Skip to content

ਨਾਂਵ ਕਿ ਹੁੰਦਾ ਹੈ? What is Noun in Punjabi?

  • by
What is Noun in Punjabi

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਅਸੀਂ “ਨਾਂਵ” ਦੀ ਪਰਿਭਾਸ਼ਾ,ਕਿਸਮਾਂ ਉਧਾਰਨ ਸਹਿਤ ਜਾਂ “Naav”(Noun) in Punjabi with examples and kinds ਪੜਾਂਗੇ।

What is Noun in Punjabi

ਜਦੋਂ ਅਸੀਂ ਆਪਣੇ ਨੇੜੇ-ਤੇੜੇ ਵੇਖਦੇ ਹਾਂ ਜਾਂ ਸਕੂਲ,ਘਰ,ਬਜ਼ਾਰ ਆਦਿ ਜਾਂਦੇ ਹਾਂ ਤਾਂ ਅਸੀਂ ਵੱਖ-ਵੱਖ ਸਥਾਨਾਂ ,ਚੀਜ਼ਾਂ ,ਮਨੁੱਖਾਂ ਨਾਲ ਸੰਪਰਕ ਰੱਖਦੇ ਹਨ ਅਤੇ ਉਹਨਾਂ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰਦੇ ਹਨ ਜਿਵੇਂ ਕਿ ਜਲੰਧਰ ,ਰਾਮੁ,ਕੁਰਸੀ ,ਤੋਤਾ। ਵਿਆਕਰਨ ਵਿਚ ਅਜਿਹੇ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ।

ਨਾਵ ਦੀ ਪਰਿਭਾਸ਼ਾ ( Definition of “Naav”[Noun] in Punjabi.)

ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਸਥਾਨ, ਜੀਵ ,ਵਸਤੂ ਆਦਿ ਦਾ ਪਤਾ ਲੱਗਦਾ ਹੈ ਉਹਨਾਂ ਸ਼ਬਦਾਂ ਨੂੰ ਨਾਂਵ ਆਖਦੇ ਹਨ।
ਉਧਾਰਨ :ਲੁਧਿਆਣਾ ,ਬਿਆਸ ,ਖੰਡ ,ਕੁੜੀ ਆਦਿ।

ਨਾਂਵ ਦੀਆਂ ਕਿਸਮਾਂ ( Kinds of “Naav” [Noun] in Punjabi. )

ਨਾਂਵ ਦੀਆਂ ਪੰਜ ਕਿਸਮਾਂ ਹਨ-

1.ਆਮ ਨਾਂਵ ਜਾਂ ਜਾਤੀ -ਵਾਚਕ ਨਾਂਵ
2.ਖਾਸ ਨਾਂਵ ਜਾਂ ਨਿਜ-ਵਾਚਕ ਨਾਂਵ
3.ਇਕੱਠ ਨਾਂਵ ਜਾਂ ਸਮੂਹ -ਵਾਚਕ ਨਾਂਵ
4.ਵਸਤੂ-ਵਾਚਕ ਜਾਂ ਪਦਾਰਥ -ਵਾਚਕ ਨਾਂਵ
5.ਭਾਵ -ਵਾਚਕ ਨਾਂਵ

