Punjabi Essay, Paragraph on “15 August – Independence Day”, “15 ਅਗਸਤ – ਸੁਤੰਤਰਤਾ ਦਿਵਸ” for Class 7, 8, 9, 10, 11, 12 of CBSE ICSE and Punjab Board Students.
In this post, we are providing information about Independence Day in Punjabi. Short Essay on Independence Day in the Punjabi Language. ਸੁਤੰਤਰਤਾ ਦਿਵਸ ਤੇ ਲੇਖ ਪੰਜਾਬੀ ਵਿੱਚ, Speech on Independence Day in Punjabi.
15 ਅਗੱਸਤ – ਸੁਤੰਤਰਤਾ ਦਿਵਸ | 15 August – Independence Day
15 ਅਗਸਤ ਵਾਲੇ ਦਿਨ ਦੀ ਭੂਮਿਕਾ – ਸਾਡਾ ਦੇਸ਼ ਭਾਰਤ 15 ਅਗਸਤ 1947 ਨੂੰ ਅਜਾਦ ਹੋਇਆ। ਸਾਡਾ ਦੇਸ਼ ਭਾਰਤ 15 ਅਗਸਤ 1947 ਨੂੰ ਅਜਾਦ ਹੋਇਆ । ਇਸ ਅਜ਼ਾਦੀ ਨੂੰ ਸਾਡੇ ਦੇਸ਼ ਭਗਤਾਂ, ਸੂਰਬੀਰਾਂ ਨੇ ਲਹੂ ਦੀ ਹੋਲੀ ਖੇਡ ਕੇ ਪ੍ਰਾਪਤ ਕੀਤਾ। ਇਹ ਸੋਨੇ ਦੀ ਚਿੜੀ ਅਖਵਾਉਂਦਾ ਸੀ। ਇਸ ਨੂੰ ਮੁਗ਼ਲਾਂ ਤੇ ਅੰਗਰੇਜ਼ਾਂ ਨੇ ਆਪਣੀ ਮਨ ਮਰਜ਼ੀ ਮੁਤਾਬਕ ਲੁਟਿਆ । ਪਰ ਸਮੇਂ-ਸਮੇਂ ‘ਤੇ ਕੋਈ ਨਾ ਕੋਈ ਸੰਤ, ਕ੍ਰਾਂਤੀਕਾਰੀ ਅਤੇ ਦੇਸ਼ਪ੍ਰੇਮੀ ਭਾਰਤ ਚ ਆਇਆ ਤੇ ਮੁਗਲਾਂ ਵਿਰੁੱਧ ਅਵਾਜ ਉਠਾਈ ਤੇ ਇਸ ਨੂੰ ਬਚਾਇਆ। ਜਿਵੇਂ ਗੁਰੂ ਨਾਨਕ ਦੇਵ ਜੀ, ਮਹਾਰਾਜਾ ਪ੍ਰਤਾਪ ਸਿਵਾ ਜੀ, ਗੁਰ ਗੋਬਿੰਦ ਸਿੰਘ ਜੀ ਨੇ ਦੁਸ਼ਮਣਾਂ ਨੂੰ ਭਾਜੜਾ ਪਾ ਛੱਡੀਆ ਅਜ਼ਾਦੀ ਪ੍ਰਾਪਤੀ ਲਈ ਕਈ ਲਹਿਰਾਂ ਜਿਵੇਂ – ਨਾਮਧਾਰੀ ਲਹਿਰ, ਭਗੜੀ ਸੰਭਾਲ ਜੱਟਾ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਨੌਜਵਾਨ ਸਭਾ ਚਲਾਈਆਂ ਤੇ ਕੁਰਬਾਨੀਆਂ ਦਿੱਤੀਆਂ ਲਈ ਕੀਮਤੀ ਜਾਨਾਂ ਜਿਵੇਂ — ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਲਾਲਾ ਲਾਜਪਤ ਰਾਏ, ਹਰੀ ਕਿਸ਼ਨ ਚੰਦਰ ਸ਼ੇਖਰ ਅਜਾਦ ਸੁਖਦੇਵ ਰਾਜਗੁਰ ਆਦਿ ਇਸ ਦੀ ਭੇਟ ਚੜ੍ਹੀਆਂ ਅਜ਼ਾਦੀ ਦੇ ਮੁੱਖ ਆਗੂ ਮਹਾਤਮਾ ਗਾਂਧੀ, ਸਰਦਾਰ ਪਟੇਲ, ਮੌਲਾਨਾ ਅਜਾਦ, ਪੰਡਿਤ ਜਵਾਹਰ ਲਾਲ ਨਹਿਰੂ ਆਦਿ ਬਣੇ। ਇਸ ਤਰ੍ਹਾਂ ਭਾਰਤ ਦੀ ਅਜ਼ਾਦੀ ਦਾ ਇਤਿਹਾਸ ਬੜਾ ਵੱਡਾ ਤੇ ਪੁਰਾਣਾ ਹੈ।
