100 ਮੁਹਾਵਰੇ ਅਰਥਾਂ ਦੇ ਨਾਲ ਪੰਜਾਬੀ ਵਿੱਚ।100 Punjabi Muhavare with Meanings and Sentences
Idioms in Punjabi with Meanings – ਪੰਜਾਬੀ ਮੁਹਾਵਰੇ: ਅਸੀਂ ਆਪਣੀ ਵੈੱਬਸਾਈਟ ‘ਤੇ ਮੁਹਾਵਰਿਆਂ ਬਾਰੇ ਪੜ੍ਹਾਂਗੇ. ਮੁਹਾਵਰੇ ਸਾਡੀ ਆਮ ਬੋਲਚਾਲ ਦਾ ਹਿੱਸਾ ਹਨ. ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਮੁਹਾਵਰੇ ਹਨ ਜੋ ਕਿ ਰੋਜ਼ਾਨਾ ਗੱਲ ਬਾਤ ਵਿਚ ਵਰਤੇ ਜਾਂਦੇ ਹਨ. ਪੰਜਾਬੀ ਦੇ muhavare in punjabi class 5, Class 6, Class 7, Class 8, Class 9 ਅਤੇ Class 10, Class 11, 12 ਵਾਸਤੇ ਲਾਹੇਵੰਦ ਹਨ। ਪੰਜਾਬੀ ਵਿਆਕਰਨ ਦੇ ਵਿੱਚ ਮੁਹਾਵਰਿਆਂ ਦਾ ਬਹੁਤ ਮਹੱਤਵ ਹੈ।
ਮੁਹਾਵਰਾ ਕੀ ਹੈ ? Muhavare Ki Hunde Han?
Muhavare definition in punjabi: ਮੁਹਾਵਰਾ ਇੱਕ ਅਰਬੀ ਸ਼ਬਦ ਹੈ ਜਿਸਦਾ ਸ਼ਾਬਦਿਕ ਅਰਥ ਅਭਿਆਸ ਕਰਨਾ ਹੈ “ਉਹ ਸ਼ਬਦ ਜੋ ਆਪਣੇ ਸਰਲ ਅਰਥਾਂ ਤੋਂ ਇਲਾਵਾ ਵਿਸ਼ੇਸ਼ ਅਰਥ ਪ੍ਰਗਟ ਕਰਦੇ ਹਨ, ਪੰਜਾਬੀ ਵਿੱਚ ਅਜਿਹੇ ਵਾਕਾਂ ਨੂੰ ਮੁਹਾਵਰੇ (Muhavre) ਕਿਹਾ ਜਾਂਦਾ ਹੈ।” ਮੁਹਾਵਰੇ ਕਿਸੇ ਵਿਸ਼ੇਸ਼ ਭਾਸ਼ਾ (language) ਵਿੱਚ ਪ੍ਰਚਲਿਤ ਉਸ ਪ੍ਰਗਟਾਵੇ ਵਾਲੀ ਇਕਾਈ ਨੂੰ ਦਰਸਾਉਂਦੇ ਹਨ, ਜੋ ਇਸਦੇ ਸਿੱਧੇ ਅਰਥਾਂ ਨਾਲੋਂ ਵੱਖਰੇ ਉਦੇਸ਼ ਲਈ ਵਰਤੀ ਜਾਂਦੀ ਹੈ।
ਵਾਕਾਂ ਵਿੱਚ ਮੁਹਾਵਰੇ (Muhavare di Varton) ਦੀ ਵਰਤੋਂ ਕਰਨ ਲਈ ਹੇਠਾਂ ਦਿੱਤੇ ਆਮ ਨਿਯਮ ਹਨ।
ਸਭ ਤੋਂ ਪਹਿਲਾਂ ਵਾਕਾਂ ਦੇ ਅਰਥਾਂ ਨੂੰ ਜਾਣਨਾ ਜ਼ਰੂਰੀ ਹੈ।
ਇਸ ਤੋਂ ਬਾਅਦ ਅਸੀਂ ਇੱਕ ਅਰਥਪੂਰਨ ਵਾਕ ਬਣਾਵਾਂਗੇ।
ਵਾਕ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜੋ ਮੁਹਾਵਰੇ ਦੇ ਅਰਥਾਂ ਨੂੰ ਪ੍ਰਗਟ ਕਰਦਾ ਹੋਵੇ।
ਮੁਹਾਵਰੇ ਦਾ ਅਰਥ ਵਾਕ ਦੀ ਵਰਤੋਂ ਵਿੱਚ ਨਹੀਂ ਲਿਖਿਆ ਜਾਂਦਾ, ਪਰ ਮੁਹਾਵਰੇ ਨੂੰ ਵਾਕ ਵਰਤੋਂ ਵਿੱਚ ਲਿਖਿਆ ਜਾਂਦਾ ਹੈ।
Muhavare Examples – ਉਦਾਹਰਣ:-
All Muhavare in Punjabi Language: ਜੇਕਰ ਅਸੀਂ ‘ਮੁਹਾਵਰੇ ਨੂੰ ਨੌਂ ਦੋ ਗਿਆਰਾਂ ਹੋਣ’ ਵਾਕ ਦੀ ਵਰਤੋਂ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦੇ ਅਰਥਾਂ ਵੱਲ ਧਿਆਨ ਦੇਵਾਂਗੇ। ਨੌਂ ਦੋ ਗਿਆਰਾਂ ਹੋਣ ਦਾ, ਮੁਹਾਵਰੇ ਦਾ ਅਰਥ ਭੱਜਣਾ ਹੈ ਅਤੇ ਅਸੀਂ ਇਸ ਮੁਹਾਵਰੇ ਦੇ ਵਾਕ ਨੂੰ ਇਸ ਤਰ੍ਹਾਂ ਵਰਤਾਂਗੇ ਕਿ ਭੱਜਣ ਦੇ ਅਰਥ ਲਿਖਣ ਦੀ ਬਜਾਏ, ਅਸੀਂ ਨੌਂ ਦੋ ਗਿਆਰਾਂ ਲਿਖਾਂਗੇ।
ਜਿਵੇਂ: ਪੁਲਿਸ ਨੂੰ ਦੇਖ ਕੇ ਚੋਰ ਨੌਂ ਦੋ ਗਿਆਰਾਂ ਹੋ ਗਏ।
ਪੰਜਾਬੀ ਮੁਹਾਵਰੇ | Punjabi Muhavare with Meanings and Sentences in Punjabi Language for Class 7, Class 8, class 9, class 10 ਅਤੇ Class 12 CBSE and PSEB Students.
Punjabi Akhan and Muhavare: ਪੰਜਾਬੀ ਅੱਖਾਂਣ ਅਤੇ ਮੁਹਾਵਰੇ ਕਲਾਸ 3 ਤੋਂ ਸ਼ੁਰੂ ਹੋ ਕੇ ਕਲਾਸ 10 ਅਤੇ ਕਲਾਸ 12 ਤੱਕ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹਨ। ਇਨ੍ਹਾਂ ਦਾ ਲੈਵਲ ਵੱਡਾ ਛੋਟਾ ਹੁੰਦਾ ਹੈ। ਪਰ ਅਸੀਂ ਕੁਝ common punjabi Idioms in Punjabi with Meanings ਦੀਆਂ ਉਦਾਹਰਨਾਂ ਦਿਤੀਆਂ ਹੋਈਆਂ ਹਨ। ਆਓ ਪੜੀਏ All Punjabi Alphabet Muhavare with Meanings and Sentences in Punjabi Language.
