50 ਪੰਜਾਬੀ ਮੁਹਾਵਰੇ ਮਤਲਬਾਂ ਅਤੇ ਵਾਕਾਂ ਨਾਲ। 50 Punjabi Muhavare with meaning and sentences.
ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Muhavare with meaning and sentences, ਪੰਜਾਬੀ ਮੁਹਾਵਰੇ for Class 7, 8, 9, 10 and 12 Students ਪੜੋਂਗੇ.ਇਸ ਪੋਸਟ ਵੀ ਤੁਸੀਂ ਛ ,ਜ ,ਝ ,ਟ ,ਠ ਅਤੇ ਡ ਅੱਖਰ ਤੋਂ ਪੰਜਾਬੀ ਮੁਹਾਵਰੇ ਪੜੋਂਗੇ।
Muhavare in Punjabi with meanings, Punjabi Muhavare with Meanings and Sentences for classes 3, 4, 5, 6, 7, 8, 9, 10, 11, 12 CBSE & PSEB ਪੜੇ।
punjabi muhavare ki hunde han asi pichli post vich padya Hun us post ton agey padde han, 100 muhavre di post vich asi Letter kakka tak muhavre pade si hun os ton agey punjabi muhavre padange.
‘ਛ’ ਅੱਖਰ ਤੋਂ 10 ਪੰਜਾਬੀ ਮੁਹਾਵਰੇ। 10 punjabi muhavare on letter ‘ਛ ‘
1.ਛਾਈਂ – ਮਾਈਂ ਹੋਣਾ (ਲੁਕ ਜਾਣਾ )-ਜਦੋਂ ਉਹਨਾਂ ਦੀ ਮਾਂ ਉਹਨਾਂ ਨੂੰ ਲਬਣ ਲੱਗੀ ਤਾਂ ਦੋਨੋ ਜਣੇ ਛਾਈਂ -ਮਾਈਂ ਹੋਗਏ।
2.ਛੱਜ ਵਿੱਚ ਪਾ ਕੇ ਛਟਣਾ (ਭੰਡਣਾ )-ਸਾਰੇ ਮੋਹੱਲੇ ਵਾਲੇ ਲੰਗਰ ਵਿੱਚ ਛੱਜ ਵਿੱਚ ਪਾ ਕੇ ਛੱਟਣ ਲੱਗੇ।
3.ਛੱਕੇ ਛੁਡਾਉਣਾ (ਬੁਰੀ ਤਰਾਹ ਹਰਾ ਦੇਣਾ )-1971 ਦੀ ਹਿੰਦ – ਪਾਕ ਜੰਗ ਵਿੱਚ ਵੈਰੀਆਂ ਦੇ ਛਕੇ ਛੁਡਾ ਦਿੱਤੇ।
