ਖੇਡਾਂ ਦੇ ਸਮਾਨ ਦੀ ਸਪਲਾਈ ਲਈ ਪੱਤਰ
ਅਕਸਰ ਬੱਚਿਆਂ ਨੂੰ ਪ੍ਰੀਖਿਆਵਾਂ ਦੇ ਵਿਚ Letter of Request for Better Sports Facilities ਜਾਂ ਖੇਡਾਂ ਦੇ ਸਮਾਂ ਦੀ ਸਪਲਾਈ ਲਈ ਬੇਨਤੀ ਪੱਤਰ ਲਿਖਣ ਨੂੰ ਕਿਹਾ ਜਾਂਦਾ ਹੈ ਇਸ ਵਾਸਤੇ ਅਸੀਂ ਅੱਜ ਬਿਹਤਰ ਖੇਡ ਸਹੂਲਤਾਂ ਲਈ ਬੇਨਤੀ ਪੱਤਰ ਲਿਖਿਆ ਹੈ।
Today we will learn how to write a letter/application of a request for better sports facilities in Punjabi. This sample question will help you practice for the examination.
Letter of Request for Better Sports Facilities
ਸੇਵਾ ਵਿਖੇ,
ਪ੍ਰਿੰਸੀਪਲ ਸਾਹਿਬ,
ਸਰਕਾਰੀ ਸਕੂਲ, ਜਲੰਧਰ
ਵਿਸ਼ਾ – ਖੇਡਾਂ ਦਾ ਸਮਾਨ ਪ੍ਰਦਾਨ ਕਰਨ ਲਈ ਪੱਤਰ
ਸ਼੍ਰੀ ਮਾਨ ਜੀ,
ਮੈਂ ਨੌਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਤੁਹਾਡਾ ਧਿਆਨ ਸਕੂਲ ਵਿੱਚ ਖੇਡਾਂ ਦੇ ਸਮਾਨ ਦੀ ਘਟਦੀ ਗਿਣਤੀ ਵੱਲ ਖਿੱਚਣਾ ਚਾਹਾਂਗਾ। ਬਾਸਕਟਬਾਲ ਦਾ ਜਾਲ ਟੁੱਟ ਗਿਆ ਹੈ, ਫੁੱਟਬਾਲ ਦੇ ਬਲੈਡਰ ਫਟ ਗਏ ਹਨ। ਜਿੱਥੇ ਅਸੀਂ ਕ੍ਰਿਕਟ ਖੇਡਦੇ ਹਾਂ, ਉੱਥੇ ਟੋਆ ਹੈ ਅਤੇ ਬੈਡਮਿੰਟਨ ਖੇਡਣ ਲਈ ਕੋਈ ਸਮੱਗਰੀ ਉਪਲਬਧ ਨਹੀਂ ਹੈ। ਨਾਲ ਹੀ ਕ੍ਰਿਕਟ ਬੱਲੇ ਦੀ ਵੀ ਘਾਟ ਹੈ। ਅਜਿਹੀ ਸਥਿਤੀ ਵਿੱਚ ਅਸੀਂ ਵਿਦਿਆਰਥੀ ਬਹੁਤ ਨਿਰਾਸ਼ ਮਹਿਸੂਸ ਕਰਦੇ ਹਾਂ।
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਖੇਡ ਅਧਿਆਪਕ ਨਾਲ ਸਲਾਹ ਕਰਕੇ ਖੇਡਾਂ ਦਾ ਸਮਾਨ ਪ੍ਰਾਪਤ ਕਰੋ।ਇਸ ਲਈ ਅਸੀਂ ਸਾਰੇ ਵਿਦਿਆਰਥੀ ਤੁਹਾਡੇ ਧੰਨਵਾਦੀ ਹੋਵਾਂਗੇ।
ਧੰਨਵਾਦ ਸਹਿਤ,
ਤੁਹਾਡਾ ਆਗਿਆਕਾਰੀ ਵਿਦਿਆਰਥੀ
ਰਾਘਵ ਸ਼ਰਮਾ
ਕਲਾਸ – 9 ਬੀ