‘ਓ’ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ | Udaa Muhavare in Punjabi with Meaning
UDE Naal Shuru Hon Wale Muhavare (Idioms in Punjabi)
1. ਉੱਚਾ ਸਾਹ ਨਾ ਕੱਢਣਾ- ( ਸਹਿਮ ਜਾਣਾ )- ਬੱਚੇ ਮਾਪਿਆਂ ਅੱਗੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ।
2.ਉਸਤਾਦੀ ਕਰਨੀ (ਚਲਾਕੀ ਕਰਨੀ) -ਗੁਰਨਾਮ ਬਹੁਤ ਚਲਾਕ ਹੈ।ਉਸੇ ਨਾਲ ਕੋਈ ਉਸਤਾਦੀ ਨਹੀਂ ਕਰ ਸਕਦਾ।
3. ਉੱਗਲੀ ਕਰਨੀ (ਦੋਸ਼ ਲਾਉਣਾ) – ਸਬੂਤ ਤੋਂ ਬਿਨਾਂ ਕਿਸੇ ਵੱਲ ਉੱਗਲੀ ਨਹੀਂ ਕਰਨੀ ਚਾਹੀਦੀ।
4. ਉੱਨੀ-ਇੱਕੀ ਦਾ ਫਰਕ ਹੋਣਾ (ਬਹੁਤ ਥੋੜ੍ਹਾ ਫ਼ਰਕ) – ਗੁਰਪ੍ਰੀਤੇ ਅਤੇ ਹਰਪ੍ਰੀਤ ਵਿੱਚ ਉੱਨੀ-ਇੱਕੀ ਦਾ ਫਰਕ ਹੈ।
5.ਉੱਨ ਲਾਹੁਣੀ (ਖੂਬ ਲੁੱਟਣਾ) – ਅੱਜ-ਕਲ੍ਹ ਕਈ ਦੁਕਾਨਦਾਰ ਗਾਹਕਾਂ ਦੀ ਚੰਗੀ ਉੱਨ ਲਾਹੁੰਦੇ ਹਨ।
6.ਉਲਟੀ ਪੱਟੀ ਪੜ੍ਹਾਉਣੀ (ਭੈੜੀ ਮੱਤ ਦੇਣੀ) – ਗੁਰਵਿੰਦਰ ਨੇ ਸੁਖਜੀਤ ਨੂੰ ਅਜਿਹੀ ਉਲਟੀ ਪੁੱਟੀ ਪੜਾਈ ਹੈ ਕਿ ਉਸ ਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ।
7. ਉਲਟੀ ਗੰਗਾ ਵਹਾਉਣੀ (ਰਿਵਾਜ਼ ਦੇ ਉਲਟ ਕੰਮ ਕਰਨਾ)- ਹਰੀ ਸਿੰਘ ਨਲਵੇ ਨੇ ਪਠਾਣਾਂ ਤੇ ਹੱਲਾ ਬੋਲ ਕੇ ਉਲਟੀ ਗੰਗਾ ਵਹਾਈ।
8.ਉੱਲੂ ਬਣਾਉਣਾ (ਮੂਰਖ਼ ਬਣਾਉਣਾ) – ਰੌਸ਼ਨ ਮੈਨੂੰ ਉੱਲੂ ਬਣਉੰਦਾ ਹੈ।
9. ਉੱਚਾ-ਨੀਵਾਂ ਬੋਲਣਾ ( ਵੱਧ-ਘੱਟ ਬੋਲੂਣਾ)- ਸਾਂਨੂੰ ਕਿਸੇ ਨੂੰ ਵੀ ਉੱਚਾ-ਨੀਵਾਂ ਨਹੀਂ ਬੋਲਣਾ ਚਾਹਿਦਾ।
10. ਉਬਾਲ ਕੱਢਣਾ (ਗੁੱਸਾ ਕੱਢਣਾ)- ਰਵੀ ਨੇ ਮੇਰੇ ਤੇ ਆਪਣਾ ਸਾਰਾ ਉਬਾਲ ਕੱਡ ਦਿੱਤਾ।
11. ਉਂਗਲਾਂ ਤੇ ਨਚਾਉਣਾ (ਆਪਣੇ ਵਸ ਵਿੱਚ ਕਰਨਾ ਜਾਂ ਆਪਣੇ ਅਨੁਸਾਰ ਕੰਮ ਕਰਾਉਣਾ)- ਅੰਗਰੇਜ਼ਾਂ ਨੇ ਭਾਰਤ ਦੇ ਵਾਸੀਆਂ ਨੂੰ ਪੂਰੇ ਦੋ ਸੋ ਸਾਲਾਂ ਤਕ ਆਪਣੀ ਉਂਗਲਾਂ ਤੇ ਨਚਾਇਆ।
12. ਓਪਰੇ ਪੈਰੀ ਖਲੋਣਾ (ਕਿਸੇ ਦੀ ਮਦਦ ਦਾ ਮੁਧਾਜ਼ ਹੋਣਾ)- ਅਮਨ ਹਰ ਵਾਰ ਓਪਰੇ ਪੈਰੀ ਖਲੋਂਦਾ ਹੈ।
13. ਉਲਟੇ ਸਾਹ ਭਰਨਾ (ਦੂਜੇ ਪਾਸੇ ਜਾਂ ਦੂਜੇ ਧੜੇ ਨਾਲ ਹਮਦਰਦੀ ਕਰਨਾ)- ਸਾਡੀ ਟੀਮ ਦੇ ਇਕ ਮੇਮਬਰ ਨੇ ਉਲਟੇ ਸਾਹ ਭਰ ਕੇ ਸਾਡਾ ਦਿਲ ਹੀ ਤੋੜ ਦਿੱਤਾ।
‘ਅ’ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। Eda Muhavare in Punjabi with Meaning
Ede Naal Shuru Hon Wale Muhavare (Idioms in Punjabi)
1.ਅੱਖਾਂ ਦਿਖਾਉਣਾ- ( ਡਰਾਉਣਾ )- ਚੀਨ ਹਰ ਸਮੇਂ ਭਾਰਤ ਨੂੰ ਅੱਖਾਂ ਦਿਖਾਉਂਦਾ ਰਹਿੰਦਾ ਹੈ।
2. ਅੱਖ ਖੁੱਲਣੀ ( ਹੋਸ਼ ਆਉਣਾ )- ਪੇਪਰ ਵਿੱਚੋਂ ਫੇਲ ਹੋਣ ਤੇ ਹਰਦੀਪ ਦੀ ਅੱਖ ਖੁੱਲ ਗਈ।
3. ਅਬਾ ਤਬਾ ਬੋਲਣਾ ( ਮੰਦਾ ਬੋਲਣਾ )- ਕਿਸੇ ਦੇ ਅਬਾ ਤਬਾ ਬੋਲਣ ਨਾਲ ਹੀ ਉਸਦੀ ਅਕਲ ਦਾ ਪਤਾ ਲੱਗ ਜਾਂਦਾ ਹੈ।
