ਮੰਗਲ ਪਾਂਡੇ ਬਾਰੇ ਲੇਖ | Mangal Pandey Essay

ਮੰਗਲ ਪਾਂਡੇ | Mangal Pandey Essay 

ਅੱਜ ਅਸੀਂ ਭਾਰਤ ਦੇ ਸਭ ਤੋਂ ਪਹਿਲੇ ਸੁਤੰਤਰਤਾ ਸੈਨਾਨੀ ਮੰਗਲ ਪਾਂਡੇ ਬਾਰੇ ਲੇਖ ਪੰਜਾਬੀ (Essay on Mangal Pandey in Punjabi) ਵਿੱਚ ਪੜਾਂਗੇ। ਮੰਗਲ ਪਾਂਡੇ ਦੇ ਲੇਖ ਰਾਹੀਂ ਅਸੀਂ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਪੜਨ ਨੂੰ ਮਿਲੇਗੀ।

Mangal Pandey Essay: ਮੰਗਲ ਪਾਂਡੇ (19 ਜੁਲਾਈ 1827 – 8 ਅਪਰੈਲ 1857) ਸੰਨ 1857 ਦੇ ਪ੍ਰਥਮ ਭਾਰਤੀ ਸੁਤੰਤਰਤਾ ਸੰਗਰਾਮ ਦੇ ਅਗਰ ਦੂਤ ਸਨ। ਇਹ ਸੰਗਰਾਮ ਪੂਰੇ ਭਾਰਤ ਦੇ ਜਵਾਨਾਂ ਅਤੇ ਕਿਸਾਨਾਂ ਨੇ ਮਿਲ ਕੇ ਲੜਿਆ ਸੀ। ਇਸਨੂੰ ਬਰਤਾਨਵੀ ਸਾਮਰਾਜ ਦੁਆਰਾ ਦਬਾ ਦਿੱਤਾ ਗਿਆ। ਇਸ ਤੋਂ ਬਾਅਦ ਹੀ ਹਿੰਦੂਸਤਾਨ ਵਿੱਚ ਬਰਤਾਨੀਆ ਹਕੂਮਤ ਦਾ ਆਗਾਜ ਹੋਇਆ।

ਮੰਗਲ ਪਾਂਡੇ (Mangal Pandey) ਦਾ ਜਨਮ 19 ਜੁਲਾਈ 1827 ਨੂੰ ਵਰਤਮਾਨ ਉੱਤਰ ਪ੍ਰਦੇਸ਼, ਜੋ ਉਨ੍ਹਾਂ ਦਿਨਾਂ ਸੰਯੁਕਤ ਪ੍ਰਾਂਤ ਆਗਰਾ ਅਤੇ ਅਯੁੱਧਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਦੇ ਬਲੀਆ ਜਿਲ੍ਹੇ ਵਿੱਚ ਸਥਿੱਤ ਨਾਗਵਾ ਪਿੰਡ ਵਿੱਚ ਹੋਇਆ ਸੀ। ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਅਰਥਾਤ 1857 ਦੇ ਵਿਦਰੋਹ ਦੀ ਸ਼ੁਰੁਆਤ ਮੰਗਲ ਪਾਂਡੇ (Mangal Pandey) ਨਾਲ ਹੋਈ ਜਦੋਂ ਗਾਂ ਅਤੇ ਸੂਅਰ ਦੀ ਚਰਬੀ ਲੱਗੇ ਕਾਰਤੂਸ ਲੈਣ ਤੋਂ ਮਨਾ ਕਰਨਤੇ ਉਨ੍ਹਾਂ ਨੇ ਵਿਰੋਧ ਜਤਾਇਆ।

