Punjabi Essay on “Kise Aitihasak Sthan di Yatra”,”ਕਿਸੇ ਇਤਿਹਾਸਕ ਸਥਾਨ ਦੀ ਯਾਤਰਾ” ਤੇ ਪੰਜਾਬੀ ਲੇਖ।

Punjabi Essay on “Kise Aitihasak Sthan di Yatra”.”ਕਿਸੇ ਇਤਿਹਾਸਕ ਸਥਾਨ ਦੀ ਯਾਤਰਾ” ਤੇ ਪੰਜਾਬੀ ਲੇਖ for Class 6,7,8,9 and 10th CBSE and PSEB. 

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Essay on “Kise Aitihasak Sthan di Yatra”.”ਕਿਸੇ ਇਤਿਹਾਸਕ ਸਥਾਨ ਦੀ ਯਾਤਰਾ” (ऐतिहासिक स्थल की सैर पर निबंध पंजाबी में ) ਤੇ ਪੰਜਾਬੀ ਲੇਖ for classes 7,8,9,10 ਪੜੋਂਗੇ। ਇਸ ਪੋਸਟ ਵਿਚ ਤਾਜ ਮਹਿਲ ਦੀ ਯਾਤਰਾ ਬਾਰੇ ਦੱਸਿਆ ਗਿਆ ਹੈ (Taj Mahal di Yatra) ਤੁਸੀਂ ਇਸ ਵਿਚ ਆਪਣੇ ਪਸੰਦ ਦੇ ਸਥਾਨ ਦੇ ਬਾਰੇ ਦਸ ਸਕਦੇ ਹੋ। 

Taj Mahal Essay in Punjabi ਇਤਿਹਾਸਕ ਸਥਾਨ ਦੀ ਯਾਤਰਾ “ਤਾਜ ਮਹਿਲ” 

ਜਾਣ -ਪਛਾਣ

ਕਿਸੇ ਇਤਿਹਾਸਕ ਸਥਾਨ ਦੀ ਯਾਤਰਾ ਇਕ ਵਿਦਿਆਰਥੀ ਜੀਵਨ ਵਿਚ ਬਹੁਤ ਮਹੱਤਵ ਰਾਖਦੀ ਹੈ। ਜਿਹਨਾਂ ਚੀਜ਼ਾਂ ਨੂੰ ਵਿਦਿਆਰਥੀ ਆਪਣੀਆਂ ਕਿਤਾਬਾਂ ਵਿਚ ਪੜ੍ਹ-ਪੜ੍ਹ ਕੇ ਥੱਕ ਜਾਂਦੇ ਹਨ ਉਹਨਾਂ ਚੀਜ਼ਾਂ ਨੂੰ ਉਹ ਅੱਖੀਂ ਵੇਖ ਕੇ ਸਦਾ ਲਈ ਯਾਦ ਕਰ ਲੈਂਦੇ ਹਨ। ਇਤਿਹਾਸਕ ਚੀਜ਼ਾਂ ਨੂੰ ਦੇਖਣ ਤੋਂ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਬਾਰੇ ਹੋਰ ਜਾਣਕਾਰੀ ਮਿਲਦੀ ਹੈ। ਇਤਿਹਾਸਕ ਯਾਤਰਾਵਾਂ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਜਾਨਣ ਨੂੰ ਮਿਲਦਾ ਹੈ।

ਕਿਸੇ ਇਤਿਹਾਸਕ ਸਥਾਨ ਤੇ ਜਾਣ ਦਾ ਪ੍ਰੋਗਰਾਮ ਬਣਾਉਣਾ 

ਸਾਡੀ ਜਮਾਤ ਦਾ ਕਿਸੇ ਇਤਿਹਾਸਕ ਸਥਾਨ ਤੇ ਜਾਣ ਦਾ ਮਨ ਹੋ ਰਿਹਾ ਸੀ। ਸਾਡੀ ਇਕ ਕਿਤਾਬ ਵਿਚ ਤਾਜ ਮਹਲ ਬਾਰੇ ਬਹੁਤ ਚੰਗੀਆਂ ਗਲਾਂ ਲਿਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਪੜ੍ਹ ਕੇ ਸਾਡਾ ਮਨ ਉਥੇ ਜਾਂ ਡਾਹੋ ਰਿਹਾ ਸੀ। ਇਸ ਲਈ ਅਸੀਂ ਆਪਣੇ ਪ੍ਰਿੰਸੀਪਲ ਸਰ ਨੂੰ ਇਕ ਮਨਜ਼ੂਰੀ ਲੈਣ ਲਈ ਅਰਜ਼ੀ ਲਿਖੀ। ਓਹਨਾ ਨੇ ਉਸ ਅਰਜ਼ੀ ਨੂੰ ਪੜ੍ਹ ਕੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਸਾਡਾ 4 ਅਕਤੂਬਰ ਨੂੰ ਤਾਜ-ਮਹਲ ਜਾਣਾ ਨਿਸ਼ਚਤ ਹੋ ਗਿਆ।

