ਮਿੱਤਰ/ਸਹੇਲੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਫ਼ਸੋਸ ਦੀ ਚਿੱਠੀ ਲਿਖੋ | Condolences Letter on the Death of a Friend’s Mother / Father in punjabi 

Punjabi Letter on “Tuhade Mitra/Saheli de Pita / Mata ji da achanak swaragwas ho gye han una afsoos bharia patar ”, “ ਤੁਹਾਡੇ ਮਿੱਤਰ/ਸਹੇਲੀ ਦੇ ਪਿਤਾ / ਮਾਤਾ ਜੀ ਅਚਾਨਕ ਸਵਰਗਵਾਸ ਹੋ ਗਏ ਹਨ। ਉਨ੍ਹਾਂ ਨੂੰ ਅਫ਼ਸੋਸ ਭਰਿਆ ਪੱਤਰ ” for Class 7, 8, 9, 10, 12.

ਮਿੱਤਰ/ਸਹੇਲੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਫ਼ਸੋਸ ਦੀ ਚਿੱਠੀ ਲਿਖੋ | Condolences Letter on the Death of a Friend’s Mother / Father in punjabi 

ਪਰੀਖਿਆ ਭਵਨ,

ਸੰਸਾਰਪੁਰ ਪਿੰਡ,
ਜਲੰਧਰ 

10 ਅਪ੍ਰੈਲ  20 …

ਪਿਆਰੇ ਸਰਤਾਜ, ਹੁਣੇ-ਹੁਣੇ ਤੇਰੇ ਗੁਆਂਢੀ ਦੋਸਤ ਦਾ ਫੋਨ ਆਇਆ ਕਿ ਤੇਰੇ ਪਿਤਾ ਜੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਰਗਵਾਸ ਹੋ ਗਏ ਹਨ। ਇਹ ਸੁਣ ਕੇ ਪਹਿਲਾਂ ਤਾਂ ਮੈਨੂੰ ਯਕੀਨ ਜਿਹਾ ਹੀ ਨਾ ਆਇਆ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਪਰੰਤੂ ਜਲਦੀ ਹੀ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਸੋਚਿਆ ਕਿ ਮੌਤ ਦੀ ਖ਼ਬਰ ਕਦੀ ਝੂਠੀ ਨਹੀਂ ਹੁੰਦੀ।ਸਿਆਣੇ ਆਖਦੇ ਹਨ ਜਿਊਣਾ ਝੂਠ, ਮਰਨਾ ਸੱਚ। ਪਿਤਾ ਜੀ ਦੀ ਸਿਹਤ ਤਾਂ ਬਹੁਤ ਵਧੀਆ ਸੀ, ਫਿਰ ਇਹ ਅਚਾਨਕ ਕੀ ਵਾਪਰਿਆ, ਇਹ ਪ੍ਰਸ਼ਨ ਵਾਰ ਵਾਰ ਮੇਰੇ ਦਿਲ ਵਿਚ ਆ ਰਿਹਾ ਸੀ। ਮੈਨੂੰ ਪਿਤਾ ਜੀ ਦੀ ਮੌਤ ਦਾ ਬਹੁਤ ਦੁੱਖ ਹੋਇਆ ਹੈ। ਮੇਰੇ ਮੰਮੀ-ਪਾਪਾ ਵੀ ਅਚੰਭੇ ਵਿਚ ਆ ਗਏ।

ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਇਸ ਵੇਲੇ ਤੁਹਾਡੇ ਪਰਿਵਾਰ ‘ਤੇ ਦੁੱਖਾਂ ਦੇ ਪਹਾੜ ਟੁੱਟ ਚੁੱਕੇ ਹੋਣਗੇ। ਤੁਹਾਡੇ ਮਾਤਾ ਜੀ ਦਾ ਹਾਲ ਵੀ ਮੈਂ ਸਮਝ ਸਕਦਾ ਹਾਂ । ਤੇਰੇ ਪਿਤਾ ਜੀ ਨੇ ਤੁਹਾਨੂੰ ਦੋਵਾਂ ਭੈਣ-ਭਰਾਵਾਂ ਨੂੰ ਲੈ ਕੇ ਕਈ ਸੁਪਨੇ ਦੇਖੇ ਸਨ। ਉਹ ਤੈਨੂੰ ਜੱਜ ਬਣਿਆ ਵੇਖਣਾ ਚਾਹੁੰਦੇ ਸਨ। ਉਹ ਸਾਰੀਆਂ ਆਸਾਂ ਆਪਣੇ ਦਿਲ ਵਿਚ ਲੈ ਕੇ ਹੀ ਚਲੇ ਗਏ।

ਮੇਰੇ ਵੀਰ, ਇਹ ਜੋ ਮੁਸੀਬਤ ਤੁਹਾਡੇ ਪਰਿਵਾਰ ‘ਤੇ ਆਈ ਹੈ, ਮੈਂ ਉਸ ਦਾ ਭਾਰ ਤੂੰ ਨਹੀਂ ਵੰਡਾ ਸਕਦਾ ਪਰ ਤੇਰੇ ਦੁੱਖ ਵਿਚ ਸ਼ਾਮਿਲ ਜ਼ਰੂਰ ਹੋ ਸਕਦਾ ਹਾਂ। ਪਿਤਾ ਜੀ ਦਾ ਸਾਥ ਤੁਹਾਡੇ ਪਰਿਵਾਰ ਨਾਲ ਏਨਾ ਕੁ ਹੀ ਸੀ। ਹੁਣ ਤੇਰੇ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ। ਇਸ ਲਈ ਆਪਣੇ ਆਪ ਨੂੰ ਹੁਣੇ ਤੋਂ ਹੀ ਤਿਆਰ ਕਰ ਲੈ। ਤੂੰ ਆਪਣੇ ਪਿਤਾ ਜੀ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਤੈਨੂੰ ਜੱਜ ਬਣ ਕੇ ਹੀ ਵਿਖਾਉਣਾ ਹੈ।

ਅੰਤ ਵਿਚ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ, ਉਹ ਵਿਛੜੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਮੈਂ ਜਲਦੀ ਹੀ ਆਪਣੇ ਮੰਮੀ-ਪਾਪਾ ਨਾਲ ਤੇਰੇ ਕੋਲ ਆਵਾਂਗਾ। ਮੈਂ ਕੁਝ ਦਿਨ ਤੇਰੇ ਨਾਲ ਰਹਾਂਗਾ।

ਤੇਰੇ ਦੁੱਖ ਵਿਚ ਸ਼ਰੀਕ,

ਤੇਰਾ ਮਿੱਤਰ,
ਨਾਮ XXXX 

Sharing Is Caring:

Leave a comment