ਆਪਣੇ ਜਨਮ-ਦਿਨ ਉੱਤੇ ਆਪਣੇ ਚਾਚੇ ਦੇ ਪੁੱਤਰ ਨੂੰ ਸੱਦਾ-ਪੱਤਰ ਭੇਜੋ। ਜਨਮ-ਦਿਨ ਦੀ ਪਾਰਟੀ ਲਈ ਮਿੱਤਰ ਨੂੰ ਸੱਦਾ ਪੱਤਰ
Hello Students, In this post you will read about “Birthday Invitation For Friends/ Brother in Punjabi”. Apne Janamdin Ute Apne Dostan Mitran Nu sadda Patar Bhejo. Let’s Read Some Samples of Birthday Invitations in Punjabi.
Write a letter to your friend to invite him on your birthday in Punjabi
18, ਸੈਂਟਰਲ ਟਾਊਨ,
ਹੋਸ਼ਿਆਰਪੂਰ।
2 ਜਨਵਰੀ, 20…..
ਪਿਆਰੇ ਅਸ਼ਵਨੀ,
ਤੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 21 ਜਨਵਰੀ ਨੂੰ ਮੇਰਾ 13 ਵਾਂ ਜਨਮ-ਦਿਨ ਹੈ ਅਤੇ ਮੈਂ ਇਸ ਦਿਨ ਉੱਤੇ ਆਪਣੇ ਮਿੱਤਰਾਂ ਤੇ ਭਰਾਵਾਂ ਲਈ ਪਾਰਟੀ ਦੇ ਰਿਹਾ ਹਾਂ। ਇਸ ਲਈ ਮੈਂ ਤੈਨੂੰ ਇਸ ਦਿਨ ਆਪਣੇ ਜਨਮ-ਦਿਨ ਦੀ ਚਾਹ-ਪਾਰਟੀ ਵਿਚ ਸਾਡੇ ਨਾਲ ਸ਼ਾਮਿਲ ਹੋਣ ਲਈ ਸੱਦਾ ਦੇ ਰਿਹਾ ਹਾਂ। ਪਾਰਟੀ ਅਸੀਂ ਘਰ ਵਿੱਚ ਹੀ ਰੱਖੀ ਹੈ, ਚਾਚੀ ਜੀ ਤੋਂ ਇਜ਼ਾਜ਼ਤ ਲੈ ਕੇ ਸ਼ਾਮ 5 ਵਜੇ ਤਕ ਆ ਜਾਵੀਂ। ਆਸ ਹੈ ਕਿ ਤੂੰ ਸਮੇਂ ਸਿਰ ਪੁੱਜ ਜਾਵੇਂਗਾ । ਮੇਰੇ ਵਲੋਂ ਚਾਚਾ ਜੀ ਤੇ ਚਾਚੀ ਜੀ ਨੂੰ ਨਮਸਤੇ।
ਤੇਰਾ ਵੀਰ,
ਰਾਜਵੀਰ।
ਆਪਣੇ ਜਨਮ-ਦਿਨ ਉੱਤੇ ਆਪਣੇ ਦੋਸਤ ਨੂੰ ਸੱਦਾ-ਪੱਤਰ ਭੇਜੋ। Janamdin Ute apne dost nu sadda patar bhejo
12 ਮਾਡਲ ਟਾਊਨ,
ਜਲੰਧਰ।
17 ਦਸੰਬਰ 2022
ਪਿਆਰੇ ਦੋਸਤ ਹਰਜੋਤ,
ਸਤਿ ਸ੍ਰੀ ਅਕਾਲ।
ਤੈਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਮੇਰਾ ਜਨਮ ਦਿਨ 13 ਅਪ੍ਰੈਲ ਨੂੰ ਮਨਾਇਆ ਜਾਣਾ ਹੈ। ਤੈਨੂੰ ਪਰਿਵਾਰ ਦੀਆਂ ਇਹਨਾਂ ਖ਼ੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਸੱਦਾ-ਪੱਤਰ ਭੇਜ ਰਿਹਾ ਹਾਂ। ਮੇਰੇ ਹੋਰ ਦੋਸਤ ਵੀ ਆਏ ਹੋਣਗੇ। ਸਮੇਂ ਸਿਰ ਪੁੱਜ ਜਾਣਾ। ਕਿਤੇ ਉਡੀਕ ਨਾ ਕਰਨੀ ਪਵੇ।
ਮੇਰੇ ਵੱਲੋਂ ਆਪ ਦੇ ਮਾਤਾ ਪਿਤਾ ਜੀ ਨੂੰ ਪ੍ਰਣਾਮ।
ਤੇਰਾ ਦੋਸਤ,
ਹਰਮਨ।
Hope You would like these Letters “write a letter to your friend about your birthday party | write a letter to your friend inviting him to attend your brother’s birthday” In Punjabi.