Punjabi Application “ਅੱਧੇ ਦਿਨ ਦੀ ਛੁੱਟੀ ਲੈਣ ਲਈ ਬਿਨੈ ਪੱਤਰ | Adhe Din Di Chutti lai Bine Patar ” for Class 5, 6, 7, 8, 9, and Class 10 CBSE And PSEB.
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਅਰਜ਼ੀਆਂ ਅਤੇ ਪੱਤਰ ਵਿਚੋਂ ਅੱਜ ਅਸੀਂ ਅੱਧੇ ਦਿਨ ਦੀ ਛੁੱਟੀ ਲੈਣ ਲਈ ਬਿਨੈ ਪੱਤਰ , adhe din di chutti di arzi, Application for half day leave in Punjabi pseb | Application for half day leave ਪੰਜਾਬੀ ਬਾਰੇ ਅਰਜ਼ੀ ਪੜਾਂਗੇ।
ਬਿਨੈ ਪੱਤਰ || ਅੱਧੇ ਦਿਨ ਦੀ ਛੁੱਟੀ ਲੈਣ ਲਈ ਮੁੱਖ ਅਧਿਆਪਕ ਨੂੰ ਪ੍ਰਾਥਨਾ ਪੱਤਰ ਲਿਖੋ in punjabi | Application for half day leave #1
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਮੇਜਰ ਅਜੈਬ ਸਿੰਘ ਸਰਕਾਰੀ ਸਕੂਲ,
ਕਪੂਰਥਲਾ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਅੱਜ ਸਕੂਲ ਆਉਣ ਵੇਲ੍ਹੇ ਬਾਰਿਸ਼ ਵਿੱਚ ਭਿੱਜ ਗਿਆ ਅਤੇ ਮੇਰਾ ਬਸਤਾ ਵੀ ਪੂਰੀ ਤਰ੍ਹਾਂ ਨਾਲ ਗਿਲਾ ਹੋ ਗਿਆ ਹੈ। ਭਿੱਜਣ ਕਰਕੇ ਮੈਨੂੰ ਹਲਕਾ ਬੁਖਾਰ ਹੋ ਰਿਹਾ ਹੈ। ਇਸ ਲਈ ਕਿਰਪਾ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ । ਆਪ ਦਾ ਅਤੀ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰੀ,
ਸੁਮਿਤ ਕੁਮਾਰ,
ਤਾਰੀਕ :- 16 ਮਈ, 2021
ਜਮਾਤ ਛੇਵੀਂ ‘ਬੀ’।
ਬਿਨੈ ਪੱਤਰ || ਬਿਨੈ ਪੱਤਰ || Adhe din Di Chutti lai Arji (Bine Patar) ਅੱਧੇ ਦਿਨ ਦੀ ਛੁੱਟੀ ਲੈਣ ਲਈ #2
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਕੈਪਟਨ ਸੁਰਜੀਤ ਸਰਕਾਰੀ ਸਕੂਲ,
ਫਿਰੋਜ਼ਪੁਰ ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਛੇਵੀਂ ਜਮਾਤ ਦਾ ਵਿਦਿਆਰਥੀ ਹਾਂ।ਅੱਜ ਸਕੂਲ ਵਿੱਚ ਬੈਠੇ ਹੀ ਅਚਾਨਕ ਮੈਨੂੰ ਬੁਖ਼ਾਰ ਹੋ ਗਿਆ ਹੈ। ਅਜਿਹੀ ਹਾਲਤ ਵਿੱਚ ਮੈਂ ਸਕੂਲ਼ ਵਿੱਚ ਰਹਿ ਕੇ ਪੜ੍ਹਾਈ ਨਹੀਂ ਕਰ ਸਕਦਾ। ਕਿਰਪਾ ਕਰਕੇ ਮੈਨੂੰ ਆੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ ਜੀ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਨੀਤੀਸ਼ ਕੁਮਾਰ,
ਤਾਰੀਕ :- 26 ਮਈ, 2021
ਜਮਾਤ ਛੇਵੀਂ ‘ਏ’