ਪੰਚਤੰਤਰ ਪੰਜਾਬੀ ਕਹਾਣੀ : ਹੀਰਿਆਂ ਦਾ ਹਾਰ
ਪੰਜਾਬੀ ਬੋਧ ਕਹਾਣੀਆਂ ਜੀਵਨ ਨੂੰ ਸਰਲ ਤੇ ਬੋਝ ਰਹਿਤ ਜ਼ਿੰਦਗੀ ਜਿਉਣ ਵਾਸਤੇ ਪ੍ਰੇਰਿਤ ਕਰਦਿਆਂ ਹਨ। Motivational Panchatantra Story in Punjabi named “Diamond Necklace” for kids.
Punjabi Moral Stories : ਇਕ ਜੌਹਰੀ ਸੀ ਉਹ ਦੁਕਾਨਦਾਰ ਹੋ ਕੇ ਵੀ ਵਿਚਾਰ ਅਤੇ ਸੁਭਾਅ ਵਿਚ ਸੰਤ ਸੀ ਲੋਭ ਅਤੇ ਗਲਤ ਢੰਗ ਨਾਲ ਪੈਸਾ ਜੋੜਨ ਨਾਲ ਉਹ ਨਫਰਤ ਕਰਦਾ ਸੀ। ਇਕ ਵਾਰ ਇਕ ਔਰਤ ਸਵੇਰੇ-ਸਵੇਰੇ ਉਸਦੀ ਦੁਕਾਨ ‘ਤੇ ਆ ਕੇ ਬੋਲੀ – “ਸੇਠ ਜੀ! ਕੋਈ ਸਸਤਾ ਜਿਹਾ ਹਾਰ ਚਾਹੀਦੈ ਜੋ 15 ਰੁਪਏ ਦੇ ਅੰਦਰ ਹੀ ਮਿਲ ਜਾਵੇ, ਕਾਰਨ, ਮੈਂ ਨਿਰਧਨ ਹਾਂ ਪਰ ਮੇਰੀ ਲੜਕੀ ਹਾਰ ਲਈ ਬਹੁਤ ਜ਼ਿਦ ਕਰ ਰਹੀ ਹੈ ਤੇ ਜੌਹਰੀ ਨੇ ਕਿਹਾ-15 ਰੁਪਏ ਕੀ, ਮੈਂ ਤੈਨੂੰ ਇਸ ਤੋਂ ਵੀ ਘੱਟ 10 ਰੁਪਏ ਵਿਚ ਹੀ ਇਕ ਹਾਰ ਦੇ ਦਿੰਦਾ, ਪਰ ਅਲਮਾਰੀ ਦੀ ਚਾਬੀ ਘਰ ਹੀ ਰਹਿ ਗਈ ਹੈ ਹਾਂ, ਦੁਪਹਿਰ ਨੂੰ ਜਾਂ ਸ਼ਾਮ ਨੂੰ ਆਉਣਾ, ਤਦ ਦੇ ਸਕਾਂਗੇ।
ਬਾਅਦ ਵਿਚ ਦੁਪਹਿਰ ਨੂੰ ਸੇਠ ਭੋਜਨ ਕਰਨ ਘਰ ਚਲਾ ਗਿਆ ਅਤੇ ਉਸਨੇ ਅਲਮਾਰੀ ਦੀ ਚਾਬੀ ਘਰ ਤੋਂ ਦੁਕਾਨ ‘ਤੇ ਭੇਜ ਦਿੱਤੀ। ਸ਼ਾਮ ਨੂੰ ਸੇਠ ਦੁਕਾਨ ‘ਤੇ ਆਇਆ ਤਾਂ ਉਸ ਨੂੰ ਮੁਨੀਮ ਨੇ ਦੱਸ ਦਿੱਤਾ ਕਿ ‘ਦਸ ਰੁਪਏ ਵਾਲਾ ਨਕਲੀ ਹੀਰਿਆਂ ਦਾ ਇਕ ਹਾਰ ਉਹ ਔਰਤ ਲੈ ਗਈ ਜਿਸਦੇ ਨਾਲ ਤੁਹਾਡੀ ਗੱਲ ਹੋਈ ਸੀ’ . ਕਈ ਦਿਨ ਬਾਅਦ ਸੇਠ ਕੋਲ ਇਕ ਗਾਹਕ ਆਇਆ ਜੋ ਅਸਲੀ ਹੀਰਿਆਂ ਦਾ ਇਕ ਵਡਮੁੱਲਾ ਹਾਰ ਖਰੀਦਣਾ ਚਾਹੁੰਦਾ ਸੀ ਸੇਠ ਨੇ ਅਲਮਾਰੀ ਵਿਚ ਜਿੱਥੇ ਉਹ ਹਾਰ ਰੱਖਿਆ ਸੀ, ਉੱਥੋਂ ਉਸ ਨੂੰ ਹਾਰ ਮਿਲਿਆ ਨਹੀਂ ਉਸਨੇ ਮੁਨੀਮ ਕੋਲੋਂ ਉਸ ਹਾਰ ਬਾਰੇ ਪੁੱਛਿਆ ਅਤੇ ਜਦੋਂ ਉਸ ਨੇ ਕਿਹਾ, “ਮੈਨੂੰ ਨਹੀਂ ਪਤਾ “ ਤਾਂ ਉਸਨੂੰ ਨੌਕਰੀ ਤੋਂ ਕੱਢ ਦਿੱਤਾ । ਮਹੀਨੇ ਕੁ ਬਾਅਦ ਉਹੀ ਔਰਤ ਫਿਰ ਸੇਠ ਦੇ ਕੋਲ ਆਈ ਅਤੇ ਗਲੇ ਦਾ ਹਾਰ ਦਿਖਾ ਕੇ ਕਿਹਾ – ‘ਇਸ ਹਾਰ ਦਾ ਇਕ ਮਣਕਾ ਟੁੱਟ ਗਿਆ ਹੈ, ਤੁਸੀਂ ਨਵਾਂ ਮਣਕਾ ਉਹੋ ਜਿਹਾ ਹੀ ਮੈਨੂੰ ਦੇ ਦਿਓ” ਸੇਠ ਨੇ ਅਲਮਾਰੀ ਵਿਚੋਂ ਇਕ ਮਣਕਾ ਕੱਢ ਕੇ ਉਸਨੂੰ ਦੇ ਦਿੱਤਾ ਔਰਤ ਨੇ ਉਸਦਾ ਮੁੱਲ ਪੁੱਛਿਆ ਤਾਂ ਸੇਠ ਨੇ ਕਿਹਾ ‘ਤਿੰਨ ਹਜ਼ਾਰ ਰੁਪਏ” ਤਦ ਤਾਂ ਉਹ ਬੜੀ ਪਰੇਸ਼ਾਨ ਹੋਈ।
ਸੇਠ ਨੇ ਕਿਹਾ- “ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਜੋ ਹਾਰ ਤੁਸੀਂ ਲੈ ਗਏ ਸੀ, ਉਸਦਾ ਮੁੱਲ ਸੱਠ ਹਜ਼ਾਰ ਰੁਪਏ ਹੈ, ਪਰ ਉਹ ਤੁਹਾਨੂੰ ਦਸ ਰੁਪਏ ਵਿਚ ਮਿਲ ਗਿਆ ਇਹ ਗਲਤੀ ਮੁਨੀਮ ਨੇ ਕੀਤੀ ਸੀ, ਤੁਹਾਡੀ ਨਹੀਂ ਮੁਨੀਮ ਨੂੰ ਦੁਕਾਨ ਤੋਂ ਹਟਾ ਦਿੱਤਾ, ਪਰ ਹਾਰ ਤੁਸੀਂ ਇਕ ਵਾਰ ਇੱਥੋਂ ਖਰੀਦ ਲਿਆ, ਤਾਂ ਉਹ ਤੁਹਾਡਾ ਹੋ ਗਿਆ ” ਇਹ ਸੁਣਕੇ ਉਸ ਔਰਤ ਨੇ ਤੁਰੰਤ ਗਲੇ ਵਿਚੋਂ ਉਹ ਹਾਰ ਕੱਢਿਆ ਅਤੇ ਸੇਠ ਨੂੰ ਵਾਪਸ ਕਰਦੇ ਹੋਏ ਬੋਲੀ – ‘ਸੇਠ ਜੀ! ਮੈਂ ਨਿਰਧਨ ਜ਼ਰੂਰ ਹਾਂ, ਪਰ ਇਸ ਤਰ੍ਹਾਂ ਧੋਖੇ ਜਾਂ ਭੁੱਲ ਨਾਲ ਮਿਲਿਆ ਕਿਸੇ ਦਾ ਮੈਨੂੰ ਕੁੱਝ ਨਹੀਂ ਚਾਹੀਦਾ”
ਤੁਸੀਂ ਆਪਣਾ ਇਹ ਹੀਰਿਆਂ ਦਾ ਹਾਰ ਰੱਖੋ ਵਿਚਾਰਾ ਮੁਨੀਮ ਨਿਰਦੋਸ਼ ਹੈ, ਉਸ ਨੂੰ ਫਿਰ ਤੋਂ ਕੰਮ ‘ਤੇ ਲਗਾ ਲਵੋ, ਬਸ ’ ਔਰਤ ਦੀ ਗੱਲ ਨਾਲ ਸੇਠ ਬਹੁਤ ਖੁਸ਼ ਹੋਇਆ ਬੋਲਿਆ- “ਤੁਸੀਂ ਵਿਸ਼ਵਾਸ ਕਰੋ, ਮੈਂ ਮੁਨੀਮ ਨੂੰ ਇੱਥੇ ਫਿਰ ਰੱਖ ਲਵਾਂਗਾ, ਪਰ ਮੇਰੀ ਵੀ ਇਕ ਗੱਲ ਤੁਸੀਂ ਰੱਖ ਲਵੋ ਔਰਤ ਨੇ ਪੁੱਛਿਆ – ‘ਉਹ ਕੀ? ਸੇਠ ਨੇ ਸੁੱਚੇ ਮੋਤੀਆਂ ਦਾ ਇਕ ਹਾਰ, ਜੋ ਪੰਜ ਹਜ਼ਾਰ ਰੁਪਏ ਦਾ ਸੀ, ਅਲਮਾਰੀ ਵਿਚੋਂ ਕੱਢਿਆ ਅਤੇ ਉਸ ਔਰਤ ਦੇ ਗਲ ਵਿਚ ਪਾ ਦਿੱਤਾ ਕਿਹਾ – ‘ਇਹ ਇਕ ਭਰਾ ਵਲੋਂ ਭੈਣ ਲਈ ਛੋਟਾ ਜਿਹਾ ਤੋਹਫਾ ਹੈ’ ਔਰਤ ਮੰਨ ਗਈ ਅਤੇ ਪਰਤ ਗਈ.