4.ਅਸਮਾਨ ਨਾਲ ਗੱਲਾਂ ਕਰਨੀਆਂ ( ਹੰਕਾਰ ਹੋ ਜਾਣਾ) – ਬਲਵੀਰ ਕੋਲ ਚਾਰ ਪੈਸੇ ਕੀ ਆ ਗਏ ਉਸਨੇ ਤਾਂ ਅਸਮਾਨ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
5.ਅੱਖਾਂ ਵਿੱਚ ਰੜਕਣਾ ( ਚੰਗਾ ਨਾ ਲੱਗਣਾ )- ਦਮਨ ਨੇ ਬਲਜੀਤ ਨੂੰ ਕਿਹਾ ਜਿਹੜਾ ਇੱਕ ਵਾਰੀ ਮੇਰੇ ਨਾਲ ਧੋਖਾ ਕਰ ਜਾਵੇ ਮੇਰੇ ਉਹ ਇਨਸਾਨ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।
6.ਆਪਣੇ ਮੂੰਹ ਮੀਆਂ ਮਿੱਠੂ ਬਣਨਾ (ਆਪਣੀ ਸਿਫਤ ਆਪ ਕਰਨੀ )- ਸਿਆਣੇ ਕਹਿੰਦੇ ਹਨ ਕਿ ਆਪਣੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
7. ਅੱਖਾਂ ਪੱਕ ਜਾਣੀਆਂ ( ਉਡੀਕ ਉਡੀਕ ਕੇ ਥੱਕ ਜਾਣਾ ) – ਇੰਦਰਜੀਤ ਦੇ ਵਿਦੇਸ਼ ਜਾਣ ਤੋਂ ਬਾਅਦ ਉਸਦੇ ਮਾਤਾ ਜੀ ਦੀਆਂ ਅੱਖਾਂ ਪੱਕ ਗਈਆਂ ਪਰ ਉਹ ਨਾ ਮੁੜਿਆ।
8.ਅੱਜ ਕੱਲ ਕਰਨਾ ( ਟਾਲਣਾ)- ਰਾਮ ਮੇਰੇ ਕੋਲੋਂ ਪੈਸੇ ਉਧਾਰੇ ਲੈਕੇ ਅੱਜ ਕੱਲ ਕਰਨ ਲੱਗ ਪਿਆ।
9.ਅੱਖਾਂ ਵਿੱਚ ਰੜਕਣਾ ( ਚੰਗਾ ਨਾ ਲੱਗਣਾ ) -ਦਮਨ ਨੇ ਬਲਜੀਤ ਨੂੰ ਕਿਹਾ ਜਿਹੜਾ ਇੱਕ ਵਾਰੀ ਮੇਰੇ ਨਾਲ ਧੋਖਾ ਕਰ ਜਾਵੇ ਮੇਰੇ ਉਹ ਇਨਸਾਨ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।
10. ਅੱਖਾਂ ਉੱਤੇ ਬਿਠਾਉਣਾ ( ਬਹੁਤ ਆਦਰ ਸਤਿਕਾਰ ਕਰਨਾ )- ਸਮਝਦਾਰ ਬੱਚੇ ਆਪਣੇ ਮਾਪਿਆਂ ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ।
11. ਅਸਮਾਨ ਸਰ ਤੇ ਚੁੱਕਣਾ ( ਬਹੁਤ ਰੌਲਾ ਪਾਉਣਾ)- ਕਲ ਦੇ ਵਿਆਹ ਵਿੱਚ ਬੱਚਿਆਂ ਨੇ ਤਾਂ ਅਸਮਾਨ ਸਰ ਤੇ ਚੁੱਕਿਆ ਹੋਇਆ ਸੇ।
12. ਅਸਮਾਨ ਦੇ ਤਾਰੇ ਤੋੜਨਾ (ਬਹੁਤ ਚਤੁਰਾਈ ਵਖਾਣੀ)- ਵਿਰਾਜ ਸਾਰਿਆਂ ਦੇ ਸਾਮਣੇ ਬਸ ਅਸਮਾਨ ਦੇ ਤਾਰੇ ਹੀ ਤੋੜਦਾ ਰਹਿੰਦਾ ਹੈ।
13. ਅਕਲ ਗਿਟਿਆਂ ਵਿੱਚ ਹੋਣਾ (ਮੂਰਖ ਹੋਣਾ )- ਕਮਲ ਦੀ ਅਕਲ ਤਾਂ ਗਿਟਿਆਂ ਵਿੱਚ ਹੀ ਹੈ ਕਿਓਂਕਿ ਉਹ ਹਰ ਸਮੇ ਮੂਰਖਾਂ ਜਿਹੀ ਗੱਲਾਂ ਹੀ ਕਰਦਾ ਰਹਿੰਦਾ ਹੈ।
‘ੲ’ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। Edi Muhavare in Punjabi with Meaning
Edi Naal Shuru Hon Wale Muhavare (Idioms in Punjabi)
1.ਇੱਟ ਨਾਲ ਇੱਟ ਖੜਕਾਉਣੀ (ਤਬਾਹ ਕਰ ਦੇਣਾ)- ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾਂ ਸ਼ਾਸਕਾਂ ਦੀ ਇੰਟ ਨਾਲ ਇੱਟ ਖੜਕਾ ਦਿੱਤੀ।
2. ਇੱਕ ਅੱਖ ਨਾਲ ਵੇਖਣਾ (ਸਭ ਨੂੰ ਇੱਕੋ ਜਿਹਾ ਸਮਝਣਾ) – ਮਾਪੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੇ ਹਨ।
3. ਇੱਕਮੁੱਠ ਹੋਣਾ (ਇਕੱਠੇ ਹੋਣਾ) – ਪੰਜਾਬੀਆਂ ਨੂੰ ਇੱਕਮੁੱਠ ਹੋ ਕੇ ਰਹਿਣਾ ਚਾਹੀਦਾ ਹੈ।
4. ਈਨ ਮੰਨਣਾ (ਅਧੀਨ ਹੋਣਾ )- ਭਾਰਤ ਕਿਸੇ ਦੀ ਵੀ ਈਨ ਨਹੀਂ ਮੰਨਦਾ।
5.ਇੱਟ-ਕੁੱਤੇ ਦਾ ਵੇਰ ਹੋਣਾ(ਬਹੁਤ ਡੂੰਘਾ ਵੈਰ ਹੋਣਾ) – ਸੱਪ ਅਤੇ ਨਿਉਲੇ ਵਿੱਚ ਇੱਟ-ਕੁੱਤੇ ਦਾ ਵੈਰ ਹੁੰਦਾ ਹੈ।