  1. ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ-
    ਜਿਨ੍ਹਾਂ ਸ਼ਬਦਾਂ ਤੋਂ ਜੀਵਾਂ ਅਤੇ ਗਿਣਨਯੋਗ ਵਸਤੂਆਂ ਦੇ ਸਾਂਝੇ ਨਾਵਾਂ ਨੂੰ ਆਮ ਨਾਂਵ ਆਖਦੇ ਹਨ।
    ਉਧਾਰਨ :ਲੜਕੀ ,ਮੇਜ਼ ,ਗੱਡੀ ,ਸਕੂਲ ,ਨਦੀ ,ਆਦਿ।
    ਉ.ਮੇਰਾ ਪਿੰਡ ਨੇੜੇ ਹੈ।
    ਅ.ਪੰਛੀ ਦਾਲ ਖਾ ਰਹੇ ਹਨ।
  2. ਖਾਸ ਨਾਂਵ ਜਾਂ ਨਿਜ ਵਾਚਕ ਨਾਂਵ –
    ਉਹ ਸ਼ਬਦ ਜਿਨ੍ਹਾਂ ਤੋਂ ਸਾਨੂ ਕਿਸੇ ਖਾਸ ਥਾਵਾਂ ,ਮਨੁੱਖ ਜਾਂ ਚੀਜ਼ਾਂ ਦੇ ਨਵਾਂ ਦਾ ਪਤਾ ਲਗੇ ,ਉਹਨਾਂ ਸ਼ਬਦਾਂ ਨੂੰ ਖਾਸ ਨਾਂਵ ਆਖਦੇ ਹਨ।
    ਉਧਾਰਨ :ਜਲੰਧਰ ,ਰਾਵੀ ,ਭਗਤ ਸਿੰਘ ,ਭਾਰਤ ,ਆਦਿ।
    ਉ.ਜਲੰਧਰ ਬਹੁਤ ਸੋਣਾ ਸ਼ਹਿਰ ਹੈ।
    ਅ. ਸ਼ਹੀਦ ਭਗਤ ਸਿੰਘ ਜੀ ਬਹੁਤ ਮਹਾਨ ਕ੍ਰਾਂਤੀਕਾਰੀ ਸਨ।
  3. ਇਕੱਠ ਵਾਚਕ ਜਾਂ ਸਮੂਹ ਵਾਚਕ ਨਾਂਵ –
    ਉਹ ਸ਼ਬਦ ਜਿਨਾਂ ਤੋਂ ਵਿਅਕਤੀਆਂ ਦੀਆਂ ਨਾ ਮਿਣੀਆਂ ਜਾਣ ਵਾਲਿਆਂ ਵਸਤੂਆਂ ਸਮੂਹਾਂ ਜਾਂ ਇਕੱਠ ਲਈ ਵਰਤੇ ਜਾਣ ਦਾ ਪਤਾ ਲਗੇ ,ਉਹਨਾਂ ਸ਼ਬਦਾਂ ਨੂੰ ਇਕੱਠ ਜਾਂ ਸਮੂਹ ਵਾਚਕ ਨਾਂਵ ਆਖਦੇ ਹਨ।
    ਉਧਾਰਨ :ਫ਼ੌਜ ,ਟੀਮ,ਜਮਾਤ ,ਇੱਜੜ,ਆਦਿ।
    ਉ.ਸਾਡੀ ਭਾਰਤੀ ਫ਼ੌਜ ਬਹੁਤ ਬਹਾਦਰ ਹੈ।
    ਅ.ਸਾਡੀ ਜਮਾਤ ਬੜੀ ਹੋਸ਼ਿਆਰ ਹੈ।
  4. ਵਸਤੂ ਵਾਚਕ ਜਾਂ ਪਦਾਰਥ ਵਾਚਕ ਨਾਂਵ –
    ਜ੍ਹਿਨਾਂ ਸ਼ਬਦਾਂ ਤੋਂ ਮਾਪਿਆਂ,ਮਿਣੀਆਂ,ਜਾਂ ਤੋਲਿਆਂ ਜਾਣ ਵਾਲਿਆਂ ਚੀਜ਼ਾਂ ਦਾ ਪਤਾ ਲਗੇ,ਉਹਨਾਂ ਸ਼ਬਦਾਂ ਨੂੰ ਵਸਤੂ ਵਾਚਕ ਜਾਂ ਪਦਾਰਥ ਵਾਚਕ ਨਾਂਵ ਕਹਿੰਦੇ ਹਨ।
    ਉਧਾਰਨ :ਦੁੱਧ ,ਆਲੂ ,ਕਣਕ ,ਗੁੜ ,ਚਾਵਲ ਆਦਿ।
    ਉ.ਅੱਜ-ਕੱਲ ਸੋਨਾ ਬਹੁਤ ਸਸਤਾ ਹੋਇਆ ਹੈ।
    ਅ. ਮੈਂ ਅੱਜ ਦੁੱਧ ਨਹੀਂ ਪੀਣਾ।
  5. ਭਾਵ ਵਾਚਕ ਨਾਂਵ –
    ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਗੁਣ ਦਾ ਪਤਾ ਲਗੇ ,ਪਰ ਉਹਨਾਂ ਨੂੰ ਸਿਰਫ ਮਹਿਸੂਸ ਹੀ ਕਿੱਤਾ ਜਾ ਸਕੇ ,ਉਹਨਾਂ ਸ਼ਬਦਾਂ ਨੂੰ ਭਾਵ ਵਾਚਕ ਨਾਂਵ ਆਖਦੇ ਹਨ।
    ਉਧਾਰਨ :ਗ਼ਰੀਬੀ ,ਸਰਦੀ ,ਝੂਠ ,ਖੱਟਾ ,ਨਫਰਤ ,ਆਦਿ।
    ਉ. ਅੱਜ ਬਾਹਰ ਬਹੁਤ ਸਰਦੀ ਹੈ।
    ਅ. ਬਚਪਨ ਸਬਤੋਂ ਚੰਗਾ ਹੁੰਦਾ ਹੈ।

ਉਮੀਦ ਹੈ ਇਸ ਪੋਸਟ ਵਿਚ ਦਿੱਤੀ ਗਈ “ਨਾਂਵ” ਦੀ ਪਰਿਭਾਸ਼ਾ,ਕਿਸਮਾਂ ਉਧਾਰਨ ਸਹਿਤ ਜਾਂ “Naav”(Noun) in Punjabi with examples and kinds ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ। ਇਸ ਨੂੰ ਸ਼ੇਅਰ ਜ਼ਰੂਰ ਕਰੋ। 

Leave a Reply

Your email address will not be published. Required fields are marked *