4.ਛਿੱਤਰਾਂ ਦਾ ਯਾਰ ਹੋਣਾ (ਕੁੱਟ ਖਾ ਕੇ ਸੁਧਾਰਨਾ )-ਕੁਝ ਲੋਕ ਪੱਕੇ ਛਿੱਤਰਾਂ ਦੇ ਯਾਰ ਹੁੰਦੇ ਹਨ ,ਪਿਆਰ ਨਾਲ ਸਮਝਦੇ ਹੀ ਨਹੀਂ।
5.ਛਾਤੀ ਤੇ ਮੂੰਗ ਦਲਣਾ (ਲਾ -ਲਾ ਕੇ ਕਲੇਜਾ ਸਾੜਨਾ )- ਰੱਜੀ ਆਪਣੀ ਭੈਣ ਦੀ ਛਾਤੀ ਤੇ ਮੂੰਗ ਦਲਦੀ ਰਹਿੰਦੀ ਹੈ।
6.ਛਿੰਝ ਪਾਉਣੀ (ਖੂਬ ਰੌਲਾ ਪਾਉਣਾ )-ਜਦੋਂ ਅਧਿਆਪਕਾ ਜੀ ਜਮਾਤ ਤੋਂ ਬਾਹਰ ਆਏ ਤਾਂ ਸਾਰੇ ਬਚੇ ਛਿੰਝ ਪਾਉਣ ਲੱਗ ਪਏ।
7.ਛਾਉਣੀ ਪਾਉਣੀ (ਡੇਰੀ ਲਾ ਕੇ ਬੈਠ ਜਾਣਾ )-ਕਈ ਲੋਕ ਕਿਸੇ ਦੇ ਘਰ ਜਾ ਕੇ ਛਾਉਣੀ ਲਾਕੇ ਹੀ ਬੈਠ ਜਾਂਦੇ ਹਨ।
8.ਛਿੱਤਰ ਫੇਰਨਾ (ਬਹੁਤ ਕੁੱਟਣਾ)- ਜਦੋਂ ਚੋਰ ਚੋਰੀ ਕਰਦਿਆਂ ਫੜਾ ਗਿਆ ਤਾਂ ਲੋਕਾਂ ਨੇ ਉਸ ਦੇ ਬਹੁਤ ਛਿੱਤਰ ਫੇਰੇ।
9.ਛਿੱਲ ਲਾਉਣਾ (ਲੁੱਟ ਮਚਾਉਣਾ )- ਅੱਜ -ਕੱਲ੍ਹ ਸਾਰੇ ਦੁਕਾਨਦਾਰ ਗ੍ਰਾਹਕਾਂ ਦੀ ਖੂਬ ਛਿੱਲ ਲਾਉਂਦੇ ਹਨ।
10. ਛੱਤ ਸਿਰ ਤੇ ਚੁੱਕਣਾ (ਬਹੁਤ ਰੌਲਾ ਪਾਉਣਾ )-ਛੋਟੇ ਬਚੇ ਰੋ-ਰੋ ਕੇ ਛੱਤ ਸਿਰ ਤੇ ਚੁੱਕ ਲੈਂਦੇ ਹਨ।
‘ਜ’ਅੱਖਰ ਤੋਂ 10 ਪੰਜਾਬੀ ਮੁਹਾਵਰੇ। 10 punjabi muhavare from letter’ਜ’
1.ਜਾਨ ਤੇ ਖੇਡਣਾ (ਖ਼ਤਰਾ ਮੂਲ ਲੈਣਾ )-ਸਾਡੇ ਭਾਰਤੀ ਫ਼ੌਜੀ ਆਪਣੀ ਜਾਨ ਤੇ ਖੇਡ ਕੇ ਪੂਰੇ ਦੇਸ ਦੀ ਰਾਖੀ ਕਰਦੇ ਹਨ।
2.ਜੋੜ -ਤੋੜ ਕਰਨਾ (ਸ਼ਾਜ਼ਸ਼ ਕਰਨੀ )-ਕੁਝ ਬੁਰੇ ਮੰਤਰੀ ਹਮੇਸ਼ਾ ਜੋੜ-ਤੋੜ ਹੀ ਕਰਦੇ ਰਹਿੰਦੇ ਹਨ।
