ਲੇਖ ਰਚਨਾ : ਪੁਸਤਕਾਂ ਦਾ ਮਹੱਤਵ | Importance of Books Essay in Punjabi

Essay on Importance of Books : ਕਿਤਾਬਾਂ ਦਾ ਮਹੱਤਵ ਬਾਰੇ ਲੇਖ

Punjabi Essay on “Pustak Padhan de Labh”, “ਪੁਸਤਕਾਂ ਪੜ੍ਹਨ ਦੇ ਲਾਭ” | Punjabi Essay on Pustaka da Mahatav, Paragraph in Punjabi on importance of Books about Importance of Books in Punjabi for Class 8, 9, Class 10, 11 Class 12, PSEB, CBSE, ICSE, B.A Students and Competitive Examinations.

ਪੁਸਤਕਾਂ ਦਾ ਮਹੱਤਵ | ਪੁਸਤਕਾਂ ਪੜ੍ਹਨ ਦੇ ਲਾਭ | Pustak Padhan de Labh Essay In Punjabi

ਮਨ ਦੀ ਸਭ ਤੋਂ ਉੱਤਮ ਖ਼ੁਰਾਕ, ਪੁਸਤਕਾਂ ਹਨ। ਇੱਕ ਵਿਚਾਰਕ ਦਾ ਕਥਨ ਹੈ ਕਿ ਮਾਨਵ-ਜਾਤੀ ਨੇ ਜੋ ਕੁੱਝ ਸੋਚਿਆ, ਕੀਤਾ ਤੇ ਪਾਇਆ ਹੈ, ਉਹ ਪੁਸਤਕਾਂ ਵਿਚ ਸੁਰੱਖਿਅਤ ਹੈ। ਮਾਨਵ-ਸਭਿਅਤਾ ਅਤੇ ਸਭਿਆਚਾਰ ਦੇ ਵਿਕਾਸ ਦਾ ਪੂਰਾ ਸਿਹਰਾ, ਪੁਸਤਕਾਂ ਨੂੰ ਹੀ ਜਾਂਦਾ ਹੈ। ਪੁਸਤਕਾਂ ਦਾ ਮਹੱਤਵ ਤੇ ਮੁੱਲ ਬੇਜੋੜ ਹੈ।

ਪੁਸਤਕਾਂ ਅੰਤਰ ਕਰਨ ਨੂੰ ਪ੍ਰਜਵਲਿਤ ਕਰਦੀਆਂ ਹਨ। ਚੰਗੀਆਂ ਪੁਸਤਕਾਂ,ਪਸ਼ੂ ਤੋਂ ਦਿੱਬਤਾਂ ਦੀ ਤਰਫ ਲੈ ਜਾਂਦੀਆਂ ਹਨ। ਮਨੁੱਖ ਦੀਆਂ ਸਾਤਵਿਕ ਪ੍ਰਵਿਰਤੀਆਂ ਨੂੰ ਜਾਗ੍ਰਿਤ ਕਰਕੇ, ਉਸ ਨੂੰ ਕੁਰਾਹੇ ਪੈਣ ਤੋਂ ਬਚਾਉਂਦੀਆਂ ਹਨ ਅਤੇ ਮਨੁੱਖ, ਸਮਾਜ ਤੇ ਰਾਸ਼ਟਰ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਪੁਸਤਕਾਂ, ਸਾਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸਾਡੇ ਮਨ-ਮਸਤਕ ਉਪਰ ਸਦੀਵੀ ਪ੍ਰਭਾਵ ਛੱਡਦੀਆਂ ਹਨ।

