Punjabi Essay on “Mera Pind”, “ਮੇਰਾ ਪਿੰਡ ” Punjabi Essay, Paragraph, Speech for Class 5, 6, 7, 8, 9 ਅਤੇ 10 Students.
Welcome to Punjabistory. Essay on My Village in the Punjabi Language: In this article, we are providing ਮੇਰਾ ਪਿੰਡ ਲੇਖ in Punjabi, ਮੇਰਾ ਪਿੰਡ ਤੇ ਲੇਖ for students. Essay in Punjabi Mera pind PSEB ਵਿੱਚ ਸਿਲੇਬਸ ਦਾ ਹਿੱਸਾ ਵੀ ਹੈ। Mera Pind/ My Village Essay in Punjabi / ਮੇਰਾ ਪਿੰਡ CBSE ਅਤੇ PSEB ਦੇ ਵਿੱਚ Punjabi Subject ਦੇ ਵਿੱਚ Punjabi Reader ਦਾ ਜ਼ਰੂਰੀ Lesson ਹੈ। ਆਓ ਪੜਦੇ ਹਾਂ।
Punjabi Essay: Mera Pind ਮੇਰਾ ਪਿੰਡ
ਮੇਰੇ ਪਿੰਡ ਵਿੱਚ ਇੱਕ ਬਹੁਤ ਵੱਡਾ ਤਾਲਾਬ ਹੈ ਜਿਸ ਵਿੱਚ ਅਸੀਂ ਕਦੇ ਕਦੇ ਨਹਾਉਣ ਜਾਂਦੇ ਹਾਂ। ਤਾਲਾਬ ਦੇ ਨੇੜੇ ਇੱਕ ਬਹੁਤ ਵੱਡਾ ਬੋਹੜ ਦਾ ਦਰੱਖਤ ਹੈ, ਜਿੱਥੇ ਹਰ ਰੋਜ਼ ਸ਼ਾਮ ਨੂੰ ਬਜ਼ੁਰਗ ਮਿਲ ਕੇ ਤਾਸ਼ ਖੇਡਦੇ ਹਨ। ਬੱਚੇ ਗਲੀਆਂ ਵਿੱਚ ਖੇਡਦੇ ਦਿਖਾਈ ਦਿੰਦੇ ਹਨ। ਮੇਰੇ ਪਿੰਡ ਵਿੱਚ ਇੱਕ ਸਕੂਲ ਵੀ ਹੈ ਜਿੱਥੇ ਅਸੀਂ ਸਾਰੇ ਬੱਚੇ ਪੜ੍ਹਨ ਲਈ ਜਾਂਦੇ ਹਾਂ ਅਤੇ ਬਿਜਲੀ ਅਤੇ ਪਾਣੀ ਦਾ ਵੀ ਉੱਚਾ ਪ੍ਰਬੰਧ ਹੈ। ਪਿੰਡ ਵਿੱਚ ਇੱਕ ਛੋਟਾ ਜਿਹਾ ਹਸਪਤਾਲ ਵੀ ਹੈ।
