Essay on Shri Guru Gobind Singh Ji in Punjabi” “ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਲੇਖ”

Punjabi Essay on “Guru Gobind Singh Ji”, “ਗੁਰੂ ਗੋਬਿੰਦ ਸਿੰਘ ਜੀ”, Punjabi Essay for Class 10, Class 5,6,7,8,9,11,12 Students and Competitive Examinations.

ਜਾਣ-ਪਛਾਣ–  ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਆਪ ਨੂੰ ਬਹੁਤ ਸਾਰੇ ਨਾਵਾਂ ਜਿਵੇਂ ਸੰਤ-ਸਿਪਾਹੀ, ਦਸਮ ਪਿਤਾ, ਦਸਮੇਸ਼ ਪਿਤਾ, ਬਾਜਾਂ ਵਾਲਾ, ਕਲਗੀਆਂ ਵਾਲਾ ਆਦਿ ਨਾਲ ਯਾਦ ਕੀਤਾ ਜਾਂਦਾ ਹੈ। ਆਪ ਨੇ ਕੌਮ ਦੀ ਖਾਤਰ ਸਮੇਂ ਦੀ ਸਰਕਾਰ ਨਾਲ ਟੱਕਰ ਲਈ। ਆਪ ਦੇ ਬਾਰੇ ਕਵੀ ਗੁਰਦਾਸ ਸਿੰਘ ਲਿਖਦਾ ਹੈ-

“ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ।
ਵਾਹ !ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।

ਜਨਮ ਅਤੇ ਬਚਪਨਗੁਰੂ ਗੋਬਿੰਦ ਸਿੰਘ ਜੀ ਦਾ ਜਨਮ 26 ਦਸੰਬਰ, 1666 ਈ. ਨੂੰ ਪਟਨਾ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਂ ਮਾਤਾ ਗੁਜਰੀ ਸੀ। ਜਲਦੀ ਹੀ ਆਪ ਦਾ ਪਰਿਵਾਰ ਪੰਜਾਬ ਦੀ ਧਰਤੀ ‘ਤੇ ਆਨੰਦਪੁਰ ਸਾਹਿਬ ਵਿਖੇ ਆਗਿਆ। ਆਪ ਬਚਪਨ ਤੋਂ ਹੀ ਬੜੇ ਹੋਣਹਾਰ ਸੁਭਾਅ ਦੇ ਮਾਲਕ ਸਨ। ਆਪ ਨੇ ਜਲਦੀ ਹੀ ਕਈ ਭਾਸ਼ਾਵਾਂ ਦਾ ਗਿਆਨ ਹਾਸਲ ਕਰ ਲਿਆ। ਗੁਰੂ ਜੀ ਨੇ ਸ਼ਸਤਰ-ਵਿਦਿਆ, ਘੋੜ-ਸਵਾਰੀ, ਬਚਪਨ ਵਿਚ ਹੀ ਸਿੱਖ ਲਈ।

ਗੁਰਗੱਦੀ ‘ਤੇ ਬੈਠਣਾ – ਹਾਲੇ ਗੁਰੂ ਗੋਬਿੰਦ ਸਿੰਘ ਜੀ ਨੌਂ ਸਾਲਾਂ ਦੇ ਹੀ ਸਨ ਕਿ ਆਪ ਨੂੰ ਗੁਰਗੱਦੀ ‘ਤੇ ਬੈਠਣਾ ਪਿਆ।ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸਮੇਂ ਦੀ ਸਰਕਾਰ ਨੇ ਦਿੱਲੀ ਵਿਖੇ ਸ਼ਹੀਦ ਕਰਵਾ ਦਿੱਤਾ। ਗੁਰਗੱਦੀ ‘ਤੇ ਬੈਠਦਿਆਂ ਹੀ ਆਪ ਨੇ ਸਿੱਖਾਂ ਨੂੰ ਇਕੱਠੇ ਹੋਣ ਲਈ ਕਿਹਾ।ਆਪ ਨੇ ਕਿਹਾ ਸੀ ਕਿ ਸੰਗਤਾਂ ਆਪ ਨੂੰ ਚੰਗੇ-ਚੰਗੇ ਵਾਸਤਰ ਭੇਂਟ ਕਰਨ ਦੀ ਬਜਾਏ ਘੋੜੇ ਆਦਿ ਭੇਂਟ ਕਰਨ ਹਰ ਘਰ ਵਿੱਚੋਂ ਘਟੋ-ਘੱਟ ਇਕ ਨੌਜਵਾਨ ਸਿੱਖ-ਫੌਜ ਵਿਚ ਭਰਤੀ ਹੋਵੇ।