6. ਈਦ ਦਾ ਚੰਦ ਹੋਣਾ (ਚਿਰ ਪਿੱਛੋਂ ਮਿਲਣਾ)- ਵਿੱਕੀ ਤਾਂ ਈਦ ਦਾ ਚੰਦ ਹੋ ਗਿਆ ਹੈ, ਕਦੇ ਮਿਲਦਾ ਹੀ ਨਹੀਂ ।
7. ਇਟ ਖੜਿੱਕਾ ਲਾਈ ਰੱਖਣਾ ( ਝਗੜਾ ਕਰਨਾ) -ਹਰਦੀਪ ਤਾਂ ਇਟ ਖੜਿੱਕਾ ਲਾਈ ਰੱਖਦਾ ਹੈ।
8. ਇੱਟ ਦਾ ਜਵਾਬ ਪੱਥਰ ਨਾਲ ਦੇਣਾ (ਡੱਟ ਕੇ ਮੁਕਾਬਲਾ)- ਕਰਨਾ ਭਾਰਤ ਦੇ ਜਵਾਨ ਇੱਟ ਦਾ ਜਵਾਬ ਪੱਥਰ ਨਾਲ ਦੇਂਦੇ ਹਨ।
9. ਇਕ ਜਾਨ ਹੋਣਾ (ਰਲ-ਮਿਲ ਕੇ ਰਹਿਣਾ)-ਸਾਰੇ ਭਾਰਤ ਵਾਸਿਆਂ ਨੂੰ ਇਕ ਜਾਨ ਹੋਕੇ ਰਹਿਣਾ ਚਾਹਿਦਾ ਹੈ।
10.ਇੱਲ ਦਾ ਨਾਂ ਕੋਕੋ ਵੀ ਨਾ ਆਉਣਾ (ਉੱਕਾ ਅਨਪੜ੍ਹ ਹੋਣਾ) – ਸੁਖਵਿੰਦਰ ਸਿੰਘ ਪੈਸੇ ਦੇ ਜੋਰ ਨਾਲ ਵਿੱਦਿਅਕ ਕਾਨਫਰੰਸ ਦਾ ਪ੍ਰਧਾਨ ਬਣ ਗਿਆ ਪਰ ਉਹਨੂੰ ਤਾਂ ਇੱਲ ਦਾ ਨਾਂ ਕੋਕੋ ਵੀ ਨਹੀਂ ਆਉਂਦਾ ।
11.ਇੱਟ ਚੁੱਕਦੇ ਨੂੰ ਪੱਥਰ ਤਿਆਰ ( ਦੁਸ਼ਮਣ ਨਾਲ ਬਰਾਬਰੀ ਦੀ ਟੱਕਰ ਲੈਣਾ )- ਹਰ ਲੜਾਈ ਵਿੱਚ ਸਾਡੇ ਦੇਸ਼ ਦੇ ਫੋਜੇ ਇੱਟ ਚੁੱਕਦੇ ਨੂੰ ਪੱਥਰ ਤਿਆਰ ਰੱਖਦੇ ਹਨ।
12.ਇੱਕੋ ਰੱਸੇ ਫਾਹੇ ਦੇਣੇ (ਸਾਰੀਆਂ ਨਾਲ ਇੱਕੋ ਜਿਹਾ ਵਰਤਾਅ ਕਰਨਾ )- ਰਾਮ ਸਾਰੀਆਂ ਨੂੰ ਇੱਕੋ ਰੱਸੇ ਫਾਹੇ ਦਿੰਦਾ ਰਹਿੰਦਾ ਹੈ।
‘ਸ’ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। Sassa Muhavare in Punjabi with Meaning
Sasse Naal Shuru Hon Wale Muhavare (Idioms in Punjabi)
1. ਸਿੱਕਾ ਜੰਮਣਾ ( ਮੰਨਿਆ ਪ੍ਰਮੰਨਿਆ ਹੋਣਾ )- ਮਹਾਰਾਜਾ ਰਣਜੀਤ ਸਿੰਘ ਦਾ ਉਨ੍ਹਾਂ ਦੇ ਸਮੇਂ ਵਿੱਚ ਪੂਰਾ ਸਿੱਕਾ ਜੰਮਿਆ ਹੋਇਆ ਸੀ।
2.ਸਾਖੀ ਭਰਨੀ ( ਗਵਾਹੀ ਦੇਣੀ ) -ਜਦੋਂ ਹਰਜੀਤ ਨੂੰ ਕੋਈ ਉਧਾਰੇ ਪੈਸੇ ਨਹੀਂ ਦੇ ਰਿਹਾ ਸੀ ਤਾਂ ਅਮਨ ਨੇ ਉਸਦੀ ਸਾਖੀ ਭਰੀ।
3. ਸੁੱਖ ਦੀ ਨੀਂਦ ਸੌਣਾ ( ਬੇਫਿਕਰ ਹੋ ਕੇ ਸੌਣਾ )- ਜਗਤਾਰ ਨੂੰ ਨੌਕਰੀ ਮਿਲਣ ਤੋਂ ਬਾਅਦ ਉਸਦੇ ਮਾਤਾ ਪਿਤਾ ਸੁੱਖ ਦੀ ਨੀਂਦ ਸੌਣ ਲੱਗੇ।
4.ਸਾਹ ਸੁੱਕ ਜਾਣਾ (ਬਹੁਤ ਡਰ ਜਾਣਾ)-ਡਾਕੂਆਂ ਨੂੰ ਦੂਰੋਂ ਘੋੜਿਆਂ ਉੱਤੇ ਭੱਜੇ ਆਉਂਦੇ ਦੇਖ ਕੇ ਮੁਸਾਫਰਾਂ ਦਾ ਸਾਹ ਸੁੱਕ ਗਿਆ।
5.ਸਿਰ ਖਾਣਾ (ਰੌਲਾ ਪਾਉਣਾ)-ਤੁਸੀਂ ਤਾਂ ਗੱਲਾਂ ਨਾਲ ਮੇਰਾ ਸਿਰ ਖਾਣਾ ਸ਼ੁਰੂ ਕਰ ਦਿੱਤਾ ਹੈ।
6.ਸਾਹ ਸਤ ਨਾ ਰਹਿਣਾ (ਬਹੁਤ ਕਮਜ਼ੋਰ ਹੋ ਜਾਣਾ)-ਬਿਮਾਰੀ ਦੇ ਕਾਰਨ ਤਾਂ ਦੀਪੋ ਦੇ ਸਰੀਰ ਵਿਚ ਸਾਹ ਸਤ ਨਹੀਂ ਰਿਹਾ।
7.ਸਰ ਕਰਨਾ (ਜਿੱਤਣਾ)-ਸ਼ਿਵਾ ਜੀ ਮਰਹੱਟਾ ਨੇ ਕਈ ਕਿਲ੍ਹੇ ਸਰ ਕਰ ਲਏ।
8. ਸਿਰ ਫੇਰਨਾ (ਨਾਂਹ ਕਰ ਦੇਣੀ)-ਜਦੋਂ ਮੈਂ ਪਿਤੰਬਰ ਕੋਲੋਂ ਕਾਪੀ ਮੰਗੀ ਤਾਂ ਉਸ ਨੇ ਸਿਰ ਫੇਰ ਲਿਆ।
9. ਸੱਪ ਸੁੰਘ ਜਾਣਾ (ਇਕਦਮ ਸ਼ਾਂਤ ਹੋ ਜਾਣਾ)-ਅਧਿਆਪਕ ਦੇ ਕਲਾਸ ਵਿਚ ਪੈਰ ਧਰਦਿਆਂ ਹੀ ਸਾਰੇ ਸਾਡੇ ਬੱਚਿਆਂ ਨੂੰ ਸੱਪ-ਸੁੰਘ ਗਿਆ।
10.ਸਬਕ ਸਿਖਾਉਣਾ (ਮਜ਼ਾ ਚਖਾਉਣਾ)-ਰੀਮਾ ਨੇ ਇਕ ਅਵਾਰਾ ਮੁੰਡੇ ਨੂੰ ਅੱਜ ਕਾਫ਼ੀ ਸਬਕ ਸਿਖਾਇਆ, ਜੋ ਉਸ ਨੂੰ ਰੋਜ਼ ਤੰਗ ਕਰਦਾ ਸੀ।