3.ਜ਼ਬਾਨ ਨੂੰ ਲਗਾਮ ਦੇਣੀ (ਚੁੱਪ ਹੋਣਾ )- ਜਦੋਂ ਦੋ ਵੱਡੇ ਗੱਲ ਕਰਦੇ ਹਨ ਤਾਂ ਸਾਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ।
4.ਜਾਨ ਦੀ ਬਾਜ਼ੀ ਲਾਉਣੀ (ਬੜਾ ਸਖ਼ਤ ਮੁਕਾਬਲਾ ਕਰਨਾ )-ਹਲਦੀ ਘਟਿ ਦੀ ਲੜਾਈ ਵਿਚ ਰਾਜਪੂਤਾਂ ਨੇ ਆਪਣੀ ਜਾਨ ਡਿਬਾਜ਼ੀ ਲਾ ਦਿੱਤੀ।
5.ਜ਼ਖ਼ਮਾਂ ਤੇ ਲੂਣ ਛਿਡ਼ਕਣਾ (ਦੁਖੀ ਇਨਸਾਨ ਨੂੰ ਹੋਰ ਜਾਦਾ ਦੁਖੀ ਕਰਨਾ )- ਕੁਝ ਲੋਕ ਮਜ਼ੇ ਲੈਣ ਲਈ ਜ਼ਖਮਾਂ ਤੇ ਲੂਣ ਛਿੜੱਕਦੇ ਹਨ।
6.ਜੜ੍ਹੀਂ ਤੇਲ ਦੇਣਾ (ਤਬਾਹ ਕਰ ਦੇਣਾ )-ਹਰਮਿੰਦਰ ਨੇ ਰਵਿੰਦਰ ਹੁਰਾਂ ਦੀ ਜੜ੍ਹੀਂ ਅਜਿਹਾ ਤੇਲ ਦਿੱਤਾ ਕਿ ਓਹਨਾ ਦਾ ਸਾਰਾ ਘਰ-ਘਾਟ ਹੀ ਤਬਾਹ ਹੋ ਗਿਆ।
7.ਜਾਨ ਸੁੱਕਣਾ (ਸਹਿਮ ਜਾਣਾ )-ਜਦੋਂ ਰਾਣੀ ਦੇ ਸਾਮਣੇ ਸ਼ੇਰ ਆਇਆ ਤਾਂ ਉਸ ਦੀ ਜਾਨ ਸੁੱਕ ਗਈ।
8.ਜ਼ਬਾਨ ਗੰਦੀ ਕਰਨਾ (ਗਾਲ੍ਹਾਂ ਕੱਢਣਾ )-ਜੇ ਸਾਡੀ ਜ਼ਬਾਨ ਗੰਦੀ ਹੋਵੇਗੀ ਤਾਂ ਸਾਨੂੰ ਕੋਈ ਵੀ ਪਸੰਦ ਨਹੀਂ ਕਰੂਗਾ।
9.ਜਾਨ ਮਾਰਨਾ (ਬਹੁਤ ਮਿਹਨਤ ਕਰਨੀ )-ਅਗਰ ਅਸੀਂ ਖੂਬ ਜਾਨ ਮਾਰਾਂਗੇ ਤਾਂ ਇਕ ਦਿਨ ਜ਼ਰੂਰ ਸਫਲ ਹੋਵਾਂਗੇ।
10.ਜੀ ਭਰ ਆਉਣਾ (ਦੁਖੀ ਹੋ ਜਾਣਾ )-ਆਪਣੇ ਫੋਜੀ ਪੁੱਤਰ ਦੇ ਮਾਰਨ ਦੀ ਖ਼ਬਰ ਸੁਨ ਕੇ ਮਾਂ ਦਾ ਜੀ ਭਰ ਆਇਆ।
‘ਝ’ਅੱਖਰ ਤੋਂ ਪੰਜਾਬੀ ਮੁਹਾਵਰੇ। Punjabi muhavare on letter ‘ਝ ‘
1.ਝੱਗ ਵਾਂਗ ਬੈਠ ਜਾਣਾ (ਸ਼ਾਂਤ ਹੋਣਾ )- ਮਾਂ ਦੇ ਡਾਟਣ ਤੋਂ ਬਾਦ ਜੱਗੂ ਝੰਗ ਵਾਂਗ ਬੈਠ ਗਿਆ।
2.ਝੱਟ ਟਪਾਉਣ (ਗੁਜ਼ਾਰਾ ਕਰਨਾ )-ਵਿਚਾਰੇ ਗਰੀਬਾਂ ਨੂੰ ਸੁਖੀ ਰੋਟੀ ਨਾਲ ਹੀ ਝੱਟ ਟਪਾਉਣਾ ਪੈਂਦਾ ਹੈ।
