ਕੋਰੋਨਾ ਵਾਇਰਸ ਤੇ ਲੇਖ : ਇਕ ਮਹਾਮਾਰੀ | Coronavirus Essay in Punjabi

ਕੋਰੋਨਾ ਵਾਇਰਸ ਤੇ ਲੇਖ | Coronavirus Essay in Punjabi

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Essay Coronavirus Essay in Punjabi, ਪੰਜਾਬੀ ਲੇਖ ਕੋਰੋਨਾ ਵਾਇਰਸ ਤੇ ਲੇਖ, Punjabi Essay, Paragraph, Speech for Class 7, 8, 9, 10 and 12 Students ਪੜੋਂਗੇ.

ਕੋਰੋਨਾ ਵਾਇਰਸ ਮਨੁੱਖ ਦੇ ਵੱਲ ਦੀ ਤੁਲਨਾ ਵਿਚ 900 ਗੂਣਾ ਛੋਟਾ ਹੈ ਫੇਰ ਵੀ ਇਸ ਮਹਾਮਾਰੀ ਦਾ ਸੰਕ੍ਰਮਣ ਦੁਨੀਆਂ ਭਰ ਵਿਚ ਫੈਲ ਗਿਆ ਹੈ। ਕੋਰੋਨਾ ਵਾਇਰਸ ਨੂੰ ਵਰਲਡ ਹੈਲਥ ਓਰਗਾਨੇਸ਼ਨ ਨੇ ਮਹਾਮਾਰੀ ਘੋਸ਼ਿਤ ਕੀਤਾ ਹੋਇਆ ਹੈ। ਕੋਰੋਨਾ ਵਾਇਰਸ ਦਾ ਪ੍ਰਭਾਵ ਦਸੰਬਰ 2019 ਦੇ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਇਆ ਸੀ। ਬੁਖਾਰ, ਖਾਂਸੀ ਸਾਂਹ ਲੈਣ ਵਿਚ ਤਕਲੀਫ ਇਸਦੇ ਮੁਖ ਲੱਛਣ ਹਨ। ਕੋਰੋਨਾ ਵਾਇਰਸ ਇਕ ਇਨਸਾਨ ਤੋਂ ਦੂਜੇ ਇਨਸਾਨ ਦੇ ਸੰਪਰਕ ਦੇ ਨਾਲ ਫੈਲਦਾ ਹੈ। ਪਰ ਹੁਣ ਇਸਦੀ ਰੋਕਥਾਮ ਲਈ ਭਾਰਤ ਨੇ ਵੀ ਵੈਕਸੀਨ ਬਣਾ ਲਈ ਹੈ ਅਤੇ ਲਗਭਗ ਹਰ ਭਾਰਤੀ ਨੂੰ ਇਸਦੀ ਪਹਿਲੀ ਤੇ ਦੂਜੀ ਡੋਜ਼ ਲੱਗ ਚੁਕੀ ਹੈ। ਹੁਣ ਇਸਦਾ ਬੂਸਟਰ ਵੀ ਆ ਚੁਕਾ ਹੈ ਜੋਕਿ ਜਲਦ ਸਭ ਨਾਗਰਿਕਾਂ ਨੂੰ ਲਗਾ ਦਿੱਤਾ  ਜਾਏਗਾ। 

ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇੱਕ ਵਿਸ਼ਾਲ ਪਰਿਵਾਰ ਹੈ ਜੋ ਕਿ ਸਧਾਰਨ ਸਰਦੀ ਜੁਖਾਮ ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀਆਂ ਜਿਵੇਂ ਕਿ ਮਿਡਲ ਈਸਟ ਰੇਸਪਾਈਰੇਟਰੀ ਸਿੰਡਰੋਮ (MERS) ਅਤੇ ਸੈਵਰ ਐਕਿਊਟ ਸਿੰਡਰੋਮ (SARS) ਤੱਕ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਇੱਕ ਨਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਪਛਾਣ ਵੁਹਾਨ, ਚੀਨ ਵਿੱਚ 2019 ਵਿੱਚ ਹੋਈ ਸੀ। ਇਹ ਇਕ ਨਵਾਂ ਕੋਰੋਨਾ ਵਾਇਰਸ ਹੈ ਜਿਸ ਦੀ ਪਹਿਲਾਂ ਇਨਸਾਨਾਂ ਵਿਚ ਪਛਾਣ ਨਹੀਂ ਕੀਤੀ ਗਈ ਸੀ।