11. ਸੱਤੀ ਕਪੜਿ ਅੱਗ ਲਗਣੀ (ਬਹੁਤ ਘੁਸੇ ਵਿੱਚ ਆ ਜਾਣਾ )- ਹਰਮਨ ਦੀਆਂ ਗੱਲਾਂ ਸੁਨ ਕੇ ਤਾਂ ਕਿਸੇ ਦੇ ਵਿ ਸੱਤੀ ਕਪੜਿ ਅੱਗ ਲਗ ਜਾਊਗੀ।
12.ਸੱਪਾਂ ਨੂੰ ਦੁੱਧ ਪਿਲਾਉਣਾ ( ਦੁਸ਼ਮਣ ਨਾਲ ਨੇਕੀ ਕਰਨੀ )- ਪਾਰਸ ਦੀ ਮਦਦ ਕਰਨਾ ਤਾਂ ਸੱਪ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ।
‘ਹ’ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। Hahha Muhavare in Punjabi with Meaning
Hahe Naal Shuru Hon Wale Muhavare (Idioms in Punjabi)
1.ਹੱਥ ਤੰਗ ਹੋਣਾ (ਆਰਥਿਕ ਪੱਖੋਂ ਕਮਜ਼ੋਰ ਹੋਣਾ)-ਬੱਚਿਆਂ ਦੇ ਸਕੂਲ ਵਿੱਚ ਦਾਖਲੇ ਫੀਸਾਂ ਦੇਣ ਕਾਰਨ ਮੇਰਾ ਹੱਥ ਤੰਗ ਹੋ ਗਿਆ ਹੈ।
2.ਹੱਥ ਪੀਲੇ ਕਰਨਾ (ਕੁੜੀ ਦਾ ਵਿਆਹ ਕਰਨਾ)-ਰਾਧੇ ਸ਼ਾਮ ਨੇ ਇਸੇ ਮਹੀਨੇ ਹੀ ਆਪਣੀ ਧੀ ਦੇ ਹੱਥ ਪੀਲੇ ਕੀਤੇ ਹਨ।
3.ਹੱਥ ਅੱਡਣਾ (ਮੰਗਣਾ)-ਕੋਈ ਵੀ ਗ਼ੈਰਤਮੰਦ ਆਦਮੀ ਕਿਸੇ ਅੱਗੇ ਹੱਥ ਨਹੀਂ ਅੱਡਦਾ।
4.ਹੱਥ ਚੁੱਕਣਾ (ਮਾਰਨਾ)-ਬੱਚਿਆਂ ਦੇ ਵੱਡੇ ਹੋ ਜਾਣ ਤੇ ਮਾਂ-ਬਾਪ ਨੂੰ ਉਹਨਾਂ ਤੇ ਹੱਥ ਨਹੀਂ ਚੁੱਕਣਾ ਚਾਹੀਦਾ।
5.ਹੱਡ ਭੰਨਣਾ (ਬਹੁਤ ਮਿਹਨਤ ਕਰਨੀ)-ਗਰੀਬ ਆਦਮੀ ਨੂੰ ਤਾਂ ਹੱਡ ਭੰਨ ਕੇ ਮਿਹਨਤ ਕਰਨ ਨਾਲ ਵੀ ਦੋ ਸਮੇਂ ਦੀ ਰੋਟੀ ਨਹੀਂ ਜੁੜਦੀ।
6.ਹੱਥ ਫੇਰ ਜਾਣਾ (ਲੁੱਟ ਲੈਣਾ)-ਆਪਣੇ ਮਾਲਿਕ ਨੂੰ ਘਰ ਨਾ ਪਾ ਕੇ ਨੌਕਰ ਨੇ ਸਾਰੀ ਦੌਲਤ ਤੇ ਹੱਥ ਫੇਰ ਲਿਆ।
7.ਹੱਥ ਪੈਰ ਮਾਰਨਾ (ਕੋਸ਼ਿਸ਼ ਕਰਨਾ)-ਅੱਜ ਕਲ੍ਹ ਲੱਖਾਂ ਹੱਥ ਪੈਰ ਮਾਰਕੇ ਵੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ।
8.ਹੱਥਾਂ ਪੈਰਾਂ ਦੀ ਪੈ ਜਾਣੀ (ਘਬਰਾਹਟ ਹੋਣੀ)-ਸ਼ੇਰ ਨੂੰ ਸਾਹਮਣੇ ਦੇਖ ਕੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ।
9.ਹੱਥ ਮਲਣੇ (ਪਛਤਾਉਣਾ) – ਜਿਹੜੇ ਬੱਚੇ ਪਹਿਲਾਂ ਮਿਹਨਤ ਨਹੀਂ ਕਰਦੇ, ਉਹ ਬਾਅਦ ਵਿੱਚ ਹੱਥ ਮਲਦੇ ਹਨ।
10. ਹੱਥ ਦਿਖਾਉਣੇ (ਬਹਾਦਰੀ ਦਿਖਾਉਣੀ)- ਭਾਰਤੀ ਫ਼ੌਜ ਨੇ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਖੂਬ ਹੱਥ ਦਿਖਾਏ।
11.ਹੱਥ ਉਤੇ ਹੱਥ ਧਰ ਕੇ ਬੈਠਣਾ ( ਵਿਹਲਾ ਬੈਠਣਾ )-ਮਨੀਸ਼ ਤਾਂ ਹਰ ਸਮੇ ਹੱਥ ਤੇ ਹੱਥ ਧਰ ਕੇ ਬੈਠਾ ਰਹਿੰਦਾ ਹੈ।
‘ਕ ‘ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। Kakka Muhavare in Punjabi with Meaning
Kakke Naal Shuru Hon Wale Muhavare (Idioms in Punjabi)
1.ਕੰਨ ਭਰਨੇ (ਚੁਗਲੀ ਕਰਨੀ )-ਤੁਸੀ ਮੇਰੇ ਬਾਰੇ ਉਸਦੇ ਕੰਨ ਭਰ ਕੇ ਚੰਗਾ ਨਹੀਂ ਕਿੱਤਾ।
2.ਕੱਪੜੇ ਲਾਹੁਣੇ (ਖੂਬ ਲੁੱਟਣਾ)-ਅੱਜ ਕਲ ਕਈ ਦੁਕਾਨਦਾਰ ਗਾਹਕਾਂ ਦੇ ਖੂਬ ਕੱਪੜੇ ਲਾਹੁੰਦੇ ਹਨ।
3.ਕੱਖ ਨਾ ਰਹਿਣਾ (ਕੁਜ ਨਾ ਬਚਣਾ )-ਸੁਸ਼ਮਾ ਦੇ ਪਿੰਡ ਚੇ ਸੁਨਾਮੀ ਆਣ ਕਰਕੇ ਉਸ ਦਾ ਕੱਖ ਨਾ ਰਿਹਾ।
