Punjabi Letter on “Pustak Vikreta to Pustaka mangvaun layi Patra”, “ਪੁਸਤਕਾਂ ਮੰਗਵਾਉਣ ਲਈ ਪੁਸਤਕਾਂ ਦੇ ਦੁਕਾਨਦਾਰ ਨੂੰ ਪੱਤਰ” for Class 6, 7, 8, 9, 10, 12.
ਨਮਸਕਾਰ ਦੋਸਤੋ ਅੱਜ ਅਸੀਂ ਕੁਝ ਪੁਸਤਕਾਂ ਮੰਗਵਾਉਣ ਲਈ ਪੁਸਤਕਾਂ ਦੇ ਦੁਕਾਨਦਾਰ ਨੂੰ ਪੱਤਰ ਲਿਖੋ । pustak vikreta nu pustak mangwane lai patar likho punjabi ਪੱਤਰਾਂ ਦੇ ਕੁਝ ਨਮੂਨੇ ਲੈ ਕੇ ਆਏ ਹਾਂ। ਇਨ੍ਹਾਂ ਪੁਸਤਕ ਵਿਕਰੇਤਾ ਤੋਂ ਪੁਸਤਕਾਂ ਮੰਗਵਾਉਣ ਲਈ ਪੱਤਰ | Pustaka Vikreta Nu Pustak Mangwan lai patar likho ਦੇ ਨਮੂਨਿਆਂ ਨਾਲ ਤੁਸੀਂ ਪ੍ਰੀਖਿਆਵਾਂ ਵਿੱਚ ਇਸ ਪੱਤਰ ਨੂੰ ਲਿਖ ਕੇ ਚੰਗੇ ਨੰਬਰ ਲੈ ਸਕਦੇ ਹੋ।
ਚਲੋ ਆਓ ਪੜੀਏ Letter to Publisher for Ordering Books in Punjabi: In this article, we are providing ਪੁਸਤਕ-ਪ੍ਰਕਾਸ਼ਕ ਨੂੰ ਪੁਸਤਕਾਂ ਮੰਗਵਾਉਣ ਲਈ ਪੱਤਰ for students. Punjabi Letter to Publisher for Ordering Books.
ਕਿਸੇ ਪੁਸਤਕ ਵੇਚਣ ਵਾਲੇ ਨੂੰ ਪੱਤਰ ਲਿਖੋ, ਜਿਸ ਵਿਚ ਕੁਝ ਕਿਤਾਬਾਂ ਮੰਗਵਾਉਣ ਲਈ ਆਖਿਆ ਗਿਆ ਹੋਵੇ।
ਸੇਵਾ ਵਿਖੇ
ਮੈਨੇਜਰ ਸਾਹਿਬ,
ਐੱਮ ਆਰ ਪਬਲਿਸ਼ਰਜ਼,
ਅੱਡਾ ਟਾਂਡਾ, ਜਲੰਧਰ ਸ਼ਹਿਰ ।
ਵਿਸ਼ਾ : ਕੁਝ ਕਿਤਾਬਾਂ ਮੰਗਵਾਉਣ ਲਈ ਪ੍ਰਾਰਥਨਾ ਪੱਤਰ