ਅਗਰ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਹੋ ਜਾਂਦਾ ਹੈ ਤਾਂ ਉਹ ਵਿਅਕਤੀ ਨੂੰ ਇਹ ਸਲਾਹ ਦਿਤੀ ਜਾਂਦੀ ਹੈ ਕਿ ਤੁਸੀਂ ਕਿਸੇ ਹੋਰ ਵਿਅਕਤੀ ਦੇ ਸੰਪਰਕ ਵਿਚ ਨਾ ਆਓ ਤਾਂ ਜੋ ਕੋਰੋਨਾ ਵਾਇਰਸ ਉਸ ਵਿਅਕਤੀ ਨੂੰ ਆਪਣੀ ਚਪੇਟ ਵਿਚ ਨਾ ਲੈ ਲਵੇ। ਸਿਹਤ ਮੰਤਰਾਲੇ ਨੇ ਕੁਝ ਦਿਸ਼ਾ ਨਿਰਦੇਸ਼ ਵੀ ਕੋਰੋਨਾ ਵਾਇਰਸ ਤੋਂ ਬਚਣ ਵਾਸਤੇ ਦਿਤੇ ਹਨ। 

ਕੋਰੋਨਾਵਾਇਰਸ ਦੇ ਸ਼ੁਰੂਆਤੀ ਲੱਛਣ

 • ਇੱਕ ਨਵੀਂ ਤੇ ਲਗਾਤਾਰ ਆਉਣ ਵਾਲੀ ਖੰਘ: ਜਦੋਂ ਤੁਸੀਂ ਇੱਕ ਘੰਟੇ ਤੋਂ ਵੱਧ ਸਮੇਂ ਲਈ ਬਹੁਤ ਜ਼ਿਆਦਾ ਖੰਘਦੇ ਹੋ, ਜਾਂ 24 ਘੰਟਿਆਂ ਵਿੱਚ ਤਿੰਨ ਜਾਂ ਵਧੇਰੇ ਵਾਰ ਲਗਾਤਾਰ ਖੰਘ ਆਉਂਦੀ ਹੈ।
 • ਬੁਖ਼ਾਰ – ਜਦੋਂ ਤੁਹਾਡਾ ਤਾਪਮਾਨ 37.8C ਤੋਂ ਉੱਪਰ ਹੈ
 • ਗੰਧ ਜਾਂ ਸੁਆਦ ਨੂੰ ਮਹਿਸੂਸ ਨਾ ਕਰ ਪਾਉਣਾ
 • ਫਲੂ ਵਰਗਾ ਪਰ ਬੁਖ਼ਾਰ ਨਹੀਂ – ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਮਾਸਪੇਸ਼ੀਆਂ ’ਚ ਦਰਦ, ਖੰਘ, ਗਲੇ ਦੀ ਸੋਜਿਸ਼, ਛਾਤੀ ’ਚ ਦਰਦ, ਬੁਖ਼ਾਰ ਨਹੀਂ।
 • ਫਲੂ ਵਰਗਾ ਅਤੇ ਬੁਖ਼ਾਰ ਵੀ – ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਖੰਘ, ਗਲੇ ਦੀ ਸੋਜਿਸ਼, ਬੁਖ਼ਾਰ, ਆਵਾਜ਼ ’ਚ ਖੋਰ, ਭੁੱਖ ਨਾ ਲੱਗਣੀ
 • ਗੈਸਟਰੋਇੰਟੇਸਟਾਈਨਲ (ਢਿੱਡ ਅਤੇ ਅੰਤੜੀਆਂ) – ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਡਾਈਰੀਆ, ਛਾਤੀ ਦਾ ਦਰਦ, ਖੰਘ ਨਹੀਂ
 • ਥਕਾਵਟ (ਲੈਵਲ-1) – ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਬੁਖ਼ਾਰ, ਛਾਤੀ ਦਾ ਦਰਦ, ਆਵਾਜ਼ ’ਚ ਖੋਰ, ਖੰਘ, ਥਕਾਵਟ
 • ਕਨਫਿਊਜ਼ਨ (ਲੈਵਲ-2) – ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਛਾਤੀ ਦਾ ਦਰਦ, ਖੰਘ, ਬੁਖ਼ਾਰ, ਥਕਾਵਟ, ਆਵਾਜ਼ ’ਚ ਖੋਰ, ਕਨਫਿਊਜ਼ਨ, ਮਾਸਪੇਸ਼ੀਆਂ ’ਚ ਦਰਦ
 • ਅਬਡੋਮੀਨਲ ਅਤੇ ਰੈਸਪਰੇਟੀਰੀ (ਲੈਵਲ-3) – ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਛਾਤੀ ਦਾ ਦਰਦ, ਖੰਘ, ਬੁਖ਼ਾਰ, ਥਕਾਵਟ, ਕਨਫਿਊਜ਼ਨ, ਮਾਸਪੇਸ਼ੀਆਂ ’ਚ ਦਰਦ, ਡਾਈਰੀਆ, ਢਿੱਡ ’ਚ ਦਰਦ, ਸਾਹ ’ਚ ਦਿੱਕਤ, ਆਵਾਜ਼ ’ਚ ਖੋਰ (ਸ੍ਰੋਤ ਬੀਬੀਸੀ