ਦਰਅਸਲ 1947 ਤੋਂ ਪਹਿਲਾਂ ਲਗਭਗ 200 ਸਾਲ ਤੱਕ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਦੁਖੀ ਸੀ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਕਾਰਨ ਭਾਰਤ ਦੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਅੰਗਰੇਜ਼ ਹਕੂਮਤ ਵਿਰੁੱਧ ਇਨਕਲਾਬ ਦਾ ਬਿਗੁਲ ਵਜਾਇਆ ਸੀ। ਇਸ ਤਰ੍ਹਾਂ ਅੰਗਰੇਜ਼ਾਂ ਨੇ ਭਾਵੇਂ ਸਾਡੇ ਦੇਸ਼ ‘ਤੇ ਲੰਮਾ ਸਮਾਂ ਰਾਜ ਕੀਤਾ ਪਰ ਉਹ ਕਦੇ ਵੀ ਸ਼ਾਂਤੀ ਨਾਲ ਰਾਜ ਨਹੀਂ ਕਰ ਸਕੇ। ਉਨ੍ਹਾਂ ਨੂੰ ਕਿਤੇ ਨਾ ਕਿਤੇ ਬਗਾਵਤ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਲੰਮੀ ਅਤੇ ਸਖ਼ਤ ਜੱਦੋ-ਜਹਿਦ ਤੋਂ ਬਾਅਦ 15 ਅਗਸਤ 1947 ਨੂੰ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ।
15 ਅਗਸਤ ਵਾਲੇ ਦਿਨ ਦਾ ਸਮਾਗਮ – ਪੰਦਰਾਂ ਅਗਸਤ ਸਾਰੇ ਹਿੰਦੁਸਤਾਨ ਵਿਚ ਇਕ ਸਾਂਝਾ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ। ਇਸ ਤੋਂ ਪਹਿਲਾ ਉਹ ਰਾਜਘਾਟ, ਸ਼ਕਤੀ ਸਥਲ, ਵਿਜੈਘਾਟ, ਬਾਤੀਵਣ ਆਦਿ ਮਹਾਨ ਨੇਤਾਵਾਂ ਦੀਆਂ ਸਮਾਧੀਆਂ ਤੇ ਸ਼ਰਧਾਂਜਲੀਆਂ ਵਜੋਂ ਫੁੱਲ-ਮਲਾਵਾਂ ਭੇਂਟ ਕਰਦੇ ਹਨ | ਫਿਰ ਕੌਮੀ ਗੀਤ ਗਾਇਆ ਜਾਂਦਾ ਹੈ ਝੰਡੇ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਕੌਮ ਦੇ ਨਾਂ ਸੰਦੇਸ਼ ਦਿੰਦੇ ਹਨ।ਇਸ ਵਿਚ ਸਾਰੀਆਂ ਯੋਜਨਾਵਾਂ ਬਿਆਨ ਕਰਦੇ ਹਨ।ਇਸ ਦਾ ਸਿੱਧਾ ਪ੍ਰਸਾਰਨ ਟੀ.ਵੀ. ਦੇ ਵੱਖ-ਵੱਖ ਚੈਨਲਾਂ ‘ਤੇ ਇਹ ਕੀਤਾ ਜਾਂਦਾ ਹੈ। ਲੋਕ ਘਰ ਬੈਠੇ ਹੀ ਇਸ ਦਾ ਆਨੰਦ ਮਾਣਦੇ ਹਨ।
