Punjabi Story “pyasa kauwa in punjabi story” ,”Thirsty Crow “, “ਪਿਆਸਾ ਕਾਂ” Moral Story in Punjabi For Class 2, 3, 4 and Class 5
ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਿਆਸਾ ਕਾਂ ਕਹਾਣੀ in punjabi 4th class ਤੋਂ ਥੱਲੇ ਦੇ ਬੱਚਿਆਂ ਵਾਸਤੇ ਪੜਾਈ ਜਾਂਦੀ ਹੈ।
Thirsty Crow Story In Punjabi – ਪਿਆਸਾ ਕਾਂ ਕਹਾਣੀ
ਗਰਮੀ ਦਾ ਦਿਨ ਸੀ। ਇਕ ਕਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ। ਕਾਂ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ, ਪਰ ਉਸ ਨੂੰ ਕਿਤਿਓਂ ਵੀ ਪਾਣੀ ਨਾ ਮਿਲਿਆ। ਉੱਡਦਾ-ਉੱਡਦਾ ਕਾਂ ਇਕ ਬਾਗ ਵਿਚ ਪੁੱਜਾ। ਉੱਥੇ ਉਸ ਦੀ ਨਜ਼ਰ ਇਕ ਘੜੇ ‘ਤੇ ਪਈ। ਉਹ ਉੱਡ ਕੇ ਘੜੇ ਕੋਲ ਗਿਆ, ਪਰੰਤੂ ਜਦੋਂ ਉਸ ਨੇ ਘੜੇ ਵਿਚ ਵੇਖਿਆ ਤਾਂ ਉਸ ਵਿਚ ਪਾਣੀ ਬਹੁਤ ਥੋੜ੍ਹਾ ਸੀ। ਕਾਂ ਬਹੁਤ ਸਿਆਣਾ ਸੀ। ਉਹ ਪਾਣੀ ਪੀਣ ਲਈ ਕੋਈ ਵਿਉਂਤ ਸੋਚਣ ਲੱਗਾ। ਅੰਤ ਕਾਂ ਨੂੰ ਇਕ ਵਿਉਂਤ ਸੁੱਝੀ। ਘੜੇ ਦੇ ਕੋਲ ਕੁਝ ਕੰਕਰ-ਪੱਥਰ ਪਏ ਸਨ। ਉਸ ਨੇ ਕੰਕਰ-ਪੱਥਰਾਂ ਨੂੰ ਚੁੰਝ ਨਾਲ ਇਕ-ਇਕ ਕਰਕੇ ਘੜੇ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਪਾਣੀ ਉੱਪਰ ਆ ਗਿਆ। ਕਾਂ ਨੇ ਪਿਆਸ ਬੁਝਾਈ ਤੇ ਉੱਡ ਗਿਆ।
ਸਿੱਖਿਆ :
- ਜਿੱਥੇ ਚਾਹ, ਉੱਥੇ ਰਾਹ।
- ਧੀਰਜ ਨਾਲ ਹਰ ਸੱਮਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