3.ਝੋਲੀ ਚੁੱਕਣਾ (ਖੁਸ਼ਾਮਦ ਕਰਨਾ )-ਹਰਜੀਤ ਆਪਣਾ ਕੰਮ ਕਢਾਉਣ ਲਈ ਕਿਸੇ ਦੀ ਵੀ ਝੋਲੀ ਚੁੱਕ ਲੈਂਦਾ ਹੈ।
4.ਝੁੱਗਾ ਚੌੜ ਹੋਣਾ (ਤਬਾਹ ਹੋਣਾ )-ਸੁਨਾਮੀ ਆਂ ਕਰਕੇ ਉਸ ਸ਼ਹਿਰ ਦਾ ਝੁੱਗਾ ਚੌੜ ਹੋ ਗਿਆ ਹੈ।
5.ਝੱਗ ਛੱਡਣੀ (ਗੁੱਸੇ ਵਿਚ ਆਉਣਾ )-ਰਮਨ ਦੇ ਪੇਪਰ ਵਿਚ ਘੱਟ ਨੰਬਰ ਵੇਖ ਕੇ ਉਸ ਦੇ ਪਾਪਾ ਜੀ ਨੇ ਝੱਗ ਛੱਡ ਦਿੱਤੀ।
6.ਝੜੀ ਲੱਗਣੀ (ਲਗਾਤਾਰ ਬਾਰਸ਼ ਹੋਣੀ )-ਮੋਹਨ ਦੇ ਜਨਮਦਿਨ ਤੋਂ ਬਾਦ ਤਾਂ ਝੜੀ ਹੀ ਲੱਗੀ ਹੋਈ ਹੈ।
7.ਝਾੜੂ ਫੇਰਨਾ (ਨਾਸ਼ ਕਰਨਾ )-ਇਸ ਬਾਰਸ਼ ਨੇ ਤਾਂ ਸਾਰੇ ਪ੍ਰੋਗਰਾਮ ਤੇ ਝਾੜੂ ਫੇਰ ਦਿੱਤਾ।
8.ਝੂਟਾ ਆਉਣਾ (ਮਸਤੀ ਵਿਚ ਆਉਣਾ )-ਜਦੋਂ ਗੀਤ ਚੱਲਿਆ ਤਾਂ ਸਾਰਿਆਂ ‘ਚ ਝੂਟਾ ਆ ਗਿਆ।
‘ਟ’ਅੱਖਰ ਤੋਂ 10 ਪੰਜਾਬੀ ਮੁਹਾਵਰੇ। 10 punjabi muhavare on letter ‘ਟ’
1.ਟੁੱਟੇ ਛਿੱਤਰ ਵਾਂਗੂ ਵਧਣਾ (ਜ਼ਿਆਦਤੀ ਕਰਿ ਜਾਣੀ )-ਸਾਨੂੰ ਕਿੱਸੇ ਨਾਲ ਵੀ ਜ਼ਿਆਦਤੀ ਨਹੀਂ ਕਰਨੀ ਚਾਹੀਦੀ।
2.ਟੱਸ ਤੋਂ ਮੱਸ ਨਾ ਹੋਣਾ (ਆਪਣੀ ਗੱਲ ਤੋਂ ਰੱਤਾ ਵੀ ਪਾਸੇ ਨਾ ਹੋਣਾ )-ਉਸ ਦੇ ਦੋਸਤ ਨੇ ਉਸ ਨੂੰ ਕਿੱਤੇ ਘੁੰਮਣ ਜਾਣ ਲਾਇ ਕਿੰਨਾ ਸਮਝਾਯਾ ਪਰ ਉਹ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਾ ਹੋਇਆ।
3.ਟੱਕਰਾਂ ਮਾਰਨੀਆਂ (ਭਟਕਦੇ ਫਿਰਨਾ )-ਹਰਪ੍ਰੀਤ ਨੌਕਰੀ ਲਬਨ ਲਈ ਟੱਕਰਾਂ ਮਾਰਦਾ ਫਿਰਦਾ ਹੈ।
