Punjabi Letter on “Chacha Ji nu Birthday Gift lai Dhanwad Patar”, “ਚਾਚਾ ਜੀ ਨੂੰ ਜਨਮਦਿਨ ਦੇ ਗਿਫ਼ਟ ਲਈ ਧੰਨਵਾਦ ਪੱਤਰ”

Punjabi Informal Letter on “Chacha Ji nu Birthday Gift lai Dhanwad Patar”, “ਚਾਚਾ ਜੀ ਨੂੰ ਜਨਮਦਿਨ ਦੇ ਗਿਫ਼ਟ ਲਈ ਧੰਨਵਾਦ ਪੱਤਰ” in Punjabi for class 4,5,6,7,8,9 and 10th CBSE and PSEB. 

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਜਨਮਦਿਨ ਤੇ ਤੋਫਾ ਭੇਜਣ ਲਈ ਚਾਚਾ ਜੀ ਨੂੰ ਪੰਜਾਬੀ ਵਿੱਚ ਧੰਨਵਾਦ ਪੱਤਰ। Letter to Uncle Thanking him for Birthday Gift in Punjabi.” Janamdin te tofa bhejan lai chacha ji nu dhanwad patar” for class 4,5,6,7,8,9 and 10th CBSE and PSEB ਪੜੋਂਗੇ। 

Q. ਤੁਹਾਡੇ ਚਾਚਾ ਜੀ ਨੇ ਤੁਹਾਡੇ ਜਨਮ-ਦਿਨ ‘ਤੇ ਕੋਈ ਤੋਹਫ਼ਾ ਭੇਜਿਆ ਹੈ ਇੱਕ ਪੱਤਰ ਰਾਹੀਂ ਉਸ ਦਾ ਧੰਨਵਾਦ ਕਰੋ।

A- 33, ਮਾਡਲ ਟਾਊਨ,
ਜਲੰਧਰ

ਮਿਤੀ: 2-9-2022

ਪਿਆਰੇ ਚਾਚਾ ਜੀ ,

ਮੇਰੇ ਜਨਮ ਦਿਨ ‘ਤੇ, ਤੁਹਾਡੇ ਸ਼ੁਭ ਕਾਮਨਾਵਾਂ ਦੇ ਨਾਲ ਵਧਾਈਆਂ ਅਤੇ ਤੋਹਫ਼ੇ ਪ੍ਰਾਪਤ ਹੋਏ। ਤੋਹਫ਼ੇ ਵਜੋਂ ਭੇਜੀ ਗਈ ਕਿਤਾਬ “ਪੰਜਾਬੀ ਅੰਗਰੇਜ਼ੀ ਡਿਕਸ਼ਨਰੀ” ਸੱਚਮੁੱਚ ਬਹੁਤ ਉਪਯੋਗੀ ਹੈ। ਇਸ ਡਿਕਸ਼ਨਰੀ ਵਿੱਚ ਰੋਜ਼ਾਨਾ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਦਿੱਤਾ ਗਿਆ ਹੈ। ਇਹ ਪੁਸਤਕ ਹਰ ਕਿਸੇ ਲਈ ਲਾਭਦਾਇਕ ਸਾਬਤ ਹੋਵੇਗੀ। ਘਰ ਵਿੱਚ ਸਾਰਿਆਂ ਨੂੰ ਤੁਹਾਡਾ ਤੋਹਫ਼ਾ ਬਹੁਤ ਪਸੰਦ ਆਇਆ।

ਤੁਹਾਡਾ ਬਹੁਤ ਬਹੁਤ ਧੰਨਵਾਦ। 

ਆਪ ਜੀ ਦਾ ਪਿਆਰਾ ਭਤੀਜਾ ,
ਸਮੀਰ।


Janamdin te Tohfa Bhejan lai Chacha ji nu Dhanwad Patar #2


15 ਅਪ੍ਰੈਲ, 2021

ਪਿਆਰੇ ਚਾਚਾ ਜੀ, .