ਪੰਜਾਬੀ ਵਿਚ ਕਹਾਣੀਆਂ ਬੱਚਿਆਂ ਵਾਸਤੇ ਬਹੁਤ ਹੀ ਲਾਭਦਾਇਕ ਹਨ ਏਨਾ Punjabi Stories ਤੋਂ ਵਿਦਿਆਰਥੀਆਂ ਨੂੰ ਸਬਕ ਮਿਲਦਾ ਹੈ। ਪੰਜਾਬੀ Short Stories, Punjabi Moral Stories ਅਤੇ Complete stories for Class 8,9,10 and Class 12 ਦੀਆਂ ਕਹਾਣੀਆਂ ਅਸੀਂ ਅੱਗੇ ਪੋਸਟਾਂ ਵਿੱਚ ਸ਼ਾਮਿਲ ਕਰ ਰਹੇ ਹਾਂ।
ਬੱਚਿਆਂ ਨੂੰ Motivational short stories in punjabi ਸੁਨਾਉਣੀਆਂ ਚਾਹੀਦੀਆਂ ਹਨ। ਜਿਵੇਂ ਜਿਵੇਂ ਸਮਾਂ ਬਦਲਿਆ ਨਾ ਤਾਂ ਸਾਡੇ ਕੋਲ ਟਾਈਮ ਰਿਹਾ ਨਾ ਬੱਚਿਆਂ ਕੋਲ। ਦਾਦਾ ਦਾਦੀ , ਨਾਨਾ ਨਾਨੀ ਪਹਿਲਾਂ bedtime stories in punjabi pdf ਬੱਚਿਆਂ ਨੂੰ ਸੁਣਾਉਂਦੇ ਸਨ। ਪਰ ਹੁਣ ਪਰਿਵਾਰ ਅਲੱਗ ਹੋਣ ਕਰਕੇ ਕਹਾਣੀ ਸੁਣਨਾ ਜਾਂ ਸੁਨਾਉਣਾ ਖ਼ਤਮ ਹੀ ਹੁੰਦਾ ਜਾ ਰਿਹਾ ਹੈ। ਇਸ ਵਾਸਤੇ ਅਸੀਂ punjabi stories pdf bedtime stories in punjabi language ਅਤੇ punjabi stories with moral punjabi stories for child pdf ਇਸ ਵੈਬਸਾਈਟ ਤੇ ਸ਼ਾਮਿਲ ਕਰ ਰਹੇ ਹਾਂ।
ਕਹਾਣੀਆਂ ਚੰਗੀਆਂ ਲੱਗਣ ਤਾਂ ਸ਼ੇਯਰ ਜ਼ਰੂਰ ਕਰੋ। ਧੰਨਵਾਦ
punjabi stories,punjabi moral story for kids,short stories with moral in punjabi, punjabi moral stories, panchatantra stories in punjabi, moral stories for kids in punjabi language, stories in punjabi, punjabi short stories ,moral stories,punjabi story,punjabi kahani,punjabi cartoon for childrens, punjabi fairy tales stories .