Akbar and Birbal Stories: ਚਤੁਰ ਬੀਰਬਲ

Akbar and Birbal Stories in Punjabi  – ਚਤੁਰ ਬੀਰਬਲ

ਅਕਬਰ ਬੀਰਬਲ ਦੀ ਮਜ਼ੇਦਾਰ ਕਹਾਣੀ – ਅਕਬਰ ਬਾਦਸ਼ਾਹ ਦੇ ਕਿਸੇ ਰਿਸ਼ਤੇਦਾਰ ਨੇ ਬੀਰਬਲ ਖ਼ਿਲਾਫ਼ ਬਾਦਸ਼ਾਹ ਨੂੰ ਭੜਕਾ ਦਿੱਤਾ, ਬਾਦਸ਼ਾਹ ਦਾ ਰਿਸ਼ਤੇਦਾਰ ਕਹਿਣ ਲੱਗਿਆ, ਅਗਰ ਬੀਰਬਲ ਏਨਾ ਹੀ ਬੁੱਧੀਮਾਨ ਹੈ ਤਾਂ ਮੈਂ ਤੁਹਾਨੂੰ ਤਿੰਨ ਸੁਆਲ ਦੱਸਦਾ ਹਾਂ, ਉਹ ਉਨ੍ਹਾਂ ਦਾ ਜੁਆਬ ਦੇਵੇ, ਨਹੀਂ ਫਿਰ ਆਪਣਾ ਅਹੁਦਾ ਤਿਆਗੇ।
ਉਸ ਨੇ ਆਪਣੇ ਤਿੰਨੋਂ ਸੁਆਲ ਬਾਦਸ਼ਾਹ ਨੂੰ ਦੱਸੇ, ਤਾਂ ਝੱਟ ਬੀਰਬਲ ਨੂੰ ਭਰੀ ਸਭਾ ਵਿਚ ਹਾਜ਼ਰ ਕੀਤਾ ਗਿਆ।
ਬਾਦਸ਼ਾਹ ਸਲਾਮਤ, ਬੰਦਾ ਹਾਜ਼ਰ ਹੈ।
ਬੀਰਬਲ ਤਿੰਨ ਸੁਆਲ ਹਨ, ਜਿਨ੍ਹਾਂ ਦਾ ਤੂੰ ਜੁਆਬ ਦੇਣਾ ਹੈ। ਜੁਆਬ ਨਾ ਦੇਣ ਦੀ ਸੂਰਤ ਵਿਚ ਤੈਨੂੰ ਸਜ਼ਾ ਵੀ ਮਿਲ ਸਕਦੀ ਹੈ,
‘‘ਸੁਆਲ ਕੀ ਹਨ ਜਹਾਂ ਪਨਾਹ’’?
‘‘ਇਹ ਤਿੰਨੋਂ ਸੁਆਲ ਖੁਦਾ ਬਾਰੇ ਹਨ ਬੀਰਬਲ’’, ਬਾਦਸ਼ਾਹ ਸ਼ਾਹੀ ਤਖ਼ਤ ’ਤੇ ਬੈਠੇ ਬੋਲ ਰਹੇ ਸਨ।