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਹੇਠ ਲਿਖੀਆਂ ਕੁਝ ਕਿਤਾਬਾਂ ਦੀ ਬਹੁਤ ਲੋੜ ਹੈ। ਇਸ ਲਈ ਇਹ ਲੋੜੀਂਦੀਆਂ ਪੁਸਤਕਾਂ ਜਲਦੀ ਤੋਂ ਜਲਦੀ ਵੀ.ਪੀ ਪਾਰਸਲ ਰਾਹੀਂ ਭੇਜਣ ਦੀ ਕ੍ਰਿਪਾਲਤਾ ਕਰਨੀ। ਕ੍ਰਿਪਾ ਕਰ ਕੇ ਇਹ ਪੁਸ਼ਟੀ ਕੀਤੀ ਜਾਵੇ ਕਿ ਕਿਤਾਬਾਂ ਪੁਰਾਣੀਆਂ ਨਾ ਹੋਣ ਅਤੇ ਕਿਤਾਬਾਂ ਦੀ ਜਿਲਦ ਜਾਂ ਪੰਨੇ ਫਟੇ ਹੋਏ ਨਾ ਹੋਣ। ਕਿਤਾਬਾਂ ਨਵੇਂ ਸੰਸਕਰਣ ਦੀਆਂ ਹੋਣ ਅਤੇ ਪੰਨੇ ਅੱਗੇ ਪਿੱਛੇ ਨਾ ਲੱਗੇ ਹੋਣ। ਪੁਸਤਕ ਤੇ ਵੱਧ ਤੋਂ ਵੱਧ ਛੋਟ ਦੇਣ ਦੀ ਵੀ ਕਿਰਪਾਲਤਾ ਕਰਨੀ।
ਪੁਸਤਕਾਂ / ਕਿਤਾਬਾਂ ਦੀ ਸੂਚੀ ਇਸ ਪ੍ਰਕਾਰ ਹੈ :
- ਪੰਜਾਬੀ ਵਿਆਕਰਨ ਅਤੇ ਲਿਖਣ ਕਲਾ (8ਵੀਂ ਸ਼੍ਰੇਣੀ) – 3 ਕਾਪੀਆਂ
- ਹਿੰਦੀ ਵਿਆਕਰਨ ਅਤੇ ਲਿਖਣ ਕਲਾ (8ਵੀਂ ਸ਼੍ਰੇਣੀ) – 2 ਕਾਪੀਆਂ
- ਅੰਗਰੇਜ਼ੀ ਵਿਆਕਰਨ ਅਤੇ ਲਿਖਣ ਕਲਾ (8ਵੀਂ ਸ਼੍ਰੇਣੀ) – 3 ਕਾਪੀਆਂ
- ਪੰਜਾਬੀ ਪਾਠ ਮਾਲਾ (8ਵੀਂ ਸ਼੍ਰੇਣੀ) – 3 ਕਾਪੀਆਂ
- ਜੂਨੀਅਰ ਡਿਕਸ਼ਨਰੀ (ਹਾਰਡ ਬਾਂਡ) – 10 ਕਾਪੀਆਂ
ਇਨਾਂ ਕਿਤਾਬਾਂ ਦੀ ਜੋ ਵੀ ਕੀਮਤ ਬਣੇ ਉਸ ਦੀ ਸੂਚਨਾ ਹੇਠਾਂ ਲਿਖੇ ਮੋਬਾਈਲ ਨੰਬਰ ਤੇ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ। ਪੁਸਤਕਾਂ ਦਾ ਕੋਰੀਅਰ ਪੈਕੇਟ ਚੰਗੀ ਤਰ੍ਹਾਂ ਨਾਲ ਪੈਕ ਕੀਤਾ ਜਾਵੇ ਤਾਂ ਜੋ ਕਿਤਾਬਾਂ ਸਹੀ ਸਲਾਮਤ ਸਾਡੇ ਕੋਲ ਪਹੁੰਚ ਜਾਣ। ਪੁਸਤਕਾਂ ਜਲਦੀ ਭੇਜਣ ਲਈ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਸ਼ੁਭ ਚਿੰਤਕ,
ਨਵਦੀਪ ਸਿੰਘ, ਅੱਠਵੀ ਸ਼੍ਰੇਣੀ
ਪਤਾ : ਪਿਤਾ ਜੀ ਦਾ ਨਾਮ —
ਮਕਾਨ ਨੰਬਰ XX, ਪਿੰਡ ਮੂਸੇਵਾਲਾ, ਜ਼ਿਲਾ ਮਾਨਸਾ