4.ਕੰਨਾਂ ਨੂੰ ਹੱਥ ਲਾਉਣੇ (ਤੌਬਾ ਕਰਨੀ )-ਰਵੀ ਈ ਸ਼ਕੇਤਾਂ ਨੇ ਓਹਦੇ ਮਾਪਿਆਂ ਦੇ ਕੰਨਾਂ ਨੂੰ ਹੱਥ ਲੁਆ ਦਿੱਤੇ।
5.ਕੰਨ ਹੋਣੇ (ਅੱਗੇ ਲਈ ਸਮਝ ਆ ਜਾਣੀ )-ਆਪਣੇ ਹੀ ਮੰਤਰੀ ਤੋਂ ਤੋਖਾ ਖਾਣ ਤੋਂ ਬਾਦ ਸਾਰੀਆਂ ਲਈ ਹੀ ਕੰਨ ਹੋ ਗਏ ਹਨ।
6.ਕੁੱਤੇ ਦੀ ਮੌਤ ਮਰਨਾ(ਬੁਰੀ ਮੌਤ ਮਾਰਨਾ )-ਭਾਰਤ ਦੇ ਦੁਸ਼ਮਣ ਹਮੇਸ਼ ਕੁੱਤੇ ਦੀ ਮੌਤ ਹੀ ਮਾਰਦੇ ਹਨ।
7.ਕੱਛਾਂ ਵਜਾਉਣੀਆਂ (ਬਹੁਤ ਖੁਸ਼ ਹੋਣਾ)-ਪਾਸ ਹੋਣ ਦੀ ਖ਼ਬਰ ਸੁਣ ਕੇ ਜਮਾਤ ਦੇ ਬਚੇ ਕੱਛਾਂ ਵਜਾਉਣ ਲੱਗ ਪਏ।
8.ਕੱਖ ਭੰਨ ਕੇ ਦੋਹਰਾ ਨਾ ਕਰਨਾ (ਵਿਹਲੇ ਰਹਿਣਾ )-ਸਵਾਤੀ ਤਾਂ ਅੱਜ ਕੱਲ੍ਹ ਕੱਖ ਭੰਨ ਕੇ ਦੋਹਰਾ ਨਹੀਂ ਕਰਦੀ।
9.ਕੰਨਾਂ ਦਾ ਕੱਚਾ ਹੋਣਾ(ਸੁਣੀ-ਸੁਣਾਈ ਗੱਲ ਤੇ ਵਿਸ਼ਵਾਸ ਕਰਨਾ)-ਅਫ਼ਸਰ ਲੋਕ ਆਮਤੌਰ ਤੇ ਕੰਨ ਦੇ ਕੱਚੇ ਹੁੰਦੇ ਹਨ।
10. ਕਲਮ ਦਾ ਧਨੀ (ਵਧੀਆ ਲੇਖਕ)-ਪ੍ਰੋ. ਮੋਹਨ ਸਿੰਘ ਤਾਂ ਕਲਮ ਦਾ ਧਨੀ ਹੈ।
‘ਖ ‘ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। khakha Muhavare in Punjabi with Meaning
Khakhe Naal Shuru Hon Wale Muhavare (Idioms in Punjabi)
1.ਖੁੰਬ ਠੱਪਣਾ (ਬਹੁਤ ਕੁੱਟਣਾ )-ਜਦੋਂ ਪੁਲਿਸ ਨੇ ਚੋਰ ਨੂੰ ਫੜਿਆ ਤਾਂ ਉਸ ਦੀ ਚੰਗੀ ਖੁੰਬ ਠੱਪੀ।
2.ਖੱਟੇ ਪੈਣਾ (ਕੰਮ ਵਿਗਾੜ ਜਾਣਾ )-ਇਸ ਕੋਰੋਨਾ ਦੀ ਵਜ੍ਹਾ ਨਾਲ ਸਾਰਿਆਂ ਦਾ ਕੰਮ ਕੱਟ ਪੈ ਗਿਆ ਹੈ।
3.ਖ਼ੂਨ ਸਫੈਦ ਹੋਣਾ (ਅਪਣੱਤ ਖਤਮ ਹੋ ਜਾਣੀ )-ਅੱਜ ਕੱਲ ਲੋਕਾਂ ਦਾ ਖ਼ੂਨ ਇੰਨਾ ਸਫੈਦ ਹੋ ਗਿਆ ਹੈ ਕਿ ਮਾੜੀ-ਮਾੜੀ ਗੱਲ ਤੇ ਜਾਂ ਲੈ ਲੈਂਦੇ ਹਨ।
4.ਖੂੰਨ ਉਬਲਣਾ (ਜੋਸ਼ ਆ ਜਾਣਾ )-ਭਗਤ ਸਿੰਘ ਦਾ ਭਾਸ਼ਣ ਸੁਨ ਕੇ ਸਾਰੀਆਂ ਦਾ ਖੂੰਨ ਉਬਲਣ ਲੱਗਾ।
5.ਖੰਡ-ਖੀਰ ਹੋਣਾ (ਮਿਲ ਕੇ ਰਹਿਣਾ )-ਭਾਰਤ ਦੇ ਲੋਕਾਂ ਨੂੰ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ।
6.ਖੋਰੂ ਪਾਉਣਾ (ਰੌਲਾ ਪਾਉਣਾ )-ਸਾਡੀ ਗਲੀ ਦੇ ਬਚੇ ਬਹੁਤ ਖੋਰੂ ਪਾਉਂਦੇ ਹਨ।
7.ਖੇਹ ਉਡਾਉਣੀ (ਬਦਨਾਮੀ ਕਰਨੀ )-ਪ੍ਰੀਖਿਆ ਵਿਚ ਪਾਸ ਨਾ ਹੋਣ ਕਰਕੇ ਉਸ ਦੀ ਥਾਂ-ਥਾਂ ਖੇਹ ਉਡ ਰਹੀ ਹੈ।
8.ਖੀਸੇ ਭਰਨੇ (ਵੱਡੀ ਲੈਣੀ )-ਉਸ ਇਲੱਕੇ ਦੇ ਥਾਣੇਦਾਰ ਨੇ ਵੱਡੀਆਂ ਲੈ- ਲੈ ਕੇ ਚੰਗੇ ਖੀਸੇ ਭਰੇ ਹਨ।
9.ਖਿਚੜੀ ਪਕਾਉਣੀ (ਸਲਾਹ ਕਰਨੀ )- ਰਮੇਸ਼ ਤੇ ਸੁਸ਼ੀਲ ਪੇਪਰਾਂ ਵਿਚ ਨਕਲ ਕਰਨ ਦੀ ਸਾਲਹ ਕਰ ਰਹੇ ਹਨ।
10.ਖਾਨ ਨੂੰ ਪੈਣਾ (ਗੁੱਸੇ ਹੋਣਾ )- ਜੱਦ ਵਿਦਿਆਰਥੀ ਨੇ ਠੀਕ ਜਵਾਬ ਨਾ ਦਿੱਤਾਂ ਤਾਂ ਅਧਿਆਪਕ ਜੀ ਉਸ ਨੂੰ ਖਾਨ ਨੂੰ ਪੈ ਗਏ।
‘ਗ ‘ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। Gagga Muhavare in Punjabi with Meaning
Gagge Naal Shuru Hon Wale Muhavare (Idioms in Punjabi)