ਰੇਲ -ਗੱਡੀ ਦਾ ਸਫ਼ਰ

ਨਿਸ਼ਚਤ ਦਿਨ ਸਾਰੇ ਬਚੇ ਆਪਣਾ – ਆਪਣਾ ਸਮਾਂ ਲੈ ਕੇ ਸਕੂਲ ਵਿਚ ਆ ਗਏ। ਅਸੀਂ ਆਪਣੀ ਸਕੂਲ ਬੱਸ ਵਿਚ ਬਹਿ ਕੇ ਸਟੇਸ਼ਨ ਪਹੁੰਚ ਗਏ। ਸਾਡੇ ਡਰਾਈਵਰ ਅੰਕਲ ਜੀ ਸਾਨੂੰ ਸਟੇਸ਼ਨ ਛੱਡ ਕੇ ਵਾਪਸ ਸਕੂਲ ਵਿਚ ਹੀ ਆ ਗਏ। ਅਸੀਂ ਗੱਡੀ ਦੀਆਂ ਰਿਜ਼ਰਵੇਸ਼ਨ ਪਹਿਲਾ ਤੋਂ ਹੀ ਕਰਵਾ ਲਈ ਸੀ। ਜਿਦਾਂ ਹੀ ਗੱਡੀ ਉਥੇ ਆਈ ਤਾਂ ਅਸੀਂ ਉਸ ਵਿਚ ਆਪਣੀ ਸੀਟਾਂ ਤੇ ਬਹਿ ਗਏ। ਇਕਦਮ ਹੀ ਗੱਡੀ ਦੀ ਰਫਤਾਰ ਤੇਜ਼ ਹੋ ਗਈ। ਅਸੀਂ ਸਾਰਿਆਂ ਨੇ ਗੱਡੀ ਦੇ ਸਫ਼ਰ ਵਿਚ ਵੀ ਬਹੁਤ ਆਨੰਦ ਲਿੱਤਾ।

ਆਗਰੇ ਪਹੁੰਚਣਾ

ਸਾਡੀ ਗੱਡੀ ਆਗਰੇ ਸ਼ਹਿਰ ਵਿਚ ਰਾਤ ਦੇ ਅੱਠ ਵਜੇ ਦੇ ਕਰੀਬ ਪਹੁੰਚ ਗਈ। ਅਸੀਂ ਉਥੇ ਰਾਤ ਨੂੰ ਰੁਕਣ ਲਈ ਇਕ ਹੋਟਲ ਦਾ ਪ੍ਰਬੰਧ ਵੀ ਕਰ ਲਿਆ। ਅਸੀਂ ਸਾਰੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੋ ਗਏ। ਸਵੇਰੇ ਊਠਣ ਤੋਂ ਬਾਅਦ ਅਸੀਂ ਸਾਰੇ ਨਾਹ-ਧੋਹ ਕੇ ਤਿਆਰ ਹੋ ਗਏ। ਅਸੀਂ ਖਾਣਾ ਖਾਣ ਲਈ ਇਕ ਪਾਸ ਵਾਲੇ ਢਾਬੇ ਤੇ ਚਲੇ ਗਏ। ਉਥੇ ਦਾ ਸਵਾਦ ਖਾਣਾ ਖਾਣ ਤੋਂ ਬਾਅਦ ਅਸੀਂ ਸਾਰੇ ਆਗਰੇ ਦਾ ਬਾਜ਼ਾਰ ਘੁੰਮਣ ਲਈ ਨਿਕਲ ਪਏ ਕਿਓਂਕਿ ਸਾਡੇ ਅਧਿਆਪਕ ਜੀ ਨੇ ਕਿਹਾ ਕਿ ਤਾਜ ਮਹਲ ਨੂੰ ਰਾਤ ਨੂੰ ਵੇਖਣ ਦਾ ਅਲੱਗ ਹੀ ਮਜ਼ਾ ਹੈ।