4.ਟਕੇ ਵਰਗਾ ਜਵਾਬ ਦੇਣਾ (ਸਾਫ ਨਾਂਹ ਕਰ ਦੇਣੀ )-ਮਿੰਨੀ ਕੋਈ ਕੰਮਮ ਨਹੀਂ ਕਰਦੀ ਹਮੇਸ਼ਾ ਟਕੇ ਵਰਗਾ ਜਵਾਬ ਦੇ ਦਿੰਦੀ ਹੈ।
5.ਟਿੱਲ ਲਾਉਣਾ (ਪੂਰਾ ਯਤਨ ਕਰਨਾ )-ਬੱਚਿਆਂ ਨੇ ਆਪਣੀ ਪ੍ਰੀਖਿਆ ਵਿਚ ਟਿੱਲ ਲਾ ਦਿੱਤਾ।
6.ਟਹਿਲ ਦਾ ਮਹਿਲ ਹੋਣਾ (ਸੇਵਾ ਦਾ ਮੇਵਾ ਮਿਲਣਾ )-ਟਹਿਲ ਨਾਲ ਹੀ ਇਨਸਾਨ ਮਹਿਲ ਹੋ ਸਕਦਾ ਹੈ।
7.ਟੱਕਰ ਲੈਣੀ (ਮੁਕਾਬਲਾ ਕਰਨਾ )-ਭਾਰਤੀ ਫੋਜੀਆਂ ਨੇ ਦੁਸ਼ਮਣਾਂ ਨਾਲ ਚੰਗੀ ਟੱਕਰ ਲਈ।
8.ਟਰ-ਟਰ ਕਰਨਾ (ਬਹੁਤ ਬੋਲਣਾ )-ਰਾਣੀ ਦੀ ਸਹੇਲੀ ਬਹੁਤ ਟਰ-ਟਰ ਕਰਦੀ ਹੈ।
9.ਟਕੇ ਚਾਲ ਚਲਣਾ (ਹੌਲੀ ਚਲਣਾ )-‘ਨੀ ਮਨੀ ,ਤੂੰ ਤਾਂ ਟਕੇ ਚਾਲ ਹੀ ਚਲਦਾ ਹੈ।
10.ਟੁੱਟ ਪੈਣਾ (ਹਮਲਾ ਕਰਨਾ )-ਜਦੋਂ ਮੇਨੂ ਭੁੱਖ ਲੱਗਦੀ ਹੈ ਤਾਂ ਮੈਂ ਖਾਣੇ ਤੇ ਟੁੱਟ ਪੈਂਦੀ ਹਨ।
‘ਠ,ਡ ‘ਅੱਖਰਾਂ ਤੋਂ 10 ਪੰਜਾਬੀ ਮੁਹਾਵਰੇ। 10 punjabi muhavare on letters ‘ਠ,ਡ ‘
1.ਠੰਡੇ ਦੁੱਧ ਨੂੰ ਫੂਕਾਂ ਮਾਰਨੀਆਂ (ਹਰ ਚੀਜ਼ ਵਿਚ ਨੁਕਸ ਕੱਢੀ ਜਾਣੇ )-ਮੋਹਨ ਧੰਦੇ ਦੁੱਧ ਨੂੰ ਫੂਕਾਂ ਮਾਰਨੀਆਂ ਚੰਗੀ ਗੱਲ ਨਹੀਂ।
2.ਠੂੰਗਾ ਮਾਰਨਾ (ਘਟ ਤੋਲਣਾ )-ਸਬਜ਼ੀਵਾਲਾ ਜਾਂਦਾ ਪੈਸੇ ਲੈ ਕੇ ਸਬਜ਼ੀ ਨੂੰ ਠੂੰਗਾ ਮਾਰ ਰਿਹਾ ਸੀ।
3.ਠੰਡੀਆਂ ਛਾਵਾਂ ਮਾਣਨਾ (ਸੁਖ ਲੈਣਾ )-ਰੋਹਨ ਤਾਂ ਗਾਰਨੀਆਂ ਵਿਚ ਠੰਡੇ ਦੁੱਧ ਦੀਆਂ ਠੰਡੀਆਂ ਛਾਵਾਂ ਮਣ ਰਿਹਾ ਹੈ।
4.ਠੁੱਠ ਵਿਖਾਉਣਾ (ਕੋਰੀ ਨਾਹ ਕਰ ਦੇਣੀ )-ਸੀਮਾ ਨੂੰ ਪੜ੍ਹਨ ਲਈ ਕਿਹਾ ਤਾਂ ਉਸ ਨੇ ਠੁੱਠ ਵਿਖਾ ਦਿੱਤਾ।