ਮਨੋਰੰਜਨ ਦੇ ਖੇਤਰ ਵਿਚ ਵੀ ਪੁਸਤਕਾਂ, ਮਨੁੱਖ ਦੀ ਸੇਵਾ ਕਰਦੀਆਂ ਹਨ। ਇੱਥੇ ਮਨੋਰੰਜਨ ਦਾ ਅਰਥ, ਸਿਰਫ ਹਾਸ-ਵਿਲਾਸ ਤੋਂ ਨਹੀਂ, ਸਗੋਂ ਮਨੋਰੰਜਨ ਦਾ ਅਰਥ ਡੂੰਘਾ ਹੈ। ਜਿਹੜੀਆਂ ਪੁਸਤਕਾਂ, ਪਾਠਕਾਂ ਨੂੰ ਡੂੰਘਾਈ ਤੋਂ ਛੂਹ ਲੈਂਦੀਆਂ ਹਨ ਅਤੇ ਉਨ੍ਹਾਂ ਦੇ ਮਨ-ਮਸਤਕ ਨੂੰ ਇਕਾਗਰ ਕਰ ਦੇਂਦੀਆਂ ਹਨ, ਸੱਚੇ ਅਰਥਾਂ ਵਿਚ ਉਹ, ਆਨੰਦਦਾਇਕ ਪੁਸਤਕਾਂ ਹਨ। ਇਉਂ, ਹਲਕਾ-ਫੁਲਕਾ ਸਾਹਿਤ, ਕੋਈ ਘੱਟ ਮਹੱਤਵਪੂਰਨ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਾਹਿਤ, ਮਨੁੱਖ ਦੇ ਤਣਾਵਾਂ ਨੂੰ, ਇੱਕ ਵੱਡੀ ਸੀਮਾ ਤੱਕ, ਘੱਟ ਕਰ ਦੇਂਦਾ ਹੈ ਅਤੇ ਉਸ ਦੇ ਮੁਰਝਾਏ ਹੋਏ ਮਨ ਅੰਦਰ, ਖੇੜਾ ਪੈਦਾ ਕਰ ਦੇਂਦਾ ਹੈ।

ਚੰਗੀਆਂ ਪੁਸਤਕਾਂ, ਮਨੁੱਖਾਂ ਨੂੰ ਗਿਆਨ ਅਤੇ ਮਨੋਰੰਜਨ ਪ੍ਰਦਾਨ ਕਰਦੀਆਂ ਹਨ। ਵਿਗਿਆਨ, ਵਣਜ-ਵਪਾਰ, ਕਲਾ ਅਤੇ ਕਾਨੂੰਨ ਨਾਲ ਸੰਬੰਧਤ ਪੁਸਤਕਾਂ, ਮਨੁੱਖ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ, ਮਨੁੱਖ ਆਪਣੇ ਅੰਦਰ, ਅੰਤਰੀਣ-ਸ਼ਕਤੀ ਦਾ ਅਨੁਭਵ ਕਰਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਪੁਸਤਕਾਂ ਸਾਡੇ ਲਈ ਸਹੀ ਰਾਹ-ਦਸੇਰਾ ਹਨ।

ਪੁਸਤਕਾਂ ਸਾਨੂੰ ਸਿਰਫ਼ ਨਵੇਂ ਨਵੇਂ ਖੇਤਰਾਂ ਦਾ ਗਿਆਨ ਅਤੇ ਰਹੱਸਾਂ ਦੇ ਅੰਦਰ ਝਾਕਣ ਹੀ ਨਹੀਂ ਦੇਂਦੀਆਂ ਸਗੋਂ ਸਾਨੂੰ ਚਿੰਤਨ-ਮਨਨ ਕਰਨ ਲਈ ਪ੍ਰੇਰਿਤ ਵੀ ਕਰਦੀਆਂ ਹਨ। ਪੁਸਤਕਾਂ ਸਾਨੂੰ ਦੁਬਿਧਾਵਾਂ ਤੋਂ ਮੁਕਤ ਕਰਦੀਆਂ ਹਨ ਅਤੇ ਸਾਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਗਾਂਧੀ ਜੀ ‘ਗੀਤਾ ਨੂੰ ਮਾਂ ਦਾ ਦਰਜਾ ਦੇਂਦੇ ਸਨ, ਕਿਉਂਕਿ, ਹਰੇਕ ਮੁਸ਼ਕਿਲ ਸਥਿਤੀ ਵਿਚ, ਉਹ ਉਨ੍ਹਾਂ ਦਾ ਮਾਰਗ-ਦਰਸ਼ਕ ਕਰਦੀ ਆ ਰਹੀ ਸੀ। ਪੁਸਤਕਾਂ, ਅਜਿਹੀਆਂ ਮਾਰਗ-ਦਰਸ਼ਕ ਹਨ ਜੋ ਨਾ ਤਾਂ ਸਜਾ ਦੇਂਦੀਆਂ ਹਨ, ਨਾ ਹੀ ਗੁੱਸਾ ਕਰਦੀਆਂ ਹਨ ਅਤੇ ਨਾ ਹੀ ਬਦਲੇ ‘ਚ ਕੁੱਝ ਮੰਗਦੀਆਂ ਹਨ। ਸਗੋਂ, ਇਸ ਦੇ ਨਾਲ ਨਾਲ, ਆਪਣਾ ਸਦੀਵੀ ਅੰਮ੍ਰਿਤ-ਤੋੜ ਦੇਣ ਵਿਚ ਕੁਤਾਹੀ ਨਹੀਂ ਵਰਤਦੀਆਂ। 