ਬਾਗ਼ ਦਾ ਦ੍ਰਿਸ਼

ਚਿੱਟੇ ਸੰਗਮਰਮਰ ਦੇ ਬਣੇ ਤਾਜ ਮਹਲ ਦੇ ਆਲੇ ਦਵਾਲੇ ਇਕ ਸੁੰਦਰ ਬਾਗ਼ ਵੀ ਹੈ। ਇਸ ਬਾਗ਼ ਦੀ ਨਰਮ ਅਤੇ ਮਖਮਲੀ ਘਾਹ ਸਾਰਿਆਂ ਨੂੰ ਬੜੀ ਪਸੰਦ ਹੈ। ਮੁੱਖ ਇਮਾਰਤ ਦੇ ਚਾਰੀਂ ਤਰਫ ਪੰਜਾਹ-ਪੰਜਾਹ ਫੁੱਟ ਦੇ ਲੰਮੇ ਮੀਨਾਰ ਖੜੇ ਹੋਏ ਹਨ।

ਤਾਜ ਮਹਲ ਦਾ ਇਤਿਹਾਸ

ਇਸ ਸੁੰਦਰ ਸੰਗਮਰਮਰ ਦੇ ਤਾਜ ਮਹਲ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗ਼ਮ ਮੁਮਤਾਜ਼ ਮੱਹਲ ਲਈ ਬਣਾਇਆ ਸੀ। ਇਸ ਖੂਬਸੂਰਤ ਇਮਾਰਤ ਨੂੰ ਇਸ ਦਾ ਇਹ ਰੂਪ ਦੇਣ ਵਿਚ ਵੀ ਖ਼ਾਫ਼ੀ ਸਮਾਂ ਲਗਿਆ। ਇਸ ਨੂੰ ਵੀਹ ਹਾਜ਼ਰ ਮਜ਼ਦੂਰਾਂ ਨੇ ਦਿਨ -ਰਾਤ ਮਹਿਨਤ ਕਰਕੇ ਵੀਹ ਸਾਲਾਂ ਵਿਚ ਪੂਰਾ ਕਿੱਤਾ ਸੀ। ਉਸ ਸਮੇਂ ਵਿਚ ਕਈ ਕਰੋੜਾਂ ਦਾ ਖਰਚ ਆਇਆ ਸੀ।

ਘਰ ਵਾਪਸੀ

ਤਾਜ ਮਹਲ ਘੁੰਮਣ ਤੋਂ ਬਾਅਦ ਅਸੀਂ ਰਤ ਨੂੰ ਹੋਟਲ ਵਿਚ ਆ ਕੇ ਸੋ ਗਏ। ਸਵੇਰੇ ਫਿਰ ਅਸੀਂ ਤਿਆਰ ਹੋਕੇ ਅਤੇ ਖਾਣਾ ਖਾ ਕੇ ਫਤਿਹਪੁਰ ਸਿਕਰੀ ਦੇਖਣ ਚਲੇ ਗਏ।ਚਾਰ ਦਿਨਾਂ ਦੇ ਇਸ ਖੂਬਸੂਰਤ ਸਫ਼ਰ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ। 

ਇਹ ਤਾਜ ਮਹਲ ਦੀ ਯਾਤਰਾ ਇਕ ਕਦੇ ਨਾ ਭੁਲਣ ਵਾਲੀ ਯਾਤਰਾ ਬਣ ਗਈ ਹੈ। ਮੈਂ ਇਸ ਲਾਜਵਾਬ ਯਾਤਰਾ ਨੂੰ ਕਦੇ ਨਹੀਂ ਭੁਲਾਂਗੀ। 

ਉਮੀਦ ਹੈ ਇਸ ਪੋਸਟ ਵਿਚ ਦਿੱਤੇ ਗਏ Punjabi Essay on “Kise Aitihasak Sthan di Yatra”.”ਕਿਸੇ ਇਤਿਹਾਸਕ ਸਥਾਨ ਦੀ ਯਾਤਰਾ” ਤੇ ਪੰਜਾਬੀ ਲੇਖ ਨੂੰ ਪੜ੍ਹ ਕੇ ਆਨੰਦ ਆਇਆ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕੋਰੋ। 

Sharing Is Caring:

Leave a comment