ਮੁਹਾਵਰੇ ਕੀ ਹੁੰਦੇ ਹਨ? I Muhavare ki hunde hun?
Muhavare ki hunde han: ਮੁਹਾਵਰੇ (Muhavare) ਦੀ ਵਰਤੋਂ ਬਹੁਤ ਪਹਿਲਾਂ ਤੋਂ ਹੀ ਲੋਕ ਭਾਸ਼ਾ ਵਿੱਚ ਹੁੰਦੀ ਆ ਰਹੀ ਹੈ। ਇਹ ਮੁਹਾਵਰੇ ਕਿਸ ਨੇ ਬਣਾਏ ਇਸ ਬਾਰੇ ਕਿਸੇ ਨੂੰ ਪੱਕੀ ਜਾਣਕਾਰੀ ਨਹੀਂ ਹੈ, ਪਰ ਸਮੇਂ ਅਤੇ ਸਥਿਤੀਆਂ ਅਨੁਸਾਰ ਇਨ੍ਹਾਂ ਦਾ ਨਿਰਮਾਣ ਹੁੰਦਾ ਗਿਆ। ਕਈ ਮੁਹਾਵਰੇ (Muhavare) ਘਟਨਾਵਾਂ ਜਾਂ ਕਹਾਣੀਆਂ ਨਾਲ ਵੀ ਸੰਬੰਧਿਤ ਹਨ। ਮੁਹਾਵਰਿਆਂ ਦੀ ਵਰਤੋਂ ਨਾਲ ਲਿਖਣ ਵਾਲੇ ਅਤੇ ਬੋਲਣ ਵਾਲੇ ਦਾ ਪ੍ਰਭਾਵ ਬਹੁਤ ਵੱਧ ਜਾਂਦਾ ਹੈ।
ਮੁਹਾਵਰਾ ਕੀ ਹੁੰਦਾ ਹੈ ? Muhavare ki hunde han?
ਮੁਹਾਵਰਾ (Punjabi Idioms) ਕੁਝ ਸ਼ਬਦਾਂ ਦਾ ਸਮੂਹ ਹੁੰਦਾ ਹੈ। ਇਨ੍ਹਾਂ ਦੇ ਬਾਹਰੀ ਸ਼ਾਬਦਿਕ ਅਰਥ ਕੁੱਝ ਹੋਰ ਹੁੰਦੇ ਹਨ ਜਦਕਿ ਅੰਦਰ ਦੇ ਭਾਵ-ਅਰਥ ਕੁੱਝ ਹੋਰ। ਪੰਜਾਬੀ ਭਾਸ਼ਾ ਵਿੱਚ ਮੁਹਾਵਰੇ (Muhavare) ਦੀ ਵਰਤੋਂ ਕਰਦੇ ਸਮੇਂ ਭਾਵ ਅਰਥ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ। ਜਿਵੇਂ “ਆਪਣਾ ਉੱਲੂ ਸਿੱਧਾ ਕਰਨਾ” ਇਸ ਮੁਹਾਵਰੇ (Muhavare) ਦਾ ਸ਼ਾਬਦਿਕ ਅਰਥ ਲਾਈਏ ਤਾਂ ਆਪਣਾ ਪਾਲਤੂ ਉੱਲੂ ਨੂੰ ਸਿੱਧਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਰਨਾ ਸੰਭਵ ਨਹੀਂ ਹੈ ਪਰੰਤੂ ਇਸ ਦੇ ਅੰਦਰੂਨੀ ਅਰਥ ਨੂੰ ਲਿਆ ਜਾਵੇ ਤਾਂ ਇਸ ਦਾ ਅਰਥ ਹੈ “ਆਪਣਾ ਮਤਲਬ ਕੱਢਣਾ ਜਾਂ ਸਵਾਰਥੀ ਹੋਣਾ”. ਇਸ ਮੁਹਾਵਰੇ ਨੂੰ ਵਾਕ ਵਿੱਚ ਵਰਤਣ ਵੇਲੇ ਇੰਝ ਵਰਤਿਆ ਜਾਵੇਗਾ “ਸਵਾਰਥੀ ਮਿੱਤਰ ਅੱਜਕਲ ਆਪਣਾ ਹੀ ਉੱਲੂ ਸਿੱਧਾ ਕਰਦੇ ਹਨ ਇਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ”.
ਮੁਹਾਵਰੇ ਦੀ ਮਹੱਤਤਾ ਕੀ ਹੈ ?