ਪੁਸਤਕਾਂ, ਮਨੁੱਖ ਨੂੰ ਆਨੰਦ ਤੇ ਸ਼ਾਂਤੀ ਦੇਂਦੀਆਂ ਹਨ। ਪੁਸਤਕ-ਪ੍ਰੇਮੀ, ਸਭ ਤੋਂ ਵੱਧ ਸੁਖੀ ਹੁੰਦਾ ਹੈ। ਉਹ ਕਦੇ ਵੀ ਜੀਵਨ ਵਿਚ ਖ਼ਾਲੀਪਨ ਮਹਿਸੂਸ ਨਹੀਂ ਕਰਦਾ। ਸੋ, ਪੁਸਤਕਾਂ ਉਪਰ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ।

ਵਿਚਾਰਾਂ ਦੀ ਜੰਗ ਵਿਚ, ਪੁਸਤਕਾਂ ਹੀ ਹਥਿਆਰ ਬਣਦੀਆਂ ਹਨ। ਪੁਸਤਕਾਂ ਵਿਚ ਸਮੋਏ ਹੋਏ ਵਿਚਾਰ, ਪੂਰੇ ਸਮਾਜ ਨੂੰ ਰੂਪਾਂਤ੍ਰਿਤ ਕਰਨ ਦੀ ਸਮੱਰਥਾ ਰੱਖਦੇ ਹਨ। ਅੱਜ ਦਾ ਸੰਸਾਰ, ਵਿਚਾਰਾਂ ਦਾ ਸੰਸਾਰ ਹੈ। ਸਮਾਜ ਵਿਚ ਜਦੋਂ ਵੀ ਕੋਈ ਪਰਿਵਰਤਨ ਵਾਪਰਦਾ ਜਾਂ ਕ੍ਰਾਂਤੀ ਆਉਂਦੀ ਹੈ, ਉਸ ਦੇ ਮੂਲ ਵਿਚ ਕੋਈ ਨਾ ਕੋਈ ਵਿਚਾਰਧਾਰਾ ਜਰੂਰ ਹੁੰਦੀ ਹੈ।

ਵਧੀਆਂ ਪੁਸਤਕਾਂ, ਸਮਾਜ ਵਿਚ ਨਵ-ਚੇਤਨਾ ਦਾ ਸੰਚਾਰ ਕਰਦੀਆਂ ਹਨ ਅਤੇ ਸਮਾਜ ਵਿਚ ਜਨ-ਜਾਗ੍ਰਤੀ ਲਿਆਉਣ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਪੁਸਤਕਾਂ ਪੜ੍ਹਣ ਨਾਲ, ਮਨੁੱਖ ਦਾ ਦ੍ਰਿਸ਼ਟੀ-ਪਰਿਪੇਖ ਵਿਆਪਕ ਹੋ ਜਾਂਦਾ ਹੈ ਅਤੇ ਉਸ ਅੰਦਰ ਉਦਾੱਤ -ਭਾਵਨਾ ਘਰ ਕਰ ਜਾਂਦੀ ਹੈ।

ਪੁਸਤਕਾਂ ਅਜਿਹਾ ਸਦੀਵੀ ਖ਼ਜ਼ਾਨਾ ਹੁੰਦੀਆਂ ਹਨ, ਜੋ ਪਿਛਲੀ ਪੀੜ੍ਹੀ ਦੇ, ਮੁਸ਼ਕਿਲ ਨਾਲ ਗ੍ਰਹਿਣ ਕੀਤੇ ਅਨੁਭਵਾਂ ਨੂੰ ਸਹੀ ਤਰੀਕੇ ਨਾਲ, ਅਗਲੀ ਪੀੜ੍ਹੀ ਤੱਕ ਪੁੱਜਦਾ ਕਰਦੀਆਂ ਹਨ। ਪੁਸਤਕਾਂ ਵਿਚ ਸਮੋਏ ਹੋਏ ਗਿਆਨ ਨੂੰ, ਕੋਈ ਵੀ ਤਬਾਹ ਨਹੀਂ ਕਰ ਸਕਦਾ। ਸੰਖੇਪ ਵਿਚ, ਪੁਸਤਕਾਂ ਦਾ ਵਿਸ਼ਾਲ ਤੇ ਬੇਜੋੜ ਮਹੱਤਵ ਹੁੰਦਾ ਹੈ।

Hope you would like this Lekh Rachna in Punjabi – Pustaka da mahatav, a paragraph in Punjabi on the importance of Books. 

Read More Punjabi Essays

Sharing Is Caring:

Leave a comment