ਪੰਡਤ ਜਵਾਹਰ ਲਾਲ ਨਹਿਰੂ ਤੇ ਲੇਖ | Punjabi Essay on Pandit Jawahar Lal Nehru

Punjabi Essay on “Pandit Jawahar Lal Nehru – ਪੰਡਿਤ ਜਵਾਹਰ ਲਾਲ ਨਹਿਰੂ ਤੇ ਲੇਖ ”  

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ Punjabi Essay on “Pandit Jawahar Lal Nehru”, “ਪੰਡਤ ਜਵਾਹਰ ਲਾਲ ਨਹਿਰੂ”, Punjabi Essay for Class 5 ,6 ,7 ,8 ,9 ,10 , Class 12 ,B.A Students and Competitive Examinations ਵਾਸਤੇ ਲੈਕੇ ਆਏ ਹਾਂ। ਆਓ  Punjabi Essay on “Pandit Jawaharlal Nehru“, “ਪੰਡਿਤ ਜਵਾਹਰ ਲਾਲ ਨਹਿਰੂ” Punjabi Essay, Paragraph, Speech for Class 7 ਪੜ੍ਹੀਏ। 

Punjabi Short Essay on ”Pandit Jawahar Lal Nehru” for class 5,6,7,8,9 and class 10,12

ਪੰਡਤ ਜਵਾਹਰ ਲਾਲ ਨਹਿਰੂ

jawahar lal nehru essay

ਜਾਣ-ਪਛਾਣ – ਭਾਰਤ ਮਾਂ ਨੂੰ ਅੰਗਰੇਜ਼ਾਂ ਦੇ ਚੁੰਗਲ ਵਿਚੋਂ ਅਜ਼ਾਦ ਕਰਵਾਉਣ ਲਈ ਅਨੇਕਾਂ ਹੀ ਦੋਸ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੇਸ਼-ਭਗਤਾਂ ਵਿਚੋਂ ਪੰਡਤ ਜਵਾਹਰ ਲਾਲ ਨਹਿਰੂ ਜੀ ਵੀ ਇਕ ਸਨ। ਆਪ ਨੇ ਮਹਾਤਮਾ ਗਾਂਧੀ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਅੰਗਰੇਜ਼ੀ ਸਰਕਾਰ ਦੀਆਂ ਅਜਿਹੀਆਂ ਜੜ੍ਹਾਂ ਵੱਢੀਆਂ ਕਿ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣ ਨਾਲ ਮਜਬੂਰ ਕਰ ਦਿੱਤਾ।ਕਈ ਅੰਦੋਲਨ ਚੱਲੇ, ਜਿਨ੍ਹਾਂ ਵਿਚ ਆਪ ਨੇ ਵਧ-ਚੜ੍ਹਕੇ ਹਿੱਸਾ ਲਿਆ, ਜੇਲ੍ਹਾਂ ਕੱਟੀਆਂ ਤੇ ਕਈ ਤਰ੍ਹਾਂ ਦੇ ਤਸੀਹੇ ਝੱਲੇਅੰਤ ਭਾਰਤ ਨੂੰ ਅਜ਼ਾਦ ਕਰਵਾ ਕੇ ਹੀ ਦਮ ਲਿਆ | ਜਨਮ ਅਤੇ ਬਚਪਨ – ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ, 1889 ਈ. ਨੂੰ ਅਲਾਹਾਬਾਦ ਵਿਖੇ ਇਕ ਅਮੀਰ ਘਰਾਣੇ ਵਿਚ ਹੋਇਆ।ਆਪ ਦੇ ਪਿਤਾ ਮੋਤੀ ਲਾਲ ਨਹਿਰੂ ਇਕ ਪ੍ਰਸਿੱਧ ਵਕੀਲ ਸਨ।ਇਸ ਤਰ੍ਹਾਂ ਆਪ ਦਾ ਬਚਪਨ ਬਹੁਤ ਹੀ ਐਸ਼-ਭਰਪੂਰ ਗੁਜ਼ਰਿਆ।ਆਪ ਦੀ ਵਿੱਦਿਆ ਦਾ ਪ੍ਰਬੰਧ ਵੀ ਘਰ ਵਿਚ ਹੀ ਕਰ ਦਿੱਤਾ ਗਿਆ ਸੀ।ਕਾਬਲ ਅਤੇ ਤਜਰਬੇਕਾਰ ਅਧਿਆਪਕ ਆਪ ਨੂੰ ਪੜ੍ਹਾਉਣ ਆਉਂਦੇ।