ਖ਼ਾਲਸਾ-ਪੰਥ ਦੀ ਸਾਜਨਾ– ਗੁਰੂ ਗੋਬਿੰਦ ਸਿੰਘ ਜੀ ਦੀ ਵਧ ਰਹੀ ਸ਼ਕਤੀ ਪਹਾੜੀ ਰਾਜਿਆਂ ਨੂੰ ਕਬੂਲ ਨਹੀਂ ਸੀ। ਉਹ ਵੀ ਆਪ ਨਾਲ ਹਰ ਵੇਲੇ ਆਢਾ ਲੈਣ ਲਈ ਤਿਆਰ ਹੀ ਰਹਿੰਦੇ ਸਨ। ਆਪ ਨੇ ਉਨ੍ਹਾਂ ਨੂੰ ਕਈ ਵਾਰ ਸਬਕ ਸਿਖਾਇਆ ਪਰ ਉਹ ਕਿੱਥੇ ਮੰਨਣ ਵਾਲੇ ਸਨ। ਆਪ ਨੇ ਆਪਣੇ ਸਿੱਖਾਂ ਵਿਚ ਇਕ ਨਵਾਂ ਜਜ਼ਬਾ ਪੈਦਾ ਕਰਨ ਲਈ ਖ਼ਾਲਸਾ-ਪੰਥ ਦੀ ਸਾਜਨਾ ਕੀਤੀ। ਪੰਜ ਪਿਆਰੇ ਸਾਜਕੇ ਸਭ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਾਇਆ ਤੇ ਉਸੇ ਵਿੱਚੋਂ ਆਪ ਛਕਿਆ।

ਚਮਕੌਰ ਦੀ ਲੜਾਈ– ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਵਿਖੇ ਲਹੂ ਡੋਲ੍ਹਵੀਂ ਲੜਾਈ ਲੜੀ। ਇਸ ਵਿਚ ਆਪ ਦਾ ਸਾਰਾ ਹੀ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।ਆਪ ਦੇ ਵੱਡੇ ਸਾਹਿਬਜ਼ਾਦੇ ਇਸ ਲੜਾਈ ਵਿਚ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋ ਗਏ।ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਹੀ ਆ ਗਏ।

ਉਸ ਨੇ ਉਨ੍ਹਾਂ ਨੂੰ ਜਿਊਂਦੇ ਹੀ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ। ਮਾਤਾ ਗੁਜਰੀ ਪੋਤਿਆਂ ਦੀ ਸ਼ਹੀਦੀ ਤੋਂ ਬਾਅਦ ਠੰਢੇ ਬੁਰਜ ਵਿਚ ਚਲੇ ਗਏ। ਆਪ ਨੇ ਪਰਮਾਤਮਾ ਜੀ ਭਗਤੀ ਵਿਚ ਅਜਿਹੀ ਸਮਾਧੀ ਲਗਾਈ ਕਿ ਗੁਰੂ ਚਰਨਾਂ ਵਿਚ ਜਾ ਬਿਰਾਜੇ।ਆਪ ਇੱਥੋਂ ਮਾਛੀਵਾੜੇ ਦੇ ਜੰਗਲਾਂ ਵਿਚ ਚਲੇ ਗਏ।

ਖਿਦਰਾਣੇ ਦੀ ਲੜਾਈ- ਮਾਛੀਵਾੜੇ ਦੇ ਜੰਗਲਾਂ ਵਿਚ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਸਿਰਿਓਂ ਸਿੱਖਾਂ ਦੀ ਫੌਜ ਇਕੱਠੀ ਕੀਤੀ।ਖਿਦਰਾਣੇ ਦੀ ਢਾਬ ‘ਤੇ ਮੁਗ਼ਲਾਂ ਨਾਲ ਘਮਸਾਣ ਦਾ ਯੁੱਧ ਹੋਇਆ। ਇਸ ਵਿਚ ਆਪ ਦੇ ਪੁੱਤਰਾਂ ਨਾਲੋਂ ਵੀ ਪਿਆਰੇ ਚਾਲੀ ਸਿੰਘ ਲੜਦੇ-ਲੜਦੇ ਸ਼ਹੀਦ ਹੋ ਗਏ।ਇਥੋਂ ਆਪ ਤਲਵੰਡੀ ਸਾਬੋ ਚਲੇ ਗਏ।

ਅੰਤਮ ਸਮਾਂ- ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅੰਤਮ ਸਮਾਂ ਨੰਦੇੜ ਵਿਖੇ ਬਿਤਾਇਆ। ਉੱਥੇ ਆਪ ਨੇ ਬੰਦਾ ਬਹਾਦਰ ਨੂੰ ਸਿੰਘ ਸਜਾ ਕੇ ਪੰਜਾਬ ਵੱਲ ਤੋਰਿਆ।ਅੰਤ 1708 ਈ. ਨੂੰ ਆਪਜੋਤੀ ਜੋਤ ਸਮਾਗਏ।

ਨਿਬੰਧ-ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ Life history of Guru Gobind Singh ji, Guru Gobind Singh ji essay in Punjabi, Essay on Guru Gobind Singh ji in Punjabi, Lekh on Guru Gobind Singh ji in Punjabi .

Sharing Is Caring:

Leave a comment