5 Top Punjabi Rhymes for kids.ਬੱਚਿਆਂ ਦੇ ਲਈ 5 ਪੰਜਾਬੀ ਗੀਤ।
Punjabi Rhymes for Kids: ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਅਸੀਂ ਬੱਚਿਆਂ ਦੇ ਲਈ 5 ਪੰਜਾਬੀ ਗੀਤਾਂ ਨੂੰ ਪੜਾਂਗੇ।
Poems For Children | ਬੱਚਿਆਂ ਲਈ ਕਵਿਤਾਵਾਂ
ਬਾਲ ਗੀਤ #1: ਉੱਪਰ ਪੱਖਾ ਚਲਦਾ ਹੈ | Upar Pankha Chalta Hai Poem
ਉੱਪਰ ਪੱਖਾ ਚਲਦਾ ਹੈ,
ਥੱਲੇ ਮੁੰਨਾ ਸੋਂਦਾ ਹੈ।
ਸੋਂਦੇ-ਸੋਂਦੇ ਭੁੱਖ ਲੱਗੀ,
ਖਾਲੈ ਪੁੱਤਰ ਮੂੰਗਫ਼ਲੀ।
ਮੂੰਗਫ਼ਲੀ ‘ਚ ਦਾਣਾ ਨਹੀਂ,
ਅਸੀ ਤੁਹਾਡੇ ਮਾਮਾ ਨਹੀਂ।
ਮਾਮਾ ਗਏ ਦਿੱਲੀ,
ਉੱਥੋਂ ਲਏ ਬਿੱਲੀ।
ਬਿੱਲੀ ਨੇ ਮਾਰਿਆ ਪੰਜਾ,
ਮਾਮਾ ਹੋ ਗਿਆ ਗੰਜਾ।
ਬਾਲ ਗੀਤ #2: ਚੰਦਾ ਮਾਮਾ
ਚੰਦਾ ਮਾਮਾ ਦੂਰ ਦੇ,
ਪੁਏ ਪਕਾਏ ਪੂਰ ਦੇ।
ਆਪ ਖਾਣ ਥਾਲੀ ਚੇ,
ਮੁੰਨੇ ਨੂੰ ਦੇਣ ਪਿਆਲੀ ਚੇ।
ਪਿਆਲੀ ਗਈ ਟੂਟ ,
ਮੁੰਨਾ ਗਿਆ ਰੂਠ।
ਮੁੰਨੇ ਨੂੰ ਮੰਨਾਨਗੇ,
ਨਵੀ ਪਿਆਲੀ ਲ਼ਿਆਉਣਗੇ,
ਤਾਲੀਆਂ ਬਜਾਉਣ ਗੇ।
ਬਾਲ ਗੀਤ #3: ਬਾਰਿਸ਼ ਬਾਰਿਸ਼ ਇਥੋਂ ਜਾ
ਬਾਰਿਸ਼ ਬਾਰਿਸ਼ ਇਥੋਂ ਜਾ,
ਕਿਸੇ ਹੋਰ ਦਿਨ ਤੂੰ ਚਾਹੇ ਆ।
ਮੰਨੂ ਦੀ ਖੇਡਣ ਦੀ ਚਾਹ
ਬਾਰਿਸ਼ ਬਾਰਿਸ਼ ਇਥੋਂ ਜਾ।
ਬਾਲ ਗੀਤ #4: ਆਲੂ ਕਚਾਲੂ
ਆਲੂ ਕਚਾਲੂ ਬੇਟਾ ਕਿੱਥੇ ਗਏ ਸੀ ?
ਬੈਂਗਣ ਦੀ ਟੋਕਰੀ ਚੇ ਸੋ ਰਿਹਾ ਸੀ।
ਬੈਂਗਣ ਨੇ ਲੱਤ ਮਾਰੀ ਰੋ ਰਹੇ ਸੀ।
ਮੱਮੀ ਨੇ ਲਾਡ ਕਿੱਤਾ ਹੱਸ ਰਹੇ ਸੀ।
ਪਾਪਾ ਨੇ ਪੈਸੇ ਦਿੱਤੇ ਨੱਚ ਰਹੇ ਸੀ।
ਭਰਾਜੀ ਨੇ ਲੱਡੂ ਦਿੱਤਾ ਖਾ ਰਹੇ ਸੀ।
ਬਾਲ ਗੀਤ #5: ਬਿੱਲੀ ਮਾਸੀ
ਬਿੱਲੀ ਮਾਸੀ ,ਬਿੱਲੀ ਮਾਸੀ
ਦੱਸ ਤੂੰ ਕਿਥੋਂ ਆਈ ਹੈ ?
ਕਿੰਨੇ ਚੂਹੇ ਮਾਰੇ ਤੂੰ ਤੇ ਕਿੰਨੇ ਖਾ ਕੇ ਆਈ ਹੈ?
ਕਿ ਦੱਸਾਂ ਮੰਨੂ ਭੈਣ ਅੱਜ ਨਹੀਂ ਕੁਝ ਢਿੱਡ ਭਰਿਆ,
ਇਕੋ ਚੂਹਾ ਖਾਦਾ ਮੈਂ ਤੇ ਉਹ ਵੀ ਬਿਲਕੁਲ ਸੜਾ ਜਿਹਾ।