ਉਚੇਰੀ ਵਿੱਦਿਆ ਲਈ ਇੰਗਲੈਂਡ ਜਾਣਾ – ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪ ਉਚੇਰੀ ਵਿੱਦਿਆ ਹਾਸਲ ਕਰਨ ਲਈ ਇੰਗਲੈਂਡ ਚਲੇ ਗਏ। ਆਪ ਨੇ ਬੈਰਿਸਟਰੀ ਦੀ ਡਿਗਰੀ ਹਾਸਲ ਕੀਤੀ। ਭਾਰਤ ਆ ਕੇ ਆਪ ਵਕਾਲਤ ਕਰਨ ਲੱਗੇ। ਆਪ ਦੀ ਵਕਾਲਤ ਬਹੁਤ ਵਧੀਆ ਚੱਲ ਪਈ। ਪਰੰਤੂ ਦੇਸ ਦੀ ਗੁਲਾਮੀ ਦਾ ਝੋਰਾ ਆਪ ਨੂੰ ਅੰਦਰੋ-ਅੰਦਰ ਵੱਢ-ਵੱਢ ਕੇ ਖਾਂਦਾ ਰਹਿੰਦਾ ਸੀ। ਅੰਤ ਆਪ ਆਪਣਾ ਸਾਰਾ ਐਸ਼-ਭਰਪੂਰ ਜੀਵਨ ਤਿਆਗ ਕੇ ਦੇਸ-ਸੇਵਾ ਵਿਚ ਕੁੱਦ ਪਏ।

ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣਾ – ਜਦੋਂ ਆਪ ਨੇ ਦੇਸ-ਸੇਵਾ ਵਿਚ ਕਦਮ ਧਰਿਆ ਉਸ ਵੇਲੇ ਮਹਾਤਮਾ ਗਾਂਧੀ ਜੀ ਵੱਲੋਂ ਨਾ-ਮਿਲਵਰਤਨ ਲਹਿਰ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਸੀ। ਆਪ ਨੇ ਪਰਿਵਾਰ ਸਮੇਤ ਇਸ ਅੰਦੋਲਨ ਵਿਚ ਹਿੱਸਾ ਲਿਆ। 1930 ਵਿਚ ਆਪ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣ ਲਿਆ ਗਿਆ। ਕਾਂਗਰਸ ਨੇ ਪੰਡਤ ਨਹਿਰੂ ਦੀ ਅਗਵਾਈ ਵਿਚ ਦੇਸ ਲਈ ਪੂਰਨ ਅਜ਼ਾਦੀ ਦਾ ਮਤਾ ਪਾਸ ਕੀਤਾ। ਫਲਸਰੂਪ ਆਪ ਨੂੰ ਜੇਲ੍ਹ ਜਾਣਾ ਪਿਆ। ਇਸ ਵਾਸਤੇ ਭਾਵੇਂ ਕਈ ਵਾਰ ਆਪ ਨੂੰ ਜਾਣਾ ਪਿਆ ਪਰ ਆਪ ਦਾ ਇਰਾਦਾ ਬਹੁਤ ਮਜ਼ਬੂਤ ਸੀ। ਆਪ ਰਤਾ ਨਹੀਂ ਡਲ ਤੇ ਅੱਗ ਦੀ ਅੱਗੇ ਵਧਦੇ ਗਏ।