ਇਸ ਦੇ ਪਰਿਣਾਮ ਸਵਰੂਪ ਉਨ੍ਹਾਂ ਦੇ ਹਥਿਆਰ ਖੌਹ ਲਈ ਜਾਣ ਅਤੇ ਵਰਦੀ ਉਤਾਰ ਲੈਣ ਦਾ ਫੌਜੀ ਹੁਕਮ ਹੋਇਆ। ਮੰਗਲ ਪਾੰਡੇ ਨੇ ਉਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 29 ਮਾਰਚ ਸੰਨ 1857 ਨੂੰ ਉਨ੍ਹਾਂ ਦੀ ਰਾਈਫਲ ਖੋਹਣ ਲਈ ਅੱਗੇ ਵਧੇ ਅੰਗਰੇਜ ਅਫਸਰ ਮੇਜਰ ਹਿਊਸਨ ਉੱਤੇ ਆਕਾਮਣ ਕਰ ਦਿੱਤਾ। ਆਕਰਮਣ ਕਰਨ ਤੋਂ ਪੂਰਵ ਉਨ੍ਹਾਂ ਦੇ ਹੋਰ ਸਾਥੀਆਂ ਨੇ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਕੋਰਟ ਮਾਰਸ਼ਲ ਦੇ ਡਰ ਤੋਂ ਜਦੋਂ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਆਪਣੀ ਹੀ ਰਾਈਫਲ ਨਾਲ ਉਸ ਅੰਗਰੇਜ ਅਧਿਕਾਰੀ ਮੇਜਰ ਹਿਊਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਉਨ੍ਹਾਂ ਦੀ ਵਰਦੀ ਉਤਾਰਣ ਅਤੇ ਰਾਈਫਲ ਖੋਹਣ ਨੂੰ ਅੱਗੇ ਆਇਆ ਸੀ।

ਇਸਤੋਂ ਬਾਅਦ ਵਿਦਰੋਹੀ ਮੰਗਲ ਪਾਂਡੇ ਨੂੰ ਅੰਗਰੇਜ ਸਿਪਾਹੀਆਂ ਨੇ ਫੜ ਲਿਆ। ਉਨ੍ਹਾਂ ਦੇ ਉੱਤੇਕੋਰਟ ਮਾਰਸ਼ਲਦੁਆਰਾ ਮੁਕੱਦਮਾ ਚਲਾ ਕੇ 6 ਅਪਰੈਲ 1857 ਨੂੰ ਮੌਤ ਦੀ ਸਜਾ ਸੁਣਿਆ ਦਿੱਤੀ ਗਈ। ਕੋਰਟ ਮਾਰਸ਼ਲ ਅਨੁਸਾਰ ਉਨ੍ਹਾਂ ਨੂੰ 18 ਅਪਰੈਲ 1857 ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਇਸ ਨਿਰਣਾ ਦੀ ਪ੍ਰਤੀਕਿਰਆ ਕਿਤੇ ਵਿਕਰਾਲ ਰੂਪ ਨਾਂ ਲੈ ਲਵੇ, ਇਸ ਕੂਟ ਰਣਨੀਤੀ ਦੇ ਤਹਿਤ ਬੇਰਹਿਮ ਬਰਤਾਨਵੀ ਸਰਕਾਰ ਨੇ ਮੰਗਲ ਪਾਂਡੇ ਨੂੰ ਨਿਰਧਾਰਤ ਮਿਤੀ ਤੋਂ ਦਸ ਦਿਨ ਪੂਰਵ ਹੀ 8 ਅਪਰੈਲ ਸੰਨ 1857 ਨੂੰ ਫਾਂਸੀਤੇ ਲਟਕਾ ਦਿੱਤਾ


Mangal Pandey Essay In English

Today we will read Essay on Mangal Pandey in Punjabi about India’s first freedom fighter Mangal Pandey. Through Mangal Pandey’s article, we will get to read information about his life to the children.

Mangal Pandey Essay: Mangal Pandey (19 July 1827 – 8 April 1857) was the pioneer of the first Indian independence movement of 1857. This struggle was fought by soldiers and farmers from all over India. It was suppressed by the British Empire. After this, British rule started in Hindustan.

Mangal Pandey was born on 19 July 1827 in Nagwa village in Ballia district of present day Uttar Pradesh, then known as the united province of Agra and Ayodhya. India’s first war of independence i.e. the rebellion of 1857 started with Mangal Pandey when he protested against being refused cartridges containing cow and pig fat.

As a result of this, there was a military order to take away their uniforms and disarm them. Mangal Pandey refused to obey that order and on 29 March 1857 attacked the British officer Major Hewson who advanced to take away his rifle. Before the attack, his other comrades had also announced their support, but fearing a court-martial, when no one supported them, He killed the British officer, Major Hewson, with their own rifle, who came forward to take off his uniform and take away his rifle.

After this, Mangal Pandey was captured by British soldiers. They were tried by a “court martial” and sentenced to death on 6 April 1857. According to the court-martial, he was to be hanged on April 18, 1857, but the reaction to this judgment was not so severe, under this covert strategy, the brutal British government executed Mangal Pandey on April 8, 1857, ten days before the scheduled date. Hanged on the gallows.

Sharing Is Caring:

Leave a comment