ਸਤਿ ਸ੍ਰੀ ਅਕਾਲ !

ਆਹਾ ! ਕਿੰਨਾ ਚਾਅ ਚੜਿਆ ਜਦੋਂ ਅੱਜ ਆਪ ਨੇ ਮੇਰੇ ਜਨਮ ਦਿਨ ਤੇ ਇਕ ਘੜੀ ਭੇਜੀ।

ਚਾਚਾ ਜੀ ! ਤੁਸੀਂ ਮੈਨੂੰ ਜਿਹੜੀ ਇਹ ਘੜੀ ਦੀ ਸੁਗਾਤ ਭੇਜੀ ਹੈ ਉਹ ਮੇਰੇ ਲਈ ਇਸ ਵੇਲੇ ਦੀ ਸਭ ਤੋਂ ਕੀਮਤੀ ਵਸਤੂ ਹੈ । ਕਈ ਵਾਰ ਮੈਂ ਪਿਤਾ ਜੀ ਨੂੰ ਵੀ ਇਸ ‘ ਦੇ ਖਰੀਦਣ ਬਾਰੇ ਆਖਿਆ ਸੀ, ਪਰ ਉਹ ਹਰ ਵਾਰ “ਲੈ ਕੇ ਦਿਆਂਗੇ’ ਆਖ ਕੇ ਟਾਲ ਦਿੰਦੇ ਰਹੇ। ਅੱਜ ਮੇਰੇ ਮਨ ਦੀ ਆਸ ਪੂਰੀ ਹੋ ਜਾਣ ਤੇ ਮੈਨੂੰ ਇੰਨੀ ਖ਼ੁਸ਼ੀ ਹੋਈ ਹੈ ਕਿ ਜਿਵੇਂ ਮੈਨੂੰ ਕੋਈ ਅੱਲਾਦੀਨ ਦਾ ਚਿਰਾਗ ਮਿਲ ਗਿਆ ਹੋਵੇ।

ਇਹ ਅਨਮੋਲ ਸੁਗਾਤ ਨਾ ਕੇਵਲ ਮੈਨੂੰ ਸਮੇਂ ਸਿਰ ਕੰਮ ਕਰਨ ਅਤੇ ਅਨੁਸ਼ਾਸਨ ਵਿਚ ਰਹਿਣ ਦੇ ਹੀ ਯੋਗ ਬਣਾਏਗੀ, ਸਗੋਂ ਆਪ ਦੇ ਡੂੰਘੇ ਪਿਆਰ ਦੀ ਯਾਦ ਨੂੰ ਵੀ ਸਦੀਵੀ ਰੱਖੇਗੀ। ਇਸ ਲਈ ਮੇਰੇ ਜਨਮ ਦਿਨ ‘ਤੇ ਭੇਜੀ ਗਈ ਇਸ ਵੱਡਮੁੱਲੀ ਸੁਗਾਤ ਲਈ ਮੈਂ ਦਾ ਸੱਚੇ ਦਿਲੋਂ ਧੰਨਵਾਦੀ ਹਾਂ।

ਮੇਰੇ ਵੱਲੋਂ ਚਾਚੀ ਜੀ ਨੂੰ ਸਤਿ ਸ੍ਰੀ ਅਕਾਲ, ਰਜਨੀ ਅਤੇ ਪਿੰਕੀ ਨੂੰ ਬਹੁਤ-ਬਹੁਤ ਪਿਆਰ।

ਆਪ ਦਾ ਭਤੀਜਾ,
ਸਤਬੀਰ ।

ਉਮੀਦ ਹੈ ਇਸ ਪੋਸਟ ਵਿਚ ਦਿੱਤਾ ਗਿਆ” chacha ji nu dhanvaad patar in punjabi ਜਾਂ a letter to uncle ” ਨੂੰ ਪੜ੍ਹ ਕੇ ਤੁਹਾਨੂੰ ਚੰਗਾ ਲਗਾ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕਰਿਓ।

Sharing Is Caring:

Leave a comment