1.ਗਰਮ ਹੋਣਾ (ਗੁਸੇ ਵਿਚ ਆ ਜਾਣਾ )- ਜਦੋਂ ਮੈਂ ਉਸ ਤੋਂ ਆਪਣੇ ਪੈਸੇ ਮੰਗੇ ਤਾਂ ਉਹ ਗਰਮ ਹੋ ਗਿਆ।
2.ਗਲ੍ਹ ਪਿਆ ਢੋਲ ਵਜਾਉਣਾ (ਮਜ਼ਬੂਰੀ ਵਿਚ ਕੰਮ ਕਰਨਾ )- ਕਈ ਲੋਕਾਂ ਨੂੰ ਗਲ੍ਹ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ।
3.ਗਲਾ ਭਰ ਆਉਣਾ (ਰੋਣਾ ਆ ਜਾਣਾ )-ਆਪਣੇ ਬੱਚਿਆਂ ਨੂੰ ਤੱਰਕੀ ਕਰਦੇ ਵੇਖ ਮਾਂਪਿਆ ਦਾ ਗਲਾ ਭਰ ਆਇਆ।
4.ਗਿੱਲਾ ਪੀਹਣ ਪਾ ਲੈਣਾ (ਨਾ ਮੁੱਕਣ ਵਾਲਾ ਕੰਮ ਕਰਨਾ )- ਚੱਲ ਚੰਚਲ! ਤੂੰ ਆਹ ਕਿ ਗਿੱਲਾ ਪੀਹਣ ਪਾ ਕੇ ਬਹਿ ਗਇ ਹੈ।
5.ਗੁੱਡੀ ਚਾੜ੍ਹਨੀ (ਬਹੁਤ ਤੱਰਕੀ ਹੋਣੀ )-ਅੱਜ -ਕੱਲ ਤਾਂ ਮੇਰੀ ਦੁਕਾਨ ਦੀ ਖੂਬ ਗੁੱਡੀ ਚੜ੍ਹੀ ਹੋਈ ਹੈ।
6.ਗੰਗਾ ਨਹਾਉਣਾ (ਕਿਸੇ ਵੱਡੀ ਜ਼ਿਮੇਂਵਾਰੀ ਤੋਂ ਵੇਹਲੇ ਹੋਣਾ )-ਧੀ ਦਾ ਵਿਆਹ ਕਰਨਾ ਗੰਗਾ ਨ੍ਹਾਉਣ ਤੋਂ ਘੱਟ ਨਹੀਂ ਹੈ।
7.ਗੱਲ ਪੈਣਾ (ਲੜਨ ਨੂੰ ਪੈਣਾ )-ਰਮੇਸ਼ ਤੇ ਰੋਹਨ ਇਕ ਦੂਜੇ ਦੇ ਗੱਲ ਹੀ ਪੈ ਗਏ ਸਨ।
8.ਗਦ-ਗਦ ਹੋਣਾ (ਬਹੁਤ ਖੁਸ਼ ਹੋਣਾ)- ਪ੍ਰਿਖਿਆ ਵਿਚ ਪਾਸ ਹੋਣ ਦੀ ਖ਼ਬਰ ਸੁਨ ਕੇ ਰੋਹਨ ਗਦ-ਗਦ ਹੋ ਗਿਆ।
9.ਗੁਲਛਰੇ ਉਡਾਉਣੇ (ਐਸ਼ ਕਰਨੀ )-ਪ੍ਰੀਖਿਆ ਦੇ ਖਤਮ ਹੋਣ ਤੋਂ ਬਾਦ ਸਾਰੇ ਬਚੇ ਗੁਲਛਰੇ ਉਡਾਉਣ ਲੱਗੇ।
10.ਗੋਦੜੀ ਦਾ ਲਾਲ (ਗੁੱਝਾ ਗੁਣਵਾਨ )- ਭਗਤ ਸਿੰਘ ਜੀ ਗੋਦੜੀ ਦੇ ਲਾਲ ਸਨ।
‘ਘ’ ਅੱਖਰ ਦੇ ਪੰਜਾਬੀ ਵਿੱਚ 10 ਮੁਹਾਵਰੇ। Ghagga Muhavare in Punjabi with Meaning
Ghagge Naal Shuru Hon Wale Muhavare (Idioms in Punjabi)
1.ਘਰ ਪੂਰਾ ਕਰਨਾ (ਤਸੱਲੀ ਕਰਾ ਦੇਣਾ )-ਪੁਲਿਸ ਨੇ ਮਾਰ-ਮਾਰ ਕੇ ਚੋਰ ਦਾ ਘਰ ਪੂਰਾ ਕਰ ਦਿੱਤਾ।
2.ਘਿਓ ਦੇ ਦੀਵੇ ਬਾਲਣਾ (ਬਹੁਤ ਖੁਸ਼ੀ ਮਨਾਉਣੀ )-ਰਵੀ ਦੇ ਪ੍ਰਦੇਸ਼ੋਂ ਵਾਪਸ ਆਣ ਤੇ ਉਹਦੀ ਮਾਂ ਨੇ ਘਿਓ ਦੇ ਦੀਵੇ ਬਾਲੇ।
3.ਘੋਗਾ ਚਿੱਤ ਕਰਨਾ (ਮਾਰ ਦੇਣਾ )-ਕੱਲ ਸਾਡੇ ਗੋਆਂਡੀ ਦਾ ਕਿਸੇ ਨੇ ਘੋਗਾ ਚਿੱਤ ਕਰ ਦਿੱਤਾ।
4.ਘੋੜੇ ਕੰਨ ਬਰਾਬਰ ਹੋਣਾ (ਜੋ ਕਮਾਉਣਾ ਸੋ ਖਾ ਲੈਣਾ )- ਮਹੰਗਾਈ ਕਾਰਣ ਮਸਾਂ ਘੋੜੇ ਕੰਨ ਬਰਾਬਰ ਹੁੰਦ ਹਨ।
5.ਘੜੀ ਵਿੱਚ ਘੜਿਆਲ ਹੋ ਜਾਣਾ (ਪਲ ਵਿਚ ਕੁਝ ਦਾ ਕੁਝ ਹੋ ਜਾਣਾ )-ਇਸ ਚੱਕਰਵਾਤ ਦੇ ਦੇ ਕਾਰਣ ਘੜੀ ਵਿਚ ਘੜਿਆਲ ਹੀ ਹੋ ਗਿਆ।
6.ਘਿਓ ਖਿਚੜੀ ਹੋਣਾ (ਬਹੁਤ ਪਿਆਰ ਹੋਣਾ )-ਸਾਡਾ ਟੱਬਰ ਚੰਗਾ ਘਿਓ ਖਿਚੜੀ ਹੋ ਕੇ ਰਹਿੰਦਾ ਹੈ।
7.ਘੱਟਾ ਛਾਣਦੇ ਫਿਰਨਾ (ਨਿਕੰਮੇ ਫਿਰਨਾ )-ਪਾਲ ਕੋਈ ਕੰਮ ਨਹੀਂ ਕਰਦਾ,ਸਾਰਾ ਦਿਨ ਘੱਟਾ ਛਾਣਦਾ ਫਿਰਦਾ ਹੈ।
8.ਘੋੜੇ ਵੇਚ ਕੇ ਸੌਣਾ (ਬੇਫਿਕਰ ਹੋ ਕੇ ਸੌਣਾ )-ਪ੍ਰੀਖਿਆਵਾਂ ਹੋਣ ਤੋਂ ਬਾਅਦ ਸਾਰੇ ਬਚੇ ਘੋੜੇ ਬੇਚ ਕੇ ਸੌਣ ਗੇ।
9.ਘੜੀਆਂ ਪਲਾਂ ਤੇ ਹੋਣਾ (ਮਰਨ ਕੰਢੇ ਹੋਣਾ)- ਸਾਡੇ ਅਧਿਆਪਕ ਬਹੁਤ ਬਿਮਾਰ ਹਨ ,ਹੁਣ ਤਾਂ ਘੜੀਆਂ ਪਲਾਂ ਤੇ ਹੀ ਹਨ।
10.ਘਰ ਕਰਨਾ (ਦਿਲ ਵਿਚ ਜਗ੍ਹਾ ਬਣਾਉਣਾ)- ਅਸੀਂ ਆਪਣੀਆਂ ਚੰਗੀਆਂ ਆਦਤਾਂ ਕਾਰਣ ਹਰ ਕਿਸੇ ਦੇ ਦਿਲ ਵਿਚ ਘਰ ਕਰ ਸਕਦੇ ਹਨ।
