ਪੰਜਾਬੀ ਵਿਚ ਪ੍ਰਿੰਸੀਪਲ ਜੀ ਨੂੰ ਸ਼ੈਕਸ਼ਨ ਬਦਲਣ ਲਈ ਬਿਨੈ-ਪੱਤਰ | Punjabi application Principal nu Class da Section Badlan Layi Bine Patar

ਪੰਜਾਬੀ ਵਿਚ ਪ੍ਰਿੰਸੀਪਲ ਜੀ ਨੂੰ ਸ਼ੈਕਸ਼ਨ ਬਦਲਣ ਲਈ ਬਿਨੈ-ਪੱਤਰ। Application to principal for changing your section.

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ ਪੰਜਾਬੀ ਵਿਚ ਪ੍ਰਿੰਸੀਪਲ ਜੀ ਨੂੰ ਸ਼ੈਕਸ਼ਨ ਬਦਲਣ ਲਈ ਬਿਨੈ-ਪੱਤਰ; Application to principal for changing your section for classes 1,2,3,4,5,6,7,8,9,10,11,12 ਪੜੋਂਗੇ।

ਪ੍ਰਿੰਸੀਪਲ ਜੀ ਨੂੰ ਸ਼ੈਕਸ਼ਨ ਬਦਲਣ ਲਈ ਬਿਨੈ-ਪੱਤਰ

ਸੇਵਾ ਵਿੱਖੇ,
ਪ੍ਰਿੰਸੀਪਲ ਜੀ,
__________ਸਕੂਲ ,
__________ਸ਼ਹਿਰ। 
4 ਮਈ 20__

ਵਿਸ਼ਾ : ਸ਼੍ਰੇਣੀ ਸ਼ੈਕਸ਼ਨ ਬਦਲਣ ਲਈ ਬਿਨੈ-ਪੱਤਰ। 

ਸ਼੍ਰੀਮਾਨ ਜੀ ,

      ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਅੱਠਵੀਂ ‘ਸੀ’ ਜਮਾਤ ਦਾ ਵਿਦਿਆਰਥੀ ਹਾਂ। ਮੈਂ ‘ਏ ‘ਸੈਕਸ਼ਨ ਵਿਚ ਹੋਣਾ ਚਾਹੁੰਦਾ ਹਾਂ ਕਿਓਂਕਿ ਮੇਰੀ ਭੈਣ ਵੀ ਉਸ ਹੀ ਪੜ੍ਹਦੀ ਹੈ। ਮੇਰੇ ਪਿਤਾ ਜੀ ਬਹੁਤ ਗਰੀਬ ਹਨ ,ਜੇ ਤੁਸੀਂ ਮੇਰਾ ਸੈਕਸ਼ਨ ਬਦਲ ਦੀਓਗੇ ਤਾਂ ਪਿਤਾ ਜੀ ਨੂੰ ਕਿਤਾਬਾਂ ਦਾ ਇਕ ਹੀ ਸੈੱਟ ਲੈਣਾ ਪਵੇਗਾ ਅਤੇ ਅਸੀਂ ਦੋਵੇਂ ਇਕੋ ਕਿਤਾਬ ਚੋਂ ਹੀ ਪੜ੍ਹ ਲਵਾਂਗੇ  ਅਤੇ ਇਕ ਦੂਜੇ ਦੀ ਪੜ੍ਹਾਈ ਵਿਚ ਮਦਦ ਕਰ ਸਕਾਂਗੇ। ਜਦੋਂ ਮੈਨੂੰ ਕੀਤੇ ਛੁੱਟੀ ਕਰਨੀ ਪੈਂਦੀ ਹੈ ਤੇ ਮੈਂਨੂੰ ਹੋਮਵਰਕ ਬਾਰੇ ਵੀ ਪਤਾ ਨਹੀਂ ਲੱਗਦਾ ਜਿਸ ਕਰਕੇ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।

ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਜਮਾਤ ਦੇ ਜ਼ਿਆਦਾਤਰ ਮੁੰਡੇ ਸ਼ਰਾਰਤੀ ਕਿਸਮ ਦੇ ਹਨ। ਉਹ ਪੜ੍ਹਾਈ ਵਿਚ ਜ਼ਰਾ ਵੀ ਰੁਚੀ ਨਹੀਂ ਰੱਖਦੇ ਅਤੇ ਮੈਂ ਪੜ੍ਹਾਈ ਨੂੰ ਲੈ ਕੇ ਕਾਫੀ ਗੰਭੀਰ ਕਿਸਮ ਦਾ ਵਿਦਿਆਰਥੀ ਹਾਂ ਜਿਸ ਕਰਕੇ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। 

ਇਸ ਕਰਕੇ ਮੈਂ ਆਪ ਦੇ ਅੱਗੇ ਨਿਮਰਤਾ ਸਾਹਿਤ ਬੇਨਤੀ ਕਰਦਾਂ ਹਾਂ ਕਿ ਮੇਰਾ ਸੈਕਸ਼ਨ ‘ਸੀ’ ਤੋਂ ਬਦਲਕੇ  ‘ਏ’ ਕਰ ਦਿੱਤਾ ਜਾਵੇ। ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ। 

ਆਪ ਜੀ ਦਾ ਆਗਿਆਕਾਰੀ ,
ਸਿਮਰਜੋਤ ਸਿੰਘ 
ਜਮਾਤ – ਅੱਠਵੀਂ ‘ਸੀ’
ਰੋਲ ਨੰਬਰ -35

ਸਾਨੂੰ ਉਮੀਦ ਹੈ ਕਿ ਇਸ ਪੋਸਟ ਵਿਚ ਦਿੱਤੀ ਗਈ ਪੰਜਾਬੀ ਵਿਚ ਪ੍ਰਿੰਸੀਪਲ ਜੀ ਨੂੰ ਸ਼ੈਕਸ਼ਨ ਬਦਲਣ ਲਈ ਬਿਨੈ-ਪੱਤਰ ਜਾਂ Punjabi application “principal nu class da section badlan layi binne patar , Application to principal for changing your section ਤੁਹਾਡੇ ਲਈ ਮਦਦਗਾਰ ਹੋਵੇਗੀ .

 

Sharing Is Caring:

Leave a comment