Punjabi Letter on “Mitra nu jamaat vich fail hon te Patra”, “ਮਿੱਤਰ/ਸਹੇਲੀ ਨੂੰ ਉਸ ਦੇ ਜਮਾਤ ਵਿਚੋਂ ਫੇਲ੍ਹ ਹੋਣ ‘ਤੇ ਹੌਸਲੇ ਭਰਿਆ ਪੱਤਰ” for Class 7, 8, 9, 10, 12.

Punjabi Letter on “Mitra nu jamaat vich fail hon te Patra”, “ਮਿੱਤਰ/ਸਹੇਲੀ ਨੂੰ ਉਸ ਦੇ ਜਮਾਤ ਵਿਚੋਂ ਫੇਲ੍ਹ ਹੋਣ ‘ਤੇ ਹੌਸਲੇ ਭਰਿਆ ਪੱਤਰ” for Class 7, 8, 9, 10, 12.

ਆਪਣੇ ਕਿਸੇ ਮਿੱਤਰ/ਸਹੇਲੀ ਨੂੰ ਉਸ ਦੇ ਜਮਾਤ ਵਿਚੋਂ ਫੇਲ੍ਹ ਹੋਣ ‘ਤੇ ਹੌਸਲੇ ਭਰਿਆ ਪੱਤਰ ਲਿਖੇ। CBSE PSEB 6th 7th 8th 9th 10th 12th Class Punjabi ਰਚਨਾ ਚਿੱਠੀ-ਪੱਤਰ

ਪਰੀਖਿਆ ਭਵਨ, ਸ਼ਹਿਰ।
19 ਸਤੰਬਰ , 2021

ਪਿਆਰੇ ਮਨਜੋਤ,

ਕੱਲ੍ਹ ਤੇਰੇ ਵੱਡੇ ਭਰਾ ਦੀ ਚਿੱਠੀ ਮਿਲੀ ਜਿਸ ਨੂੰ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਤੂੰ ਇਸ ਵਾਰ ਆਪਣੀ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ। ਮੈਨੂੰ ਉਸ ਵੇਲੇ ਪੜ੍ਹ ਕੇ ਹੋਰ ਦੁੱਖ ਹੋਇਆ ਕਿ ਤੂੰ ਅੱਗੋਂ ਪੜ੍ਹਾਈ ਛੱਡਣ ਬਾਰੇ ਸੋਚ ਰਿਹਾ ਹੈ। ਮੇਰੇ ਪਿਆਰੇ ਵੀਰ, ਦੇਖੀਂ ਪੜ੍ਹਾਈ ਛੱਡਣ ਵਾਲੀ ਗ਼ਲਤੀ ਨਾ ਕਰੀਂ । ਅੱਜ-ਕੱਲ੍ਹ ਘੱਟ ਪੜ੍ਹੇ ਲਿੱਖੇ ਜਾਂ ਅਨਪੜ੍ਹ ਬੰਦੇ ਦੀ ਕੋਈ ਵੁੱਕਤ ਨਹੀਂ ਹੈ। ਹਰ ਜਗ੍ਹਾ ਪੜ੍ਹਾਈ ਦਾ ਹੀ ਮੁੱਲ ਪੈਂਦਾ ਹੈ । ਹਰ ਜਗ੍ਹਾ ਪੜ੍ਹੇ-ਲਿਖੇ ਬੰਦੇ ਦੀ ਹੀ ਪੁੱਛ ਹੁੰਦੀ ਹੈ। ਹਰ ਜਗ੍ਹਾ ਪੜ੍ਹਾਈ ਦੀ ਹੀ ਲੋੜ੍ਹ ਪੈਂਦੀ ਹੈ।

ਜਿੱਥੋਂ ਤੱਕ ਤੇਰੇ ਫੇਲ੍ਹ ਹੋਣ ਦਾ ਸਵਾਲ ਹੈ, ਮੈਨੂੰ ਲੱਗਦਾ ਹੈ ਕਿ ਇਸ ਵਿਚ ਤੇਰਾ ਜ਼ਿਆਦਾ ਕਸੂਰ ਨਹੀਂ ਹੈ। ਇਸ ਵਾਰ ਪੇਪਰ ਵੀ ਕੁਝ ਜ਼ਿਆਦਾ ਹੀ ਔਖੇ ਆਏ ਸਨ। ਇਸ ਵਾਰ ਤਾਂ ਚੰਗੇ-ਚੰਗੇ ਵਿਦਿਆਰਥੀ ਵੀ ਫੇਲ੍ਹ ਹੋ ਗਏ ਹਨ। ਦੂਸਰੇ ਇਸ ਸਾਲ ਤੁਹਾਡੇ ਪਰਿਵਾਰ ‘ਤੇ ਮੁਸੀਬਤਾਂ ਦੇ ਪਹਾੜ ਟੁੱਟੇ ਰਹੇ। ਪਹਿਲਾਂ ਤੇਰੇ ਚਾਚਾ ਜੀ ਦਾ ਦੇਹਾਂਤ ਹੋ ਗਿਆ ਫਿਰ ਤੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ। ਇਸ ਮਹੌਲ ਵਿਚ ਤੂੰ ਕਿੰਨੀ ਦੇਰ ਸਕੂਲ ਵੀ ਨਹੀਂ ਸੀ ਜਾ ਸਕਿਆ।

ਮੇਰੇ ਦੋਸਤ, ਮੈਨੂੰ ਤੇਥੋਂ ਪੂਰੀ ਉਮੀਦ ਹੈ ਕਿ ਤੂੰ ਇਸ ਵਾਰ ਚੰਗੇ ਨੰਬਰ ਲੈ ਕੇ ਪਾਸ ਹੋਵੇਗਾ। ਇਸ ਕਰਕੇ ਹੁਣੇ ਤੋਂ ਹੀ ਪੜ੍ਹਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਵੀਂ । ਵੇਖੀਂ, ਪੜ੍ਹਾਈ ਛੱਡਣ ਬਾਰੇ ਬਿਲਕੁਲ ਨਾ ਸੋਚਣਾ। ਮੈਂ ਤੇਰੇ ਕੋਲ ਜਲਦੀ ਹੀ ਆਵਾਂਗਾ ਤੇ ਕੁਝ ਦਿਨ ਰਹਿ ਕੇ ਤੇਰੀ ਪੜ੍ਹਾਈ ਵਿਚ ਥੋੜ੍ਹੀ ਮਦਦ ਵੀ ਕਰਾਂਗਾ ਤੇਰੇ ਪਾਪਾ ਨੂੰ ਮੇਰੇ ਵੱਲੋਂ ਚਰਨ-ਵੰਦਨਾ ਭਰਾ ਜੀ ਨੂੰ ਨਮਸਤੇ .

ਤੇਰਾ ਮਿੱਤਰ,
ਅਸ਼ਵਨੀ,
ਕਪੂਰਥਲਾ

Sharing Is Caring:

Leave a comment