‘ਚ’ ਅਖ਼ਰ ਤੋਂ 10 ਪੰਜਾਬੀ ਮੁਹਾਵਰੇ। Chacha Muhavare in Punjabi with Meaning
Chache Naal Shuru Hon Wale Muhavare (Idioms in Punjabi)
1.ਚੇਹਰਾ ਉਤਰਿਆ ਹੋਣਾ (ਉਦਾਸ ਹੋਣਾ)-ਆਪਣੀ ਛੁਟੀਆਂ ਵਿਚ ਨਾ ਘੁੰਮਣ ਕਰਕੇ ਰਾਜੂ ਚਿਹਰਾ ਉਤਰਿਆ ਹੋਇਆ ਹੈ।
2.ਚੜ੍ਹ ਮੱਚਣਾ (ਕਿਸੇ ਦੀ ਹਰ ਗੱਲ ਮੰਨੀ ਜਾਣੀ) – ਰਾਜੂ ਦੇ ਭਰਾ ਉਸ ਦੀ ਚੜ੍ਹ ਮੱਚਦੇ ਹਨ।
3. ਚੋਲਾ ਛੱਡਣਾ (ਮਾਰ ਜਾਣਾ)– ਜਦੋਂ ਰਵਿੰਦਰ ਦੇ ਬਾਪੂ ਨੇ ਚੋਲਾ ਛੱਡਿਆ ਤਾਂ ਉਸ ਦੇ ਪੁੱਤਰ ਵੈਰਾਗ ਵਿਚ ਆ ਗਏ।
4.ਚਾਂਦੀ ਦੀ ਜੁੱਤੀ ਮਾਰਨੀ (ਵੱਡੀ ਦੇਣੀ) – ਹੁਣ ਤਾਂ ਸਾਰੇ ਕੰਮ ਚਾਂਦੀ ਦੀ ਜੁੱਤੀ ਮਾਰਦੇ ਹੀ ਹੋ ਜਾਂਦੇ ਹਨ।
5.ਚੰਦ ਚਾੜਨਾ (ਕੰਮ ਖ਼ਰਾਬ ਕਰਨਾ) -ਹਰਮਿੰਦਰ ਤਾਂ ਹਮੇਸ਼ਾ ਚੰਦ ਹੀ ਚਾੜ੍ਹਦਾ ਰਹਿੰਦਾ ਹੈ।
6.ਚੀਨੀ -ਚੀਨੀ ਹੋ ਜਾਣਾ (ਕਿਣਕਾ -ਕਿਣਕਾ ਹੋ ਜਾਣਾ) -ਤੂਫ਼ਾਨ ਤੋਂ ਬਾਅਦ ਸਾਰੀ ਕਣਕ ਕਿਣਕਾ -ਕਿਣਕਾ ਹੋ ਗਈ।
7.ਚਿਹਰਾ ਉੱਡ ਜਾਣਾ (ਡਰ ਜਾਣਾ)-ਸੱਪ ਨੂੰ ਵੇਖ ਕੇ ਹਰਪ੍ਰੀਤ ਦਾ ਚਿਹਰਾ ਉਡ ਗਿਆ।
8.ਚਰਨ ਧੋ ਕੇ ਪੀਨਾ (ਆਦਰ ਕਰਨਾ)– ਸਾਨੂ ਆਪਣੇ ਮਾਤਾ-ਪਿਤਾ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ।
9. ਚੰਨ ਤੇ ਬੁੱਕਣਾ(ਭਲੇ ਇਨਸਾਨ ਵਿਚ ਬੁਰਾਈਆਂ ਲਬਣਾ) -ਸਾਨੂੰ ਕਦੇ ਵੀ ਕਿਸੇ ਸ਼ਰੀਫ ਵਿਅਕਤੀ ਬਾਰੇ ਚੰਨ ਤੇ ਬੁੱਕਣਾ ਨਹੀਂ ਚਾਹੀਦਾ।
10.ਚਿਕੜ ਸੁੱਟਣਾ (ਬਦਨਾਮੀ ਕਰਨਾ) -ਉਸ ਦਾ ਪੜੋਸੀ ਹਮੇਸ਼ਾ ਆਪਣੇ ਸਗੇ ਭਰਾ ਤੇ ਹੀ ਚਿਕੜ ਸੁਟਦਾ ਰਹਿੰਦਾ ਹੈ।
ਹੋਰ ਵੀ ਪੜ੍ਹੋ : 50 ਪੰਜਾਬੀ ਮੁਹਾਵਰੇ ਮਤਲਬਾਂ ਅਤੇ ਵਾਕਾਂ ਨਾਲ । 50 Punjabi Muhavare with meaning and sentences.
ਇਸ ਪੋਸਟ ਵਿਚ ਤੁਸੀਂ Muhavare in Punjabi pdf with meanings, Punjabi Muhavare with Meanings and Sentences for class 3,4,5,6,7,8,9,10,11,12 CBSE & PSEB ਪੜੇ।
Soon We will update
Muhavare in Punjabi class 10
Muhavare in Punjabi class 9
Muhavare in Punjabi class 8
Muhavare in Punjabi class 7
We provide free study materials for Punjabi language learners. Our platform provides Punjabi letters, Punjabi essays, Punjabi stories, Punjabi applications, Sample Papers, General Knowledge, and educational news for CBSE, ICSE, and PSEB students, parents, and teachers. We Hope you would like this post.
2 thoughts on “ਪੰਜਾਬੀ ਵਿੱਚ 100 ਮੁਹਾਵਰੇ ਅਰਥਾਂ ਅਤੇ ਵਾਕਾਂ ਦੇ ਨਾਲ ।100 Muhavare with meaning and sentences in Punjabi.”