ਪੰਜਾਬੀ ਭਾਸ਼ਾ ਵਿੱਚ ਮੁਹਾਵਰੇ (Muhavare) ਅਤੇ ਅਖਾਣ ਆਮ ਬੋਲਚਾਲ ਦਾ ਹਿੱਸਾ ਹੁੰਦੇ ਹਨ। ਮੁਹਾਵਰੇ ਪੰਜਾਬੀ ਭਾਸ਼ਾ ਦਾ ਅਭਿੰਨ ਅੰਗ ਹਨ ਅਤੇ ਇਹ ਪੰਜਾਬੀ ਭਾਸ਼ਾ ਦਾ ਸ਼ਿੰਗਾਰ ਮੰਨੇ ਜਾਂਦੇ ਹਨ। ਅਕਸਰ ਜਦ ਕੋਈ ਗੱਲਬਾਤ ਕਰਦਾ ਹੈ ਤਾਂ ਉਹ ਇੰਨਾ ਮੁਹਾਵਰੇ (Muhavare) ਅਤੇ ਅਖਾਣਾਂ ਦੀ ਵਰਤੋਂ ਕਰਦਾ ਹੈ ਕਿਉਂਕਿ ਮੁਹਾਵਰੇ ਸਾਡੀ ਬੋਲੀ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਮੁਹਾਵਰੇ ਅਤੇ ਅਖਾਣ ਕਿਸੇ ਲੇਖਕ ਜਾਂ ਕਵੀ ਦੀ ਲੇਖਣ ਰਚਨਾ ਨਹੀਂ ਹੈ ਇਹ ਸਾਡੇ ਸਮਾਜ ਵਿੱਚ ਪੀੜੀ-ਦਰ-ਪੀੜੀ ਚੱਲੇ ਆ ਰਹੇ ਹਨ। ਇਨ੍ਹਾਂ ਦੀ ਰਚਨਾ ਸਾਧਾਰਨ ਮਨ ਦੀ ਉਪਜ ਹੈ।
ਮੁਹਾਵਰਿਆਂ (Muhavare) ਦੀ ਵਾਕਾਂ ਵਿਚ ਵਰਤੋਂ ?
ਵਿਦਿਆਰਥੀਆਂ ਨੂੰ ਅਕਸਰ ਮੁਹਾਵਰਿਆਂ ਦੀ ਵਰਤੋਂ ਸੰਬੰਧੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਅਤੇ ਮੁਹਾਵਰਿਆਂ ਦੇ ਅਰਥ ਸਪਸ਼ਟ ਕਰਨ ਲਈ ਕਿਹਾ ਜਾਂਦਾ ਹੈ। ਮੁਹਾਵਰੇ (Muhavare) ਨੂੰ ਜਦੋਂ ਵੀ ਵਾਕ ਵਿੱਚ ਵਰਤਿਆ ਜਾਵੇਗਾ ਤਾਂ ਇਸਦੀ ਵਰਤੋਂ ਵੇਲੇ ਇਸ ਦੇ ਪ੍ਰਾਪਤ ਰੂਪ ਦਾ ਹੀ ਪ੍ਰਯੋਗ ਕੀਤਾ ਜਾਵੇਗਾ। ਜਿਵੇਂ “ਇੱਟ ਦਾ ਜਵਾਬ ਪੱਥਰ ਨਾਲ ਦੇਣਾ” ਮੁਹਾਵਰੇ ਨੂੰ “ਪੱਥਰ ਦਾ ਜਵਾਬ ਇੱਟ ਨਾਲ ਦੇਣਾ” ਵਜੋਂ ਨਹੀਂ ਵਰਤਿਆ ਜਾ ਸਕਦਾ। ਮੁਹਾਵਰੇ (Muhavare) ਨੂੰ ਕਾਲ, ਵਚਨ, ਪੁਰਖ ਅਤੇ ਲਿੰਗ ਆਦਿ ਵਿਚ ਤਾਂ ਵਰਤਿਆ ਜਾ ਸਕਦਾ ਹੈ ਪਰ ਜਦੋਂ ਵਾਕ ਬਣਾਉਣਾ ਹੋਵੇ ਤਾਂ ਮੁਹਾਵਰੇ ਦੇ ਰੂਪ ਨੂੰ ਬਦਲਿਆ ਨਹੀਂ ਜਾ ਸਕਦਾ।
ਮੁਹਾਵਰਿਆਂ (Muhavare) ਦੀ ਕੁਝ ਉਦਾਹਰਨਾਂ
. ਉੱਚਾ ਸਾਹ ਨਾ ਕੱਢਣਾ- ( ਸਹਿਮ ਜਾਣਾ )- ਬੱਚੇ ਮਾਪਿਆਂ ਅੱਗੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ।