ਮੋਬਾਈਲ: XXXXXX23
Letter to Publisher for Ordering Books in Punjabi ਪੁਸਤਕ-ਪ੍ਰਕਾਸ਼ਕ ਨੂੰ ਪੁਸਤਕਾਂ ਮੰਗਵਾਉਣ ਲਈ ਪੱਤਰ for class 5, 6, 7, 8, 9 and 10 #2
ਸੇਵਾ ਵਿਖੇ
ਮੈਨੇਜਰ ਸਾਹਿਬ,
ਐੱਮ ਆਰ ਪਬਲਿਸ਼ਰਜ਼,
ਅੱਡਾ ਟਾਂਡਾ, ਜਲੰਧਰ ਸ਼ਹਿਰ ।
ਵਿਸ਼ਾ : ਸਕੂਲ ਦੀਆਂ ਕਿਤਾਬਾਂ ਮੰਗਵਾਉਣ ਲਈ ਪ੍ਰਾਰਥਨਾ ਪੱਤਰ
ਸ੍ਰੀਮਾਨ ਜੀ,
ਬੇਨਤੀ ਹੈ ਕਿ ਸਾਡੇ ਪਿੰਡ ਧਰਮਕੋਟ (ਮਾਨਸਾ) ਐੱਸ ਐੱਸ ਸੀਨੀਅਰ ਸੈਕੰਡਰੀ ਸਕੂਲ ਦੇ 9ਵੀਂ ਕਲਾਸ ਦੇ 4 ਵਿਦਿਆਰਥੀ ਰਹਿੰਦੇ ਹਨ। ਅਸੀਂ ਆਪ ਜੀ ਦੀ ਕਿਤਾਬਾਂ ਲੋਕਲ ਕਿਤਾਬਾਂ ਦੀ ਦੁਕਾਨ ਤੋਂ ਪਤਾ ਕੀਤੀਆਂ ਪਰ ਸਾਨੂ ਨਹੀਂ ਮਿਲੀਆਂ। ਅਸੀਂ ਕਿਸੇ ਪੁਸਤਕ ਤੋਂ ਪਤਾ ਵੇਖ ਕੇ ਤੁਹਾਨੂੰ ਕਿਤਾਬਾਂ ਮੰਗਵਾਉਣ ਲਈ ਪੱਤਰ ਲਿਖ ਰਹੇ ਹਾਂ। ਕ੍ਰਿਪਾ ਕਰਕੇ ਪੁਸਤਕਾਂ ਓਹੀ ਭੇਜਣਾ ਜੋ ਸਾਡੇ ਸਕੂਲ ਵਿੱਚ ਲੱਗੀਆਂ ਹੋਈਆਂ ਹਨ ਪੁਸ਼ਟੀ ਕੀਤੀ ਜਾਵੇ ਕਿ ਲੇਖਕ ਵੀ ਓਹੀ ਹੋਣ।
ਸਾਨੂੰ ਹੇਠ ਲਿਖੀਆਂ ਕੁਝ ਕਿਤਾਬਾਂ ਦੀ ਬਹੁਤ ਲੋੜ ਹੈ। ਇਸ ਲਈ ਇਹ ਲੋੜੀਂਦੀਆਂ ਪੁਸਤਕਾਂ ਜਲਦੀ ਤੋਂ ਜਲਦੀ ਵੀ.ਪੀ ਪਾਰਸਲ ਰਾਹੀਂ ਭੇਜਣ ਦੀ ਕ੍ਰਿਪਾਲਤਾ ਕਰਨੀ। ਕ੍ਰਿਪਾ ਕਰ ਕੇ ਇਹ ਪੁਸ਼ਟੀ ਕੀਤੀ ਜਾਵੇ ਕਿ ਕਿਤਾਬਾਂ ਪੁਰਾਣੀਆਂ ਨਾ ਹੋਣ ਅਤੇ ਕਿਤਾਬਾਂ ਦੀ ਜਿਲਦ ਜਾਂ ਪੰਨੇ ਫਟੇ ਹੋਏ ਨਾ ਹੋਣ। ਕਿਤਾਬਾਂ ਨਵੇਂ ਸੰਸਕਰਣ ਦੀਆਂ ਹੋਣ ਅਤੇ ਪੰਨੇ ਅੱਗੇ ਪਿੱਛੇ ਨਾ ਲੱਗੇ ਹੋਣ। ਪੁਸਤਕ ਤੇ ਵੱਧ ਤੋਂ ਵੱਧ ਛੋਟ ਦੇਣ ਦੀ ਵੀ ਕਿਰਪਾਲਤਾ ਕਰਨੀ।