ਕੋਰੋਨਾਵਾਇਰਸ ਤੋਂ ਬਚਾਓ ਦੇ ਤਰੀਕੇ 

 • ਖੰਘਣ ਅਤੇ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਰੁਮਾਲ ਜਾ ਟਿਸ਼ੂ ਪੇਪਰ ਨਾਲ ਢੱਕੋ 
 • ਜਿਨ੍ਹਾਂ ਲੋਕਾਂ ਨੂੰ ਸਰਦੀ ਜ਼ੁਕਾਮ ਜਾਂ ਬੁਖਾਰ ਹੈ ਉਨਾਤੋਂ ਦੂਰੀ ਬਣਾ ਕੇ ਰੱਖੋ 
 • ਮਾਸਾਹਾਰੀ ਭੋਜਨ ਤੋਂ ਬਚੋ 
 • ਏਲਕੋਹਲ ਅਧਾਰਿਤ ਹੈੰਡ ਰਬ ਦਾ ਪ੍ਰਯੋਗ ਕਰੋ 
 • ਜੰਗਲੀ ਜਾਨਵਰਾਂ ਦੇ ਸੰਪਰਕ ਵਿਚ ਆਣ ਤੋਂ ਬਚੋ 
 • ਮਾਸਕ ਦਾ ਉਪਯੋਗ ਹਮੇਸ਼ਾ ਕਰੋ 
 • ਪਬਲਿਕ ਵਾਹਨਾਂ ਦੇ ਉਪਯੋਗ ਤੋਂ ਬਚੋ 

ਹਾਲ ਫਿਲਹਾਲ ਕੋਰੋਨਾਵਾਇਰਸ ਦੇ ਕਾਫੀ ਵੇਰੀਏਂਟ ਸਾਮਣੇ ਆਏ ਹਨ। ਜੋ ਇਸ ਨੂੰ ਹੋਰ ਭਿਆਨਕ ਬਣਾ ਰਹੇ ਹਨ ਇਸ ਨਾਲ ਦੀ ਸਥਿਤੀ 18 ਸਾਲ ਪਹਿਲਾਂ ਵੀ ਆਈ ਸੀ ਪੂਰੀ ਦੁਨੀਆਂ ਵਿਚ ਲੱਖਾਂ ਲੋਗ ਇਸ ਨਾਲ ਪ੍ਰਭਾਵਿਤ ਹੋਏ ਸੀ , ਫੇਰ ਵੀ ਇਸਦੀ ਭਿਆਨਕਤਾ ਕੋਰੋਨਾਵਾਇਰਸ ਦੀ ਤੁਲਨਾ ਵਿਚ ਬਹੁਤ ਘੱਟ ਸੀ। 

ਕਈ ਦੇਸ਼ਾਂ ਵਿਚ ਸਰਕਾਰਾਂ ਸਮਾਜਿਕ ਦੂਰੀ ਦਾ ਪਾਲਣ ਕਾਨੂੰਨੀ ਤੌਰ ਤੇ ਕਰਾ ਰਹੀ ਹੈ। ਸਾਨੂ ਸਾਰੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਕਾਰਵਾਣਾ ਹੋਵੇਗਾ ਅਤੇ ਸਾਨੂ ਇਸ ਮਹਾਮਾਰੀ ਦੇ ਫੈਲਣ ਦੀ ਰੋਕਥਾਮ ਲਈ ਅੱਗੇ ਆਉਣਾ ਹੀ ਪਵੇਗਾ। 

Sharing Is Caring:

Leave a comment