ਬੰਦਾ ਹਾਜ਼ਰ ਹੈ ਜਹਾਂ ਪਨਾਹ, ਬੀਰਬਲ ਨੇ ਚੁਣੌਤੀ ਕਬੂਲ ਕਰਦੇ ਹੋਏ ਕਿਹਾ।

ਪਹਿਲਾ ਸੁਆਲ ਹੈ, ਖ਼ੁਦਾ ਕੀ ਖਾਂਦਾ ਹੈ?
ਦੂਜਾ, ਖ਼ੁਦਾ ਕੀ ਪੀਂਦਾ ਹੈ?
ਤੀਜਾ, ਖ਼ੁਦਾ ਕਰਦਾ ਕੀ ਹੈ?
ਸਾਨੂੰ ਇਨ੍ਹਾਂ ਸੁਆਲਾਂ ਦਾ ਸਹੀ ਜੁਆਬ ਚਾਹੀਦਾ ਹੈ, ਬੀਰਬਲ। ਹੁਣ ਜੁਆਬ ਲਈ ਬੀਰਬਲ ਨੇ ਕੱਲ੍ਹ ਤਕ ਦਾ ਸਮਾਂ ਮੰਗ ਲਿਆ। ਅਗਲੇ ਦਿਨ ਸ਼ਾਹੀ ਦਰਬਾਰ ’ਚ ਬੀਰਬਲ ਫਿਰ ਹਾਜ਼ਰ ਸੀ। ਬੀਰਬਲ ਕੀ ਜੁਆਬ ਤਿਆਰ ਹਨ, ਬਾਦਸ਼ਾਹ ਨੇ ਸ਼ਾਹੀ ਤਖ਼ਤ ਤੋਂ ਹੁਕਮ ਦੇ ਰੂਪ ’ਚ ਪੁੱਛਿਆ। ਬੀਰਬਲ ਨੇ ਆਪਣਾ ਸਿਰ ਝੁਕਾ ਦਿੱਤਾ। ਪਹਿਲਾਂ ਸੁਆਲ, ਬੋਲੋ ਫਿਰ ਖ਼ੁਦਾ ਕੀ ਖਾਂਦਾ ਹੈ, ਬੀਰਬਲ, ‘‘ਬਾਦਸ਼ਾਹ, ਖ਼ੁਦਾ ਹੈਂਕੜ ਨੂੰ ਚੱਬ-ਚੱਬ ਕੇ ਖਾਂਦਾ ਹੈ,’’ ਉਸ ਦਾ ਜਵਾਬ ਸੁਣ ਕੇ, ਭਰੇ ਦਰਬਾਰ ’ਚ ਤਾੜੀਆਂ ਦੀ ਗੂੰਜ ਪੈ ਗਈ।
ਬੋਲੋ ਫਿਰ ਬੀਰਬਲ ਖ਼ੁਦਾ ਕੀ ਪੀਂਦਾ ਹੈ?
‘‘ਬਾਦਸ਼ਾਹ, ਖ਼ੁਦਾ ਆਪਣੇ ਭਗਤ ਜਨਾਂ ਦਾ ਪ੍ਰੇਮ ਰੂਪੀ ਅੰਮ੍ਰਿਤ ਰਸ ਪੀਂਦਾ ਹੈ, ’’ ਭਰੀ ਸਭਾ ’ਚ ਫਿਰ ਤਾੜੀਆਂ ਗੂੰਜ ਉੱਠੀਆਂ।
ਬੀਰਬਲ ਖ਼ੁਦਾ ਕਰਦਾ ਕੀ ਹੈ?
ਬਾਦਸ਼ਾਹ ਇਹ ਸੁਆਲ ਜ਼ਰਾ ਕੁ ਟੇਢੀ ਕਿਸਮ ਦਾ ਹੈ ਏਨਾ ਕਹਿ ਕੇ ਬੀਰਬਲ ਸੋਚੀਂ ਪੈ ਗਿਆ, ਜਿਹੜੀ ਸਭਾ ਉਸ ਨੇ ਹਰੇਕ ਜੁਆਬ ਉਤੇ ਤਾੜੀਆਂ ਮਾਰਦੀ ਸੀ, ਲੱਗੀ ਘੁਸਰ-ਮੁਸਰ ਕਰਨ ਕਿ ਬੀਰਬਲ ਹੁਣ ਫਸ ਗਿਆ, ਇਹ ਜੁਆਬ ਨਹੀਂ ਦੇ ਸਕੇਗਾ, ਬਾਦਸ਼ਾਹ ਆਪਣੇ ਰਿਸ਼ਤੇਦਾਰ ਦੇ ਇਸ਼ਾਰੇ ’ਤੇ ਬੀਰਬਲ ਨੂੰ ਫਿਰ ਗੜਕਿਆ, ਬੀਰਬਲ ਜੁਆਬ ਚਾਹੀਦੈ।