ਪੁਸਤਕਾਂ / ਕਿਤਾਬਾਂ ਦੀ ਸੂਚੀ ਇਸ ਪ੍ਰਕਾਰ ਹੈ :
- ਪੰਜਾਬੀ ਵਿਆਕਰਨ (9ਵੀਂ ਸ਼੍ਰੇਣੀ) – 3 ਕਾਪੀਆਂ
- ਹਿੰਦੀ ਵਿਆਕਰਨ ਅਤੇ ਲਿਖਣ ਕਲਾ (9ਵੀਂ ਸ਼੍ਰੇਣੀ) – 2 ਕਾਪੀਆਂ
- ਅੰਗਰੇਜ਼ੀ ਵਿਆਕਰਨ ਅਤੇ ਲਿਖਣ ਕਲਾ (9ਵੀਂ ਸ਼੍ਰੇਣੀ) – 3 ਕਾਪੀਆਂ
- ਪੰਜਾਬੀ ਪਾਠ ਮਾਲਾ (9ਵੀਂ ਸ਼੍ਰੇਣੀ) – 3 ਕਾਪੀਆਂ
- ਜੂਨੀਅਰ ਡਿਕਸ਼ਨਰੀ (ਹਾਰਡ ਬਾਂਡ) – 4 ਕਾਪੀਆਂ
- ਪਹੁ ਫੁਟਾਲੇ ਤੋਂ ਪਹਿਲਾਂ (ਨਾਵਲ) – 4 ਕਾਪੀਆਂ
ਇਨਾਂ ਕਿਤਾਬਾਂ ਦੀ ਜੋ ਵੀ ਕੀਮਤ ਬਣੇ ਉਸ ਦੀ ਸੂਚਨਾ ਹੇਠਾਂ ਲਿਖੇ ਮੋਬਾਈਲ ਨੰਬਰ ਤੇ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ ਅਤੇ ਇਹ ਸੂਚਨਾ ਵੀ ਦਿੱਤੀ ਜਾਵੇ ਕਿ ਇਹ ਕਿਤਾਬਾਂ ਕਦੋਂ ਤਕ ਸਾਡੇ ਕੋਲ ਪਹੁੰਚ ਜਾਣਗੀਆਂ। ਕ੍ਰਿਪਾ ਕਰ ਕੇ ਪੁਸਤਕਾਂ ਦਾ ਕੋਰੀਅਰ ਪੈਕੇਟ ਚੰਗੀ ਤਰ੍ਹਾਂ ਨਾਲ ਪੈਕ ਕੀਤਾ ਜਾਵੇ ਤਾਂ ਜੋ ਕਿਤਾਬਾਂ ਸਹੀ ਸਲਾਮਤ ਸਾਡੇ ਕੋਲ ਪਹੁੰਚ ਜਾਣ। ਪੁਸਤਕਾਂ ਜਲਦੀ ਭੇਜਣ ਲਈ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਸ਼ੁਭ ਚਿੰਤਕ,
ਆਕਾਸ਼ਦੀਪ ਸਿੰਘ, 9 ਵੀਂ ਜਮਾਤ
ਪਤਾ : ਪਿਤਾ ਜੀ ਦਾ ਨਾਮ —
ਮਕਾਨ ਨੰਬਰ XX, ਪਿੰਡ ਮੂਸੇਵਾਲਾ, ਜ਼ਿਲਾ ਮਾਨਸਾ
ਮੋਬਾਈਲ: XXXXXX23
Punjabi Letter “Pustak Bechan vale nu Kuch Kitaba mangaun layi Patar”, “ਪੁਸਤਕ ਵੇਚਣ ਵਾਲੇ ਨੂੰ ਕੁਝ ਕਿਤਾਬਾਂ ਮੰਗਵਾਉਣ ਲਈ ਪੱਤਰ” for Class 6, 7, 8, 9, 10 and 12, PSEB Classes.
