਗਰਾਊਂਡ ਵਿਚ ਜਾ ਕੇ ਸਾਥੀਆਂ ਨਾਲ ਕੁਝ ਸਮਾਂ ਬਿਤਾਵੇਂ। ਯਾਦ ਰੱਖ ਜ਼ਿੰਦਗੀ ਵਿਚ ਖੇਡਾਂ ਵੀ ਓਨੀਆਂ ਹੀ ਜ਼ਰੂਰੀ ਹਨ ਜਿੰਨੀ ਪੜ੍ਹਾਈ।ਇਕ ਤੰਦਰੁਸਤ ਸਰੀਰ ਵਿਚ ਹੀ ਇਕ ਤੰਦਰੁਸਤ ਦਿਮਾਗ ਰਹਿ ਸਕਦਾ ਹੈ। ਭਾਵ ਦਿਮਾਗੀ ਸ਼ਕਤੀ ਲਈ ਸਰੀਰਕ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੀ ਚੰਗੀ ਸਿਹਤ ਦੀ ਖਾਤਰ ਸਕੂਲਾਂ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਖਿਡਾਈਆਂ ਜਾਂਦੀਆਂ ਹਨ।

ਹਮੇਸ਼ਾ ਪੜ੍ਹਦਾ ਰਹਿਣ ਵਾਲਾ ਕਿਤਾਬੀ-ਕੀੜਾ ਅਖਵਾਉਂਦਾ ਹੈ। ਹੁਣ ਇਹ ਤੂੰ ਹੀ ਫੈਸਲਾ ਕਰਨਾ ਕਿ ਚੰਗੀ ਸਿਹਤ ਰੱਖਦਿਆਂ ਪੜ੍ਹਾਈ ਕਰਨੀ ਹੈ ਜਾਂ ਕਮਜ਼ੋਰ ਰਹਿ ਕੇ ਸਰੀਰ ਦਾ ਨੁਕਸਾਨ ਕਰਨਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਮੇਰੀਆਂ ਗੱਲਾਂ ਦਾ ਤੇਰੇ ’ਤੇ ਜ਼ਰੂਰ ਅਸਰ ਹੋਵੇਗਾ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਥੋੜ੍ਹਾ ਸਮਾਂ ਦੇਵੇਂਗਾ। ਹੁਣ ਮੈਂ ਜਦੋਂ ਘਰ ਆਵਾਂ ਤਾਂ ਤੇਰੀ ਸਿਹਤ ਬਣੀ ਹੋਣੀ ਚਾਹੀਦੀ ਹੈ। ਮੰਮੀ-ਪਾਪਾ ਨੂੰ ਨਮਸਤੇ ।

ਤੇਰਾ ਵੱਡਾ ਵੀਰ,
ਮੋਹਨ

ਸੋ ਇਹ ਸੀ Chote Bhra / Bhai Nu padai de naal naal kheda vich hissa len lai Patar / pattar .

ਤੁਹਾਨੂੰ ਇਹ “ਆਪਣੇ ਛੋਟੇ ਭਰਾ ਨੂੰ ਪੱਤਰ ਲਿਖੋ ਕਿ ਉਹ ਕਿਤਾਬੀ ਕੀੜਾ ਨਾ ਬਣੇ ਅਤੇ ਸਿਹਤ ਦਾ ਖਿਆਲ ਰੱਖੇ, ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ- ਨਾਲ ਖੇਡਾਂ ਦੀ ਪ੍ਰੇਰਨਾ ਦਿਓ ਅਤੇ write a letter in Punjabi to your brother advising him to take part in extra curricular activities, write a letter to your younger brother about the importance of games and sports in Punjabi” ਪੱਤਰ ਕਿੰਝ ਦਾ ਲੱਗਾ ਕੰਮੈਂਟ ਕਰਕੇ ਜ਼ਰੂਰ ਦੱਸੋ। 

Sharing Is Caring:

1 thought on “ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦੇਣ ਲਈ ਪੱਤਰ। Letter Younger Brother Take Part in Sports As Well Studies”

Leave a comment