ਮੇਰੇ ਪਿੰਡ ਵਿੱਚ ਇੱਕ ਇਤਿਹਾਸਿਕ ਗੁਰੂਦਵਾਰਾ ਸਾਹਿਬ ਵੀ ਹੈ , ਇਸਦੇ ਨਾਲ ਨਾਲ ਪ੍ਰਸਿੱਧ ਸ਼ਿਵ ਮੰਦਿਰ ਹੈ ਜਿੱਥੇ ਸ਼ਿਵਰਾਤਰੀ ਦੌਰਾਨ ਬਹੁਤ ਵੱਡਾ ਮੇਲਾ ਲੱਗਦਾ ਹੈ। ਦੂਰ-ਦੂਰ ਤੋਂ ਲੋਕ ਇਸ ਮੇਲੇ ਲਈ ਆਉਂਦੇ ਹਨ । ਸਾਨੂੰ ਜਰੂਰਤ ਦੀਆਂ ਵਸਤੂਆਂ ਖਰੀਦਣ ਲਈ ਸ਼ਹਿਰ ਜਾਣਾ ਪੈਂਦਾ ਹੈ। ਮੇਰੇ ਪਿੰਡ ਵਿੱਚ ਸਾਰੇ ਤਿਉਹਾਰ ਰਲ-ਮਿਲ ਕੇ ਬੜੀ ਖੁਸ਼ੀ ਨਾਲ ਮਨਾਏ ਜਾਂਦੇ ਹਨ। ਮੇਰੇ ਪਿੰਡ ਵਿੱਚ ਕਈ ਖੁੱਲ੍ਹੇ ਮੈਦਾਨ ਵੀ ਹਨ ਜਿੱਥੇ ਅਸੀਂ ਹਾਕੀ ਖੇਡਦੇ ਅਤੇ ਸਿੱਖਦੇ ਹਾਂ। ਮੇਰੇ ਪਿੰਡ ਵਿੱਚ ਵਾਹਨ ਘੱਟ ਚੱਲਦੇ ਹਨ ਅਤੇ ਹਰਿਆਲੀ ਕਾਰਨ ਇੱਥੇ ਪ੍ਰਦੂਸ਼ਣ ਬਿਲਕੁਲ ਵੀ ਨਹੀਂ ਹੈ। ਸਵੇਰ ਦੀ ਤਾਜ਼ਗੀ ਅਤੇ ਸ਼ੁੱਧ ਹਵਾ ਵਿੱਚ ਸਾਹ ਲੈਣ ਨਾਲ ਬਹੁਤ ਆਨੰਦ ਮਿਲਦਾ ਹੈ। ਸ਼ਾਮ ਨੂੰ ਜਦੋਂ ਗਾਵਾਂ ਬੰਨ੍ਹੀਆਂ ਜਾਂਦੀਆਂ ਹਨ। ਮੇਰੇ ਪਿੰਡ ਵਿੱਚ ਗਲੀਆਂ ਅਤੇ ਸੜਕਾਂ ਪੱਕੀਆਂ ਬਣੀਆਂ ਹਨ।
ਮੈਂ ਵੱਡਾ ਹੋ ਕੇ ਇੱਕ ਚੰਗਾ ਸਰਪੰਚ ਬਣਨਾ ਚਾਹੁੰਦਾ ਹਾਂ ਅਤੇ ਆਪਣੇ ਪਿੰਡ ਨੂੰ ਮਾਡਰਨ ਪਿੰਡ ਬਣਾਉਣਾ ਚਾਹੁੰਦਾ ਹਾਂ। ਮੇਰੇ ਪਿੰਡ ਦੀ ਮਿੱਟੀ ਦੀ ਮਹਿਕ ਸਦਾ ਮੇਰੇ ਦਿਲ ਵਿੱਚ ਵਸਦੀ ਰਹੇਗੀ। ਮੈਂ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੇਰਾ ਪਿੰਡ ਸਭ ਤੋਂ ਪਿਆਰਾ ਹੈ।
ਉੱਮੀਦ ਹੈ ਬੱਚਿਓ ਤੁਹਾਨੂੰ how can i write an essay about my village ਸਵਾਲ ਦਾ ਜਵਾਬ ਮਿਲਗਿਆ ਹੋਏਗਾ। ਤੁਹਾਨੂੰ Punjabi Essay on “Mera Pind”, “ਮੇਰਾ ਪਿੰਡ”, “Sadda Pind” “ਸਾਡਾ ਪਿੰਡ ” Punjabi Essay for Class 5, 6, 7, 8, 9, Class 10, Class 12 Competitive Examinations ਕਿੰਝ ਦਾ ਲੱਗਾ ਕੰਮੈਂਟ ਕਰਕੇ ਜ਼ਰੂਰ ਦੱਸੋ।