ਪੁਸਤਕਾਂ ਦੀ ਸੂਚੀ ਇਸ ਪ੍ਰਕਾਰ ਵੀ ਲਿਖੀ ਜਾ ਸਕਦੀ ਹੈ। ਟੇਬਲ ਦੇ ਨਾਲ ਸੂਚੀ ਸੋਹਣੀ ਲੱਗਦੀ ਹੈ ਤੇ ਪ੍ਰੀਖਿਅਕ ਅੰਕਾਂ ਨੂੰ ਵਧਾ ਵੀ ਸਕਦਾ ਹੈ। “ਕਿਤਾਬਾਂ ਦੇ ਪੈਕੇਟ ਨੂੰ ਤੁਸੀਂ ਖੁਦ ਜਾਂ ਤੁਹਾਡੇ ਪਿਤਾ ਜੀ ਵੀ ਆ ਕੇ ਲੈ ਲੈਣਗੇ”, ਇਸ ਤਰ੍ਹਾਂ ਦੀ ਵੀ ਇਕ ਰੇਕੁਐਸਟ ਕੀਤੀ ਜਾ ਸਕਦੀ ਹੈ।
ਕ੍ਰਮਾਂਕ | ਪੁਸਤਕ ਦਾ ਨਾਂ | ਕਾਪੀਆਂ |
1 | ਪੰਜਾਬੀ-ਵਿਆਕਰਨ ਅਤੇ ਲੇਖ-ਰਚਨਾ- ਸੀਨੀਅਰ ਸ਼੍ਰੇਣੀਆਂ ਲਈ | 2 ਕਾਪੀ |
2 | ਸੰਸਕ੍ਰਿਤ -ਅੱਠਵੀਂ ਸ਼੍ਰੇਣੀ ਲਈ | 3 ਕਾਪੀ |
3 | ਨਾਗਰਿਕ ਸ਼ਾਸਤਰ -ਅੱਠਵੀਂ ਸ਼੍ਰੇਣੀ ਲਈ | 2 ਕਾਪੀ |
4 | ਡਿਕਸ਼ਨਰੀ – ਅੱਠਵੀਂ ਸ਼੍ਰੇਣੀ ਲਈ | 3 ਕਾਪੀ |
ਨੋਟ : ਬੱਚਿਓ ਤੁਸੀਂ ਪੁਬਲਿਸ਼ਰ ਦਾ ਨਾਮ, ਸ਼ਹਿਰ ਦਾ ਨਾਮ, ਕਿਤਾਬਾਂ ਦੇ ਨਾਮ ਅਤੇ ਕਾਪੀਆਂ ਦੀ ਗਿਣਤੀ ਦੇ ਨਾਲ ਨਾਲ ਆਪਣੇ ਪਤੇ ਨੂੰ ਵੀ ਆਪਣੀ ਜਰੂਰਤ ਅਨੁਸਾਰ ਬਦਲ ਸਕਦੇ ਹੋ। ਉਪਰ ਦਿਤੇ ਨਾਮ ਅਤੇ ਡਿਟੈਲਸ ਤੁਹਾਨੂੰ ਸਮਝਾਉਣ ਲਈ ਦਿੱਤੀ ਗਈ ਹੈ।
ਉਮੀਦ ਹੈ ਤੁਹਾਨੂੰ ਇਹ pustka mangawan lai benti patar | ਕਿਤਾਬਾਂ ਮੰਗਵਾਣ ਦੇ ਨਮੂਨੇ ਚੰਗੇ ਲਗੇ ਹੋਣਗੇ। ਧੰਨਵਾਦ
Read More Letters in Punjabi:
- Application for Sick Leave in Punjabi, “ਬਿਮਾਰੀ ਦੀ ਛੁੱਟੀ ਲਈ ਬਿਨੈ–ਪੱਤਰ”, “Bimari di Arji in Punjabi” for Class 5, 6, 7, 8, 9 and 10
- ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਖੇਡਣ ਦੀ ਵੀ ਪ੍ਰੇਰਨਾ ਦੇਣ ਲਈ ਪੱਤਰ। Letter Younger Brother Take Part in Sports As Well Studies
- Punjabi Letter “Jurmana Mafi karaun layi benti patra ”, “ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ–ਪੱਤਰ“, Letter for Class 6,7,8,9,10, Class 12
- ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ Class 5,6,7,8,9,10
- ਪੰਜਾਬੀ ਵਿਚ ਪ੍ਰਿੰਸੀਪਲ ਜੀ ਨੂੰ ਸ਼ੈਕਸ਼ਨ ਬਦਲਣ ਲਈ ਬਿਨੈ–ਪੱਤਰ | Punjabi application Principal nu Class da Section Badlan Layi Bine Patar