ਸਕੂਲ ਵਿੱਚ ਦੇਰੀ ਨਾਲ ਆਉਣ ਲਈ ਪ੍ਰਿੰਸੀਪਲ ਨੂੰ ਬਿਨੈ ਪੱਤਰ | School Deri Naal Aun Lai Bine Patar
Bine Patar in Punjabi: School Deri Naal Aun lai Principal Sahib nu bine patar for PSEB Class 5th Students. ਆਪਣੇ ਸਕੂਲ ਦੇ ਮੁੱਖ ਅਧਿਆਪਕ/ ਅਧਿਆਪਕਾ ਨੂੰ ਸਕੂਲ ਵਿਚ ਦੇਰੀ ਨਾਲ ਆਉਣ ਦਾ ਕਾਰਨ ਦੱਸਣ ਲਈ ਅਰਜ਼ੀ (ਬੇਨਤੀ-ਪੱਤਰ) ਲਿਖੋ ।
ਸਕੂਲ ਲੇਟ ਪਹੁੰਚਣ ਦਾ ਕਾਰਨ ਦੱਸਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੂੰ ਮੁਆਫੀ ਪੱਤਰ ਲਿਖੋ। #1
ਮੁੱਖ ਅਧਿਆਪਕ/ਮੁੱਖ ਅਧਿਆਪਕਾ ਜੀ,
ਸਰਕਾਰੀ ਮਿਡਲ ਸਕੂਲ,
ਪਿੰਡ ……….. ।
ਸ਼੍ਰੀਮਾਨ
ਪ੍ਰਿੰਸੀਪਲ ਸਾਹਿਬ,
ਪੰਜਾਬ ਪਬਲਿਕ ਸਕੂਲ,
ਬਠਿੰਡਾ, ਪੰਜਾਬ
ਵਿਸ਼ਾ: ਸਕੂਲ ਵਿੱਚ ਦੇਰ ਨਾਲ ਪਹੁੰਚਣ ਲਈ ਮੁਆਫੀ
ਸ਼੍ਰੀ ਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਮੈਂ ਆਪਜੀ ਦੇ ਸਕੂਲ ਦੀ ਪੰਜਵੀਂ ਜਮਾਤ ਦਾ ਵਿਦਿਆਰਥੀ ਹਾਂ। ਕੁਝ ਦਿਨਾਂ ਤੋਂ ਮੇਰੇ ਅਧਿਆਪਕ ਜੀ ਵਲੋਂ ਮੈਨੂੰ ਸਕੂਲ ਦੇਰੀ ਨਾਲ ਆਉਣ ਕਾਰਨ ਕਲਾਸ ਤੋਂ ਬਾਹਰ ਖੜ੍ਹਾ ਕਰਨ ਦੀ ਸਜਾ ਦਿੱਤੀ ਜਾ ਰਹੀ ਹੈ। ਮੈਂ ਆਪਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਹਫਤੇ ਮੇਰੇ ਪਿਤਾ ਜੀ ਦੀ ਤਬੀਅਤ ਅਚਾਨਕ ਵਿਗੜ ਜਾਣ ਕਾਰਨ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਐਡਮਿਟ ਕੀਤਾ ਹੋਇਆ ਹੈ।
ਮਾਤਾ ਜੀ ਦਾ ਹਸਪਤਾਲ ਹੋਣ ਕਾਰਨ ਮੈਨੂੰ ਘਰ ਦੇ ਸਾਰੇ ਕੰਮ ਕਰ ਕੇ ਆਉਣਾ ਪੈਂਦਾ ਹੈ, ਇਸ ਲਈ ਮੈਨੂੰ ਸਕੂਲ ਪਹੁੰਚਣ ਵਿੱਚ ਦੇਰ ਹੋ ਜਾਂਦੀ ਹੈ। ਇਸ ਕਾਰਨ ਮੈਨੂੰ ਥੋੜੇ ਦਿਨਾਂ ਲਈ ਸਵੇਰ ਦੇ ਸਮੇਂ ਵਿੱਚ ਛੋਟ ਦਿੱਤੀ ਜਾਵੇ।
ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।
ਤੁਹਾਡਾ ਆਗਿਆਕਾਰੀ ਵਿਦਿਆਰਥੀ
ਤੁਹਾਡਾ ਨਾਮ
ਜੂਨ 19, 2023