Punjabi Letter Mitra nu Pass hon te Vadhai Patra | ਮਿੱਤਰ ਨੂੰ ਪਾਸ ਹੋਣ ਤੇ ਵਧਾਈ-ਪੱਤਰ Punjabi Letter for Class 6, Class 7, Class 8, Class 9, Class 10, Class 12, CBSE and PSEB Classes.
write a letter to your friend in punjabi: ਨਮਸਤੇ ਬੱਚਿਓ ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਪੱਤਰ ਲੇਖਨ ਪੰਜਾਬੀ ਵਿਆਕਰਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਪੰਜਾਬੀ ਭਾਸ਼ਾ ਵਿੱਚ ਕਈ ਤਰ੍ਹਾਂ ਦੇ ਪੱਤਰ ਲਿਖੇ ਜਾਂਦੇ ਹਨ, ਇਨ੍ਹਾਂ ਵਿੱਚੋਂ ਅੱਜ ਅਸੀਂ “ਮਿੱਤਰ /ਸਹੇਲੀ ਨੂੰ ਪਾਸ ਹੋਣ ‘ਤੇ ਵਧਾਈ ਪੱਤਰ / Congratulation letter to a friend on passing exam” ਬਾਰੇ ਪੜ੍ਹਾਂਗੇ। ਇਹ ਪੱਤਰ ਤੁਸੀਂ ਆਪਣੀ ਸਹੇਲੀ ਜਾਂ ਦੋਸਤ / ਮਿੱਤਰ ਨੂੰ ਸੰਬੋਧਨ ਕਰ ਸਕਦੇ ਹੋ। Letter writing Punjabi Congratulations to friend for success ਮਿੱਤਰ/ਸਹੇਲੀ ਨੂੰ ਪਾਸ ਹੋਣ ਤੇ ਵਧਾਈ ਪੱਤਰ class 6, 7, 8, 9, 10 ,11 ਅਤੇ class 12 ਵਾਸਤੇ ਲਾਹੇਵੰਦ ਹੈ।
Punjabi Letter Writing: Saheli / Mitar de pass hon te Usnu Vadhai Patara/congratulation letter to a friend in Punjabi
ਪਰੀਖਿਆ ਭਵਨ,
ਚੰਡੀਗੜ੍ਹ।
11 ਮਈ 2021
ਮੇਰੇ ਪਿਆਰੇ ਦੋਸਤ ਅਸ਼ਵਨੀ ,
ਹੁਣੇ-ਹੁਣੇ ਤੇਰੀ ਚਿੱਠੀ ਮਿਲੀ ਇਸ ਨੂੰ ਪੜ੍ਹ ਕੇ ਮਨ ਗਦ-ਗਦ ਹੋ ਉਠਿਆ ਕਿ ਤੂੰ ਅੱਠਵੀਂ ਜਮਾਤ ਵਿਚੋਂ ਪਾਸ ਹੋ ਗਿਆ ਹੈ। ਉਸ ਤੋਂ ਵੀ ਜ਼ਿਆਦਾ ਖ਼ੁਸ਼ੀ ਮੈਨੂੰ ਉਸ ਵੇਲੇ ਹੋਈ ਜਦੋਂ ਪਤਾ ਲਗਾ ਕਿ ਤੂੰ ਪੂਰੇ ਜ਼ਿਲ੍ਹੇ ਵਿਚੋਂ ਫਸਟ ਆਇਆ ਹੈ । ਮੈਂ ਤੈਨੂੰ ਤੇਰੀ ਇਸ ਸ਼ਾਨਦਾਰ ਸਫ਼ਲਤਾ ‘ਤੇ ਹਾਰਦਿਕ ਵਧਾਈ ਦਿੰਦਾ ਹਾਂ।
ਅਸ਼ਵਨੀ, ਮੈਨੂੰ ਤੇਥੋਂ ਇਹੀ ਉਮੀਦ ਸੀ। ਤੇਰੇ ਜਿਹੇ ਹੋਣਹਾਰ ਲੜਕੇ ‘ਤੇ ਕੋਈ ਵੀ ਮਾਣ ਕਰ ਸਕਦਾ ਹੈ। ਤੂੰ ਅਜਿਹਾ ਕਰਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਤੇਰੇ ਮੰਮੀ-ਪਾਪਾ ਕਿੰਨੇ ਖ਼ੁਸ਼ ਹੋਣਗੇ। ਜਦੋਂ ਮੇਰੇ ਮੰਮੀ-ਪਾਪਾ ਨੂੰ ਤੇਰੀ ਇਸ ਸ਼ਾਨਦਾਰ ਸਫਲਤਾ ਦਾ ਪਤਾ ਲਗਾ ਉਹ ਵੀ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਵੀ ਤੇਰੇ ਮੰਮੀ-ਪਾਪਾ ਨੂੰ ਵਧਾਈ ਭੇਜੀ ਹੈ।
ਅਸ਼ਵਨੀ, ਇਹ ਸਭ ਤੇਰੀ ਸਖ਼ਤ ਮਿਹਨਤ ਦਾ ਫਲ ਹੈ। ਜਦੋਂ ਮੈਂ ਤੇਰੇ ਕੋਲ ਪਿਛਲੀ ਵਾਰ ਆਇਆ ਸਾਂ ਤਾਂ ਤੂੰ ਅੱਧੀ-ਅਧੀ ਰਾਤ ਤੱਕ ਪੜ੍ਹਦਾ ਰਹਿੰਦਾ ਸੀ। ਹੁਣ ਮੈਂ ਜਲਦੀ ਹੀ ਆਪਣੇ ਮੰਮੀ-ਪਾਪਾ ਨਾਲ ਤੁਹਾਡੇ ਘਰ ਖੁਸ਼ੀ ਸਾਂਝੀ ਕਰਨ ਲਈ ਆ ਰਿਹਾ ਹਾਂ। ਅਗੇ ਦੋ ਦਿਨਾਂ ਦੀਆਂ ਛੁੱਟੀਆਂ ਹਨ ਆਪਾਂ ਇਕੱਠੇ ਘੁੰਮਣ ਵੀ ਚਲਾਂਗੇ।
ਤੇਰੇ ਮੰਮੀ-ਪਾਪਾ ਨੂੰ ਮੇਰੇ ਵੱਲੋਂ ਸਤਿ-ਸ੍ਰੀ-ਅਕਾਲ।
ਤੇਰਾ ਮਿੱਤਰ,
ਸਰੀਨ
CBSE PSEB 6th 7th 8th 9th 10th 12th Class Punjabi ਰਚਨਾ ਚਿੱਠੀ-ਪੱਤਰ
ਬੱਚਿਓ ਤੁਸੀਂ ਆਪਣੀ ਲੋੜ ਅਨੁਸਾਰ ਲੈਟਰ ਵਿੱਚ ਬਦਲਾਵ ਵੀ ਕਰ ਸਕਦੇ ਹੋ। ਇਹ ਪੱਤਰ, ਪੰਜਾਬੀ ਚਿੱਠੀ (Chithi to Friend) ਵੀ ਕਹੀ ਜਾਂਦੀ ਹੈ।