5.ਠੋਕ ਵਜਾ ਕੇ ਦੇਖਣਾ (ਚੰਗੀ ਤਰਾਹ ਪਰਖਣਾ )-ਪਿੰਟੂ ਹਰ ਚੀਜ਼ ਠੋਕ ਵਜਾ ਕੇ ਦੇਖਦਾ ਹੈ ਫਿਰ ਲੈ ਕੇ ਆਉਂਦਾ ਹੈ।
6.ਠਾਹਰ ਲਬਣੀ (ਆਸਰਾ ਲਬਣਾ )-ਉਸ ਪਿੰਡ ਦੇ ਬੁਜ਼ੁਰਗ ਲੋਕ ਤਬਾਹੀ ਤੋਂ ਬਾਦ ਠਾਹਰ ਲੱਬਦੇ ਫਿਰਦੇ ਹਨ।
7.ਠੋਕਰ ਲੱਗਣੀ (ਮੁਸੀਬਤ ਸਹਿ ਕੇ ਅਕਲ ਆਉਣੀ )-ਗੁਰਪ੍ਰੀਤ ਠੋਕਰ ਲੱਗਣ ਤੋਂ ਬਿਨਾ ਸਮਝਦਾ ਹੀ ਨਹੀਂ।
8.ਡੰਡੇ ਵਜਾਉਣਾ (ਵੇਲੇ ਫਿਰਨਾ )-ਛੁਟੀਆਂ ਚੇ ਸਾਰੇ ਬਚੇ ਡੰਡੇ ਵਜਾਉਂਦੇ ਫਿਰਦੇ ਹਨ।
9.ਡੇਰਾ ਲਾਉਂਣਾ (ਜਮ ਕੇ ਬੈਠ ਜਾਣਾ )-ਕੁਝ ਪਰੌਣੇ ਤਾਂ ਦੂਜੇ ਦੇ ਘਰ ਡੇਰਾ ਹੀ ਲਾ ਲੈਂਦੇ ਹਨ।
10.ਡੰਗ ਮਾਰਨਾ (ਨੁਕਸਾਨ ਪਹੁੰਚਾਣਾ )-ਸਾਨੂੰ ਕਿਸੇ ਨੂੰ ਵੀ ਡੰਗ ਨਹੀਂ ਮਾਰਨੀ ਚਾਹੀਦੀ।
ਸਾਨੂੰ ਉਮੀਦ ਹੈ ਕੇ ਤੁਹਾਨੂੰ ਇਸ ਪੋਸਟ ਦੇ 50 ਪੰਜਾਬੀ ਮੁਹਾਵਰੇ ,50 muhavare in punjabi ,ਕਾਫੀ ਮਦਦਗਾਰ ਲੱਗਣਗੇ ।
In this article, we provided Muhavare in Punjabi with meanings- Punjabi Muhavare with Meanings and Sentences for classes 3,4,5,6,7,8,9,10,11,12 CBSE & PSEB ( Idioms in Punjabi with Meanings )- ਪੰਜਾਬੀ ਮੁਹਾਵਰੇ, Check out the Link Below
ਹੋਰ ਪੜ੍ਹੋ – All Punjabi Muhavare with Meanings and Sentences | ਪੰਜਾਬੀ ਮੁਹਾਵਰੇ
1 thought on “50 ਪੰਜਾਬੀ ਮੁਹਾਵਰੇ ਮਤਲਬਾਂ ਅਤੇ ਵਾਕਾਂ ਨਾਲ । 50 Punjabi Muhavare with meaning and sentences.”