ਭਰਾ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਲਣ ਲਈ ਵੀ ਪ੍ਰੇਰਤ ਕਰਨ ਲਈ ਪੰਜਾਬੀ ਪੱਤਰ | Punjabi letter to motivate your brother to concentrate on physical games along with studies
ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਇਸ ਪੋਸਟ ਵਿੱਚ ਤੁਸੀਂ ਪੰਜਾਬੀ ਪੱਤਰ, Punjabi Letter, ਆਪਣੇ ਛੋਟੇ ਭਰਾ ਨੂੰ ਚਿੱਠੀ ਪੱਤਰ ਰਾਹੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਦੀ ਪ੍ਰੇਰਨਾ ਦੇਣ ਲਈ ਪੰਜਾਬੀ ਪੱਤਰ, Chote Bhra nu padhai de naal-naal khedan che vi hissa len lai prerit karn lai patar for classes 5,6,7,8,9,10 ਪੜੋਂਗੇ।
ਪੰਜਾਬੀ ਪੱਤਰ: ਆਪਣੇ ਛੋਟੇ ਭਰਾ ਨੂੰ ਚਿੱਠੀ ਪੱਤਰ ਰਾਹੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਦੀ ਪ੍ਰੇਰਨਾ ਦੇਣ ਲਈ ਪੰਜਾਬੀ ਪੱਤਰ for classes 5,6,7,8,9 and 10
ਪਰੀਖਿਆ ਭਵਨ,
ਮੋਹਾਲੀ।
2 ਦਿਸੰਬਰ,2022
ਪਿਆਰੇ ਰੋਹਿਤ,
ਮੈ ਠੀਕ ਹਾਂ, ਮੈਨੂੰ ਪਤਾ ਲੱਗਿਆ ਕਿ ਤੇਰੀ ਸਿਹਤ ਅੱਜਕਲ ਕੁਝ ਠੀਕ ਨਹੀਂ ਰਹਿੰਦੀ। ਤੇਰੇ ਅਧਿਆਪਕ ਜੀ ਦਾ ਪੱਤਰ ਮੈਨੂੰ ਮਿਲਿਆ, ਉਹਨਾਂ ਨੇ ਲਿਖਿਆ ਸੀ ਕਿ ਤੂੰ ਪੜ੍ਹਾਈ ਦੇ ਵਿੱਚ ਤਾਂ ਬਹੁਤ ਵਧੀਆ ਹੈਂ, ਪਰ ਤੂੰ ਆਪਣੇ ਸ਼ਰੀਰ ਕੁਝ ਜ਼ਿਆਦਾ ਧਿਆਨ ਨਹੀਂ ਦੇ ਰਿਹਾ ਹੈ।ਪੜ੍ਹਾਈ ਦੇ ਵਿੱਚ ਮਨ ਲੱਗਣ ਲਈ ਵੀ ਸਾਡਾ ਸ਼ਰੀਰ ਇਕ ਦਮਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਸ਼ਰੀਰ ਨੂੰ ਠੀਕ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਹੁੰਦੀਆਂ ਹਨ। ਜੇ ਅਸੀਂ ਆਪਣਾ ਸ਼ਰੀਰ ਹੀ ਠੀਕ ਨਹੀਂ ਰੱਖਾਂਗੇ ਤਾਂ ਪੜ੍ਹਨ ਵਿੱਚ ਮੰਨ ਹੀ ਨਹੀਂ ਲੱਗਦਾ। ਇਸ ਲਈ ਸਾਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਖੇਡਣੀਆਂ ਚਾਹੀਦੀਆਂ ਹਨ।
ਪੱਤਰ ਲਿਖ ਕੇ ਮੈਨੂੰ ਦੱਸੀ ਕੇ ਤੂੰ ਕਿਹੜਾ ਖੇਡ ਚੁਣਿਆ ਹੈ। ਮੰਮੀ ਪਾਪਾ ਜੀ ਨੇ ਤੇਰੇ ਲਈ ਬਹੁਤ ਸਾਰਾ ਪਿਆਰ ਭੇਜਿਆ ਹੈ।
ਤੇਰੀ ਵੱਡੀ ਭੈਣ,
ਰੋਹਿਣੀ