ਪਿਆਸਾ ਕਾਂ ਕਹਾਣੀ | Thirsty Crow Punjabi Story 

ਇੱਕ ਵਾਰ ਦੀ ਗੱਲ ਹੈ, ਗਰਮੀਆਂ ਦੀ ਤਪਦੀ ਦੁਪਹਿਰ ਵਿੱਚ, ਇੱਕ ਪਿਆਸਾ ਕਾਂ ਪਾਣੀ ਦੀ ਭਾਲ ਵਿੱਚ ਇਧਰ-ਉਧਰ ਭਟਕ ਰਿਹਾ ਸੀ, ਪਰ ਉਸਨੂੰ ਕਿਧਰੇ ਨਹੀਂ ਮਿਲਿਆ। ਉਹ ਪਿਆਸਾ ਉੱਡਦਾ ਜਾ ਰਿਹਾ ਸੀ। ਜਿਵੇਂ-ਜਿਵੇਂ ਉਹ ਉੱਡ ਰਿਹਾ ਸੀ, ਉਸ ਦੀ ਪਿਆਸ ਵਧਦੀ ਜਾ ਰਹੀ ਸੀ, ਜਿਸ ਕਾਰਨ ਉਸ ਦੀ ਹਾਲਤ ਵਿਗੜਣ ਲੱਗੀ। ਹੁਣ ਕਾਂ ਮਹਿਸੂਸ ਕਰਨ ਲੱਗਾ ਕਿ ਉਸਦੀ ਮੌਤ ਨੇੜੇ ਹੈ, ਪਰ ਫਿਰ ਉਸਦੀ ਨਜ਼ਰ ਇੱਕ ਘੜੇ ‘ਤੇ ਪਈ।