ਬਾਦਸ਼ਾਹ, ਮੈਂ ਜੁਆਬ ਤਾਂ ਦੇ ਸਕਦਾ ਹਾਂ, ਪਰ ਤੁਹਾਨੂੰ ਸਿੰਘਾਸਨ ਤੋਂ ਹੇਠਾਂ ਆਉਣਾ ਪਵੇਗਾ, ਉਸ ਦੀ ਗੱਲ ਸੁਣਦੇ ਹੀ ਬਾਦਸ਼ਾਹ ਦਰਬਾਰੀਆਂ ਦੇ ਬਰੋਬਰ ਆ ਖੜ੍ਹੇ। ਬੀਰਬਲ ਬੋਲੋ, ਖ਼ੁਦਾ ਕੀ ਕਰਦਾ ਹੈ, ਬਾਦਸ਼ਾਹ ਹੁਕਮ ਹੋਵੇ ਮੈਂ ਤਖ਼ਤ ’ਤੇ ਚੜ੍ਹ ਸਕਦਾ ਹਾਂ। ਬਾਦਸ਼ਾਹ ਨੇ ਮਨਜ਼ੂਰੀ ਦੇ ਦਿੱਤੀ। ਬੀਰਬਲ ਉਪਰ ਚੜ੍ਹ ਕੇ ਪੁੱਛਦਾ ਹੈ, ਬਾਦਸ਼ਾਹ ਹੁਕਮ ਹੋਵੇ ਤਾਂ ਮੈਂ ਦੋ ਪਲਾਂ ਲਈ ਸ਼ਾਹੀ ਸਿੰਘਾਸਣ ’ਤੇ ਬੈਠ ਸਕਦਾ ਹਾਂ। ਬਾਦਸ਼ਾਹ ਨੇ ਇਸ ਦੀ ਵੀ ਮਨਜ਼ੂਰੀ ਦੇ ਦਿੱਤੀ। ਹੁਣ ਬੀਰਬਲ ਸ਼ਾਹੀ ਸਿੰਘਾਸਣ ’ਤੇ ਬੈਠ ਗਿਆ।
‘‘ਬੋਲੋ ਬੀਰਬਲ’’ ਬਾਦਸ਼ਾਹ ਨੇ ਜ਼ੋਰ ਦੇ ਕੇ ਆਖਿਆ। ਹੁਣ ਬੀਰਬਲ ਉੱਚੀ-ਉੱਚੀ ਹੱਸਣ ਲੱਗਿਆ, ਬਾਦਸ਼ਾਹ ਖ਼ੁਦਾ ਇਹੀ ਕੁਝ ਕਰਦਾ ਹੈ। ਸ਼ਾਹੀ ਤਖ਼ਤ ਤੋਂ ਤਖ਼ਤੀ ਉਤੇ ਖੜ੍ਹਾ ਦਿੰਦਾ ਹੈ ਅਤੇ ਤਖ਼ਤੀ ਤੋਂ ਤਖ਼ਤ ਉਥੇ ਬਿਠਾ ਦਿੰਦਾ ਹੈ। ਬਾਦਸ਼ਾਹ ਨੇ ਜਿਉਂ ਹੀ ‘ਹਾਂ’ ਵਿਚ ਸਿਰ ਹਿਲਾਇਆ, ਤਿਉਂ ਹੀ ਹਾਲ ਫਿਰ ਤਾੜੀਆਂ ਨਾਲ ਗੂੰਜ ਉੱਠਿਆ।
punjabi stories,punjabi moral story for kids,short stories with moral in punjabi, punjabi moral stories, panchatantra stories in punjabi, moral stories for kids in punjabi language, stories in punjabi, punjabi short stories ,moral stories,punjabi story,punjabi kahani,punjabi cartoon for childrens, punjabi fairy tales stories . 
Sharing Is Caring:

Leave a Comment