ਦੇਸ਼ ਦੇ ਬਾਕੀ ਕੋਨਿਆਂ ਵਿਚ 15 ਅਗਸਤ ਦਾ ਸਮਾਗਮ – ਰਾਜਧਾਨੀ ਤੋਂ ਇਲਾਵਾ ਦੇਸ਼ ਭਰ ਵਿਚ ਭਿੰਨ-ਭਿੰਨ ਪ੍ਰਦੇਸਾ ਦੀਆਂ ਰਾਜਧਾਨੀਆਂ ਤੇ ਨਗਰਾਂ ਵਿਚ ਇਸ ਨੂੰ ਮਨਾਉਣ ਲਈ ਪ੍ਰੋਗਰਾਮ ਕੀਤੇ ਜਾਂਦੇ ਹਨ।ਪ੍ਰਦੇਸਾਂ ਦੇ ਮੁੱਖ ਮੰਤਰੀ ਤੇ ਦੂਸਰੇ ਮੰਤਰੀ ਤੇ ਜ਼ਿਲ੍ਹਾ ਅਧਿਕਾਰੀ ਭਿੰਨ-ਭਿੰਨ ਮਿਥੇ ਥਾਵਾਂ ‘ਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ। ਇਸ ਦਿਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਰੰਗ-ਬਰੰਗ ਸੱਭਿਆਚਾਰਕ ਪ੍ਰੋਗਰਾਮ, ਡਾਂਸ, ਭੰਗੜੇ-ਗਿੱਧੇ ਤੇ ਪੀ. ਟੀ. ਆਦਿ ਪੇਸ਼ ਕਰਦੇ ਹਨ।ਇਸ ਦਿਨ ਟੀ. ਵੀ., ਰੇਡੀਓ, ਸਿਨਮਾ, ਥੀਏਟਰਾਂ ਤੇ ਖੇਡ ਪ੍ਰੋਗਰਾਮ ਲੋਕਾਂ ਨੂੰ ਦਿਖਾਏ ਜਾਂਦੇ ਹਨ।
15 ਅਗਸਤ ਦਾ ਸਾਰੰਸ਼ – ਸੁਤੰਤਰਤਾ ਇਕ ਬਹੁਮੁੱਲੀ ਵਸਤੂ ਹੈ। 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਜਿਸ ਤਰਾਂ ਦੇਸ ਭਗਤਾਂ ਨੇ ਉਸ ਨੂੰ ਅਜ਼ਾਦ ਕਰਾਉਣ ਲਈ ਕੁਤਬਾਨੀਆਂ ਦਿੱਤੀਆਂ, ਇਸੇ ਤਰ੍ਹਾਂ ਸਾਨੂੰ ਦੇਸ ਦੀ ਅਜਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਦੇਸ਼ ਵਿੱਚ ਤੇ ਜਾਤ ਰਿਸ਼ਵਤਖੋਰੀ, ਭ੍ਰਿਸਟਾਚਾਰੀ ਨੂੰ ਦੇਬੇ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਸਾਨੂੰ ਦੋਸਤ ਕੀਤਾ ਦੇ ਜਲ੍ਹ ਜਾਣ ਤੇ ਜਾਨਾਂ ਵਾਰ ਦੇਣ ਦੀਆਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੇ ਸੁਪਨਿਆਂ ਨੂੰ ਵਕਤ ਯਾਦ ਕਰਦੇ ਰਹਿਣਾ ਚਾਹੀਦਾ ਹੈ।
ਜੇਕਰ ਆਪਜੀ ਨੂੰ ਸੁਤੰਤਰਤਾ ਦਿਵਸ ਤੇ ਲੇਖ ਪੰਜਾਬੀ ਵਿੱਚ- Essay on Independence Day in Punjabi | Punjabi Essay on “Independence Day”, “ਸੁਤੰਤਰਤਾ ਦਿਵਸ” Punjabi Essay, Paragraph, Speech for Class 7, 8, 9, 10, and 12 Students in Punjabi Language ਚੰਗਾ ਲੱਗਾ ਹੋਵੇ ਤਾਂ ਸਭ ਨੂੰ ਸ਼ੇਯਰ ਜਰੂਰ ਕਰੋ.