Punjabi Essay on “ਮਹਾਰਾਜਾ ਰਣਜੀਤ ਸਿੰਘ ਤੇ ਪੰਜਾਬੀ ਲੇਖ”, “Maharaja Ranjit Singh” Punjabi Essay for Class 5, 6, 7, 8, 9, 10

ਪੰਜਾਬੀ ਲੇਖ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ | Punjabi Essay on Maharaja Ranjit Singh (Sher-e-Punjab)

ਮਹਾਰਾਜਾ ਰਣਜੀਤ ਸਿੰਘ | Maharaja Ranjit Singh Essay in Punjabi : ਅੱਜ ਇਸ ਪੋਸਟ ਵਿੱਚ ਅਸੀਂ Essay on Maharaja Ranjit Singh in Punjabi Language ਦਿੱਤਾ ਹੋਇਆ ਹੈ।  ਮਹਾਰਾਜਾ ਰਣਜੀਤ ਸਿੰਘ ਤੇ ਪੰਜਾਬੀ ਲੇਖ for students ਵਾਸਤੇ ਕੰਮ ਦਾ ਲੇਖ ਹੈ ਇਹ ਅਕਸਰ ਉਨ੍ਹਾਂ ਦੇ exams ਵਿੱਚ ਵੀ ਆਉਂਦਾ ਹੈ। Maharaja Ranjit Singh History in Punjabi for class 3, 4, 5, 6, 7, 8, 9 and 10

ਆਓ ਪੜ੍ਹੀਏ Punjabi Essay/Paragraph on Maharaja Ranjit Singh 

ਭੂਮਿਕਾ : ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਸਲੀ ਪੰਜਾਬੀਆਂ ਦਾ ਰਾਜ ਅਖਵਾਉਂਦਾ ਸੀ।ਉਸਨੂੰ ਸਿੱ/ ਰਾਜ ਦਾ ਬਾਨੀ ਵੀ ਕਿਹਾ ਜਾਂਦਾ ਹੈ।ਉਸ ਦੇ ਰਾਜ ਵਿਚ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦਿੱਤੀ ਜਾਂਦੀ ਸੀ।ਸਭ ਧਰਮਾਂ ਦੇ ਲੋਕ ਉੱਚੇ-ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਸਨ।ਇਸ ਕਰਕੇ ਆਪ ਸਮੁੱਚੇ ਪੰਜਾਬੀਆਂ ਦੇ ਹਰਮਨ ਪਿਆਰੇ ਮਹਾਰਾਜਾ ਸਨ।

ਜਨਮ ਅਤੇ ਬਚਪਨ : ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਈ. ਨੂੰ ਗੁਜਰਾਂਵਾਲਾ ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ।ਬਚਪਨ ਵਿਚ ਹੀ ਆਪ ਦੇ ਸੀਤਲਾ ਮਾਤਾ ਨਿਕਲ ਆਉਣ ਕਾਰਨ ਆਪ ਦੀ ਇਕ ਅੱਖ ਜਾਂਦੀ ਰਹੀ। ਮਾਤਾ ਦੇ ਦਾਗਾਂ ਦੇ ਬਾਵਜੂਦ ਆਪ ਦੇ ਚਿਹਰੇ ਦਾ ਜਲਾਲ  ਭੁੱਲਿਆ ਨਹੀਂ ਸੀ ਜਾਂਦਾ । ਬਚਪਨ ਵਿਚ ਬਿਮਾਰ ਹੋਣ ਕਾਰਨ ਆਪ ਵਿੱਦਿਆ ਤੋਂ ਵਾਂਝੇ ਰਹਿ ਗਏ। ਭਾਵੇਂ ਆਪ ਬਿਲਕੁਲ ਅਨਪੜ੍ਹ ਸਨ ਪਰ ਵੱਡੇ-ਵੱਡੇ ਵਿਦਵਾਨਾਂ ਨੂੰ ਮਾਤ ਪਾਉਂਦੇ ਸਨ।

ਮਿਸਾਲ ਦਾ ਸਰਦਾਰ ਬਣਨਾ – ਹਾਲੇ ਮਹਾਰਾਜਾ ਰਣਜੀਤ ਸਿੰਘ 12 ਸਾਲਾਂ ਦੇ ਹੀ ਸਨ ਕਿ ਆਪ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ । ਇਸ ਤਰ੍ਹਾਂ ਮਿਸਲ ਦੇ ਰਾਜ ਦਾ ਭਾਰ ਆਪ ਦੇ ਮੋਢਿਆਂ ‘ਤੇ ਆਣ ਪਿਆ। ਇਸ ਤਰ੍ਹਾਂ ਛੋਟੀ ਉਮਰ ਵਿਚ ਹੀ ਆਪ ਸ਼ੁਕਰੱਚਕੀਆ ਮਿਸਲ ਦੇ ਸਰਦਾਰ ਬਣ ਗਏ।

ਵਿਆਹਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਛੋਟੀ ਉਮਰ ਵਿਚ ਹੀ ਕਨ੍ਹੱਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਸਪੁਤਰੀ ਮਹਿਤਾਬ ਕੌਰ ਨਾਲ ਹੋ ਗਿਆ। ਇਸ ਤਰ੍ਹਾਂ ਸਦਾ ਕੌਰ ਨੇ ਰਾਜ-ਭਾਗ ਚਲਾਉਣ ਵਿਚ ਆਪ ਦੀ ਬਹੁਤ ਮਦਦ ਕੀਤੀ।

ਰਾਜ਼ ਪਰਬੰਧ ਚਲਾਉਣ: – ਹੁਣ ਕਨ੍ਹੱਈਆ ਮਿਸਲ ਦੀ ਸਰਦਾਰੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਹੱਥਾਂ ਵਿਚ ਆ ਗਈ। ਆਪ ਨੇ ਆਪਣੇ ਰਾਜ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਿਕਾਰ, ਘੋੜ-ਸਵਾਰੀ ਤੇ ਸਸ਼ਤਰ ਵਿੱਦਿਆ ਵਿਚ ਪੂਰੀ ਤਰ੍ਹਾਂ ਮੁਹਾਰਤ ਹਾਸਲ ਕਰ ਲਈ। ਚੁਸਤੀ, ਫੁਰਤੀ, ਬਹਾਦਰੀ ਤੇ ਸਿਆਣਪ ਆਪ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਆਪ ਨੇ ਆਪਣੀ ਸਿਆਣਪ ਨਾਲ ਵੱਖ-ਵੱਖ ਮਿਸਲਾਂ ਨੂੰ ਇਕੱਠੇ ਕਰਕੇ ਇਕ ਝੰਡੇ ਥੱਲੇ ਲਿਆਂਦਾ । ਆਪ ਨੇ ਲਾਹੌਰ, ਅੰਮਿ੍‌ਤਸਰ ਤੇ ਕਸੂਰ ਨੂੰ ਜਿੱਤ ਕੇ ਆਪਣੇ ਰਾਜ ਵਿਚ ਸ਼ਾਮਲ ਕੀਤਾ ਤੇ “ਸ਼ੇਰੇ ਪੰਜਾਬ” ਦੀ ਉਪਾਧੀ ਧਾਰਨ ਕੀਤੀ।

ਹਰਿ ਸਿੰਘ ਨਲੂਏ ਦਾ ਸਾਥ: ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਜਰਨੈਲ ਸੀ। ਉਹ ਬਹੁਤ ਬਹਾਦਰ ਜਰਨੈਲ ਸੀ। ਉਸ ਦੀ ਪਠਾਣਾਂ ਤੇ ਮੁਸਲਮਾਨਾਂ ਵਿਚ ਏਨੀ ਦਹਿਸ਼ਤ ਸੀ ਕਿ ਪਠਾਣੀਆਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਕਹਿੰਦੀਆਂ ਸਨ, “ਚੁੱਪ ਕਰ ਨਹੀਂ ਤਾਂ ਨਲੂਆ ਆ ਜਾਏਗਾ।” ਨਲੂਏ ਦੀ ਜਰਨੈਲੀ ਹੇਠ ਮਹਾਰਾਜੇ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ !

ਧਾਰਮਿਕ ਕੰਮਾਂ ਵਿੱਚ ਯੋਗਦਾਨ: ਮਹਾਰਾਜਾ ਰਣਜੀਤ ਸਿੰਘ ਹਰੇਕ ਧਰਮ ਦਾ ਬਰਾਬਰ ਦਾ ਸਤਿਕਾਰ ਕਰਦੇ ਸੀ। ਉਸ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਸਿੱਕਾ ਜਾਰੀ ਕੀਤਾ। ਉਸ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਸੋਨੇ ਦਾ ਪੱਤਰਾ ਚੜ੍ਹਵਾਉਣ ਦਾ ਕੰਮ ਕੀਤਾ । ਉਸ ਨੇ ਸਿੱਖਾਂ ਲਈ ਗੁਰਦੁਆਰੇ ਬਣਾਏ ਤਾਂ ਹਿੰਦੂਆਂ ਲਈ ਮੰਦਰ ਤੇ ਮੁਸਲਮਾਨਾਂ ਲਈ ਮਸਜਿਦਾਂ ਵੀ ਬਣਾਈਆਂ। ਉਨ੍ਹਾਂ ਦੀ ਸਿਆਣਪ ਤੇ ਬਹਾਦਰੀ ਨੂੰ ਦੇਖ ਕੇ ਅੰਗਰੇਜ਼ਾਂ ਨੇ ਵੀ ਉਸ ਨਾਲ ਸੰਧੀ ਕਰ ਲਈ ਸੀ।

ਲੋਕ ਸੇਵਕ  – ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਰਾਜਾ ਅਖਵਾਉਣ ਦੀ ਬਜਾਏ ਲੋਕਾਂ ਦਾ ਸੇਵਕ ਅਖਵਾਉਂਦੇ ਸੀ। ਉਹ ਰਾਤਾਂ ਨੂੰ ਭੇਸ ਬਦਲ ਕੇ ਆਪਣੀ ਪਰਜਾ ਦੇ ਦੁੱਖ-ਸੁੱਖ ਪੁੱਛਣ ਜਾਂਦੇ ਸੀ। ਇਕ ਵਾਰ ਰਾਜ ਵਿਚ ਅਕਾਲ ਪੈਣ ‘ਤੇ ਉਨ੍ਹਾਂ ਨੇ ਆਪਣੇ ਅਨਾਜ ਦੇ ਭੰਡਾਰ ਜਨਤਾ ਲਈ ਮੁਫ਼ਤ ਖੋਲ੍ਹ ਦਿੱਤੇ ਜਾਂਦੇ ਸਨ। ਕਿਸਾਨਾਂ ਦੇ ਸਾਰੇ ਟੈਕਸ ਤੇ ਮਾਲੀਏ ਮਾਫ਼ ਕਰ ਦਿੱਤੇ ਸਨ। ਉਨ੍ਹਾਂ ਦੇ ਰਾਜ ਵਿਚ ਸ਼ੇਰ ਅਤੇ ਬੱਕਰੀ ਇੱਕੋ ਘਾਟ ਪਾਣੀ ਪੀਂਦੇ ਸਨ। ਭਾਵ ਕੋਈ ਤਕੜਾ ਕਿਸੇ ਮਾੜੇ ਨੂੰ ਨਜਾਇਜ਼ ਪਰੇਸ਼ਾਨ ਨਹੀਂ ਸੀ ਕਰ ਸਕਦਾ ।ਅਜਿਹਾ ਕਰਨ ਵਾਲੇ ਨੂੰ ਕਰੜੀ ਸਜ਼ਾ ਦਿੱਤੀ ਜਾਂਦੀ ਸੀ।

ਅਕਾਲ ਚਲਾਣਾ: – ਖ਼ਾਲਸਾ ਰਾਜ ਨੂੰ ਪੂਰੇ ਜੋਬਨ ਵਿਚ ਲਿਆਉਣ ਵਾਲਾ ਇਹ ਸੂਰਮਾ 27 ਜੂਨ, 1839 ਈ. ਨੂੰ ਲਕਵੇ ਦੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਿਆ। ਇਸ ਦੀ ਮੌਤ ਪਿਛੋਂ ਸਿੱਖ ਰਾਜ ਦਾ ਅੰਤ ਹੋ ਗਿਆ। ਪੰਜਾਬ ਦੇ ਇਸ ਸ਼ੇਰ ਦਾ ਨਾਂ ਭਾਰਤ ਦੇ ਇਤਿਹਾਸ ਵਿਚ ਧਰੂ-ਤਾਰੇ ਵਾਂਗ ਚਮਕਦਾ ਰਹੇਗਾ।

Punjabi Essay on Maharaja Ranjit Singh (Sher-e-Punjab)
 

Punjabi Essay on “Maharaja Ranjit Singh”, “ਮਹਾਰਾਜਾ ਰਣਜੀਤ ਸਿੰਘ”, Punjabi Essay for Class 5,6,7,8,9 Class 10, Class 12, and also it’s for  B.A Students and Competitive Examinations.

Sharing Is Caring:

Leave a comment