ਭਾਰਤ ਦਾ ਅਜ਼ਾਦ ਹੋਣ – ਆਪ ਦੇ ਪੱਕੇ ਇਰਾਦੇ ਤੇ ਅੰਗਰੇਜ਼ਾਂ ਵਿਰੁੱਧ ਵਿਢੇ ਘੋਲਾਂ ਸਦਕਾ ਅੰਗਰੇਜ਼ ਭਾਰਤ ਨੂੰ ਛੱਡ ਕੇ ਜਾਣ ਲਈ ਮਜਬੂਰ ਹੋ ਗਿਆ। ਆਖਿਰ 15 ਅਗਸਤ, 1947 ਦਾ ਉਹ ਦਿਨ ਆ ਗਿਆ ਜਦੋਂ ਭਾਰਤ ਨੂੰ ਅਜ਼ਾਦੀ ਪ੍ਰਾਪਤ ਹੋਈ। ਆਪ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣ ਲਿਆ ਗਿਆ। ਭਾਰਤ ਦੀ ਨਵ-ਉਸਾਰੀ ਦਾ ਕੰਮ ਅਰੰਭ ਕਰਨਾ – ਜਦੋਂ ਦੇਸ਼ ਅਜ਼ਾਦ ਹੋਇਆ, ਉਸ ਵੇਲੇ ਦੇਸ ਪੂਰੀ ਤਰ੍ਹਾਂ ਲੁੱਟ-ਪੁੱਟ ਚੁੱਕਾ ਸੀ। ਅੰਗਰੇਜ਼ਾਂ ਨੇ ਭਾਰਤ ਦੇ ਪੱਲੋ ਵੀ ਨਹੀਂ ਸੀ ਛੱਡਿਆ। ਪੰਡਤ ਜੀ ਨੇ ਪ੍ਰਧਾਨ ਮੰਤਰੀ ਬਣਦੇ ਸਾਰ ਹੀ ਦੇਸ ਨੂੰ ਨਵੀਆਂ ਲੀਹਾਂ ‘ਤੇ ਲਿਜਾਣ ਦਾ ਬੀੜਾ ਉਠਾਇਆ। ਕਈ ਪੰਜ-ਸਾਲਾ ਯੋਜਨਾਵਾਂ ਬਣਨ ਲੱਗੀਆਂ। ਦੇਸ ਦੀ ਤਰੱਕੀ ਦੇ ਕਈ ਕੰਮ ਅਰੰਭ ਕੀਤੇ ਗਏ। ਦੂਸਰੇ ਦੇਸ਼ਾਂ ਨਾਲ ਮਿਤਰਤਾ ਵਧਾਈ। ਸੰਸਾਰ ਵਿਚ ਅਮਨ ਸਥਾਪਤ ਕਰਨ ਲਈ ਪੰਚਸ਼ੀਲ ਦੇ ਨਿਯਮਾਂ ਨੂੰ ਸਥਾਪਤ ਕੀਤਾ। ਆਪ ਨੇ ਕੁਝ ਹੀ ਸਾਲਾਂ ਵਿਚ ਭਾਰਤ ਨਵੇਂ ਸਿਰਿਓਂ ਖੜ੍ਹਾ ਕਰ ਦਿੱਤਾ।

ਮਹਾਨ ਲੇਖਕ – ਪੰਡਤ ਜੀ ਇਕ ਮਹਾਨ ਆਗੂ ਹੋਣ ਦੇ ਨਾਲ-ਨਾਲ ਇਕ ਮਹਾਨ ਲੇਖਕ ਵੀ ਸਨ। ਪਿਤਾ ਵੱਲੋਂ ਧੀ ਨੂੰ ਚਿੱਠੀਆਂ’, ‘ਆਤਮ ਕਥਾ’, ‘ਭਾਰਤ ਦੀ ਖੋਜ’ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ।

ਬੱਚਿਆਂ ਨਾਲ ਪਿਆਰ – ਪੰਡਤ ਜੀ ਦਾ ਬੱਚਿਆਂ ਨਾਲ ਬਹੁਤ ਪਿਆਰ ਸੀ।ਆਪ ਜਿਥੇ ਵੀ ਜਾਂਦੇ ਸਨ, ਬੱਚਿਆਂ ਦੇ ਮਿਲਣ ਲਈ ਸਮਾਂ ਜ਼ਰੂਰ ਰੱਖਦੇ ਸਨ।ਬੱਚੇ ਆਪ ਨੂੰ ਚਾਚਾ ਨਹਿਰੂ ਕਹਿ ਕੇ ਬੁਲਾਉਂਦੇ ਸਨ। ਇਸ ਕਰਕੇ ਆਪ ਦਾ ਜਨਮ-ਦਿਵਸ ਹਰ ਸਾਲ 14 ਨਵੰਬਰ ਵਾਲੇ ਦਿਨ ‘ਬਾਲ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸਕੂਲਾਂ ਵਿਚ ਬੱਚੇ ਆਪਣੇ ਪਿਆਰੇ ‘ਚਾਚਾ ਨਹਿਰੂ ‘ ਨੂੰ ਯਾਦ ਕਰਦੇ ਹਨ। ਇਸ ਦਿਨ ਕਈ ਤਰ੍ਹਾਂ ਦੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। 

ਅੰਤਮ ਸਮਾਂ – 27 ਮਈ 1964 ਦਾ ਉਹ ਮੰਦਭਾਗਾ ਦਿਨ ਵੀ ਆ ਗਿਆ ਜਦੋਂ ਆਪ ਸਭ ਦਾ ਹਰਮਨ ਪਿਆਰਾ ਨੇਤਾ ਦਿਲ ਦਾ ਦੌਰਾ ਪੈਣ ਨਾਲ ਆਪ ਜੀ ਸਦਾ ਲਈ ਚਲਾਣਾ ਕਰ ਗਏ। ਜਦੋਂ ਵੀ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਨੂੰ ਦੋਹਰਾਇਆ ਜਾਵੇਗਾ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜਰੂਰ ਯਾਦ ਕੀਤਾ ਜਾਵੇਗਾ। 

Sharing Is Caring:

Leave a comment