ਪੰਜਾਬੀ ਲੇਖ ਪੰਜਾਬ ਦੀਆਂ ਖੇਡਾਂ। Punjabi essay ‘Punjab diya kheda'(games of punjab)

ਪੰਜਾਬੀ ਲੇਖ ਪੰਜਾਬ ਦੀਆਂ ਖੇਡਾਂ। Punjabi essay ‘Punjab diya kheda'(Punjabi essay on games of Punjab).

ਪੰਜਾਬੀ ਸਟੋਰੀ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿਚ ਤੁਸੀਂ Punjabi Essay ‘punjab diya kheda’Essay in Punjabi, ਪੰਜਾਬੀ ਲੇਖ ਪੰਜਾਬ ਦੀਆਂ ਖੇਡਾਂ , Punjabi Essay, Paragraph, Speech for Class 7, 8, 9, 10 and 12 Students ਪੜੋਂਗੇ.

Essay -Punjab Diya kheda 

ਜਾਣ ਪਛਾਣ –ਖੇਡਾਂ ਮਨੁੱਖ ਦੇ ਜੀਵਨ ਵਿਚ ਤਾਜ਼ਗੀ ,ਖੇੜਾ ,ਖੁਸ਼ੀ ਅਤੇ ਉਤਸਾਹ ਪੈਦਾ ਕਰਦਿਆਂ ਹਨ। ਪੰਜਾਬੀ ਲੋਕ ਜ਼ਿੰਦਾ ਦਿਲ ਅਤੇ ਖੁਸ਼ ਮਿਜਾਜ਼ ਰਹਿੰਦੇ ਹਨ ਕਿਓਂਕਿ ਉਹ ਖਾਣਾ ਰੱਜ ਕੇ ਖਾਉਂਦੇ ਹਨ ਤੇ ਖੂਬ ਖੇਡਾਂ ਖੇਡਦੇ ਹਨ। ਉਹ ਲੋਕ ਹਮੇਸ਼ਾ ਜ਼ਿੰਦਗੀ ਦਾ ਮਜ਼ਾ ਲੈਂਦੇ ਹਨ।

ਪੰਜਾਬੀ ਦੇਸੀ ਖੇਡਾਂ –ਪੰਜਾਬ ਦੀਆਂ ਬਹੁਤ ਸਾਰੀਆਂ ਦੇਸੀ ਖੇਡਾਂ ਹਨ। ਉਨ੍ਹਾਂ  ਵਿਚੋਂ ਕੁਝ ਅੱਜ ਵਿ ਪ੍ਰਚਲਤ ਹਨ। ਪਰ ਕੁਝ ਦੇਸੀ ਖੇਡਾਂ ਅਲੋਪ ਵੀ ਹੋ ਗਈਆਂ ਹਨ। ਸਾਰੇ ਪੰਜਾਬੀ ਆਪਣੀ ਉਮਰ ਅਤੇ ਰੁਚੀ ਅਨੁਸਾਰ ਇਹਨਾਂ ਖੇਡਾਂ ਵਿੱਚ ਭਾਗ ਲੈਂਦੇ ਹਨ। ਬਜ਼ੁਰਗ ਲੋਕ ਚੋਪੜ, ਸ਼ਤਰੰਜ ਜਿਦਾਂ ਦੀਆਂ ਖੇਡਾਂ ਖੇਡਦੇ ਹਨ। ਬੱਚੇ ਲੁਕਣ-ਮਿਟੀ ਵਰਗੀਆਂ ਖੇਡਾਂ ਦਾ ਮਜ਼ਾ ਲੈਂਦੇ ਹਨ। ਮੁੰਡੇ ਅਤੇ ਕੁੜੀਆਂ ਹੋਰ ਕਈ ਖੇਡਾਂ ਦਾ ਆਨੰਦ ਲੈਂਦੇ ਹਨ। 

ਖੇਲ ਸੋਚੀ -ਪੱਕੀ –ਇਹ ਖੇਡ ਮਾਲਵੇ ਦੀ ਖੇਡ ਹੈ। ਇਸ ਖੇਡ ਵਿਚ ਇਕ ਖਿਡਾਰੀ ਦੂਜੇ ਪਾਸੇ ਜਾ ਕੇ ਦੂਜੇ ਖਿਡਾਰੀ ਦੀ ਛਾਤੀ ਵਿੱਚ ਧਫੇ ਮਾਰਦਾ ਹੋਇਆ ਉਸਨੂੰ ਪਿਛਾਂਹ ਦਿੰਦਾ ਹੈ ਤੇ ਦੂਜਾ ਖਿਡਾਰੀ ਉਸ ਦੀ ਵੀਣੀ ਫੜਦਾ ਹੈ। ਧਦੇ ਮਾਰਨ ਵਾਲਾ ਆਪਣੀ ਵੀਣੀ ਛੁਡਾਉਂਦਾ ਹੈ ਜਿਸ ਨਾਲ ਉਸ ਦੀ ਤਾਕਤ ਦਾ ਪਤਾ ਲਗਦਾ ਹੈ। 

ਲੂਣ ਤੇਲ ਲਲ੍ਹੇ –ਇਹ ਖੇਡ ਹਾਕੀ ਵਰਗੀ ਹੈ। ਇਸ ਖੇਡ ਵਿੱਚ ਖਿਡਾਰੀ ਖੁੰਡਿਆਂ( ਲਲ੍ਹੇ )ਜ਼ਮੀਨ ਵਿਚ ਕੱਢ ਕੇ ਉਸ ਦੇ ਨਾਲ ਖਲੋ ਜਾਂਦੇ ਹਨ ਤੇ ਇਕ ਖਿਡਾਰੀ ਖਿੱਦੋ ਨੂੰ ਖੂੰਡਾ ਮਾਰਦਾ ਹੈ। ਦਾਈ ਵਾਲਾ ਉਸ ਨੂੰ ਭੱਜ ਕੇ ਫੜਦਾ ਹੈ। ਜੇ ਖਿਡਾਰੀ ਨੂੰ ਲੱਗ ਜਾਂਦੀ ਹੈ ਤਾਂ ਦਾਈ ਅਗਲੇ ਸਰ ਆ ਜਾਂਦੀ ਹੈ।

ਬੱਚਿਆਂ ਦੀਆਂ ਖੇਡਾਂ-ਬਚੇ ਲੁਕਣ -ਮਿਟੀ ,ਛੂਹਣ -ਛੁਹਾਈ ,ਭੰਡਾ -ਭੰਡਾਰੀਆ ,ਉੱਚ -ਨੀਚ ਵਰਗੀਆਂ ਖੇਡਾਂ ਵੀ ਖੇਡਦੇ ਹਨ। 

 

Sharing Is Caring:

Leave a comment