Punjabi Moral Story, Moral “Do Dost ate Rich”, “ਦੋ ਦੋਸਤ ਅਤੇ ਰਿੱਛ” for Class 3, Class 4 and Class 5 PSEB.
ਮਿੱਤਰ ਉਹੀ ਜੋ ਮੁਸੀਬਤ ਵਿਚ ਕੰਮ ਆਵੇ
ਦੋ ਪੱਕੇ ਮਿੱਤਰ ਸਨ। ਇਕ ਦਿਨ ਉਹ ਕੰਮ ਦੀ ਭਾਲ ਵਿਚ ਘਰੋਂ ਨਿਕਲ ਤੁਰੇ। ਉਨ੍ਹਾਂ ਨੂੰ ਇਕ ਜੰਗਲ ਵਿੱਚੋਂ ਗੁਜ਼ਰਨਾ ਪਿਆ। ਅੱਗੇ ਜਾ ਕੇ ਉਨ੍ਹਾਂ ਨੂੰ ਇਕ ਰਿੱਛ ਆਉਂਦਾ ਦਿਸਿਆ। ਰਿੱਛ ਨੂੰ ਵੇਖ ਕੇ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਦੋਹਾਂ ਵਿੱਚੋਂ ਇਕ ਕੁੱਝ ਵਧੇਰੇ ਚਲਾਕ ਸੀ।ਉਹ ਨੇੜੇ ਦੇ ਇਕ ਦਰਖ਼ਤ ਤੇ ਚੜ ਗਿਆ ਤੇ ਲੁਕ ਕੇ ਬੈਠ ਗਿਆ। ਦੂਜੇ ਮਿੱਤਰ ਨੂੰ ਦਰੱਖ਼ਤ ‘ਤੇ ਚੜ੍ਹਨਾ ਨਹੀਂ ਸੀ ਆਉਂਦਾ। ਉਹ ਆਪਣੀ ਜਾਨ ਬਚਾਉਣ ਲਈ ਸੋਚਣ ਲੱਗਾ। ਉਸ ਨੇ ਸੁਣਿਆ ਹੋਇਆ ਸੀ ਕਿ ਰਿੱਛ ਮਰੇ ਹੋਏ ਬੰਦਿਆਂ ਨੂੰ ਨਹੀਂ ਖਾਂਦਾ। ਇਹ ਸੋਚ ਕੇ ਉਹ ਧਰਤੀ ‘ਤੇ ਲੇਟ ਗਿਆ ਅਤੇ ਸਾਹ ਰੋਕ ਲਿਆ। ਰਿੱਛ ਉਸ ਦੇ ਕੋਲ ਆਇਆ, ਸੁੰਘਿਆ ਤੇ ਮਰਿਆ ਹੋਇਆ ਸਮਝ ਕੇ ਚਲਾ ਗਿਆ। ਜਦੋਂ ਰਿੱਛ ਦੂਰ ਚਲਾ ਗਿਆ ਤਾਂ ਉਹ ਮਿੱਤਰ ਜੋ ਦਰਖ਼ਤ ਤੇ ਚੜ੍ਹ ਗਿਆ ਸੀ, ਥੱਲੇ ਉਤਰਿਆ ਤੇ ਆਪਣੇ ਦੋਸਤ ਤੋਂ ਮਜ਼ਾਕ ਨਾਲ ਪੁੱਛਿਆ, “ਗਿੱਛ ਤੇਰੇ ਕੰਨ ਵਿਚ ਕੀ ਕਹਿ ਰਿਹਾ ਸੀ ?
ਦੂਜਾ ਦੋਸਤ ਕਹਿਣ ਲੱਗਾ, “ਰਿੱਛ ਮੇਰੇ ਕੰਨ ਵਿਚ ਕਹਿ ਰਿਹਾ ਸੀ ਕਿ ਸੁਆਰਥੀ ਮਿੱਤਰਾਂ ਤੋਂ ਬਚ ਕੇ ਰਹੀਂ।
ਸਿੱਖਿਆ: ਮਿੱਤਰ ਉਹੀ ਜੋ ਮੁਸੀਬਤ ਵਿਚ ਕੰਮ ਆਵੇ।
punjabi stories,punjabi moral story for kids,short stories with moral in punjabi, punjabi moral stories, panchatantra stories in punjabi, moral stories for kids in punjabi language, stories in punjabi, punjabi short stories ,moral stories,punjabi story,punjabi kahani,punjabi cartoon for childrens, punjabi fairy tales stories .