2.ਉਸਤਾਦੀ ਕਰਨੀ (ਚਲਾਕੀ ਕਰਨੀ) -ਗੁਰਨਾਮ ਬਹੁਤ ਚਲਾਕ ਹੈ।ਉਸੇ ਨਾਲ ਕੋਈ ਉਸਤਾਦੀ ਨਹੀਂ ਕਰ ਸਕਦਾ।
3. ਉੱਗਲੀ ਕਰਨੀ (ਦੋਸ਼ ਲਾਉਣਾ) – ਸਬੂਤ ਤੋਂ ਬਿਨਾਂ ਕਿਸੇ ਵੱਲ ਉੱਗਲੀ ਨਹੀਂ ਕਰਨੀ ਚਾਹੀਦੀ।
4. ਉੱਨੀ-ਇੱਕੀ ਦਾ ਫਰਕ ਹੋਣਾ (ਬਹੁਤ ਥੋੜ੍ਹਾ ਫ਼ਰਕ) – ਗੁਰਪ੍ਰੀਤੇ ਅਤੇ ਹਰਪ੍ਰੀਤ ਵਿੱਚ ਉੱਨੀ-ਇੱਕੀ ਦਾ ਫਰਕ ਹੈ।
5.ਉੱਨ ਲਾਹੁਣੀ (ਖੂਬ ਲੁੱਟਣਾ) – ਅੱਜ-ਕਲ੍ਹ ਦੁਕਾਨਦਾਰ ਗਾਹਕਾਂ ਦੀ ਚੰਗੀ ਉੱਨ ਲਾਹੁੰਦੇ ਹਨ।
6.ਉਲਟੀ ਪੱਟੀ ਪੜ੍ਹਾਉਣੀ (ਭੈੜੀ ਮੱਤ ਦੇਣੀ) – ਗੁਰਵਿੰਦਰ ਨੇ ਸੁਖਜੀਤ ਨੂੰ ਅਜਿਹੀ ਉਲਟੀ ਪੁੱਟੀ ਪੜਾਈ ਹੈ ਕਿ ਉਸ ਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ।
7. ਉਲਟੀ ਗੰਗਾ ਵਹਾਉਣੀ (ਰਿਵਾਜ਼ ਦੇ ਉਲਟ ਕੰਮ ਕਰਨਾ)- ਹਰੀ ਸਿੰਘ ਨਲਵੇ ਨੇ ਪਠਾਣਾਂ ਤੇ ਹੱਲਾ ਬੋਲ ਕੇ ਉਲਟੀ ਗੰਗਾ ਵਹਾਈ।
8.ਉੱਲੂ ਬਣਾਉਣਾ (ਮੂਰਖ਼ ਬਣਾਉਣਾ) – ਰੌਸ਼ਨ ਮੈਨੂੰ ਉੱਲੂ ਬਣਉੰਦਾ ਹੈ।
9. ਉੱਚਾ-ਨੀਵਾਂ ਬੋਲਣਾ ( ਵੱਧ-ਘੱਟ ਬੋਲੂਣਾ)- ਸਾਨੂ ਕਿਸੇ ਨੂੰ ਵੀ ਉੱਚਾ-ਨੀਵਾਂ ਨਹੀਂ ਬੋਲਣਾ ਚਾਹਿਦਾ।
10. ਉਬਾਲ ਕੱਢਣਾ (ਗੁੱਸਾ ਕੱਢਣਾ)- ਰਵੀ ਨੇ ਮੇਰੇ ਤੇ ਆਪਣਾ ਸਾਰਾ ਉਬਾਲ ਕੱਡ ਦਿੱਤਾ।
ਇਸ ਤੇ ਕਲਿਕ ਕਰਕੇ ਹੋਰ ਮੁਹਾਵਰੇ ਪੜ੍ਹੋ
ਇਸ ਪੋਸਟ ਵਿੱਚ ਪੰਜਾਬੀ Muhavre ਅਤੇ ਪੰਜਾਬੀ Idioms ਬਾਰੇ ਜਾਣਕਾਰੀ ਦਿੱਤੀ ਗਈ ਹੈ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ Muhavare ki hunde han ਅਤੇ Punjabi Muhavre ਦੀ ਕਿ ਮਹੱਤਤਾ ਹੈ। ਮੁਹਾਵਰੇ ਬਾਰੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪੋਸਟ ਨੂੰ ਸ਼ੇਯਰ ਕਰੋ। ਧੰਨਵਾਦ